ਪੰਜਾਬੀ ਬੋਲੀ ਦੇ ਮਹਾਨ ਉਸਰਈਏ ਗੁਰੂ ਨਾਨਕ ਦੇਵ ਜੀ ਦੀ ਪੰਜਾਬੀ ਬੋਲੀ ਲਈ ਸਾਹਿਤਕ ਦੇਣ

ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਸਮਰਪਤ

ਜਗਦੀਸ਼ ਸਿੰਘ ਚੋਹਕਾ

ਪੰਜਾਬ, ਸਾਂਝੇ ਸੱਭਿਆਚਾਰ ਦਾ ਇੱਕ ਭੰਡਾਰਾ ਹੈ, ਜਿਸ ਦੀ ਰੂਹ ਅੰਦਰ ਸਾਰੇ ਸੰਸਕਾਰਾਂ ਦਾ ਗਿਆਨ ਮਿਲਦਾ ਹੈ। ਪੰਜਾਬੀਆਂ ਅੰਦਰ ਦਿਮਾਗੀ-ਉੱਚਤਮਤਾ, ਮਨੋਵਿਗਿਆਨਕ ਸੂਝ-ਬੂਝ ਅਤੇ ਆਚਰਣਤਾ ਤੇ ਪੇ੍ਰਮ-ਭਾਵਨਾ ਦੇਖਣੀ ਹੋਵੇ, ਤਾਂ ਇੱਥੋਂ ਦੀ ਮਾਂ-ਬੋਲੀ ਪੰਜਾਬੀ ਨੂੰ ਨਿੱਠ ਕੇ ਪਿਆਰ ਕਰਨਾ ਪਏਗਾ ? ਇਸ ਖਿਤੇ ਦੇ ਲੋਕਾਂ ਨੇ ਧੁਰ-ਮੁੱਢ ਤੋਂ ਆਪਣੇ ਸਥੂਲ ਅਤੇ ਪਦਾਰਥਕ ਭੌਤਿਕ-ਜੀਵਨ ਨੂੰ ਸੁੱਖੀ ਬਣਾਉਣ ਲਈ ਅਤੇ ਰਹਿਣ-ਸਹਿਣ ਦੇ ਪੱਧਰ ਨੂੰ ਉੱਚਾ ਕਰਨ ਲਈ, ਜੋ-ਜੋ ਸਾਧਨ ਅਤੇ ਯਤਨ ਕੀਤੇ ਹਨ, ‘ਉਨ੍ਹਾਂ ਦੇ ਪਾਧਾਰ ਅਤੇ ਸੰਚਾਰ ਲਈ ਪੰਜਾਬੀ ਬੋਲੀ ਦੀ ਹੀ ਮੁੱਖ ਦੇਣ ਹੈ। ਸਮਾਜਕ ਜ਼ਿੰਦਗੀ ਅੰਦਰ, ਪਰਿਵਾਰ, ਵਿਆਹ-ਪ੍ਰਥਾ, ਘਰ-ਬਾਰ, ਖੇਤੀ, ਪਸ਼ੂ ਧਨ, ਵਣਜ-ਵਾਪਾਰ, ਮੁਦਰਾ-ਸਿੱਕੇ , ਭਾਵੁਕ ਜ਼ਿੰਦਗੀ, ਪੂਜਾ-ਪ੍ਰਤਿਸ਼ਠਾ, ਸ਼ਿਲਪ, ਮੂਰਤੀ ਕਲਾ, ਕਲਾਵਾਂ, ਧਾਰਮਿਕ-ਉਦਾਰਤਾ, ਬੌਧਿਕ-ਫਲਸਫ਼ਾ, ਸਿੱਖਿਆਾ, ਵਿੱਦਿਆ, ਵਿਗਿਆਨ, ਪ੍ਰਾਪਤੀਆਂ ਅਤੇ ਉਪਲੱਬਧੀਆਂ, ਸਾਹਿਤ, ਭਾਸ਼ਾ, ਲੋਕ-ਰੰਜਨ, ਸੰਗੀਤ, ਕਥਾ-ਵਾਰਤਾ ਨੂੰ ਸਮਝਣਾ ਮਹਿਸੂਸ ਕਰਨਾ, ਪ੍ਰਗਟ ਕਰਨਾ ਹੋਵੇ ਤਾਂ ਤੁਹਾਡੀ ਮਾਂ ਬੋਲੀ ਤੋਂ ਬਿਨ੍ਹਾਂ ਤੁਹਾਡਾ ਜੀਵਨ ਸੰਪੂਰਨ ਅਤੇ ਸਿਸ਼ਟਾਰੀ ਨਹੀਂ ਹੋ ਸੱਕੇਗਾ ? ਪੰਜਾਬ ਦੀ ਧਰਤੀ ਇੱਕ ਅਜਿਹੀ ਕੁਠਾਅੀ ਹੈ, ਜਿਸ ਵਿੱਚ ਵੱਖ-ਵੱਖ ਸੱਭਿਆਚਾਰਿਕ ਅੰਸ਼ ਮਿਲ ਕੇ ਇੱਕ ਸ਼ਕਤੀਸ਼ਾਲੀ ਪੰਜਾਬੀ ਬੋਲੀ ਦੀ ਅਕਸੀਰ ਬਣੇ ਹਨ !

ਇਤਿਹਾਸਕ ਵਿਕਾਸ ਦੇ ਪੱਖ ਤੋਂ ਪੰਜਾਬ, ‘ਖਾਸ ਕਰਕੇ ਪ੍ਰਾਚੀਨ ਪੰਜਾਬ ਦੇ ਇਤਿਹਾਸ ਨੂੰ ਹੇਠ ਲਿਖੇ ਯੁੱਗਾਂ ਵਿੱਚ ਵੰਡਿਆਂ ਜਾ ਸਕਦਾ ਹੈ। ਜਿਨ੍ਹਾਂ ਰਾਹੀਂ ਗੁਜ਼ਰ ਕੇ ਮਾਂ ਬੋਲੀ, ਪੰਜਾਬੀ (ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ) ਦੁਨੀਆਂ ਦੇ ਨਕਸ਼ੇ ਅੰਦਰ, ‘ਆਪਣਾ ਸ਼ਾਨਾਮਤਾ ਇਤਿਹਾਸ, ਸਾਹਿਤ ਅਤੇ ਅਮਰੀ ਸੱਭਿਆਚਾਰ, ਗੁਰਮੁੱਖੀ ਅਤੇ ਸ਼ਾਹ ਮੁੱਖੀ ਲਿੱਪੀ ਵਿੱਚ, ਇਤਿਹਾਸਕ ਵਿਲੱਖਣਤਾ ਦੀ ਧਾਰਣੀ ਬਣ ਕੇ, ‘ਅੱਗੇ ਵਧ ਰਹੀ ਹੈ।

ਪੂਰਬ-ਹੜੱਪਾ ਯੁੱਗ ਦਾ ਪੰਜਾਬ, ਹੱੜਪਾ ਯੁੱਗ, ਰਿਗਵੇਦ, ਮਹਾਂ-ਭਾਰਤ, ਰਾਮਾਇਣ, ਪਾਣਿ ਨਿਕਾਲੀਨ, ਤਕਸ਼ਸ਼ਿਲਾ, ਪੰਜਾਬ ਦਾ ਇਰਾਨੀ-ਯੁੱਗ, ਯੂਨਾਨੀ, ਚੰਦਰਗੁਪਤ ਤੇ ਅਸ਼ੋਕ, ਇਸਲਾਮੀ, ਪੰਜਾਬ ਦਾ ਨਾਨਕ ਯੁੱਗ, ਰਣਜੀਤ ਸਿੰਘ, ਬਸਤੀਵਾਦੀ ਅਤੇ ਹੁਣ ਦਾ ਸੁਤੰਤਰਤਾ-ਯੁੱਗ ਦਾ ਪੰਜਾਬ, ‘ਜਿਨ੍ਹਾਂ ਵੱਖ-ਵੱਖ ਯੁੱਗਾਂ ਦੀਆਂ ਮਹਾਨਤਾਵਾਂ ਰਾਹੀਂ ਮਾਂ ਬੋਲੀ ਪੰਜਾਬੀ, ‘ਅੱਜ ਦੀ ਇਤਿਹਾਸਕ ਅਵੱਸਥਾ ‘ਚ ਪੁੱਜੀ ਹੈ ! ਅਸੀ ਇੱਥੇ ਪੰਜਾਬ ਦੇ ਨਾਨਕ-ਯੁੱਗ ਅੰਦਰ, ‘ਗੁਰੂ ਨਾਨਕ ਦੇਵ ਜੀ ਦੇ ਸਮੇਂ ਦੌਰਾਨ ਉਨ੍ਹਾਂ ਦੀ ਪੰਜਾਬੀ ਬੋਲੀ ਲਈ ਤੇ ਸਾਹਿਤਕ ਬੌਧਿਕਤਾ ਲਈ ਦੇਣ, ‘ਇੱਕ ਚਿੰਤਨ, ਦਾ ਸੰਖੇਪ ਜਿਹਾ ਵਰਣਨ ਕਰਨ ਦਾ ਉਪਰਾਲਾ ਕਰਾਂਗੇ !

ਮਨੁੱਖੀ ਵਿਕਾਸ ਦੇ ਵਿਕਸਤ ਹੋਣ ਨਾਲ ਧਰਤੀ ਦੇ ਵੱਖ-ਵੱਖ ਭਾਗਾਂ ਅੰਦਰ ਵੱਖ-ਵੱਖ ਬੋਲੀਆਂ, ਭਾਸ਼ਾਵਾਂ ਅਤੇ ਉਨ੍ਹਾਂ ਦੀਆਂ ਲਿੱਪੀਆਂ ਨੂੰ ਵੱਧਣ-ਫੁੱਲਣ ਕਈ-ਕਈ ਸਦੀਆਂ ਲੱਗ ਗਈਆਂ। ਬਹੁਤ ਸਾਰੀਆਂ ਰੋਕਾਂ ਅਤੇ ਲਾਂਘਿਆਂ ਬਾਦ ਹੀ ਬੋਲੀਆਂ ਪ੍ਰਫੁੱਲਤ ਹੋਈਆਂ। ਅਮਲ ਵਿੱਚ ਕਈ ਵਾਰ ਅਨੁਕੂਲਤਾ ਨਾ ਹੋਣ ਕਰਕੇ, ‘ਕਈ ਬੋਲੀਆਂ ਖ਼ਤਮ ਹੋ ਗਈਆਂ, ਭਾਵੇਂ ਕਈ ਭਾਸ਼ਾਵਾਂ ਦੀਆਂ ਲਿੱਪੀਆਂ ਵੀ ਸਨ। ਫ਼ਾਰਸ ਦੇ ਖਿਤੇ ਦੀ ਅਮਰੀ ਭਾਸ਼ਾ ਫ਼ਾਰਸੀ ਸੀ, ਉਸ ਦੀ ਆਪਣੀ ਲਿੱਪੀ ਵੀ ਸੀ। ਪਰ ਅਰਬਾਂ ਦੇ ਵਾਰ-ਵਾਰ ਹਮਲਿਆਂ ਬਾਦ, ਉਹ ਖ਼ਤਮ ਹੋ ਗਈ ! ਭਾਵੇਂ ਅੱਜ ਵੀ ਫ਼ਾਰਸੀ ਅੰਦਰ ਅਰਬੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਮਾਜੂਦ ਹਨ। ਫ਼ਾਰਸੀ ਬੋਲੀ ਅਰਬੀ ਬਣ ਗਈ, ਕਿਉਂਕਿ ਰਾਜਸੀ ਦਬਾਅ ਅਤੇ ਕਬੀਲਿਆਂ ਦਾ ਲੋਕ ਭਾਰੂ ਹੋਣਾ ਸੀ। ਇਸੇ ਤਰ੍ਹਾਂ ਸੰਸਕ੍ਰਿਤ ਭਾਸ਼ਾ ਕਦੀ ਵੇਦਾਂਤ ਯੁੱਗ ਵੇਲੇ ਇੱਕ ਅਮੀਰ ਭਾਸ਼ਾ ਸੀ। ਜੋ ਉੱਤਰੀ ਭਾਰਤ ਦੇ ਲੋਕਾਂ ‘ਚ ਮਕਬੂਲਤਾ ਹੋਈ, ‘ਪਰ ਲੋਕ ਭਾਸ਼ਾ ਨਾ ਬਣਨ ਕਰਕੇ ਵੇਦਾਂ ਦੀ ਸਨਾਤਕੀ-ਭਾਸ਼ਾ ਹੀ ਬਣ ਗਈ। ਜਿਨਾ ਚਿਰ ਇਸ ਨੂੰ ਰਾਜ-ਸਤਾ ਦੀ ਹੱਲਾ-ਸ਼ੇਰੀ ਮਿਲਦੀ ਰਹੀ, ਜਿਊਂਦੀ ਰਹੀ ! ਉੱਚ ਹਲਕਿਆਂ ਤੇ ਰਾਜਸੀ ਖੇਤਰਾਂ ‘ਚ ਤਾਂ ਇਹ ਭਾਸ਼ਾ ਮਕਬੂਲਤ ਸੀ, ਪਰ ਆਮ ਲੋਕਾਂ ਦੀ ਪ੍ਰਾਕ੍ਰਿਤ ਭਾਵ ਸੁਭਾਵਿਕ, ਕੁਦਰਤੀ, ਪੁਰਾਣੀ, ਪ੍ਰਚਲਤ, ਰਿਵਾਜੀ ਪਹਿਲੀ ਭਾਸ਼ਾ ਨਹੀਂ ਬਣ ਸੱਕੀ। ਇਸ ਲਈ ਆਮ ਲੋਕਾਂ ਨਾਲੋਂ ਟੁੱਟ ਕੇ ਅੱਜ ! ਸਹਿਕ ਰਹੀ !

