ਪੰਜਾਬ ‘ਚ ਵਰਲਡ ਕਬੱਡੀ ਕੱਪ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ, ਕੋਚ ਦਿਲਾਵਰ ਸਿੰਘ ਤੇ ਕੈਪਟਨ ਰਾਜੀਵ ਕੁਮਾਰ ਕਰਨਗੇ ਅਗਵਾਈ

 

ਆਕਲੈਂਡ, ਨਿਊਜ਼ੀਲੈਂਡ – ਆਕਲੈਂਡ, ਕਬੱਡੀ ਫ਼ੈਡਰੇਸ਼ਨ ਆਫ਼ ਨਿਊਜ਼ੀਲੈਂਡ ਨੇ ਵਰਲਡ ਕਬੱਡੀ ਕੱਪ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ ਕਰ ਦਿੱਤਾ। ਅੱਜ ਮਾਨੁਕਾਊ ‘ਚ ਗਰੈਂਡ ਹਵੇਲੀ ਰੈਸਟੋਰੈਂਟ ਵਿੱਚ ਖਿਡਾਰੀਆਂ ਦੇ ਸਨਮਾਨ ਲਈ ਰੱਖੇ ਰਾਤਰੀ ਭੋਜ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਟੀਮ ਦੇ ਕੋਚ ਦਿਲਾਵਰ ਸਿੰਘ ਧਾਲੀਵਾਲ ਦੀ ਦੇਖ-ਰੇਖ ਹੇਠ ਟੀਮ ਭਲਕੇ ਸ਼ੁੱਕਰਵਾਰ ਸਵੇਰੇ ਪੰਜਾਬ ਲਈ ਰਵਾਨਾ ਹੋਵੇਗੀ ਜਦੋਂ ਕਿ ਅਤੇ ਟੀਮ ਮੈਨੇਜਰ ਉੱਤਮ ਚੰਦ ਸ਼ਰਮਾ ਬਾਅਦ ‘ਚ ਪੁੱਜਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਦਸੰਬਰ ਤੋਂ 10 ਦਸੰਬਰ ਤੱਕ ਸੂਬੇ ਦੇ ਵੱਖ-ਵੱਖ ਸਟੇਡੀਅਮਾਂ ‘ਚ ਕਰਵਾਏ ਜਾ ਰਹੇ ਟੂਰਨਾਮੈਂਟਾਂ ਲਈ ਪੰਜਾਬ ਸਰਕਾਰ ਵੱਲੋਂ ਕਬੱਡੀ ਫ਼ੈਡਰੇਸ਼ਨ ਆਫ਼ ਨਿਊਜ਼ੀਲੈਂਡ ਨੂੰ ਕਬੱਡੀ ਟੀਮ ਭੇਜਣ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ। ਜਿਸ ਪਿੱਛੋਂ ਖਿਡਾਰੀਆਂ ਦੀ ਚੋਣ ਉਪਰੰਤ 20 ਦਿਨ ਦਾ ਟਰੇਨਿੰਗ ਕੈਂਪ ਲਾਇਆ ਗਿਆ ਸੀ ਤਾਂ ਜੋ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਸਕਣ।
ਇਸ ਮੌਕੇ ਗਏ ਐਲਾਨ ਅਨੁਸਾਰ ਰਾਜੀਵ ਕੁਮਾਰ ਕਪਤਾਨ ਵਜੋਂ ਟੀਮ ਅਗਵਾਈ ਕਰਨਗੇ ਜਦੋਂ ਕਿ ਰਮਨਦੀਪ ਸਿੰਘ ਰੰਮੀ ਉੱਪ ਕਪਤਾਨ ਹੋਣਗੇ। ਬਾਕੀ ਖਿਡਾਰੀਆਂ ‘ਚ ਮੁਸਕਾਨਦੀਪ ਮਹੇਸ਼, ਆਲਮਦੀਪ ਮਹੇਸ਼, ਮੰਗਾ ਸੰਧੂ, ਰਾਜਾ ਰੋਮੀ, ਹਰਨੀਤ ਸਿੰਘ, ਹਰਸ਼ਪ੍ਰੀਤ ਸਿੰਘ, ਗੁਰਕੀਰਤ ਸਿੰਘ, ਅਸ਼ੀਸ਼ ਕੌਸ਼ਿਕ, ਕਰਮਜੀਤ ਸੰਧੂ, ਜਸਕਰਨ ਢੇਸੀ, ਮਨਜਿੰਦਰ ਸਿੰਘ ਅਤੇ ਗੁਰਨੇਕ ਸਿੰਘ ਦੇ ਨਾਂ ਸ਼ਾਮਲ ਹਨ।
