ਪੰਜਾਬ: ਕੋਵਿਡ-19 ਤੋਂ ਪੀੜਤਾਂ ਦੀ ਗਿਣਤੀ 106 ਹੋਈ

ਸੂਬੇ ਵਿਚ ਸੱਤ ਨਵੇਂ ਕੇਸ ਸਾਹਮਣੇ ਆਏ;
ਮੁਹਾਲੀ ਜ਼ਿਲ੍ਹੇ ’ਚ ਚਾਰ ਨਵੇਂ ਕੇਸਾਂ ਨਾਲ ਗਿਣਤੀ 30 ਹੋਈ

ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ 7 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਰੀਜ਼ਾਂ ਦੀ ਗਿਣਤੀ 106 ਤੱਕ ਪਹੁੰਚ ਗਈ ਹੈ। ਮੁਹਾਲੀ ਜ਼ਿਲ੍ਹੇ ਵਿੱਚ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਅੱਜ ਵੀ ਇਸ ਜ਼ਿਲ੍ਹੇ ਵਿੱਚ 4 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮੁਹਾਲੀ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 30 ਹੋ ਗਈ ਹੈ ਜੋ ਕਿ ਪੰਜਾਬ ਵਿੱਚ ਸਭ ਤੋਂ ਵੱਧ ਹੈ। ਨਵੇਂ ਮਾਮਲਿਆਂ ਵਿੱਚ 2 ਵਿਅਕਤੀ ਜਲੰਧਰ ਅਤੇ ਇੱਕ ਫ਼ਰੀਦਕੋਟ ਵਿੱਚ ਇਸ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਇਆ ਹੈ।

ਇਹ ਸਾਰੇ ਮਾਮਲੇ ਪਹਿਲਾਂ ਤੋਂ ਹੀ ਪ੍ਰਭਾਵਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਕਾਰਨ ਸਾਹਮਣੇ ਆਏ ਹਨ ਤੇ ਜਲੰਧਰ ਵਿੱਚ ਇੱਕ ਮਾਮਲੇ ਵਿੱਚ ਲਾਗ ਦੇ ਸਰੋਤ ਦਾ ਸਿਹਤ ਵਿਭਾਗ ਨੂੰ ਪਤਾ ਨਹੀਂ ਲੱਗ ਸਕਿਆ। ਸਿਹਤ ਵਿਭਾਗ ਦੇ ਬੁਲੇਟਿਨ ਮੁਤਾਬਕ ਹੁਣ ਤੱਕ 14 ਵਿਅਕਤੀਆਂ ਦੇ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਤੇ 3 ਮਰੀਜ਼ਾਂ ਦੀ ਹਾਲਤ ਗਿਣਤੀ 106 ਹੋਈ
ਇਸ ਸਮੇਂ ਗੰਭੀਰ ਬਣੀ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਨੂੰ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ। ਨਵਾਂਸ਼ਹਿਰ ਵਿੱਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸਗੋਂ ਪਹਿਲਾਂ ਤੋਂ ਹੀ ਪੀੜਤ ਵਿਅਕਤੀਆਂ ਵਿੱਚੋਂ 8 ਸਿਹਤਯਾਬ ਹੋ ਗਏ ਹਨ।

Previous articleਲੌਕਡਾਊਨ ਤੋਂ ਇਕਦਮ ਰਾਹਤ ਨਹੀਂ: ਮੋਦੀ
Next articleਕਰੋਨਾਵਾਇਰਸ: ਇਕੋ ਦਿਨ ’ਚ 773 ਨਵੇਂ ਕੇਸ, 32 ਮੌਤਾਂ