ਪੰਜਾਬੀ ਬੋਲੀ ਵੱਲੋਂ ਭਾਸ਼ਾ ਦੇ ਰੂ ਵਿੱਚ ਇਸ ਦਾ ਇਤਿਹਾਸ 8-ਵੀਂ ਸਦੀ ਤੋਂ ਵੀ ਪਹਿਲਾਂ ਅਰੰਭ ਹੋਇਆ ਲੱਗਦਾ ਹੈ। ਚਰਪਟ ਤੋਂ ਗੋਰਖ ਨਾਥ ਵੇਲੇ ਨਾਥਾ ਅਤੇ ਜੋਗੀਆਂ ਦੀ ਬੋਲੀ ਦੇ ਰੂਪ ਵਿੱਚ ਪੰਜਾਬੀ, ‘ਪੰਜਾਬ ਦੇ ਗਰਭ ਅੰਦਰ ਜੰਮੀ ਅਤੇ ਸਾਹਮਣੇ ਆਈ ਦੱਸੀ ਜਾਂਦੀ ਹੈ। ਭਾਵੇਂ ਇਸ ਦਾ ਵੱਧਣ-ਫੁੱਲਣ ਸਥਾਨਕ ਲੋਕਾਂ ਦੀ ਬੋਲੀ ਦੀ ਸ਼ਬਦਾਵਲੀ ਨਾਲ ਸ਼ੁਰੂ ਹੋ ਚੁੱਕਿਆਂ ਸੀ। ਇਤਿਹਾਸਕ ਪਰਿਪੇਖ ਅੰਦਰ ਆਦਿ ਕਾਲ ਪੰਜਾਬੀ-ਜੀਵਨ, ਇਤਿਹਾਸ, ਪੂਰਬ ਉਤਪਾਦਨ ਦੇ ਸਾਧਨ, ਪੁਰਾਣੀਆਂ ਸੱਭਿਅਤਾਵਾਂ ਤੇ ਪੰਜਾਬੀ ਸਮਾਜ ਦੇ ਅੱਗੇ ਵੱਧਣ ਨਾਲ ਪੰਜਾਬੀ ਬੋਲੀ ਤੇ ਭਾਸ਼ਾ ਦਾ ਵਿਕਾਸ ਹੁੰਦਾ ਗਿਆ। ਉਪਰੋਕਤ ਸਾਰੇ ਕਾਰਕਾਂ ਨੇ ਪੰਜਾਬੀ ਬੋਲੀ ਨੂੰ ਪੰਜਾਬ ਅੰਦਰ ਸਥਾਪਤ ਹੋਣ ਦੀ ਥਾਂ ਦਿੱਤੀ। ਨਾਥਾ ਤੇ ਜੋਗੀਆਂ ਦਾ ਲਾਇਆ ਬੂਟਾ (800-1100 ਈ: ਸਦੀ) ਬਾਬਾ ਫ਼ਰੀਦ ਤੱਕ ਪੁੱਜਦਿਆਂ-ਪੁੱਜਦਿਆਂ ਦਰੱਖਤ ਰੂਪੀ ਵੱਧਣ ਲੱਗ ਪਿਆ। ਸੂਫ਼ੀ ਮਤ ਨੇ ਇਸ ਬੂਟੇ ਦੀ ਪੂਰੀ ਦੇਖ-ਭਾਲ ਕੀਤੀ। ਬਾਅਦ ਵਿੱਚ ਗੁਰੂ ਨਾਨਕ ਦੇਵ ਜੀ (1469-1539 ਈ:) ਦੇ ਸਮੇਂ ਤੱਕ, ‘ਪੰਜਾੀ ਬੋਲੀ ਸਾਹਿਤਕ‘ ਪੱਖੋ ਇੱਕ ਫੁੱਲਾਂ-ਫੁੱਲਾਂ ਵਾਲੇ ਦਰੱਖਤ ਦੇ ਰੂਪ ਵਜੋਂ ਵਜੂਦ ਵਿੱਚ ਆ ਗਈ। ਨਾਥਾਂ ਤੋਂ ਸੂਫ਼ੀਆਂ ਥਾਣੀ ਹੁੰਦੀ ਹੋਈ ਪੰਜਾਬੀ, ‘ਸੂਫ਼ੀ-ਵਿਚਾਰ ਤੋਂ ਸਿੱਖ-ਵਿਚਾਰਧਾਰਾਂ‘ ਤੱਕ ਪਹੁੰਚ ਗਈ। ਭਾਸ਼ਾ (ਬੋਲੀ) ਅਤੇ ਲਿਪੀ ਦਾ ਸਰੀਰ ਤੇ ਆਤਮਾ ਵਾਲਾ ਰਿਸ਼ਤਾ ਹੁੰਦਾ ਹੈ। ਪੰਜਾਬੀ ਬੋਲੀ ਦੀ ਲਿਪੀ ਪਹਿਲਾ ‘‘ਮਹਾਕਾਨੀ‘‘ ਲਿਪੀ ‘‘ਟਾਕਰੀ‘‘ ਵਿੱਚ ਲਿਖੀ ਜਾਂਦੀ ਸੀ। ਜੋ ਗੁਰੂ ਅੰਗਦ ਦੇਵ ਵੇਲੇ ਗੁਰਮੁੱਖੀ ਅੱਖਰਾਂ ਦੀ ਵਰਨਮਾਲਾ ਵਿਕਸਤ ਹੋਣ ਨਾਲ, ‘ਪੰਜਾਬੀ‘ ਬੋਲੀ ਇੱਕ ਭਾਸ਼ਾ ਵਜੋਂ ਸਾਹਮਣੇ ਆਈ ਅਤੇ ਟਕਸਾਲੀ ਪਛਾਣ ਵਜੋਂ ਸਨਮਾਨ ਹੋਈ।

ਗੁਰੂ ਨਾਨਕ ਦੇਵ ਜੀ ਦੀ ਆਦਿ ਗੁਰੂ ਗ੍ਰੰਥ ਸਾਹਿਬ ਅੰਦਰ ਬਾਣੀ (ਰਚਨਾ) ਜਪੁਜੀ ਸਾਹਿਬ, ਸੋਦਰਿ, ਕੀਤਰਨ ਸੋਹਿਲਾ ਹੈ। ਇਸ ਸਾਰੀ ਬਾਦੀ (ਕਾਵਿ-ਰਚਨਾ) ਵਿੱਚ ਭਾਵ ਚਿਤਰਾਂ ਦੀ ਭਰਮਾਰ ਹੈ। ਵਾਸਤਵ ਵਿੱਚ ਕਵੀ ਦਾ ਜਗਤ ਭਾਵਾਂ ਦਾ ਜਗਤ ਹੈ। ਉਨ੍ਹਾਂ ਨੇ ਨਿੱਜੀ ਜੀਵਨ ਦੇ ਬਹੁ-ਭਾਂਤੇ ਦ੍ਰਿਸ਼ਾਂ ਤੋਂ ਇਲਾਵਾ ਲੋਕ-ਭਾਵਾਂ ਦੇ ਚਿੱਤਰ ਵੀ ਖਿੱਚੇ ਹਨ। ਉਹ ਚਿੱਤਰ ਭਾਵਕ ਰੰਗਣ ਦੀ ਅਦੁੱਛੀ-ਲਾਸਾਨੀ ਦੀ ਮਿਸਾਲ ਹਨ, ਜਿਨਾ ਦੇ ਤੱਤ ਅਤੇ ਗੁਣ ਬਹੁਤ ਉੱਚ ਪਾਏ ਦੇ ਹਨ। ਉਨ੍ਹਾਂ ਦੀ ਰਚਨਾ ਅੰਦਰ ਕਾਰਜਸ਼ੀਲਤਾ ਅਤੇ ਸੰਪੂਰਨ ਵਿਧਾ-ਵਿਧਾਨ ਵਾਲੇ ਗੁੱਣ ਹਨ। ਜਿਹੜੇ ਭੂਤ, ਵਰਤਮਾਨ ਅਤੇ ਭਵਿੱਖ ਲਈ ਰੌਸ਼ਨੀ ਦੇ ਰਹੇ ਹਨ। ਕਿਉਂਕਿ ਉਨ੍ਹਾਂ ਨੇ ਆਮ ਬੋਲੀ (ਭਾਸ਼ਾ) ਅੰਦਰ ਸਾਰਾ ਸਾਹਿਤ ਰੱਚਿਆ। ਜੋ ਨਾਥਾਂ ਅਤੇ ਸੂਫ਼ੀਆਂ ਦੇ ਕਾਲ ਬਾਦ ਸਾਹਿਤਕ ਪੱਖੋਂ ਸ਼ਬਦ, ਚੋਣ, ਪ੍ਰਤੀਕ-ਪ੍ਰਬੰਧ, ਬਿੰਬ, ਅਲੰਕਾਰ-ਰਚਨਾ ਕਰਕੇ ਪੰਜਾਬੀ ਬੋਲੀ ਨੂੰ ਪੈਰਾਂ ਤੇ ਖੜ੍ਹਾ ਕਰਨ ਵਾਲੀ ਕਾਵਿ ਰਚਨਾ ਹੋਣ ਕਰਕੇ, ‘ਸਹਿਤ ਦੇ ਖੇਤਰ ਅੰਦਰ ਇਕਸਥੂਲ (ਥੜਾ) ਮਕਬੂਲ ਹੋਈ। ਗੁਰੂ ਜੀ ਵੱਲੋਂ ਪੰਜਾਬੀ ਬੋਲੀ ਅੰਦਰ ਪੇਸ਼ ਕੀਤੀਆਂ ਰਚਨਾਵਾਂ ਅੰਦਰ ਸਾਹਿਤਕ ਦੇਣ ਦਾ ਸਜੀਵ ਰੂਪ ਦਾ ਪ੍ਰਗਟਾਵਾਂ ਹੈ।

ਉਸ ਵੇਲੇ ਦੇ ਭਾਰਤ ਅੰਦਰ ਧਾਰਮਿਕ ਹੱਠ-ਧਰਮੀ ਅਤੇ ਕੱਟੜਤਾ (ਜੋ ਅੱਜ ਵੀ ਜਾਰੀ ਹੈ।) ਵਿਰੁੱਧ ਗੁਰੂ ਨਾਨਕ ਦੇਵ ਜੀ ਨੇ ਬੜੇ ਸਰਲ ਅਤੇ ਵਿਅੰਗਾਤਮਕ ਢੰਗ ਨਾਲ ਪੰਜਾਬੀ ਬੋਲੀ ਰਾਹੀਂ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਈ। ਮਨੁੱਖੀ ਸਮਾਨਤਾ, ਪ੍ਰਚਲਤ ਗੈਰ-ਸੰਗਤ ਧਾਰਨਾਵਾਂ ਵਿਰੁੱਧ ਦਲੀਲਾਂ ਰਾਹੀਂ ਉਪਦੇਸ਼ ਦਿੱਤਾ, ਜਿਵੇਂ ਸੂਰਜ ਗ੍ਰਹਿਣ ਸਮੇਂ ਭੋਜਨ ਨਹੀਂ ਪਕਾਉਣਾ, ਭਰਮਾਂ-ਵਿਰੁੱਧ, ਜਾਤ-ਪਾਤ, ਛੂਆ-ਛੂਤ ਆਦਿ ਬੁਰਾਈਆਂ ਦੀ ਘੋਰ ਨਿੰਦਿਆ ਕੀਤੀ।

ਬਾਬਾ ਹੋਰੁ ਖਾਣਾ ਖੁਸ਼ੀ ਖੁਆਰ
ਸਥਾਪਤ ਫੋਕੀਆਂ ਧਾਰਨਾਵਾਂ ਵਿਰੁੱਧ ਬੜੇ ਤਰਕ-ਸੰਗਤ ਲਹਿਜੇ ਅੰਦਰ ਸਿੱਖਿਆ ਦਿੱਤੀ, ‘‘ਸੋਚੇ ਸੋਚਿ ਨਾ ਹੋਵਲੀ ਜੇ ਸੋਚੀ ਲਖਵਾਰ।‘‘ ਤਾਰੇ, ਆਕਾਸ਼, ਬ੍ਰਿਹ-ਮੰਡ, ਬਾਰੇ ਸਪਸ਼ਟੀ ਕਰਨ ਦਿੰਦੇ ਕਿਹਾ, ਅਰਬਦ ਨਰਬਦ ਧੰਧੂ ਕਾਗੈ। ਗੁਰੂ ਜੀ ਦਾ ਰੱਚਿਆ ਸਾਹਿਤ ਪੰਜਾਬੀ ਬੋਲੀ ਅੰਦਰ ਜਿੱਥੇ ਇੱਕ ਟਕਸਾਲੀ ਪ੍ਰੰਪਰਾ ਰਾਹੀ ਇਨਕਲਾਬੀ, ਲੋਕ-ਪੱਖੀ, ਨਿਡਰਤਾ ਵਾਲਾ, ਹੱਕ-ਸੱਚ ਦਾ ਹੋਕਾ ਦੇਣ ਲਈ ਹਾਕਮਾਂ ਦੇ ਅਨਿਆਏ ਵਿਰੁਧ ਸਮਾਜ ਅੰਦਰ ਬਰਾਬਰਤਾ ਵਲ ਉਪਦੇਸ਼ ਦਿੰਦਾ ਹੈ ! ਉੱਥੇ ਰੱਚਿਆ ਚਾਨ੍ਹਣ ਮੁਨਾਰਾ ਬਣਿਆ ਰਹੇਗਾ ? ਗੁਰੂ ਜੀ ਪੰਜਾਬੀ ਬੋਲੀ ਦੇ ਮਹਾਨ ਉਸਰਈਏ ਸਨ, ਜਿਨ੍ਹਾਂ ਨੇ ਪੰਜਾਬੀ ਬੋਲੀ ਨੂੰ ਜਨਤਕ ਧਾਰਨਾ ਦਾ ਰੂਪ ਦਿੱਤਾ।

