ਪੰਜਾਬ ’ਚ ਕਰੋਨਾ ਕਾਰਨ ਇੱਕ ਹੋਰ ਮੌਤ

ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ’ਚ ਲੰਘੇ ਚੌਵੀ ਘੰਟਿਆਂ ਅੰਦਰ ਜ਼ਿਲ੍ਹਾ ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ ਤੇ ਰੂਪਨਗਰ ’ਚ ਕਰੋਨਾ ਵਾਇਰਸ ਦੇ ਸਭ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ ਜਦਕਿ ਜਲੰਧਰ ਵਿੱਚ ਲੰਘੀ ਰਾਤ ਕਰੋਨਾ ਕਾਰਨ ਇੱਕ ਹੋਰ ਮੌਤ ਹੋਣ ਨਾਲ ਸੂਬੇ ਵਿੱਚ ਇਸ ਮਹਾਮਾਰੀ ਕਾਰਨ 44 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਲੰਘੇ ਇੱਕ ਦਿਨ ਦੌਰਾਨ ਪੰਜਾਬ ’ਚ 53 ਮਾਮਲੇ ਸੱਜਰੇ ਸਾਹਮਣੇ ਆਏ ਹਨ ਤੇ ਪੰਜਾਬ ਵਿੱਚ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 2,250 ਹੋ ਗਈ ਹੈ। ਤਾਜ਼ਾ ਮਾਮਲਿਆਂ ’ਚ ਲੁਧਿਆਣਾ ’ਚ 9, ਅੰਮ੍ਰਿਤਸਰ ’ਚ 8, ਪਠਾਨਕੋਟ ’ਚ 8, ਬਠਿੰਡਾ ਵਿੱਚ 5, ਮੁਹਾਲੀ ਵਿੱਚ 4, ਪਟਿਆਲਾ, ਸੰਗਰੂਰ ਅਤੇ ਹੁਸ਼ਿਆਰਪੁਰ ਵਿੱਚ 2-2, ਗੁਰਦਾਸਪੁਰ, ਰੂਪਨਗਰ ’ਚ 8 ਅਤੇ ਤਰਨ ਤਾਰਨ ਵਿੱਚ ਇੱਕ ਮਰੀਜ਼ ਸਾਹਮਣੇ ਆਇਆ ਹੈ। ਰੂਪਨਗਰ ਦੇ ਚਮਕੌਰ ਸਾਹਿਬ ਦੇ ਪਿੰਡ ਮਨਸੂਹਾ ਵਿੱਚ ਅੱਠ ਕੇਸ ਸਾਹਮਣੇ ਆਏ ਹਨ। ਲੁਧਿਆਣਾ ’ਚ ਦੋ ਹਵਾਲਾਤੀਆਂ ਸਣੇ 9 ਨਵੇਂ ਕੇਸ ਸਾਹਮਣੇ ਆਏ ਹਨ।

ਇਨ੍ਹਾਂ ਕੇਸਾਂ ’ਚ 7 ਇੱਕੋ ਪਰਿਵਾਰ ਦੇ ਜੀਅ ਹਨ। ਇਸ ਪਰਿਵਾਰ ਦੇ ਵਿਅਕਤੀ ਦੀ ਬੀਤੇ ਦਿਨ ਕਰੋਨਵਾਇਰਸ ਕਾਰਨ ਮੌਤ ਹੋਈ ਸੀ। ਸੰਗਰੂਰ ਵਿੱਚ ਤਾਂ ਇੱਕ ਟਰੱਕ ਡਰਾਈਵਰ ਤੇ ਇੱਕ ਸਬਜ਼ੀ ਕੈਂਸਰ ਦੇ ਮਰੀਜ਼ਾਂ ਨੂੰ ਪੈਨਸ਼ਨ ਦੇਵੇਗੀ ਹਰਿਆਣਾ ਸਰਕਾਰ   ਵਿਕਰੇਤਾ ਲਾਗ ਦਾ ਸ਼ਿਕਾਰ ਹੋਏ ਹਨ। ਇਸੇ ਤਰ੍ਹਾਂ ਬਠਿੰਡਾ ਵਿੱਚ ਇੱਕ ਆਂਗਨਵਾੜੀ ਵਰਕਰ ਪਾਜ਼ੇਟਿਵ ਮਿਲੀ ਹੈ। ਸਿਹਤ ਵਿਭਾਗ ਮੁਤਾਬਕ ਹੁਣ ਤੱਕ 84,497 ਨਮੂਨੇ ਗਏ ਹਨ।

ਪੰਜਾਬ ਦੇ ਸਿਹਤ ਵਿਭਾਗ ਨੇ 91 ਫੀਸਦੀ ਦੇ ਕਰੀਬ ਮਰੀਜ਼ਾਂ ਦੇ ਠੀਕ ਹੋਣ ਦਾ ਦਾਅਵਾ ਕਰਦਿਆਂ ਸੂਬੇ ਮੌਤਾਂ ਦੀ ਔਸਤ ਵੀ ਹੋਰਨਾਂ ਰਾਜਾਂ ਦੇ ਮੁਕਾਬਲਤਨ ਘੱਟ ਹੋਣ ਦੀ ਗੱਲ ਕਹੀ ਹੈ। ਪੰਜਾਬ ਵਿੱਚ ਹੁਣ ਤੱਕ 1967 ਵਿਅਕਤੀ ਠੀਕ ਹੋ ਚੁੱਕੇ ਹਨ ਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 239 ਰਹਿ ਗਈ ਹੈ।

Previous articleਹੋਟਲ-ਰੈਸਤਰਾਂ, ਸ਼ਾਪਿੰਗ ਮਾਲਜ਼, ਧਾਰਮਿਕ ਸਥਾਨ 8 ਜੂਨ ਤੋਂ ਖੁੱਲ੍ਹਣਗੇ
Next articleਧਾਰਾ 370, ਰਾਮ ਮੰਦਰ, ਸੀਏਏ ਨੂੰ ਮੋਦੀ ਨੇ ਪ੍ਰਾਪਤੀਆਂ ਦੱਸਿਆ