*ਪੰਜਾਬੀ ਮੂਲ ਦੀ ਜਸਪ੍ਰੀਤ ਮਰਵਾਹਾ ਤੇ ਸਾਥੀ ਨੂੰ ਸ਼ਜਾਂ

 ਲੰਡਨ, (ਰਾਜਵੀਰ ਸਮਰਾ) (ਸਮਾਜ ਵੀਕਲੀ) – ਯੂ.ਕੇ ਂਚ ਲੋਇਡਸ ਬੈਂਕ ‘ਚ ਕੰਮ ਕਰਦੀ ਪੰਜਾਬੀ ਮੂਲ ਦੀ 27 ਸਾਲਾ ਜਸਪ੍ਰੀਤ ਮਰਵਾਹਾ ਅਤੇ ਕੱਪਕੇਕ ਫਰਮ ਚਲਾ ਰਹੇ ਮੁਹੰਮਦ ਸੈਫ ਮਕਸੂਦ ਨੂੰ ਬ੍ਰਮਿੰਘਮ ਕਰਾਊਨ ਕੋਰਟ ਨੇ ਬੈਂਕਾ ਦੇ ਗਾਹਕਾਂ ਦੀ ਜਾਣਕਾਰੀ ਵੇਚਣ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਹੈ | ਅਦਾਲਤ ਵਿਚ ਦੱਸਿਆ ਗਿਆ ਕਿ ਜਸਪ੍ਰੀਤ ਨੇ ਆਪਣੇ ਜੂਏ ਦੀ ਆਦਤ ਵਾਲੇ ਦੋਸਤ ਨੂੰ ਬੈਂਕ ਦੇ ਗਾਹਕਾਂ ਦੇ ਖਾਤਿਆਂ ਦੀ ਜਾਣਕਾਰੀ ਨੂੰ 50 ਪੌਾਡ ਪ੍ਰਤੀ ਖਾਤਾ ਦੇ ਹਿਸਾਬ ਨਾਲ ਨਵੰਬਰ 2017 ਤੋਂ ਮਾਰਚ 2018 ਦਰਮਿਆਨ ਵੇਚੀ, ਜਿਨ੍ਹਾਂ ਵਿਚੋਂ ਉਸ ਨੇ 80000 ਪੌਾਡ ਦਾ ਗਬਨ ਕੀਤਾ |

ਸਕਾਈ ਸਪੋਰਟਸ ਵਿਚ ਹੁਣ ਕੰਮ ਕਰ ਰਹੀ ਹਾਲ ਗਰੀਨ ਦੀ ਰਹਿਣ ਵਾਲੀ ਜਸਪ੍ਰੀਤ ਮਰਵਾਹਾ ਨੇ 82 ਗਾਹਕਾਂ ਦੀ ਜਾਣਕਾਰੀ ਮੁਹੰਮਦ ਸੈਫ ਮਕਸੂਦ ਨੂੰ ਵੇਚੀ ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਖਾਤਿਆਂ ‘ਚ ਕਿੰਨੀ ਰਕਮ ਹੈ | 85 ਖਾਤਿਆਂ ਵਿਚੋਂ ਕੱਢੇ ਗਏ 28 ਤੋਂ 92 ਹਜ਼ਾਰ ਪੌਾਡ ਤੱਕ ਦੀ ਰਾਸ਼ੀ ਵਿਚੋਂ ਵੱਡੀ ਰਕਮ ਪ੍ਰਾਪਤ ਕਰ ਲਈ ਹੈ, ਪਰ 45 ਗਾਹਕਾਂ ਨਾਲ ਸਬੰਧਿਤ 25 ਹਜ਼ਾਰ ਪੌਾਡ ਦੇ ਕਰੀਬ ਰਾਸ਼ੀ ਅਜੇ ਵੀ ਬਾਕੀ ਹੈ | ਢਾਈ ਸਾਲ ਚੱਲੀ ਜਾਂਚ ਵਿਚ ਦੋਸ਼ੀ ਪਾਏ ਗਏ ਦੋਵੇਂ ਤੁਰੰਤ ਜੇਲ੍ਹ ਜਾਣ ਤੋਂ ਬਚ ਗਏ ਹਨ, ਪਰ ਜੱਜ ਪੋਲ ਫਾਰਰ ਨੇ ਉਨ੍ਹਾਂ ਨੂੰ ਦੋ ਸਾਲ ਲਈ 22 ਮਹੀਨਿਆਂ ਦੀ ਮੁਅੱਤਲੀ ਕੈਦ ਦੀ ਸਜ਼ਾ ਸੁਣਾਈ ਹੈ | ਇਸ ਤੋਂ ਇਲਾਵਾ ਮਰਵਾਹਾ ਨੂੰ 35 ਦਿਨ ਅਤੇ ਮੁਹੰਮਦ ਨੂੰ 20 ਦਿਨ ਮੁੜ ਵਸੇਬਾ ਕੰਮ ਕਰਨ ਅਤੇ ਦੋਵਾਂ ਨੂੰ 250 ਘੰਟੇ ਬਿਨਾ ਤਨਖਾਹ ਦੇ ਕੰਮ ਕਰਨ ਦੇ ਹੁਕਮ ਸੁਣਾਏ ਹਨ |

Previous articlePranab’s 4-volume autobiography encapsulates India from 1970s to present
Next articleਘਰਾਂ ਦੇ ਹਰ ਸਲਾਹ ਮਸ਼ਵਰੇ ਵਿੱਚ ਮੁੰਡੇ ਅੱਗੇ ਤੇ ਕੁੜੀਆਂ ਪਿੱਛੇ ਕਿਉਂ!!!