ਸਾਹਿਤ, ‘ਮਨੁੱਖੀ ਸਮਾਜ ਦੀਆਂ ਸਾਰੀਆਂ ਕਿਰਿਆਵਾਂ ਵਿਚੋਂ ਗ੍ਰਿਹਣ ਕੀਤੇ ਮਨ ਦੇ ਅਹਿਸਾਸਾਂ, ਤਨਾਵਾਂ, ਗੁੰਝਲਾਂ ਬਾਹਰਮੁੱਖੀ ਅਤੇ ਅੰਤਰਮੁੱਖੀ ਪ੍ਰਤੀਬਿੰਬਾਂ ਰਾਹੀਂ ਸੁਹਜਾਤਮਕ ਢੰਗਾਂ ਨਾਲ ਪ੍ਰਾਪਤ ਕੀਤੇ ਤ॥ਰਬਿਆਂ ਦਾ ਸਿੱਟਾਂ ਹੈ। ਸਾਹਿਤ ਮਨੁੱਖੀ ਸਮਾਜ ਦੇ ਹਰ ਤਰ੍ਹਾਂ ਦੇ ਵਿਹਾਰਾਂ ਵਿਚੋ ਪੈਦਾ ਹੋਇਆ ਹਾਂ ਪੱਖੀ ਵਰਤਾਰਾ ਹੈ ! ਸਮਾਜ ਅੰਦਰੋ ਰੋਸ਼ਨੀ ਲੈ ਕੇ ਸਮਾਜ ਨੂੰ ਹਾਂ-ਪੱਖੀ ਸੇਧ ਦੇਣ ਦਾ ਸਿਧਾਂਤਕ ਕਾਰਜ ਸਾਹਿਤ ਹੀ ਕਰਦਾ ਹੈ। ਭਾਵ ਸਾਹਿਤ ਮੌਲਿਕ ਜਾਂ ਲਿਖਤੀ ਹੋਵੇ, ਉਸ ਅੰਦਰ ਉਹ ਤੱਕ ਹੋਣ, ‘ਜੋ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠਾ ਕਹਿਣ ਲਈ ਵਿਗਿਆਨਕ ਅਤੇ ਤਰਕਸ਼ੀਲਤਾ ਦਾ ਪ੍ਰਗਟਾਵਾ ਕਰਦੇ ਹੋਣ। ਪ੍ਰਪੱਕਤਾ ਬਾਦ ਹੀ ਸਾਹਿਤ ਸਮਾਜ ਨੂੰ ਸੇਣ ਦੇਣ ਦੇ ਸਿਧਾਂਤਕ ਕਾਰ ਜਾਂਦੀ ਹਾਂ ਪੱਖੀ ਜਿੰਮੇਵਾਰੀ ਹੀ ਨਿਭਾਅ ਸਕਦਾ ਹੈ ! ਦੁਨੀਆ ਦੇ ਭਾਵ ! ਸਾਹਿਤਕਾਰ ਵਿਚਾਰਵਾਦੀ ਅਧਿਆਤਮਵਾਦੀ ਜਾਂ ਯਥਾਰਣਵਾਦੀ ਹੋਏ ਹੋਣ, ‘ਜਦੋਂ ਤਕ ਉਨ੍ਹਾਂ ਦੇ ਸਾਹਿਤ ਅੰਦਰ ਸਮਾਜ ਨੂੰ ਉਸਾਰੂ ਸੇਧ ਦੇਣ, ਲੋਕਾਂ ਨੂੰ ਜਾਗਰੂਕ ਕਰਨ ਅਤੇ ਵਰਗੀ-ਵਿਚਾਰਾਂ ਰਾਹੀਂ ਲੋਕ ਪੱਖੀ, ਲੋਕ ਧਾਰਾ ਵਾਲੀ ਸਿਧਾਂਤਕ ਅਤੇ ਵਿਹਾਰ ਪੱਖੋਂ ਠਣਕਦੀ ਸਾਹਿਤਕ ਰਚਣਾ ਹੋਵੇਗੀ, ਉਹ ਸਾਹਿਤ ਤਾਂ ਹੀ ਗਤੀਸ਼ੀਲ ਅਤੇ ਜਿਊਂਦਾ ਜਾਗਦਾ ਰਹਿ ਸੱਕੇਗਾ ?

ਗੁਰੂ ਨਾਨਕ ਦੇਵ ਜੀ ਦੀ ਸਾਹਿਤ ਸਿਰਜਣਾ ਦੀ ਪ੍ਰਕਿਰਿਆ ਪਿੱਛੇ, ‘ਰਹਿਣ-ਸਹਿਣ, ਆਦਰਸ਼, ਤਾਂਘ, ਰੋਹ, ਗ਼ਮ, ਅਪੂਰਤੀ, ਲੋੜ ਆਦਿ ਤੋਂ ਬਿਨ੍ਹਾਂ ਵਰਗੀ-ਜਮਾਤ ਦੇ ਵਿਚਾਰਾਂ ਦਾ ਪ੍ਰਵਾਹ ਅਤੇ ਇਕਸੁਰਤਾ ਦੇ ਸੰਤੁਲਣ ਦਾ ਖਿਆਲ ਰੱਖਦੇ ਹੋਏ, ‘ਉਨ੍ਹਾਂ‘ ਨੂੰ ਅਮਲ ਰੂਪੀ ਭਾਵਨਾਵਾਂ ਰਾਹੀਂ ਲੋਕਾਂ ਦੀ ਸਮਝ ਨੂੰ ਉੱਚਿਆਉਣ ਤੱਦ ਪਹੁੰਚਾਇਆ ਗਿਆ ਹੈ। ਗੁਰੂ ਜੀ ਦੀਆਂ ਸਾਰੀਆਂ ਰਚਨਾਵਾਂ ਹੈ ਅਤੇ ਨਾ ਹੀ ਕਿਤੇ ਔਚਿਤਯ ਰੂਪ ਵਿੱਚ ਹੈ ! ਉਨ੍ਹਾਂ ਦੀ ਹਰ ਤਰ੍ਹਾਂ ਦੀ ਕਾਵਿ ਰਚਨਾ ਅੰਦਰ ਪੇਸ਼ਕਾਰੀ, ‘ਨੈਤਿਕ ਪੱਖ ਤੋਂ ਉੱਚੀ-ਸੁੱਚੀ ਅੰਦਰੋਂ ਅਤੇ ਬਾਹਰੋਂ ਸੱਚ ਤੇ ਹੱਕ ਦਾ ਹੋਕਾ ਦੇਣ ਵਾਲੀ ਹੈ। ਉਨ੍ਹਾਂ ਵੱਲੋਂ ਪੇਸ਼ ਕੀਤੀ ਰਚਨਾ, ‘ਬੌਧਿਕ ਵਿਚਾਰ, ਜ਼ਜ਼ਬਾ, ਭਾਵਪੂਰਨ, ਕਲਪਨਾ ਵਾਲੀ, ਬਿੰਬ ਤੇ ਸ਼ੈਲੀ ਭਰਪੂਰ ਸਾਹਿਤਕ ਗੁਣਾਂ ਦੇ ਸਾਰੇ ਤੱਤਾਂ ਨਾਲ ਸੰਜੋਈ ਹੋਈ ਹੈ। ਸਗੋਂ ਇਸ ਅੰਦਰ ਵਸਤੂ ਤੇ ਰੂਪ ਨੂੰ ਟੇਢੇ ਢੰਗ ਨਾਲ ਜਾਂ ਡੂੰਘੇ ਅਤੇ ਵਿਅੰਗਾਤਮਕ ਸ਼ਬਦਾਂ ਰਾਹੀਂ ਪੇਸ਼ ਕਰਕੇ, ਸਮੱਗਰੀ ਅਤੇ ਪ੍ਰਗਟਾਅ ਢੰਗ, ਭਾਵ ਦੋਨੋ ਪੱਖ, ‘ਦਵੰਦਾਤਮਕ ਰੂਪ ਨਾਲ ਜੁੜੇ ਮਿਲਦੇ ਹਨ। ਜੋ ਸਾਹਿਤਕ ਪੱਖੋ ਯਥਾਰਥ ਰੂਪੀ ਹਨ। ਗੁਰੂ ਨਾਨਕ ਦੇਵ ਜੀ ਵਲੋਂ ਰੁੱਚਿਆ ਸਾਹਿਤ ਲੋਕ-ਭਾਸ਼ਾ, ਲੋਕ ਧਾਰਾ ਅਤੇ ਲੋਕਾਂ ਦੀ ਦੁੱਖਦੀ ਰੱਗ ਤੇ ਹੱਥ ਰੱਖਣ ਵਾਲਾ, ‘ਜੋ ਖੁਦ ਲੋਕਾਂ ਦੀਆਂ ਉੁੱਠ ਰਹੀਆਂ ਚੀਸਾਂ ਨਾਲ ਸੁਰ ਨਾਲ ਸੁਰ ਮਿਲਾਉਣ ਵਾਲਾ ਹੋਣ ਕਰਕੇ, ‘ਅੱਜ ਵੀ ਲੋਕ ਪੱਖੀ, ਹੱਕ-ਸੱਚ ਦਾ ਹੋਕਾ ਦੇਣ ਵਾਲਾ ਤੇ ਮਨੁੱਖਤਾ ਦਾ ਭਲਾ ਚਾਹੁਣ ਵਾਲਾ ਅਮਰ ਰਹਿਣ ਵਾਲਾ ਸਾਹਿਤ ਹੈ।

ਯਥਾਰਥਿਕਤਾ ਦੀ ਬਹੁ-ਪੱਖੀ ਪ੍ਰਤਿਬਾ ਵਾਲੀ ਸਾਹਿਤਕ ਬੌਧਿਕਤਾ ਰੱਖਣ ਵਾਲੇ ‘ਮਹਾਨ ਚਿੰਤਕ ਗੁਰੂ ਨਾਨਕ ਦੇਵ ਜੀ ਪੰਜਾਬੀ ਬੋਲੀ ਦੇ ਸਾਹਿਤਕਾਰ ਅਤੇ ਉਸਰੱਈਏ, ਹੋਏ ਹਨ। ਵਿਗਿਆਨਕ ਸੋਚ ਅਤੇ ਤਰਕਸ਼ੀਲਤਾ ਦੇ ਧਾਰਨੀ, ‘ਸੱਚੋ-ਸੱਚ ਦਾ ਹੋਕਾ ਦੇਣ ਵਾਲੇ, ਪੰਜਾਬੀ ਸਾਹਿਤ ਅੰਦਰ ਉੱਚ ਦਰਜੇ ਦੀਆਂ ਰਚਨਾਵਾਂ ਰਾਹੀਂ, ‘ਭਾਰਤੀ ਸਮਾਜ ਅੰਦਰ ਸਾਜੀਵ ਹਾਲਤਾਂ ਦਾ ਲੋਕ ਪੱਖੀ ਪ੍ਰਗਟਾਵਾਂ ਕਰਕੇ ਉਨ੍ਹਾਂ ਨੇ ਮਨੁੱਖੀ ਸਮਾਜ ਨੂੰ ਜਾਗਰੂਕ ਕਰਨ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ। ਉਸ ਵੇਲੇ ਸਮਾਜ ਅੰਦਰ ਰਚਨਾਤਮਕ ਵਸਤੂ ਨੂੰ ਗ੍ਰਹਿਣ ਕਰਕੇ, ‘ਉਸ ਨੂੰ ਉਸ ਰੂਪ ਵਿੱਚ ਨਹੀਂ, ‘ਬਲਕਿ ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਬਦਲੇ ਰੂਪ ਵਿੱਚ ਆਪਣੇ ਕਾਵਿ ਰਾਹੀਂ ਲੋਕਾਂ ਦੀ ਆਮ-ਬੋਲੀ ਵਿੱਚ ਪੇਸ਼ ਕਰਕੇ ਉਪਦੇਸ਼ ਦਿੱਤਾ। ਗੁਰੂ ਨਾਨਕ ਦੇਵ ਜੀ ਦੇ ਆਗਮਣ ਕਾਲ 1469-1539 ਈਸਵੀਂ ਤੋਂ ਪਹਿਲਾਂ ਪੰਜਾਬ ਦੇ ਸੰਦਰਭ ਵਿੱਚ ਸੱਭਿਅਤਾ ਜਾਂ ਸੰਸਕ੍ਰਿਤੀ ਦੇ ਮੌਲਿਕ ਅਤੇ ਬੁਨਿਆਦੀ ਤੱਤਾਂ ਵਿੱਚ ਆਈ ਤਬਦੀਲੀ ਭਾਵੇਂ ਬਾਹਰਲੇ ਸਵਰੂਪ ਵਿੱਚ ਨਾ ਦਿਸੇ, ਪਰ ਉਨ੍ਹਾਂ ਪ੍ਰਭਾਵਾਂ ਦੇ ਚਿੰਨ੍ਹ ਅਤੇ ਨਿਸ਼ਾਨ ਗੁਰੂ ਜੀ ਦੀ ਕਾਵਿ ਰਚਨਾ ‘ਚ ਵੇਖੇ ਜਾ ਸਕਦੇ ਹਨ। ਦੇਸ਼ ਦੇ ਬਾਕੀ ਹਿੱਸਿਆ ਵਾਂਗ, ‘ਪੰਜਾਬ ਅੰਦਰ ਵੀ ਸਾਂਮੰਤਵਾਦੀ ਰਾਜ ਪ੍ਰਬੰਧ ਅਧੀਨ ਹਾਕਮ ਵਰਗ ਲੋਕਾਂ ਤੇ ਹਰ ਤਰ੍ਹਾਂ ਦੇ ਜ਼ੁਲਮ ਢਾਹੁੰਦੇ ਸਨ ! ਧਾਰਮਿਕ ਸਹਿਣਸ਼ੀਲਤਾ, ਸਤਿ, ਅਹਿੰਸਾ ਆਦਿ-ਨੈਤਿਕ ਗੁਣ, ‘ਸਾਂਝੀਵਾਲਤਾ, ਗ੍ਰਹਿਣ-ਸ਼ੀਲਤਾਂ, ਸੰਯੁਕਤ ਪਰਿਵਾਰ ਦੀ ਵਿਵੱਸਥਾ ਅਤੇ ਹੋਰ ਭਾਰਤੀ ਸੱਭਿਆਚਾਰ ਦੇ ਪੱਖ ਸਨ, ‘ਇਕ ਇਕ ਕਰਕੇ ਤੀਲਾ ਤੀਲਾ ਹੋ ਰਹੇ ਸਨ। ਹਰ ਖੇਤਰ ਅੰਦਰ ਆਮ ਲੋਕਾਂ ਦੀ ਪੀੜਾਂ ਨੂੰ ਬਹੁਤ ਨਜ਼ਦੀਕੀ ਤੋਂ ਦੇਖਿਆ ਅਤੇ ਇਸ ਦੇ ਮੂਲ ਕਾਰਨਾਂ ਨੂੰ ਸਮਝਦੇ ਹੋਏ ਹਾਕਮਾਂ ਵਿਰੁੱਧ ਆਵਾਜ਼ ਉਠਾਈ।

