ਪੰਜਾਬੀ ਸੱਥ ਮੈਲਬਰਨ ਵੱਲੋਂ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ

ਅਸਟ੍ਰੇਲੀਆ – ਪੰਜਾਬੀ ਸੱਥ ਮੈਲਬਰਨ ਵੱਲੋਂ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰੂਦਵਾਰਾ
ਨਾਨਕਸਰ ਠਾਠ ਮੈਲਬਰਨ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਦੇ ਨਾਲ ਨਾਲ ਮੈਲਬਰਨ ਦੇ ਲੋਕਲ ਕਵੀਆਂ ਤੇ ਬਾਹਰਲੇ ਸਟੇਟਾਂ ਤੇ ਦੂਜੇ ਦੇਸ਼ਾਂ ਤੋਂ ਆਈਆਂ ਸ਼ਖਸ਼ੀਅਤਾਂ ਨੇ ਵੀ ਭਾਗ ਲਿਆ।
                  ਇਸ ਸਮਾਗਮ ਦੀ ਸ਼ਰੂਆਤ ਪੰਜਾਬੀ ਸੱਥ ਦੇ ਸੰਚਾਲਕ ਕੁਲਜੀਤ ਕੌਰ ਗ਼ਜ਼ਲ ਤੇ ਬਿੱਕਰ ਬਾਈ ਨੇ ਆਪਣੇ ਸਵਾਗਤੀ ਭਾਸ਼ਨ ਦੁਆਰਾ ਕੀਤੀ। ਜਿਸ ਤੋਂ ਬਾਅਦ ਵੱਖ ਵੱਖ ਬੁਲਾਰਿਆਂ ਨੇ ਗੁਰੂ ਨਾਨਕ ਜੀ ਦੇ ਜੀਵਨ ਸੰਬੰਧੀ ਵਿਚਾਰ ਚਰਚਾ, ਕਵਿਤਾ ਪਾਠ ਅਤੇ ਹੋਰ ਵਿਚਾਰਾਂ ਕੀਤੀਆਂ। ਸਟੇਜ ਦੀ ਜਿੰਮੇਦਾਰੀ ਮਧੂ ਤਨਹਾ ਤੇ ਰਮਨ ਮਾਰੂਪੁਰ ਦੁਆਰਾ ਬਾਖੂਬੀ ਨਿਭਾਈ ਗਈ ।
                  ਇਸ ਸਮੇਂ ਬੋਲਦੇ ਹੋਏ ਬੁਲਾਰਿਆਂ ਨੇ ਗੁਰੂ ਨਾਨਕ ਜੀ ਦੀਆਂ ਸਿਖਿਆਵਾਂ ਨੂੰ ਸਮਝਣ, ਉਹਨਾਂ ਦੇ ਸਿਧਾਂਤਾਂ ਤੇ ਖਰਾ ਉਤਰਨ ਤੇ ਉਹਨਾਂ ਦੀਆਂ ਸਿਖਿਆਵਾਂ ਨੂੰ ਪੜ- ਵਿਚਾਰਨ ਤੇ ਜੋਰ ਦਿੱਤਾ। ਬਾਹਰੋਂ ਆਈਆਂ ਪ੍ਰਸਿੱਧ ਹਸਤੀਆਂ ਸੁਖਵਿੰਦਰ ਅੰਮ੍ਰਿਤ ਤੇ ਡਾਕਟਰ ਦਵਿੰਦਰ ਸਿੰਘ ਜੀਤਲਾ ਨੇ ਗੁਰੂ ਜੀ ਦੇ ਜੀਵਨ ਤੇ ਅਧਾਰਿਤ ਆਪਣੀਆਂ ਰਚਨਾਵਾਂ ਸਾਂਝੀਆਂ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ
ਇਸ ਦੌਰਾਨ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ਼ੈਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ “ਧਨ ਲੇਖਾਰੀ ਨਾਨਕਾ” ਅਤੇ ਗੁਰਪ੍ਰੀਤ ਸਿੰਘ ਸਹੋਤਾ ਦੀਆਂ ਦੋ ਕਿਤਾਬਾਂ “‘ਦੇਖਿਆ- ਮਾਣਿਆ ਪਟਨਾ ਸਾਹਿਬ’ ਅਤੇ ‘ਆਜਾ ਮੇਰਾ ਪਿੰਡ ਦੇਖਲੈ’ ਨੂੰ ਵੀ ਰਿਲੀਜ਼ ਵੀ ਕੀਤਾ ਗਿਆ।
                 ਪ੍ਰੋਗਰਾਮ ਦਾ ਅੰਤ ਮੈਲਬਰਨ ਦੀ ਪ੍ਰਸਿੱਧ ਹਸਤੀ ਰਸਨਾ ਜੀ ਦੁਆਰਾ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦੁਆਰਾ ਕੀਤਾ ਗਿਆ, ਉਹਨਾਂ ਨੇ ਜੋਰ ਦਿੱਤਾ ਕੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ‘ਸੱਚ ਦੇ ਮਾਰਗ’ ਤੇ ਚੱਲਣਾ ਚਾਹੀਦਾ ਹੈ, ਪਰ ਅਸੀਂ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਦਿਵਸ ਮਨਾਉਂਦੇ ਹੋਏ ਮਲਿਕ ਭਾਗੋ ਨੂੰ ਯਾਦ ਰੱਖਿਆ ਤੇ ਭਾਈ ਲਾਲੋ ਨੂੰ ਪਿੱਛੇ ਰੱਖਿਆ।
ਬੁਲਾਰਿਆਂ ਵਿੱਚ ਮਹਿੰਦਰ  ਸਿੰਘ  ਗਰਚਾ, ਹਰਪ੍ਰੀਤ  ਸਿੰਘ  ਬੱਬਰ, ਗੁਰਪ੍ਰੀਤ  ਸਿੰਘ, ਜਸਲੀਨ ਕੌਰ. ਰਾਮਿੰਦਰ  ਨਾਗਰਾ, ਗੁਰਸੇਵ  ਲੋਚਮ, ਪੁਸ਼ਪਿੰਦਰ  ਕੌਰ , ਕੁਲਵੰਤ  ਕੌਰ , ਜਿੰਦਰ, ਜਸਬੀਰ  ਕੌਰ , ਅਰਸ਼ , ਮਨਦੀਪ ਬਰਾੜ ,ਅਸ਼ੋਕ ਕਾਸਿਦ, ਹਰਵਿੰਦਰ  ਸਿੰਘ  ਗਰਚਾ , ਸਤਵਿੰਦਰ  ਸਿੰਘ, ਅੰਬਰਸਰੀਆ ਭਾਊ ਆਦਿ ਹਾਜਰ ਸਨ।
(ਹਰਜਿੰਦਰ ਛਾਬੜਾ)ਪਤਰਕਾਰ 9592282333
Previous article29 killed in plane crash in Congo
Next articleWithout Radical Land Reform there will never have Gram Swaraj but Manuraj