ਪੰਜਾਬ ਚ ਸਕੂਲਾਂ ਦੀ ਫੀਸ ਮਾਫ ਕਰਾਉਣ ਬਾਰੇ ਆਈ ਇਹ ਵੱਡੀ ਖਬਰ

ਰਾਜਪੁਰਾ ਨਕੋਦਰ (ਹਰਜਿੰਦਰ ਛਾਬੜਾ ) (ਸਮਾਜ ਵੀਕਲੀ) : ਪੰਜਾਬ ਵਿਚ ਜਿਥੇ ਸਾਰੇ ਸਕੂਲ ਬੰਦ ਪਏ ਹੋਏ ਹਨ ਪਰ ਆਨਲਾਈਨ ਕਲਾਸਾਂ ਬੱਚਿਆਂ ਦੀਆਂ ਲਾਈਆਂ ਜਾ ਰਹੀਆਂ ਹਨ। ਜਿਸ ਕਰਕੇ ਸਕੂਲ ਬੱਚਿਆਂ ਦੇ ਮਾਪਿਆਂ ਕੋਲੋਂ ਮੋਟੀਆਂ ਫੀਸਾਂ ਲੈ ਰਹੇ ਹਨ। ਪਰ ਕਈ ਮਾਪੇ ਇਨੀਆਂ ਜਿਆਦਾ ਫੀਸਾਂ ਹੁਣ ਨਹੀਂ ਦੇ ਸਕਦੇ ਕਿਓੰਕੇ ਕੋਰੋਨਾ ਦਾ ਕਰਕੇ ਓਹਨਾ ਦੇ ਕੰਮ ਕਾਜ਼ ਬੰਦ ਪਏ ਹੋਏ ਹਨ। ਹੁਣ ਸਕੂਲਾਂ ਦੀਆਂ ਫੀਸਾਂ ਮਾਫ ਕਰਾਉਣ ਬਾਰੇ ਵਿਚ ਇੱਕ ਵੱਡੀ ਖਬਰ ਆ ਰਹੀ ਹੈ।

ਅੱਜ ਜਿੱਥੇ ਸਾਰੀ ਦੁਨੀਆ ਤੇ ਕੋਰੋਨਾ ਵਾਇਰਸ ਹਾਹਾਕਾਰ ਮਚਾਈ ਹੋਈ ਹੈ। ਉੱਥੇ ਹੀ ਪ੍ਰਾਈਵੇਟ ਸਕੂਲਾਂ ਵਲੋਂ ਮਾਪਿਆਂ ਨੂੰ ਫੀਸਾਂ ਭਰਨ ਲਈ ਮ – ਜ਼ – ਬੂ – ਰ ਕੀਤਾ ਜਾ ਰਿਹਾ ਹੈ। ਸਕਾਲਰ ਪਬਲਿਕ ਸਕੂਲ ਰਾਜਪੁਰਾ ਵਲੋਂ ਫੀਸਾਂ ਨਾ ਭਰਨ ਵਾਲੇ ਬੱਚਿਆਂ ਨੂੰ ਆਨ ਲਾਈਨ ਕਲਾਸ ਬੰਦ ਕਰਨ ਕਾਰਨ ਸਕੂਲ ਦੇ ਬਾਹਰ ਮਾਪਿਆਂ ਨੇ ਗੁਰਪ੍ਰੀਤ ਸਿੰਘ ਧਮੋਲੀ ਪ੍ਰਧਾਨ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ , ਜਤਿੰਦਰ ਕੁਮਾਰ, ਬਿਜੇਂਦਰ ਕੁਮਾਰ,ਸਤਨਾਮ ਸਿੰਘ, ਗੁਰਚਰਨ ਸਿੰਘ,ਹਰਮਨਦੀਪ ਸਿੰਘ, ਰੀਤੂ ਰਾਣੀ,ਸਵਰਣ ਸਿੰਘ , ਧਰਮਪਾਲ ਸਿੰਘ, ਬਲਵਿੰਦਰ ਸਿੰਘ, ਹਰਦੀਪ ਕੁਮਾਰ, ਗੁਰਚਰਣ ਸਿੰਘ, ਮਨੀਸ਼ ਰਾਣਾ , ਮਨੀਸ਼ ਕੁਮਾਰ, ਮਨਦੀਪ ਸਿੰਘ, ਜਸਵੀਰ ਸਿੰਘ, ਅਰਤਿੰਦਰ ਸਿੰਘ, ਮਨਦੀਪ ਕੁਮਾਰ, ਰਵਿੰਦਰ ਕੌਰ, ਰੀਤੂ ਸ਼ਰਮਾ , ਵਰਿੰਦਰ ਸਿੰਘ, ਕੇਸਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਮਾਪਿਆਂ ਨੇ ਜ਼ੋ – ਰ – ਦਾ – ਰ ਪ੍ਰਦਰਸ਼ਨ ਕੀਤਾ।

ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਸਕੂਲ ਵਾਲਿਆਂ ਨੂੰ ਇਸ ਔਖੇ ਵੇਲੇ ਸਿਰਫ ਆਪਣੀ ਕਮਾਈ ਦੀ ਪ‌ਈ ਹੈ। ਉਨ੍ਹਾਂ ਆਨ ਲਾਈਨ ਕਲਾਸ ਵਿੱਚੋਂ ਬੱਚਿਆਂ ਦੇ ਨਾਮ ਕੱਟਣੇ ਮਾੜੀ ਗੱਲ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਪੇਰੈਂਟਸ ਦੀ ਲਾਕਡਾਊਨ ਦੋਰਾਨ ਦੀ ਫੀਸ ਰਾਹਤ ਦੀ ਅਰਜ਼ੀ ਵੀ ਲੱਗੀ ਹੋਈ ਹੈ। ਉਨ੍ਹਾਂ ਬੱਚਿਆਂ ਦੇ ਨਾਮ ਵੀ ਕੱਟੇ ਗਏ ਹਨ ਜੋ ਕਿ ਗਲਤ ਹੈ।

ਇਸ ਮੌਕੇ ਉਨ੍ਹਾਂ ਸਕੂਲ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਲਾਕਡਾਊਨ ਦੋਰਾਨ ਜਿਨ੍ਹਾਂ ਮਾਪਿਆਂ ਦਾ ਆਰਥਿਕ ਤੌਰ ਤੇ ਨੁ – ਕ – ਸਾ – ਨ ਹੋਇਆ ਹੈ ਉਨ੍ਹਾਂ ਦੇ ਕੇਸਾਂ ਨੂੰ ਹਮਦਰਦੀ ਨਾਲ ਵਿਚਾਰੇ ਜਾਣ ਅਤੇ ਲਾਕਡਾਉਨ ਦੀਆਂ ਫੀਸਾਂ ਨਾ ਭਰਨ ਵਾਲੇ ਜਿਨ੍ਹਾਂ ਮਾਪਿਆਂ ਦੀਆਂ ਫੀਸਾਂ ਵਿਚ ਛੋਟ ਦੀ ਦਰਖ਼ਾਸਤ ਦਿੱਤੀ ਹੋਈ ਹੈ। ਉਨ੍ਹਾਂ ਦੀਆਂ ਆਨ ਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾਣ। ਜਦੋ ਸਕੂਲ ਦੇ ਚੇਰਮੈਨ ਟੀ,ਐਲ ਜੋਸ਼ੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਸਕੂਲ ਵਲੋਂ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫੀਸ ਲਈ ਜਾ ਰਹੀ ਹੈ। ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਨ੍ਹੀਆਂ ਵੀ ਅਰਜ਼ੀਆਂ ਫੀਸ ਮਾਫ ਲਈ ਆਈਆਂ ਹਨ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ।

ਸਾਡੇ ਸਕੂਲ ਵਿੱਚ ਜਿੰਨੀਆਂ ਵੀ ਅਰਜ਼ੀਆਂ ਆਇਆ ਹਨ ਅਸੀਂ ਉਹਨਾਂ ਦਾ ਨਿਪਟਾਰਾ ਕਰ ਦਿੱਤਾ ਹੈ। ਅਤੇ ਸਾਡੇ ਕੋਲ ਕੋਈ ਵੀ ਅਰਜ਼ੀਆਂ ਬਾਕੀ ਨਹੀਂ ਹੈ। ਜਿਹਡ਼ੇ ਮਾਂਪੇ ਫੀਸਾਂ ਨਹੀਂ ਭਰ ਰਹੇ ਸਾਡੇ ਸਾਰੇ ਸਕੂਲਾਂ ਵਲੋਂ ਉਹਨਾਂ ਦੇ ਬੱਚਿਆਂ ਦਾ ਆਨ ਲਾਈਨ ਸਟੱਡੀ ਤੋਂ ਨਾਮ ਕੱ – ਟ ਦਿੱਤੇ ਗਏ ਹਨ। ਜਦੋ ਫੋਨ ਤੇ ਜ਼ਿਲਾ ਸਿਖਿਆ ਅਧਿਕਾਰੀ ਹਰਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਮਾਂਪਿਆ ਵਲੋਂ ਅਰਜ਼ੀਆਂ ਦੀ ਈ-ਮੇਲ ਆ ਚੁੱਕੀ ਹੈ ਅਤੇ ਕੋਰਟ ਵਲੋਂ ਜੋ ਆਡਰ ਹਨ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਬਾਅਦ ਵਿੱਚ ਗੁਰਪ੍ਰੀਤ ਸਿੰਘ ਧਮੋਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੀ ਸਾਰੀ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਿੰਦਰ ਕੌਰ ਨੂੰ ਫੋਨ , ਈ ਮੇਲ , ਅਤੇ ਵਟਸਐੱਪ ਰਾਹੀਂ ਦੇ ਦਿੱਤੀ ਗਈ। ਹੈ ਉਨ੍ਹਾਂ ਭਰੋਸਾ ਦੁਆਇਆ ਕਿ ਉਹ ਜਲਦੀ ਕਾਰਵਾਈ ਕਰਨਗੇ।

Previous articleFacebook News to soon pay Indian publishers for their content
Next articleਪਾਕਿਸਤਾਨ ਨੇ ਨਵਾਜ਼ ਸ਼ਰੀਫ਼ ਨੂੰ ਯੂ.ਕੇ ਤੋਂ ਮੰਗਿਆ ਵਾਪਸ