‘‘ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ।
ਪਾਪਾ ਦੀ ਜੰਞ ਲੈ ਕਾਬਲਹੁੈ ਧਾਇਆ, ਜੋਰੀ ਮੇਗੈ ਦਾਨ ਵੇ ਲਾਲੋ।
ਸਰਮ ਧਰਮ ਦੁਇ ਛੁਪਿ ਖਲੋਏ, ਕੂੜ ਫਿਰੈ ਪਰ ਧਾਨੁ ਵੇ ਲਾਲੋ।
ਕਾਜੀਆਂ ਬਾਮਣਾਂ ਕੀ ਗਲ ਥਕੀ ਅਗਦੁ ਪੜੈ ਸ਼ੈਤਾਨ ਵੇ ਲਾਲੋ।‘‘
ਤਿਲੰਗ ਮ: 1 (ਪੰਨਾ 722/15)

ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਚੇਤਨਾ-ਗਤ, ਸੱਭਿਆਚਾਰਕ ਸੁਭਾਅ ਅਤੇ ਭੂਗੋਲਿਕ-ਇਤਿਹਾਸਕ ਪ੍ਰੀਸਥਿਤੀਆਂ ਅਤੇ ਉਪਰੋਕਤ ਬਣਤਰ ਪ੍ਰਤੀ ਪੰਜਾਬ ਦੇ ਲੋਕਾਂ ਦੀ ਹਾਲਤ ਦੇਖਦੇ ਹੋਏ ਸੱਭਿਆਚਾਰਕ ਹੁੰਗਾਰਾ ਭਰਿਆ। ਉਪਰੋਕਤ ਕਾਵਿ ਰਚਨਾ ਰਾਹੀਂ ਲੋਕਾਂ ਦੀ ਪੀੜਾ ਅਤੇ ਆਚਰਣ ਅੱਧੋਗਤੀ ਲਈ ਹਾਕਮਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ, ‘ਇਸ ਅਨਿਆਏ ਵਿਰੁੱਧ, ‘ਬੜੀ ਸਰਲ, ਲੋਕ ਬੋਲੀ, ਪੰਜਾਬ ਦੀ ਲੋਕ-ਚੇਤਨਾ ਨੂੰ ਆਪਣੇ ਸੁਭਾਅ ਅਨੁਕੂਲ ਸਥੂਲ ਸੱਭਿਆਚਾਰਕ ਰਾਹੀਂ ਪੇਸ਼ ਕੀਤਾ ਹੈ।

ਦਿੱਲੀ ਦੇ ਹਾਕਮ ਇਬਰਾਹੀਮ ਲੋਧੀ ਅਤੇ ਪੰਜਾਬ ਅੰਦਰ ਉਸ ਦੇ ਰੁਕਨ ਸਭ ਭ੍ਰਿਸ਼ਟ, ਜ਼ਾਲਮ ਤੁਅੱਸਬੀ ਅਤੇ ਆਪ ਹੁਦਰੇ ਸਨ। ਜੋ ਆਮ ਲੋਕਾਂ ਤੇ ਹਰ ਤਰ੍ਹਾਂ ਦੇ ਜ਼ੁਲਮ ਢਾਂਹੁੰਦੇ ਸਨ, ਤਾਂ ਗੁਰੂ ਜੀ ਨੇ ਉਨ੍ਹਾਂ ਦੇ ਅੱਤਿਆ ਚਾਰਾਂ ਵਿਰੁੱਧ ਆਵਾਜ਼ ਉਠਾਈ। ਹਾਕਮਾਂ ਨੂੰ ਵੰਗਾਰਦੇ ਹੋਏ ਉਨ੍ਹਾਂ ਨੂੰ ਫਿਟ-ਲਾਹਨਤਾਂ ਪਾਈਆਂ। ਉਨਾਂ ਨੂੰ ‘‘ਕੁਤਿਆ‘‘ ਸਮਾਨ ਕਿਹਾ, ‘ਜਿਨਾਂ ਨੇ ‘‘ਰਤਨ‘‘ ਜਿਹੇ ਹਿੰਦੁਸਤਾਨ ਨੂੰ ਘੱਟੇ-ਕੌਡੀ ਰੁਲਾ ਦਿੱਤਾ। ਜਦ ਉਹ ਮਰ ਜਾਣਗੇ ਤਾਂ ਕਿਸੇ ਨੇ ਇਨ੍ਹਾਂ ਦੀ ਬਾਤ ਵੀ ਨਹੀਂ ਪਾਉਣੀ! ਜਦ ਉਹ ਮਰ ਜਾਣਗੇ ਤਾਂ ਕਿਸੇ ਨੇ ਇਨ੍ਹਾਂ ਦੀ ਬਾਤ ਵੀ ਨਹੀਂ ਪਾਉਣੀ ! ਇਸ ਤਰ੍ਹਾਂ ਬਾਬਰ ਦੇ ਅੱਤਿਆਚਾਰਾਂ ਨੂੰ ਵੀ ਉਹ ਨਾ-ਜ਼ਰ ਸੱਕੇ ਅਤੇ ਬਾਬਰ ਨੂੱ ਵੀ ਨਿਰਦਈ ਕਹਿ ਕੇ ਨਿਖੇਧੀ ਕੀਤੀ। ਸਗੋਂ ਰੱਬ ਨਾਲ ਵੀ ਸ਼ਿਕਵਾ ਕੀਤਾ।

ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨ ਆਇਆ।
ਆਸਾ 1 (ਪੰਨਾ 360/13)

ਇਸ ਸਾਹਿਤਕ ਰਚਨਾ ਰਾਹੀਂ ‘ਗੁਰੂ ਜੀ ਨੇ ਦੇਸ਼ ਭਗਤੀ ਦਾ ਇੱਕ ਬੇਮਿਸਾਲ ਕਾਵਿ ਦਾ ਪ੍ਰਗਟਾਵਾਂ ਕੀਤਾ ਹੈ। ਉਨ੍ਹਾਂ ਦੀ ਇਹ ਰਚਨਾ ਪੰਜਾਬੀ ਲੋਕ ਚੇਤਨਾ ਦੇ ਰੂਪਾਂਤਰਣ ਅੰਦਰ ਇੱਕ ਸੱਭਿਆਚਾਰ ਇਨਕਲਾਬ ਦਾ ਨਵਾਂ ਇਤਿਹਾਸਕ ਮੀਲ ਪੱਥਰ ਸੀ। ਇਸ ਲੋਕ ਚੇਤਨਾ ਨੇ ਭਾਰਤ ਇਤਿਹਾਸ ਅਤੇ ਸੱਭਿਅਚਾਰ ਅੰਦਰ, ‘ਅਨੇਕਾਂ ਘੱਲੂ ਘਾਰਿਆਂ ਅਤੇ ਸੰਘਰਸ਼ਾਂ ਰਾਹੀਂ ਸਮਰਿੱਧੀ ਅਤੇ ਬਲ-ਬਖਸ਼ਣ ਦੀ ਸਮਰੱਥਾ ਪ੍ਰਗਟ ਕੀਤੀ। ਪੰਜਾਬ ਅੰਦਰ ਹਰ ਪਾਸੇ ਅੱਧੋਗਤੀ ਸੀ। ਹਰ ਪਾਸੇ ਜਾਤ-ਪਾਤ, ਛੂਆ-ਛੂਤ, ਕਰਮ-ਕਾਂਡ, ਭਰਮਾਂ ਅਤੇ ਅੰਧ-ਵਿਸ਼ਵਾਸਾਂ ਦਾ ਬੋਲ-ਬਾਲਾ ਸੀ। ਸਹਿਣਸ਼ੀਲਤਾਂ ਅਤੇ ਆਪਸੀ ਪ੍ਰੇਮ ਖਰੂ-ਖੇਰੂ ਹੋ ਚੁੱਕਾ ਸੀ। ਨਾ ਨਿਸ਼ਚਾਤਮਕ ਅਤੇ ਨਾ ਨਿਖਧਾਤਮਕ ਜਿਊਦਾ ਸੀ। ਅਜਿਹੇ ਹਲਾਤਾਂ ਵੇਲੇ ਗੁਰੂ ਨਾਨਕ ਦੇਵ ਜੀ ਨੇ ਕੂੜ ਵਿਰੁੱਧ ਸੱਚ ਲਈ ਅਲਖ ਜਗਾਈ ! ਹਿੰਦੂ ਅਤੇ ਇਸਲਾਮ ਦੀਨ-ਧਰਮ ਤੋਂ ਡਿਗ ਚੁੱਕੇ ਸਨ, ਕੌਣ ਵੱਡਾ ਅਤੇ ਕੌਣ ਉੱਚਾ ਗੁਰੂ ਜੀ ਨਿਰਣਾ ਦਿੱਤਾ।

‘‘ਸਾਹ ਦੋਵੇ ਇੱਕ ਜਾਣੈ ਸੋਈ ਸਿਝ ਸੀ,
ਕੁਫਰ ਗੋਅ ਕੁਫਰਾਣੇ ਪਾਇਆ ਦੱਬ ਸੀ।‘‘

ਇਸੇ ਤਰ੍ਹਾਂ ਹਿੰਦੂਆਂ ਦੇ ਪਿਤਰ-ਪੂਜਾ ਦੇ ਭਰਮਾਂ ਵਿਰੁੱਧ ਗੁਰੂ ਜੀ ਨੇ ਸਾਹਿਤਕ ਵਿਅੰਗ ਰਾਹੀਂ ਪਾਂਡਿਆਂ ਨੂੰ ਡਰਾਉਣੀ ਤਾੜਨਾ ਕੀਤੀ।

‘‘ਜੇ ਮੋਹਾਕਾ ਘਰ ਮੁਹੈ ਘਲ ਮੁਹਿ ਪਿਤੀ ਦੇਹਿ
ਅਗੇ ਵਸਤੂ ਸਿਝਾਣੀਐ, ਪਿਤੀ ਚੋਰ ਕਰੇਇ।

14-ਵੀਂ ਤੋਂ 16-ਵੀਂ ਸਦੀ ਦੌਰਾਨ ਭਾਰਤ ਅੰਦਰ ਚਲੀ ਸਹਿਣਸ਼ੀਲਤਾ ਅਤੇ ਆਪਸੀ ਭਾਈਚਾਰਕ ਏਕਤਾ ਵੇਲੇ, ‘ਪੰਜਾਬ ਅੰਦਰ ਗੁਰੂ ਜੀ ਨੇ ਸਾਰੇ ਉੱਪ-ਮਹਾਂਦੀਪ ਭਾਰਤ ਅਤੇ ਇਸ ਤੋਂ ਵੀ ਅੱਗੇ ਜਾ ਕੇ ਚਾਰ-ਦਿਸ਼ਾਵਾਂ ਵਲ ਯਾਤਰਾਵਾਂ ਕਰਕੇ, ‘ਜਨ-ਸਮੂਹ ਨਾਲ ਮਿਲ ਕੇ ਰਾਬਤਾ ਕਾਇਮ ਕੀਤਾ, ਉਨ੍ਹਾਂ ਦੀਆਂ ਮੁਸੀਬਤਾਂ ਹਾਕਮਾਂ ਦੀ ਨਿਖੇਧੀ ਕੀਤੀ। ਲੋਕਾਂ ਪ੍ਰਤੀ ਦਿਖਾਈ ਉਦਾਸੀਨਤਾ ਅਤੇ ਡੀਠਤਾਈ ਲਈ ਹਾਕਮਾਂ ਨੂੰ ਆਪਣੇ ਸਾਹਿਤਕ ਰੰਗ ਰਾਹੀ ਕੱਸਿਆ।

ਕੱਲ ਆਈ ਕੁਤੇ ਮੁਹੀ, ਖਾਜ ਹੋ ਆ ਮੁਰਦਾਰ ਗੁਸਾਈ। ਗੜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕੋ ਖਾਈ।

ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਲੋਕ-ਪ੍ਰਚਾਰ ਲਈ ਸਾਧ-ਬਾਣੀ ਤੋਂ ਜਰਾਂ ਪਰੇ ਹੱਟ ਕੇ, ‘ਸਮਾਜਕ ਬੁਰਾਈਆਂ ਵਿਰੁਧ ਸੁਧਾਰਕ ਪੱਖ ਲਈ ਕ੍ਰਾਂਤੀਕਾਰੀ ਬਾਹ ਅਪਣਾਇਆ। ਇਸ ਮਾਰਗ ਤੇ ਚੱਲਣ ਲਈ ਹਾਕਮਾਂ ਦੇ ਲੋਕ ਵਿਰੋਧੀ ਰਵੱਈਏ ਵਿਰੁੱਧ ਉਨ੍ਹਾਂ ਦੇ ਕਰੂਰ ਤਰੀਕਿਆਂ ਤੇ ਸਿਧੀ ਸੱਟ ਮਾਰਨ, ਪਾਖੰਡੀਆਂ ਨੂੰ ਦਲੀਲ ਰਾਹੀਂ ਅਤ ਜਨ-ਸਮੂਹ ਨੂੰ ਸਧਾਰਨ ਅਤੇ ਪ੍ਰਾਂਤਿਕ ਬੋਲੀ ਪੰਜਾਬੀ ਰਾਹੀਂ ਕਾਇਲ ਕਰਕੇ ਉਪਦੇਸ਼ ਦਿੱਤਾ ! ਇਸ ਮੰਤਵ ਲਈ ਉਨ੍ਹਾਂ ਨੇ ਆਪਣੇ ਉਪਦੇਸ਼ ਲਈ ਸਮਾਜ ਅੰਦਰ ਲੋਕਾਂ ਨੂੰ ਸੇਧ ਦੇਣ ਲਈ ਮੌਖਿਕ ਅਤੇ ਕਾਵਿ ਰੂਪਾਂ ਦਾ ਰਾਹ ਅਪਣਾਇਆ। ਕਾਵਿ ਰਚਨਾ, ਗਾਇਨ, ਦ੍ਰਿਸ਼, ਦੇਖਣ-ਸੁਣਨ ਬਹਿਸ ਅਤੇ ਕਾਇਲ ਕਰਨ ਦੇ ਰੂਪ ਨੂੰ, ‘ਵਿਸ਼ਾ-ਵਸ਼ਤੂ ਵਜੋਂ, ਇੱਕਹ ਨੀਤੀਵਾਨ ਦੇ ਰੂਪ ‘ਚ ਦੇਸ਼-ਭਗਤੀ, ਪ੍ਰੇਮ ਭਾਵਨਾਅਤੇ ਨਿਮਰਤਾ ਦਾ ਪਾਠ ਪੜਾਉਣ ਲਈ, ‘ਜੀਵਨ ਜਾਂਚ ਸਿੱਖਣ ਵਾਸਤੇ ਨਿਵੇਕਲੇ ਰਾਹ ਸਿੱਖ-ਧਰਮ ਨੂੰ ਜਨਮ ਦਿੱਤਾ। ਪੰਜਾਬ ਅੰਦਰ ਇਸ ਨਵੇਂ ਰੂਪ, ਮਾਰਗ ਅਤੇ ਸਮਾਜ ਨੂੰ ਜਨਮ ਦਿੱਤਾ। ਪੰਜਾਬ ਅੰਦਰ ਇਸ ਨਵੇਂ ਰੂਪ, ਮਾਰਗ ਅਤੇ ਸਮਾਜ ਅੰਦਰ ਤਬਦੀਲੀ ਲਈ ਖੁਦ ਅਗਵਾਈ ਵੀ ਕੀਤੀ। ਸੰਗਤ-ਪੰਗਤ, ਪ੍ਰੇਮ-ਭਾਵਨਾ ਅਤੇ ਬਰਾਬਰਤਾ ਲਈ ਗੁਰੂ ਨਾਨਕ ਦੇਵ ਜੀ ਦੇ ਆਪਣੇ ਕਾਵਿ ਫਲਸਫ਼ੇ ਨੂੰ ਧਰਮ ਦੀ ਕਿਰਤ ਕਰਨੀ, ਵੰਡ ਕੇ ਛੱਕਣਾ, ਸੱਚਾ ਜੀਵਨ ਜਿਊਣ ਅਤੇ ਹੰਡਾਉਣ ਲਈ ਪੇਸ਼ ਕੀਤਾ।

‘ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ।‘
ਅੰਦਰੋ ਰਚਨਾਤਮਕ ਵਸਤੂ ਗ੍ਰਹਿਣ ਕਰਨ, ਉਸ ਨੂੰ ਉਸੇ ਰੂਪ ਵਿੱਚ ਹੀ ਨਹੀਂ ‘ਬਲਕਿ ਇਕ ਵਿਸ਼ੇਸ਼ ਪ੍ਰਕਿਰਿਅ ਰਾਹੀਂ ਬਦਲੇ ਰੂਪ ਗੁਣਾਂਤਮਕ ਕਾਵਿ‘‘ ਰਾਹੀਂ ਪੇਸ਼ ਕੀਤਾ। ਪ੍ਰਕਿਰਤੀ ਦੇ ਗਿਆਨ ਨੂੰ ਸਾਹਿਤ ਰਾਹੀ ਲੋਕਾਂ ਤੱਕ ਪਹੁੰਚਾਉਣ ਲਈ ਮੂਲ ਰੂਪ ਵਿੱਚ ਹਿਰਦਿਆ ਅੰਦਰ ਵਸਾਇਆ। ਭਾਰਤੀ ਦਰਸ਼ਨ ਦੀ ਸਮੀਖਿਆ-ਪ੍ਰਨਾਲੀ ਅੰਦਰ ਉਨ੍ਹਾਂ ਨੇ ਰਸ, ਧੁੰਨੀ, ਅਲੰਕਾਰ, ਰੀਤੀ, ਵਕ੍ਰੋਕਤੀ, ਚੈਤਨਯ ਨੂੰ ਪੇਸ਼ ਕੀਤਾ, ‘ਜੋ ਪੰਜਾਬੀ ਬੋਲੀ ਅੰਦਰ ਪਚਾਰ ਦਾ ਇੱਕ ਨਵਾਂ ਅਤੇ ਅਨੋਖਾ ਰਾਹ ਸੀ ! ਗੁਰੂ ਜੀ ਦੀ ਸਾਹਿਤਕ ਰਚਨਾ ਭਾਵ ਕਾਵਿ ਰਚਨਾ ਜੋ ਕਵਿਤਾ ਦੇ ਰੂਪ ਵਿੱਚ ਭਾਵੇਂ ਕੁਦਰਤ ਦੇ ਰੰਗਾਂ ਅੰਦਰ ਰੱਚੀ ਗਈ ਪ੍ਰਤੀਤ ਹੁੰਦੀ ਹੈ, ਪਰ ਉਹ ਲੋਕ ਪੱਖੀ, ਆਮ ਜਨਤਾ ਦੀ ਬੋਲ-ਬਾਣੀ ਨਾਲ ਮੇਲ ਖਾਂਦੀ ਹੈ। ਰੂਪਕ ਪੱਖ ਤੋਂ ਗੁਰੂ ਨਾਨਕ ਦੇਵ ਜੀ ਦੀ ਕਵਿਤਾ, ‘ਪੰਜਾਬੀ ਸਾਹਿਤ ਦੇ ਇਤਿਹਾਸ ਅੰਦਰ, ‘ਪੰਜਾਬੀ ਬੋਲੀ ਨੂੰ ਸਾਹਿਤਕ ਰੂਪ ਦੇਣ ਲਈ ਇੱਕ ਪਹਿਲਾ ਅਤੇ ਪ੍ਰਧੱਕ ਉਪਰਾਲਾ ਹੈ।

ਜਾਪੁਜੀ ਸਾਹਿਬ, ਸੋਦਰਿ, ਆਸਾ ਜੀ ਕੀ ਵਾਰ ਅਦਿ ਬਾਣੀਆਂ, ਜੋ ਬਾਕੀ ਭਗਤੀ ਦਾਰਸ਼ਨਿਕ-ਰਿਸ਼ੀਆਂ, ਸੰਤਾਂ, ਭਗਤਾਂ ਵਾਂਗ ਵੈਰਾਗ ਅਤੇ ਮਨੋਧਾਰਨਵਾਲੀ ਸੋਚ ਦੀ ਥਾਂ, ‘ਸਕਾਰਾਤਮਿਕ ਵਿਗਿਆਨਕ ਅਤੇ ਤਰਕਸ਼ੀਲਤਾਂ ਵਾਲੇ ਰੌਂਅ ਵਿੱਚ ਮਿਲਦੀਆ ਹਨ। ਸਗੋਂ ਉਨ੍ਹਾਂ ਦੀ ਕਾਵਿ ਰਚਨਾ ਦਾ ਵਿਸ਼ਾ-ਵਸਤੂ ਕੁਦਰਤ ਦੇ ਰੰਗ ਅੰਦਰ ਰੰਗਿਆ ਹੋਇਆ ਮਿਲਦਾ ਹੈ।

‘ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖਿਆ। ਉਨ੍ਹਾਂ ਦੇ ਕਾਵਿ ਅੰਦਰ ਲੋਹੜੇ ਦੀ ਕੁਦਰਤ ਨਾਲ ਨੇੜਤਾ ਦਰਸਾਈ ਮਿਲਦੀ ਹੈ। ਸਾਵਨ ਰੁਤ ਦੀ ਦਾਮਨੀ ਉਨ੍ਹਾਂ ਨੂੰ ਕੰਬਾ ਰਹੀ ਹੈ ਅਤੇ ਬੰਬੀਹੇ ਦੀ ਆਵਾ॥ ਉਨ੍ਹਾਂ ਨੂੰ ਡੰਗ ਰਹੀ ਹੈ। ਕਿਨਾ ਸੁਹੇਲਾ ਰੂਪ ਉਨ੍ਹਾਂ ਦੀ ਕਾਵਿ ਵਿੱਚ ਮਿਲਦਾ ਹੈ।

‘‘ਬਰਸੇ ਨਿਸਿ ਕਾਲੀ ਕਿਓ ਸੁੱਖ ਬਾਲੀ, ਕਾਦਰ ਮੋਰ ਲਵੰਤੇ।
ਪ੍ਰਿ“ ਪ੍ਰਿਉ ਚਵੇ ਬੰਬੀਰਾ ਬੋਲੇ, ਭੁਇ ਅੰਗਮ ਫਿ ਰਹਿ ਡਸੰਤੇ।‘‘

ਗੁਰੂ ਜੀ ਜਦੋਂ ਧਰਮ, ਸਤ ਅਤੇ ਇਮਾਨ ਦੀ ਖੋਜ ਵਿੱਚ ਮਗਨ ਹੋਣ ਤਾਂ ਉਹ ਸ਼ਿਗਾਰ, ਵੇਸ, ਅਡੰਬਰ ਆਦਿ ਸਭ ਨੂੰ ਭੁੱਲ ਕੇ, ‘ਬਸ ਇਕ ਬਿਹਰੋ ਦੀ ਸਿੱਕ ਨੂੰ ਮਨ ਅੰਦਰ ਧਾਰ ਕੇ,‘ ਬੇਚੈਨ ਹੋ ਜਾਂਦੇ ਹਨ। ! ਇਸ ਬੇਚੈਨੀ ‘ਚ ਕੁਦਰਤ ਨਾਲ ਇਕਮਿਕ ਹੋ ਕੇ ‘ਕੁਦਰਤ ਨੂੰ ਪੰਜਾਬੀ ਅੰਦਰ ਬੜੇ ਕਾਵਿ ਰੂਪ ਵਿੱਚ ਪੇਸ਼ ਕਰਦੇ ਹਨ।

‘ਹਰਣੀ ਹੋਣਾ ਬਨਿ ਬਸਾ, ਕੰਦ ਮੂਲ ਚੁਣਿ ਖਾਉ।‘
ਗੁਰੂ ਜੀ ਦੀ ਕਾਵਿਤਾ ਦਾ ਰੂਪ ਜਨਤਕ ਹੈ। ਜਦੋਂ ਉਹ ਲੋਕਾਂ ਦੇ ਦੁੱਖਾਂ ਨੂੰ ਦੇਖਦੇ ਹਨ, ਲੋਕਾਈ ਵਿਲਕਦੀ ਹੈ ! ਪਰ ਹਾਕਮ ਅਤੇ ਧਾਰਮਿਕ ਆਗੂ ਦੋਨਾਂ ਦੇ ਸ਼ਰਮ ਅਤੇ ਧਰਮ ਅਲੋਪ ਹੋਏ ਦਿਸਦੇ ਹਨ। ਚਾਹੇ ਉਹ ਦਿੱਲੀ ਦਾ ਹਾਕਮ ਲੋਧੀ ਹੋਵੇ ਜਾਂ ਹਮਲਾਵਰ ਲੁਟੇਰਾ (ਬਾਬਰ) ਹੋਵੇ, ਦੋਨੋਂ ਹਾਕਮ ਲੋਕਾਂ ‘ਤੇ ਅੱਤਿਆਚਾਰਾਂ, ਕਤਲ ਅਤੇ ਲੁੱਟਮਾਰ ਨੂੰ ਸਮਾਜ ਅੰਦਰ ਕਾਵਿ ਰਚਨਾ ਰਾਹੀ ਪੇਸ਼ ਕਰਕੇ ਦੋਸ਼ੀਆਂ ਨੂੰ ਕਟਿਹਰੇ ‘ਚ ਖੜਾ ਕਰਨਾ ਇੱਕ ਇਤਿਹਾਸਕ ਕਾਰਨਾਮਾ ਹੈ। ਸੱਯਦਪੁਰ ਵਿਖੇ ਹਿਦੂ ਅਤੇ ਮੁਸਲਮਾਨਾਂ ਦੋਨੋ ਵਰਗਾਂ ਦੇ ਲੋਕਾਂ ਨਾਲ ਹੋਏ ਅੱਤਿਆਚਾਰਾਂ ਨੂੰ ਜਿੱਥੇ ਨਿੰਦਿਆਂ ਗਿਆ, ‘ਉਥੇ ਲੋਕਾਂ ਦੇ ਵੈਣਾਂ ਨੂੰ ਕਵੀ ਇਸ ਤਰ੍ਹਾਂ ਚਿਤਰਦਾ ਹੈ। ਇਸਤਰੀਆ ਦੇ ਸਤ ਭੰਗ ਹੋਏ ਹਨ, ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਲੁੱਟ-ਮਾਰ ਮਚਾਈ ਜਾ ਰਹੀ ਹੈ, ਹਰ ਪਾਸੇ ਹਾ-ਹਾਕਾਰ ਮੱਚੀ ਹੋਈ ! ਪਰ ਹਾਕਮਾਂ ਨੂੰ ਕੋਈ ਡਰ ਭੁ“ ਨਹੀਂ ਹੈ ! ਇਸ ਭਾਵੁਕ ਅਤੇ ਕਰੁਣਾਮਈ ਸੀਨ ਨੂੰ ਲੋਕ ਵੇਦਨਾ ਅੰਦਰ ਪੇਸ਼ ਕਰਦੇ ਹੋਏ ਕਹਿੰਦੇ ਹਨ।