ਸਮਾਗਮ ਦੌਰਾਨ ਕਬੱਡੀ ਫ਼ੈਡਰੇਸ਼ਨ ਦੇ ਮੁੱਖ ਬੁਲਾਰੇ ਮਨਜਿੰਦਰ ਸਿੰਘ ਬਾਸੀ ਨੇ ਸਾਰੇ ਹੀ ਸਪੌਂਸਰਜ ਦਾ ਧੰਨਵਾਦ ਕਰਦਿਆਂ ਸਮੁੱਚੇ ਖੇਡ ਪ੍ਰੇਮੀਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਨੁਮਾਇੰਦੇ ਅਸ਼ਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਨਿਊਜ਼ੀਲੈਂਡ ਦੀ ਕਬੱਡੀ ਟੀਮ ਨੂੰ ਵਰਲਡ ਕੱਪ ਲਈ ਪੰਜਾਬ ਤੋਂ ਸੱਦਾ ਆਇਆ ਹੈ। ਇਸ ਮੌਕੇ ਬਲਜੀਤ ਸਿੰਘ ਬਾਧ  ਬੇਅ ਆਫ ਪੇਲ੍ਹੈਂਟ ਸਿੱਖ ਸੁਸਾਇਟੀ ਟੀ ਪੁੱਕੀ ਤੇ ਕੋਚ ਦਿਲਾਵਾਰ ਸਿੰਘ ਧਾਲੀਵਾਲ ਆਦਿ ਨੇ ਵੀ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ ਕਬੱਡੀ ਫ਼ੈਰੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮੀ ਬੋਲੀਨਾ,ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਰਣਵੀਰ ਸਿੰਘ ਲਾਲੀ, ਸਕੱਤਰ ਜਨਰਲ ਰਾਜਿੰਦਰ ਸਿੰਘ ਜਿੰਦੀ, ਸੀਨੀਅਰ ਮੈਂਬਰ ਹਰਦੀਪ ਸਿੰਘ ਗਿੱਲ (ਬਿੱਲੂ) ਤੋਂ ਇਲਾਵਾ ਗੁਰਮੁੱਖ ਸੰਧੂ, ਵਿੱਕੀ ਕੂਨਰ, ਮਨੋਹਰ ਸਿੰਘ ਢੇਸੀ, ਕਾਂਤਾ ਧਾਲੀਵਾਲ, ਗੋਪਾ ਬੈਂਸ, ਦਰਸ਼ਨ ਨਿੱਝਰ, ਗੋਲਡੀ ਸਹੋਤਾ, ਬਬਲੂ ਕੁਰੂਕਸ਼ੇਤਰ ਸਣੇ ਵੱਖ-ਵੱਖ ਖੇਡ ਕਲੱਬਾਂ  ਦੇ   ਅਹੁਦੇਦਾਰ ਪੁੱਜੇ ਹੋਏ ਸਨ।
ਇਸ ਮੌਕੇ ਪੰਜਾਬ ਤੋਂ ਸਿੱਖ ਖੇਡਾਂ ਦੀ ਕਵਰੇਜ ਲਈ ਪੁੱਜੇ ਪਰਮਵੀਰ ਬਾਠ ਤੇ ਰਮਨਦੀਪ ਸਿੰਘ ਸੋਢੀ ਤੋਂ ਇਲਾਵਾ ਐੱਨਜ਼ੈੱਡ ਪੰਜਾਬੀ ਨਿਊਜ, ਰੇਡੀਓ ਸਾਡੇ ਆਲਾ ਤੋਂ ਗੁਰਪ੍ਰੀਤ ਸਿੰਘ ਤੇ ਸ਼ਰਨ ਸਿੰਘ, ਰੇਡੀਓ ਸਪਾਈਸ ਤੋਂ ਨਵਤੇਜ ਰੰਧਾਵਾ ਆਦਿ ਪਹੁੰਚੇ ਹੋਏ ਸਨ।
ਹਰਜਿੰਦਰ ਛਾਬੜਾ-ਪਤਰਕਾਰ 9592282333
Previous articleVP must be remembered to encourage honesty and integrity in our political life
Next articleਡਾ. ਅੰਬੇਡਕਰ ਮਹਾਪਰਿਨਿਰਵਾਣ ਦਿਵਸ ਸ਼ਰਧਾਂਜਲੀ ਸਮਾਗਮ 6 ਦਿਸੰਬਰ ਨੂੰ