‘ਏਤੀ ਮਾਰ ਪਈ ਕਰੁ ਲਾਣੇ ਤੈ ਕੀ ਦਰਦ ਨਾ ਆਇਆ।‘
ਕਿਉਂਕਿ ਹਿੰਦੂਸਤਾਨੀਟਾਂ ਅੰਦਰ (ਹਾਕਮ ਤੇ ਧਾਰਮਿਕ ਆਗੂ) ਵੀ ਚੰਗਿਆਈਆਂ ਨਹੀਂ ਸਨ ਰਹੀਆਂ, ਜਿਸ ਕਰਕੇ ਉਨ੍ਹਾਂ ਨੂੰ ਵੀ ਸ॥ਾਅ ਮਿਲੀ ਹੈ।
‘ਜਿਸ ਨੂੰ ਕਰਤਾ ਆਪ ਖੁਆਇ, ਖੱਸ ਲਏ ਚੰਗਿਆਏ।‘
ਉਪਰੋਕਤ ਕਾਵਿ ਰਚਨਾਵਾਂ ਰਾਹੀਂ ਸਮਾਜ ਅੰਦਰ ਲੋਕਾਂ ਨਾਲ ਹੋ ਰਹੇ ਅਨਿਆਏ ਅਤੇ ਹਾਕਮਾਂ ਦੇ ਅੱਤਿਆਚਾਰਾਂ ਨੂੰ ਪੰਜਾਬੀ ਬੋਲੀ ਅੰਦਰ ਲੋਕ-ਹਿੱਤ ਵਿੱਚ ਪੇਸ਼ ਕਰਕੇ ਗੁਰੂ ਜੀ ਦੀ ਬੌਧਿਕ ਸਾਹਿਤਕਤਾ ਨੂੰ ਉੱਚ ਦਰਜੇ ਤੱਕ ਪਹੁੰਚਾਇਆ ਹੈ।

ਗੁਰੂ ਜੀ ਦੀ ਕਾਵਿ ਅੰਦਰ ਸੁੱਨਖੇ ਅਤੇ ਮਨਭਾਉਂਦੇ ਕਾਵਿ ਰੂਪ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਭਾਰਤ ਅੰਦਰ ਪ੍ਰਚਲਤ ਸਨਾਤਕੀ ਕਾਵਿ-ਰੂਪਾਂ ਨੂੰ ਪਹਿਲ ਨਹੀਂ ਦਿੱਤੀ ਅਤੇ ਨਾ ਹੀ ਉਨ੍ਹਾਂ ਛੰਦਾਂ ਨੂੰ, ‘ਜਿਹੜੇ ਵਧੇਰੇ ਕਰਕੇ ਬ੍ਰਾਹਮਣੀ-ਪੜਤ ‘ਚ ਜੋ ਚਾਲੂ ਸਨ, ‘ਨੂੰ ਅਪਣਾਇਆ। ਉਨ੍ਹਾਂ ਨੇ ਉਹ ਕਾਵਿ-ਰੂਪ ਵਰਤੇ ਜੋ ਉਸ ॥ਮਾਨੇ ‘ਚ ਪ੍ਰਚਲਤ ਸਨ, ਭਾਵ ਲੋਕ ਪੱਖੀ ਅਤੇ ਆਮ ਲੋਕਾਂ ਦੀ ਭਾਖਿਆ ਵਿੱਚ ਸਨ ! ਛੰਤ, ਸੋਹਲੇ, ਅਲਾਹੁਣੀਆਂ, ਪਹਿਰੇ, ਵਾਰ, ਬਾਰਾਮਾਹ, ਪੱਟੀ ਆਦਿ ਦੀ ਵਰਤੋ ਕੀਤੀ ਜੋ ਉਨ੍ਹਾਂ ਦੀ ਬਾਣੀ ਅੰਦਰ ਮਿਲਦੇ ਹਨ। ਇਸ ਕਰਕੇ ਉਨ੍ਹਾਂ ਦੀ ਬਾਣੀ ਲੋਕ ਬਾਣੀ ਵੱਲੋਂ ਪ੍ਰਵਾਨ ਹੋਈ, ‘ਕਿਉਂਕਿ ਇਸ ਵਿੱਚ ਲੋਕ ਪੱਖੀ ਗੁਣ ਸਨ ? ਇਸ ਤਰ੍ਹਾਂ ਲੋਕਾਂ ਵੱਲੋਂ ਬੋਲੀ ਜਾਂਦੀ ਬੋਲੀ ਨੂੰ ਕਾਵਿ ਰੂਪ ਮਿਲਣ ਨਾਲ ਇਹ ਲੋਕ ਬੋਲੀ ਵਜੋਂ ਟਕਸਾਲੀ ਬਣ ਗਈ। ਸਗੋਂ ਗੁਰੂ ਜੀ ਨੇ ਸਨਾਤਨੀ ਧਾਰਨਾਵਾਂ ਨੂੰ ਅਪਣਾਉਣ ਵਾਲੇ ਲਿਖਾਰੀਆਂ ਬਾਰੇ ਕਿਹਾ,

‘ਨਾਮ ਵਿਸਾ ਰਹੇ ਬੰਘ ਸਮਾਲਹਿ, ਬਿਖ ਭੂਲ ਲੇਖਾਰੀ।‘
ਗੁਰੂ ਜੀ ਦੀ ਕਾਵਿ ਰਚਨਾ ਅੰਦਰ ਚਿਤਰਾਂ ਦੀ ਭਰਮਾਰ ਹੈ। ਉਨ੍ਹਾਂ ਨੇ ਲੋਕ-ਭਾਵਾਂ ਚਿਤਰਾਂ ਅਤੇ ਵੱਖ-ਵੱਖ ਵੰਨਗੀਆਂ ਰਾਹੀਂ ਸਮਾਜ ਨੂੰ ਬਹੁਤ ਖੂਬਸੂਰਤੀ ਨਾਲ ਚਿਤਰਿਆ ਹੈ। ਮੌਸਮ ਦੇ ਵੱਖੋ-ਵੱਖ ਰੂਪਾਂ ਦਾ ਚਿਤਰਣ ਆਲੇਖਦੇ ਹੋਏ ਫਰਮਾਉਂਦੇ ਹਨ, ‘‘ਕਿ ਇਹ ਕੁਦਰਤ ਬੇਅੰਤ ਅਤੇ ਭਾਂਤ-ਭਾਂਤ ਦੀ ਇਸ ਸ੍ਰਿਸ਼ਟੀ ਨੂੰ ਹਰਾ-ਭਰਾ ਬਣਾ ਰਹੀ ਹੈ। ਰੁੱਤਾਂ, ਮੌਸਮ, ਬਨਸਪਤੀ, ਫੁੱਲ, ਪੰਛੀ। ਭੌਰ, ਜੀਵ-ਜੰਤੂ, ਪੌਦੇ ਸਭ ਕੁਦਰਤ ਰਹਿੰਦੇ ਹਨ। ਕੁਦਰਤੀ ਦ੍ਰਿਸ਼ ਦਾ ਮਨਮੋਹਕ ਨਮੂਨਾ ਖਜ਼ਾਨੇ ਨੂੰ ਭਰਪੂਰ ਕਰਦੇ ਰਹਿੰਦੇ ਹਨ।‘‘ ਕੁਦਰਤੀ ਦ੍ਰਿਸ਼ ਦਾ ਮਨਮੋਹਕ ਨਮੂਨਾ ਪੇਸ਼ ਕਰਦੇ ਹਨ।

‘ਚੇਤ ਬਸੰਤ ਭਲਾ, ਭਵਰ ਸੁਹਾਵੜ
ਬਨ ਫੂਲ, ਮਝਿ ਬਾਰਿ, ਮੈ ਪਿਰ ਘਰ ਬਾਹੁੜੇ।‘
ਪੰਛੀਆਂ ਨੂੰ ਕੁਦਰਤ ਨਾਲ ਕਲੋਲ ਕਰਦੇ ਦ੍ਰਿਸ਼ ਨੂੰ ਬਿਆਨ ਕਰਦੇ ਕਹਿੰਦੇ ਹਨ,
‘‘ਕੋਕਿਲ ਅੰਬ ਸੁਹਾਣੀ ਬੋਲੇ, ਕਿਉਂ ਦੁੱਖ ਅਕਿ ਸਹੀਜੈ।
ਭਵਰ ਭਵੰਤਾ ਫੂਲੀ ਡਾਲੀ, ਕਿਉਂ ਜੀਵਾ ਮਾਰੂ ਮਾਏ।
ਸਾਵਰਿ ਸਰਮ ਮਨਾ ਘਣ ਵਰਸਹਿ ਰੁਤਿ ਆਵੈ।
ਮਨੁੱਖ ਨੂੰ ਕੁਦਰਤ ਨਾਲ ਪਿਆਰ ਕਰਨ, ਕੁਦਰਤ ਵਰਗਾ ਮੇਲ-ਮਿਲਾਪੀ ਬਣਨ ਅਤੇ ਕੁਦਰਤੀ ਹੋਣ ਦਾ ਕਿਵੇਂ ਭਾਵ ਅਰਥਾਂ ਰਾਹੀਂ ਸੁਨੇਹਾ ਦਿੱਤਾ ਹੈ।

ਗੁਰੂ ਨਾਨਕ ਦੇਵ ਜੀ ਦੇ ਸਾਹਿਤ ਅੰਦਰ ਲੋਹੜਾਂ ਦੀ ਬੌਧਿਕ ਰਵਾਨੀ ਮਿਲਦੀ ਹੈ। ਸਿਧ-ਗੋਸ਼ਟ ਅੰਦਰ ਸਿਧਾਂ ਨਾਲ ਗੋਸ਼ਟੀ ਵੇਲੇ ਹੋਏ ਸਵਾਲਾਂ ਦੇ ਉਤਰ ਵਜੋ, ‘ਗੁਰੂ ਜੀ ਦੇ ਦਿੱਤੇ ਜਵਾਬ ਥੋੜ੍ਹ ਸ਼ਬਦ ਤੇ ਬਹੁਤਾ ਭਾਵ ਕਿੰਨੇ ਢੁੱਕਵੇਂ ਤੇ ਸੰਖੇਪ ਸਨ ਕਿ ਸਿਧਾਂ ਨੂੰ ਆਪਣੇ ਗੱਰੂਰ ਤੋਂ ਪਿਛੇ ਹੱਟਣਾ ਪਿਆ।

ਸਿਧ-ਆਦਿ ਕਉ ਕਵਨ ਬੀਚਾਰ ਕਥੀਅਲ ਸੁੰਨ ਕਹਾ ਘਰ ਵਾਸੋ।
ਗੁਰੂ ਨਾਨਕ ਦੇਵ-ਆਦਿ ਕਉ ਬਿਸਮਾਦ ਬੀਚਾਰ ਕਥੀਅਲੇ ਸੁੰਨ ਨਿਰੰਤਿਰ ਵਾਸੂਲੀਆ। ਇਸ ਗੋਸ਼ਟੀ ਅੰਦਰ ਗੁਰੂ ਜੀ ਨੇ ਬੌਧਿਕ ਤੇ ਸਾਹਿਤਕ ਧਰਾਵਾਂ ਅਤੇ ਰਵਾਇਤਾਂ ਰਾਹੀਂ ਜੋ ਵਿਚਾਰ ਪ੍ਰਗਟਾਏ, ‘ਇਕ ਉਚ ਪਾਏ ਦੇ ਗਿਆਨ ਦਾ ਸਬੂਤ ਹੈ।

ਗੁਰੂ ਨਾਨਕ ਦੇਵ ਜੀ ਵੱਲੋ ਕਾਵਿ ਰਚਨਾ ਅੰਦਰ, ‘ਮਾਣ-ਮਰਿਯਾਦਾਂ, ਇਨਾਸਫ਼, ਅਦਬ ਅਤੇ ਅਖਲਾਕ, ਦੇ ਸੰਕਲਪ ਨੂੰ ਪੰਜਾਬੀ ਬੋਲੀ ਅੰਦਰ ਚਿਤਰਨ ਲਈ, ‘ਅੰਲਕਾਰਾਂ ਦੀ ਵਰਤੋਂ ਜਾਂ ਮਿਸਾਲਾਂ, ਤਸ਼ਬੀਹਾਂ, ਦ੍ਰਿਸ਼ਟਾਂਤ ਜੋ ਆਮ ਜੀਵਨ ਨਾਲ ਸਬੰਧਤ ਸਨ, ‘ਸਨ ਵਰਤੇ ਗਏ ਹਨ ! ਇਸ ਤੋਂ ਬਿਨ੍ਹਾਂ ਲੋਕ-ਬੋਲੀ, ਸਿਸ਼ਟਾਂਚਾਰ, ਕੁਦਰਤ, ਆਲਾ-ਦੁਆਲਾ, ਜਨ-ਜੀਵਨ ਅੰਦਰ ਬੋਲੀ ਜਾਂਦੀ ਭਾਸ਼, ਵਿਰੋਧੀ ਭਾਸ਼ੀ ਸ਼ਬਦਾਬਲੀ, ਬਹੁ-ਵਚਨ, ਪੁਲਿੰਗ ਮੁਹਾਵਰਾਂ ਆਦਿ ਸ਼ਬਦ ਮਿਲਦੇ ਹਨ, ‘ਜਿਨ੍ਹਾਂ ਨੇ ਪੰਜਾਬੀ ਬੋਲੀ ਨੂੰ ਖੂਬਸੂਰਤ ਹੀ ਨਹੀਂ ਸਗੋਂ ਅਮਰੀ ਬਣਾਇਆ। ਉਨ੍ਹਾਂ ਨੇ ਮੋਰਾਂ ਦੀ ਰੁਣ-ਝਣਾਂ, ਨਦੀਟਾਂ ਦੇ ਸੰਜੀਗੀ ਮੇਲ, ਅੰਬ-ਕੋਇਲ, ਫੁੱਲ-ਭੌਰ, ਪਾਣੀ-ਮੱਛੀ, ਕੌਡੀ-ਹੀਰਾਂ ਆਦਿ ਮਿਲਦੇ ਜਾਂ ਵਿਰੋਧੀ ਅਲੰਕਾਰ ਸਨ। ਆਪਣੀ ਰਚਨਾ ਅੰਦਰ ਜੋੜ ਕੇ, ਜੋ ਆਮ ਸਮਾਜ ਅੰਦਰ ਪ੍ਰਚਲਤ ਸਨ, ਇਕ ਦੂਸਰੇ ਦੇ ਵਿਰੋਧੀ ਪੂਰਕ ਸਨ, ਨੂੰ ਸੰਪੂਰਨ ਸਮੇਲ ਰਾਹੀਂ ਪੰਜਾਬੀ ਵਿਧਾ ਅੰਦਰ ਪੇਸ਼ ਕੀਤਾ।

ਗੁਰੂ ਜੀ ਦੀ ਕਾਵਿ ਰਚਨਾ ਅੰਦਰ ਬੋਲੀ : ਗੁਰੂ ਜੀ ਦੀਆਂ ਰਚਨਾਵਾਂ ਜਪੁਜੀ ਸਾਹਿਬ, ਸੋਦਰਿ, ਆਸਾ ਜੀ ਕੀ ਵਾਰ, ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਆਦਿ, ‘ਕਿਤੇ ਕਿਤੇ ਸਾਧ ਭਾਸ਼ ਨੂੰ ਛੱਡ ਕੇ, ‘ਬਾਕੀ ਸਭ ਟਕਸਾਲੀ ਪੰਜਾਬੀ ਬੋਲੀ ਅੰਦਰ ਹੀ ਅੰਕਿਤ ਹਨ। ਆਮ ਬੋਲੀ ਨੂੰ (ਉਸ ਸਮੇਂ) ਉਨ੍ਹਾਂ ਨੇ ਆਪਣੀਆਂ ਕਾਵਿ ਰਚਨਾਵਾਂ ਅੰਦਰ ਵਰਤੋਂ ਵਿੱਚ ਲਿਆਂਦਾ ਹੈ। ਜਿਸ ਵਿੱਚ ਫ਼ਾਰਸੀ ਅਤੇ ਅਰਬੀ ਕਈ ਸ਼ਬਦ ਜੋ ਪ੍ਰਚਲਤ ਸਨ ਵੀ ਮਿਲਦੇ ਹਨ। ਕਿਤੇ ਕਿਤੇ ਸੰਸਕ੍ਰਿਤੀ ਦੀਆਂ ਵੰਨੀਆਂ ਵੀ ਮਿਲਦੀਆਂ ਹਨ। ਬੋਲੀ ਦੀ ਸਰਲਤਾ, ਸਪੱਸ਼ਟਤਾ ਅਤੇ ਲੋਕਾਂ ਦੀ ॥ਬਾਨ ਨਾਲ ਮੇਲ ਖਾਂਦੀ ਹੈ। ਕਵਿਤਾ ਬਹਤੀ ਸਰੋਦੀ ਜਾਂ ਲਿਰ ਕੇ ਵਿੱਚ ਹੈ। ਸਰੋਦੀ ਕਵਿਤਾ ਜੋ ਨਿੱਜੀ ਪੀੜਾ ਨੂੰ ਆਪ-ਪਰਖੇ ਚਿਨ੍ਹਾਂ ਰਾਹੀਂ ਪ੍ਰਗਟ ਨਾ ਕਰੇ, ਉਸ ਦਾ ਰਸ ਮੁਕ ਜਾਂਦਾ ਹੈ। ਸਰੋਦੀ ਕਵਿਤਾ ਅੰਦਰ ਬਿਆਨ ਸੰ॥ਮ ਭਰਿਆ, ਸ਼ਬਦਾਵਾਲੀ ਆਪ ਮਹਿਸੂਸ ਹੋਣ ਵਾਲੀ ਅਤੇ ਲੈਅ-ਗੀਤ ਵਾਲੀ ਹੁੰਦੀ ਹੈ, ਜੋ ਸ਼ਪਸ਼ਟ ਵਾਕੀ ਹੈ। ਕੁਦਰਤ ਦੀ ਬੁਕੱਲ ਵਿੱਚ ਪਲ ਰਿਹਾ ਮਨੁੱਖੀ ਸੰਸਾਰ, ਉਸ ਦਾ ਜਨ-ਜੀਵਨ, ਬੋਲੀਆਂ ਅਤੇ ਸਾਰੀ ਕਾਇਨਾਤ ਦੇ ਅਨੁਭਵਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਾਵਿ ਰਚਨਾਵਾਂ ਰਾਹੀਂ ਸਰਲ ਭਾਸ਼ਾ ਅੰਦਰ ਬਿਆਨਿਆ ਹੈ।
ਬਾਬਾ ਫਰੀਦ ਜੀ (1173-1266 ਈ:) ਜਿਨ੍ਹਾਂ ਨੇ ਸੂਫ਼ੀਵਾਦ ਰਾਹੀਂ ਪੰਜਾਬੀ ਬੋਲੀ (ਭਾਸ਼ਾ) ਦੇ ਬੂਟੇ ਨੂੰ ਸਿੰਜਿਆ, ਉਨ੍ਹਾਂ ਦੀ ਇੱਕ ਕਾਵਿ ਰਚਨਾ ਜੋ ਸੂਹੀ ਲਲਿਤ (ਗੁਰੂ ਗ੍ਰੰਥ ਸਾਹਿਬ ਜੀ) ਅੰਦਰ ਦਰਜ ਹੈ,

‘ਬੇੜਾ ਬੰਧਿ ਨ ਸਕਿਓ, ਬੰਧਨ ਕੀ ਵੇਲਾ।।
ਭਰਿ ਸਰਵਰੁ ਜਬ ਉਛਲੇ ਤਬ ਤਰਣੁ ਦੁਹੇਲਾ।।ਏ।।
ਹਥ ਨ ਲਾਇਕ ਸੁੰਭੜੈ ਜਲਿ ਜਾਸੀ ਢੋਲਾ।।ਏ।।ਰਹਾਓ।।
ਇਕ ਆਪੀ ਨੈ ਪਤਲੀ ਸਹ ਕੇਰੇ ਬੋਲਾ।। 0000000000
ਕਸੁੰਭਾ (ਕਸੁੰਭੜਾ) ਇੱਕ ਫੁੱਲਦਾ ਨਾਂ ਹੈ (ਕੁਸਮ) ਜੋ ਦੇਖਣ ਨੂੰ ਤਾਂ ਬਹੁਤ ਮਨਮੋਹਕ ਹੁੰਦਾ ਹੈ, ਪਰ ਛੇਤੀ ਹੀ ਖਰਾਬ ਹੋ ਜਾਂਦਾ ਹੈ। ਭਾਵ ਇਹ ਛੇਤੀ ਮੁਰਝਾਅ ਜਾਂਦਾ ਹੈ। ਬਾਬਾ ਫ਼ਰੀਦ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਲਗਪਗ ਤਿੰਨ-ਸਦੀਆਂ ਪਹਿਲਾਂ ਪੰਜਾਬੀ ਬੋਲੀ ਅੰਦਰ ਉਪਰੋਕਤ ਸ਼ਬਦ ਉਚਾਰਿਆ ਅਤੇ ਇਨਸਾਨੀ ਜ਼ਿੰਦਗੀ ਦੀ ਇੱਕ ਖੂਬਸੂਰਤ ਮੁਕੰਮਲ ਤਸਵੀਰ ਪੰਜਾਬੀ ਬੋਲੀ ਅੰਦਰ ਪੇਸ਼ ਕੀਤੀ।

ਗੁਰੂ ਨਾਨਕ ਦੇਵ ਜੀ (1469-1539 ਈ:) ਜਿਨ੍ਹਾਂ ਨੇ ਉਪਰੋਕਤ ਫ਼ਰੀਦ ਜੀ ਦੇ ਸ਼ਬਦ ਦੇ ਆਹਮੋ-ਸਾਹਮਣੇ ਸੂਹੀ ਮਹੱਲਾ ਏ ਅੰਦਰ ਇੱਕ ਬੇ-ਮਿਸਾਲ ਅਜਿਹਾ ਹੀ ਪੰਜਾਬੀ ਅੰਦਰ ਸ਼ਬਦ ਪੇਸ਼ ਕੀਤਾ।

‘ਜਪ ਤਪ ਕਾ ਬੰਧੂ ਬੋੜੂਲਾ, ਜਿਤੁ ਲੰਘਹਿ ਵੇਹਲਾ।।
ਨਾ ਸਰਵਰੁ ਨਾ ਉਛਲੈ ਲੈ ਐਸਾ ਪੰਥੁ ਸੁਹੇਲ।।ਏ।।
ਤੇਰਾ ਏਕੋ ਨਾਮ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ।।ਏ।।ਰਹਾਉ।।
ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ।।0000000000
ਕਸੁੰਭਾ (ਕਸੁੰਭੜਾ) ਜੋ ਛੇਤੀ ਮੁਰਝਾਅ ਜਾਂਦਾ ਹੈ, ਭਾਵ ਸੰਸਾਰ ਅੰਦਰ ਮਰਨਾ ਅਟੱਲ ਹੈ ! ਗੁਰੂ ਨਾਨਕ ਦੇਵ ਕਸੁੰਭੇ ਦੇ ਮੁਕਾਬਲੇ ਮਜੀਠ ਨੂੰ ਵਰਤਿਆ ! ਜੋ ਛੇਤੀ ਰੰਗ ਖਰਾਬ ਨਹੀਂ ਹੁੰਦਾ, ਭਾਵ ਜ਼ਿੰਦਗੀ ਨੂੰ ਮੌਤ ਸਾਹਮਣੇ ਚੰਗੇਰੇ ਕਾਜ ਲਈ ਜੀਵੀਏ ! ਦੋਹਾਂ ਸ਼ਬਦਾਂ ਰਾਹੀਂ ਇਨਸਾਨੀ ਜ਼ਿੰਦਗੀ ਦਾ ਇੱਕ ਬਹੁਤ ਖੂਬਸੂਰਤ ਰੇਖਾ ਚਿੱਤਰ ਦੋਨਾਂ ਦਾਰਸ਼ਨਿਕਾਂ ਨੇ ਪੰਜਾਬੀ ਬੋਲੀ ਰਾਹੀਂ ਰੂਪਮਾਨ ਕਰਕੇ ਪੰਜਾਬੀ ਭਾਸ਼ਾ ਨੂੰ ਅਮੀਰ ਬਣਾਉਣ ਲਈ ਉਪਰਾਲੇ ਕੀਤੇ ਹਨ। ਦੋਨਾਂ ਸ਼ਬਦਾਂ ਅੰਦਰ ਡੂੰਘੀ ਸਾਂਝ, ਬਰਾਬਰਤਾ ਅਤੇ ਪੰਜਾਬੀ ਭਾਸ਼ਾ ਸਬੰਧੀ ਸਪਸ਼ਟਤਾ ਮਿਲਦੀ ਹੈ।
ਗੁਰੂ ਨਾਨਕ ਦੇਵ ਜੀ ਦੀ ਕਾਵਿ ਰਚਨਾ ਅੰਦਰ, ‘ਲੋਹੜੇ ਦਾ ਹਰ ਤੁਕ ਅੰਦਰ ਰਸ ਮਿਲਦਾ ਹੈ। ਜੋ ਸਾਹਿਤ ਨੂੰ ਸਦੀਵੀ ਜ਼ਿੰਦਗੀ ਦਿੰਦਾ ਹੈ। ਸ਼ਾਂਤ-ਰਸ, ਰੋਦੁਰ, ਭਿਆਨਕ, ਹਸ-ਰਸ ਅਤੇ ਕਰੁਣਾ-ਰਸ ਹਰ ਪਾਸੇ ਫੈਲਰਿਆ ਹੋਇਆ ਮਿਲਦਾ ਹੈ।

ਗੁਰੂ ਜੀ ਦੀ ਰਚਨਾ ਅੰਦਰ ਸ਼ਿੰਗਾਰ-ਰਸ ਬਦੋ-ਬਦੀ ਪਾਠਕ ਨੂੰ ਆਪਣੇ ਵੱਲ ਖਿੱਚਦਾ ਅਤੇ ਇੱਕਗਰਤਾ ਪੈਦਾ ਕਰਦਾ ਹੈ। ਇਕ ਸੁਸ਼ੀਲ ਇਸਤਰੀ ਦੀ ਕੁਦਰਤੀ ਸੁਹੱਪਣ ਨੂੰ ਪੇਸ਼ ਕਰਦੇ ਸ਼ਿੰਗਾਰ ਦੀਆਂ ਵੰਨਗੀਆਂ, ਹੇਠ ਅਨੁਸਾਰ ਪੇਸ਼ ਹਨ,

ਤੇਰੇ ਬੰਕੇ ਲੋਇਨ ਦੰਤ ਰੀਸਾਲਾ, ਸੋਹਣੇ ਨਕ, ਜਿਨ ਲੰਮੜੇ ਵਾਲਾ।
ਕੰਚਨ ਕਾਇਆ ਸੋਇਨੇ ਕੀ ਢਾਲਾ ਬੰਕੇ ਲੋਇਣ ਦੰਤ ਗੰਸਾਲਾ।
ਜਪੁਜੀ ਸਾਹਿਬ ਰਾਹੀ ਗੁਰੂ ਜੀ ਨੇ ਉਸ ਵੇਲੇ ਦੀਆਂ ਗਲਤ ਸਮਾਜਕ ਧਾਰਨਾਵਾਂ, ਖੋਖਲੇ ਵਿਚਾਰਾਂ ਅਤੇ ਮਿੱਥਾਂ ਵਿਰੁੱਧ ਵਿਗਿਆਨਕ ਵਿਚਾਰਾਂ ਰਾਹੀਂ ਮਨੁੱਖ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ?

ਸੋਚ ਸੋਚਿ ਨਾ ਹੋਵਾਈ, ਜੇ ਸੋਚੀ ਲਖ ਵਾਰ।।
ਸਮਕਾਲੀ ਸੰਨਿਆਸੀਆਂ ਦੀ ਮੌਨ ਧਾਰਕ ਦੀ ਰੁਚੀ ਤੇ ਟਕੋਰ ਕਰਦਿਆਂ ਗੁਰੂ ਜੀ ਨੇ ਲਿਖਿਆ ਹੈ,
ਚੂਪੇ ਚੁਪ ਨਾ ਹੋਵਾਈ ਜੇ ਲਾਇ ਰਹਾ ਲਿਵ ਤਾਰ।।
ਸਗੋਂ ਉਨ੍ਹਾਂ ਨੇ ਮਨੁੱਖ ਨੂੰ ਸਹਿਜ ਰੂਪ ਵਿੱਚ ਜੀਵਨ ਜਿਊਣ, ਕਾਮ-ਕ੍ਰੋਧ, ਲੋਭ, ਮੋਹ, ਹੰਕਾਰ, ਝੂਠ ਅਤੇ ਨਿੰਦਾ ਤੋਂ ਨਿਰਲੇਪ ਰਹਿੰਦੇ ਹੋਏ ਇੱਕ ਵਧੀਆ ਮਨੁੱਖੀ ਜੀਵਨ ਜਿਊਣ ਲਈ ਉਪਦੇਸ਼ ਦਿੱਤਾ। ਜੀਵਨ ਦੇ ਰੰਗ-ਮੰਚ ਤੇ ਆਦਰਸ਼, ਨੈਤਿਕਤਾ, ਸੱਚਾਈ, ਵਿਵਹਾਰ-ਅਚਾਰ ਨੂੰ ਅਪਣਾਉਣ ਲਈ ਆਪਣੀ ਕਾਵਿ ਰਚਨਾ ਰਾਹੀਂ ਉਨ੍ਹਾਂ ਨੇ ਮਨੁੱਖ ਨੂੰ ਉਪਦੇਸ਼ ਦਿੱਤਾ। ਰੱਬ ਦੀ ਪ੍ਰਾਪਤੀ ਬਾਰੇ ਅਤੇ ਸੰਸਾਰਿਕ-ਨਸੀਅਤਾਂ ਦਿੰਦੇ ਹੋਏ ਕਿਹਾ,

ਅੰਜਨ ਮਾਹਿ ਨਿਰੰਜਨ ਰਹੀਏ।
ਆਪ ਗਵਾਈਏ ਤਾਂ ਸਹੁ ਪਾਈਏ।
ਹਊਮੈ ਦੀ ਰਘ ਰੋਗ ਹੈ, ਦਾਰੂ ਭੀ ਇਸ ਮਾਹਿ।
ਗਲੀ ਅਸੀਂ ਚੰਗੀਆਂ ਆਚਾਰੀ ਬੁਰੀਆਹ।
ਕੂੜ, ਨਿਖੁੱਟੇ ਨਾਨਕਾ ਓੜਕ ਸਚਿ ਸਹੀ।
ਭੌਤਿਕਵਾਦੀ ਸੰਸਾਰ ਅੰਦਰ ਰੂੜੀਵਾਦੀ ਵਿਚਾਰਾਂ, ਪ੍ਰੰਪਰਾਗਤ ਧਾਰਨਾਵਾਂ ਅਤੇ ਵਹਿਮ-ਭਰਮਾਂ ਵਿਰੁੱਧ ਮਨੁੱਖ ਨੂੰ ਇਕ ਆਦਰਸ਼ਵਾਦੀ ਇਨਸਾਨ ਵੱਜੋ ਵਿਚਰਨ ਲਈ ਕਿਹਾ,

ਸਚੁ ਉਪਰਿ ਸਭੁ ਕੋ, ਉਪਰਿ ਸਚਿ ਆਚਾਰੁ।
ਗੁਰੂ ਨਾਨਕ ਦੇਵ ਜੀ ਦੀ ਰਚਨਾ ਅੰਦਰ ਮਨੁੱਖੀ ਬਰਾਬਰਤਾ ਲਈ ਸੰਗਤ ਤੇ ਪੰਗ ਨੂੰ ਉੱਚ ਦਰਜਾ ਦਿੱਤਾ। ਇਸਤਰੀ ਦੀ ਅੱਧੋਗਤੀ ਵਿਰੁੱਧ ਸਮਾਜ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ, ਇਸਤਰੀ ਦੀ ਬੇਵੱਸੀ ਅਤੇ ਮਜ਼ਬੂਰੀ ਵਿਰੁੱਧ ਆਵਾਜ਼  ਉਠਾਉਂਦੇ ਹੋਏ, ‘ਇਸਤਰੀ ਨੂੰ ਬਰਾਬਰਤਾ ਦਾ ਦਰਜਾ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ,

‘‘ਸੋ ਕਿਉ ਮੰਦਾ ਆਖੀਐ, ਜਿਤੁ ਜੰਮੈ ਰਾਜਾਨ।‘‘
ਸੰਖੇਪ ‘ਚ ਗੁਰੁ ਨਾਨਕ ਦੇਵ ਜੀ ਦੀ ਕਾਵਿ ਰਚਨ ਅੰਦਰ ਸਮਾਜਕ ਮਿੱਥਾਂ ਦੇ ਵਿਰੁੱਧ ਤਰਕਸ਼ੀਲਤਾ ਰਾਹੀ, ‘ਸਚਾਈ ਦੇ ਰਾਹ ਤੇ ਚੱਲਣ, ਚੰਗੇ ਕਰਮ ਕਰਨ ਲਾਈ, ਸਦਾਚਾਰਕ ਜੀਵਨ ਜਿਉਣ ਲਈ ਨਰੋਈ ਪਿਰਤ ਪਾਉਂਦੇ ਹੋਏ, ਲੋਕ ਬੋਲੀ ਜੋ ਜਨ-ਸਧਾਰਨ ਦੀ ਸਮਝ ਵਿੱਚ ਆਉਣ ਵਾਲੀ ਪ੍ਰਾਤਿਕ ਬੋਲੀ ਪੰਜਾਬੀ ਸੀ, ਨੂੰ ਪ੍ਰਚਲਤ ਕੀਤਾ। ਉਨ੍ਹਾਂ ਨੇ ਪੰਜਾਬੀ ਬੋਲੀ ਰਾਹੀਂ ਲੋਕਾਂ ਦੇ ਵਿਕਾਸ ਅਤੇ ਉਦੇਸ਼ਾਂ ਵਿੱਚ ਇਕਸਾਰਤਾ ਲਿਆਉਣ ਲਈ ਪੰਜਾਬੀਅਤ ਨੂੰ ਮ॥ਬੂਤ ਕੀਤਾ। ਜਿਸ ਨੇ ਲੋਕਾਂ ਅੰਦਰ ਦੇਸ਼ ਭਗਤੀ ਨੂੰ ਆਉਣ ਵਾਲੇ ਸਮੇਂ ਲਈ ਜਨਮ ਦਿੱਤਾ।

ਗੁਰੂ ਜੀ ਦੀ ਸਾਹਿਤਕ ਰਚਨਾ ਅੰਦਰ, ‘ਸਰਲ ਭਾਸ਼ਾ, ਜੋ ਲੋਕ ਪੱਖੀ, ਲੋਕਾਂ ਦੇ ਰੋਜ਼ਾਨਾ ਜੀਵਨ ‘ਚ ਵਿਚਰਨ ਵਾਲੀ ਭਾਸ਼ਾ ਸੀ, ‘ਅਰਥ-ਭਰਪੂਰ ਬਣ ਗਈ। ਉਨ੍ਹਾਂ ਨੇ ਸਾਹਿਤ ਅੰਦਰ ਵਿਚਾਰ ਤੱਤ ਜੋ ਕਥਲ ਅਤੇ ਧਿਆਨ ਕੇਂਦਰਿਤ ਸਨ, ਨੂੰ ਮ॥ਬੂਤ ਕੀਤਾ। ਉਨ੍ਹਾਂ ਨੇ ਸਾਹਿਤਕ ਰਚਨਾਵਾਂ ਅੰਦਰ ਆਪਣੇ ਵਿਚਾਰਾਂ ਨੂੰ ਵਸਤੂ ਦੀ ਹੋਂਦ ਜਾਂ ਅਣਹੋਂਦ ਨੂੰ ਸਿੱਧ ਕਰਕੇ, ਇੱਕ ਤਰਕ ਜਾਂ ਵਿਗਿਆਨਕ ਪ੍ਰਪੱਕਤਾ ਨੂੰ ਪੈਦਾ ਕੀਤਾ। ਸਾਹਿਤ ਪ੍ਰਮਾਣ, ਪ੍ਰਤੀਵਾਦ, ਕਰੁਣਾ, ਤ੍ਰਾਸਦੀ, ਕ੍ਰੋਧ ਆਦਿ ਭਾਵਾਂ ਦੀ ਉਕਸਾਹਟ ਦੀ ਥਾਂ, ਮੂਲ-ਤੱਤ, ਸਚਾਈ, ਵਰਗ-ਸੰਘਰਸ਼ ਦੇ ਵਿਚਾਰਾਂ ਦਾ ਪ੍ਰਗਟਾਵਾਂ ਕਰਕੇ, ਉਸ ਮੱਧ-ਯੁੱਗ ਅੰਦਰ ਇੱਕ ਯਥਾਰਥਵਾਦੀ ਪ੍ਰੰਪਰਾਂ ਨੂੰ ਅੰਗੇ ਤੋਰਿਆ ਅਤੇ ਪੰਜਾਬੀ ਬੋਲੀ ਨੂੰ ਅਮੀਰ ਬਣਾਇਆ। ਗੁਰੂ ਨਾਨਕ ਦੇਵ ਜੀ ਦੀ ਉਚ ਬੌਧਿਕ ਰਚਨ, ਜੋ ਲੋਕ ਪੱਖੀ ਅਤੇ ਪ੍ਰਾਂਤਿਕ ਸੀ। ਜਿਸ ਵੱਲੋਂ ਸਾਹਿਤਕ-ਖੇਤਰ ਅੰਦਰ ਅਹਿਮ-ਗਿਆਨ ਲਈ ਭਰਪੂਰ ਯੋਗਦਾਨ ਪਾਇਆ, ਨੇ ਪੰਜਾਬੀ ਬੋਲੀ ਨੂੰ ਸਦਾ ਲਈ ਸਥਾਪਤ ਕਰ ਦਿੱਤਾ।

ਜਗਦੀਸ਼ ਸਿੰਘ ਚੋਹਕਾ
ਕੈਲਗਰੀ।

Previous articleਚੋਣਾਂ ਸਰਕਾਰੀ ਖ਼ਰਚੇ ਨਾਲ ਹੋਣ – ਲੋਕ ਸਭਾ ਚੋਣਾਂ ਵਿੱਚ 55 ਹਜ਼ਾਰ ਕਰੋੜ ਰੁਪਏ ਤੋਂ 60 ਹਜ਼ਾਰ ਕਰੋੜ ਰੁਪਏ ਦੇ ਵਿਚਕਾਰ ਖ਼ਰਚਾ ਹੋਇਆ
Next articleਹਲਕਾਦਾਖਾ ਵਿਖੇ ਕਾਂਗਰਸ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ , ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਿੱਖ ਮੁੰਡੇ ਦੇ ਜੜਿਆ ਥੱਪੜ