ਪੰਜਾਬੀ ਬੋਲੀ ਦੀ ਚੜਤ

ਪੰਜਾਬੀ ਬੋਲੀ ਦੀ ਚੜਤ ਲਈ 1947 ਤੋਂ ਪਹਿਲਾਂ ਰਾਜਨੀਤਿਕ ਤੌਰ ਤੇ ਸਿੱਖਾਂ ਨੇ ਹੀ ਪਹਿਲ ਕੀਤੀ ਸੀ। ਪੰਜਾਬ ਦੇ ਉਦੋ ਪ੍ਰਧਾਨ ਮੰਤਰੀ ਖਿਜ਼ਰਹਿਆਤ ਖਾਨ ਟਿਵਾਣਾ ਤੋਂ ਸਕੂਲਾਂ ਵਿੱਚ ਪੰਜਾਬੀ ਨੂੰ ਪੜਨ ਦੀ ਇਜ਼ਾਜ਼ਤ ਦਿਵਾਈ। ਇਸ ਤਰਾਂ ਸਾਹਿਤ ਸਭਾਵਾਂ ਨੇ ਵੀ ਮੰਗ ਉਠਾਈ। ਪਰ ਇੰਨਾ ਪ੍ਰਭਾਵ ਨਾ ਪੈ ਸਕਿਆ ਜਿੰਨਾ ਅਕਾਲੀ ਪਾਰਟੀ ਨੇ ਪਾਇਆ ਸੀ। ਪੰਜਾਬ ਵਿੱਚ ਬਹੁ-ਗਿਣਤੀ ਮੁਸਲਿਮ ਧਰਮ ਨੂੰ ਮੰਨਣ ਵਾਲਿਆ ਦੀ ਸੀ ਅਤੇ ਹਿੰਦੂਆ ਦੀ ਅਬਾਦੀ ਸਿੱਖਾ ਨਾਲੋਂ ਵੱਧ ਸੀ।ਉਪਰੋਕਤ ਦੋਹਾਂ ਨੇ ਸਿੱਖਾ ਦਾ ਸਾਥ ਨਹੀ ਦਿੱਤਾ।ਉਰਦੂ ਅਤੇ ਹਿੰਦੀ ਦਾ ਪ੍ਰਚਾਰ ਕਰਦੇ ਰਹੇ।ਜੇਕਰ ਤਿੰਨੇ ਗਰੁੱਪ ਸਮੂਹਿਕ ਤੌਰ ਤੇ ਹੰਭਲਾ ਮਾਰਦੇ ਤਾਂ ਪੰਜਾਬੀ ਨੂ ਪਹਿਲੇ ਸਥਾਨ ਤੋਂ ਕੋਈ ਨਹੀ ਰੋਕ ਸਕਦਾ ਸੀ। 14/15 ਅਗਸਤ, 1947 ਨੂੰ ਪਾਕਿਸਤਾਨ ਅਤੇ ਭਾਰਤ ਦੋ ਦੇਸ਼ ਬਣ ਗਏ। ਇਸ ਵੰਡ ਦੌਰਾਨ ਪੰਜਾਬੀ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਹੋਇਆ।ਪ੍ਰਵਾਸ ਕਰਕੇ ਲੋਕ ਮਨਭਾਉਦੇ ਦੇਸ਼ ਨੂੰ ਇੱਧਰ-ਉਧਰ ਤੁਰ ਪਏ।

ਦੁਨੀਆ ਵਿੱਚ ਧਰਮ ਅਤੇ ਬੋਲੀ ਦੀ ਸਾਂਝ ਬਹੁਤ ਤਕੜਾ ਰੋਲ ਅਦਾ ਕਰਦੀ। ਜਿਵੇ ਅਸੀ ਦੇਖਿਆ ਹੈ ਕਿ ਲਗਭਗ 20 ਕੁ ਵਰੇ ਪਹਿਲਾ ਜਰਮਨ ਫਿਰ ਤੋਂ ਇੱਕਮੁਠ ਹੋ ਗਿਆ।ਇਸ ਦਾ ਕਾਰਨ ਇਹ ਸੀ ਕਿ ਪੂਰਬੀ ਅਤੇ ਪੱਛਮੀ ਜਰਮਨ ਦੇ ਲੋਕਾਂ ਦਾ ਧਰਮ ਅਤੇ ਭਾਸ਼ਾ ਇਕ ਸੀ। ਜਦਕਿ U.S.S.R ਪੰਦਰਾਂ ਦੇਸ਼ਾ ਵਿੱਚ ਵੰਡਿਆਂ ਗਿਆ। ਇਸ ਦਾ ਕਾਰਨ ਸੀ ਕਿ ਕਈ ਰਿਪਬਲਿਕਾਂ ਵਿੱਚ ਲੋਕਾਂ ਦੀ ਭਾਸ਼ਾ ਅਤੇ ਧਰਮ ਅੱਡ-ਅੱਡ ਸੀ।

1947 ਤੋਂ ਪਿੱਛੋਂ ਪੂਰਬੀ ਪੰਜਾਬ ਦੇ ਉਰਦੂ ਪੱਖੀ ਪੰਜਾਬੀ ਮੁਸਲਮਾਨ ਪਾਕਿਸਤਾਨ ਚਲੇ ਗਏ ਅਤੇ ਪੱਛਮੀ ਪੰਜਾਬ ਦੇ ਲੋਕ ਭਾਰਤ ਆ ਗਏ।ਹੁਣ ਪੂਰਬੀ ਪੰਜਾਬ ਵਿੱਚ ਪੰਜਾਬੀ ਬੋਲੀ ਲਈ ਸਿੱਖਾ ਨੇ ਅਤੇ ਸਾਹਿਤ ਸੰਭਾਵਾਂ ਨੇ ਹੀ ਇਸ ਦੀ ਮੰਗ ਕੀਤੀ ਹੈ ਕਿ ਪੰਜਾਬੀ ਨੂੰ ਉਰਦੂ ਦੀ ਥਾਂ ਸਰਕਾਰੀ ਬੋਲੀ ਬਚਾਈ ਜਾਵੇ। ਉਦੋਂ ਦੇ ਮੁਖ ਮੰਤਰੀ ਭਾਰਗੋ ਨੇ ਦੋ ਬੋਲੀਆਂ ਪੰਜਾਬੀ ਅਤੇ ਹਿੰਦੀ ਮੰਨ ਲਈਆਂ। ਇਸ ਤਰਾਂ ਪੰਜਾਬ ਦੇ ਭਾਸ਼ਾ ਦੇ ਆਧਾਰ ਦੋ ਖੇਤਰ ਬਣ ਗਏ, ਇੱਕ ਪੰਜਾਬੀ ਖੇਤਰ ਅਤੇ ਦੂਸਰਾ ਹਿੰਦੀ ਖੇਤਰ। ਇਸ ਪ੍ਰਕਾਰ ਪੰਜਾਬ ਦੇ ਹਿੰਦੀ ਪੱਖੀਆਂ ਨੇ ਪੰਜਾਬੀ ਨੂੰ ਮੰਨਣੋ ਇੰਨਕਾਰ ਕਰ ਦਿੱਤਾ।

1951 ਦੀ ਮਰਦਮਸ਼ੁਮਾਰੀ ਵਿੱਚ ਹਿੰਦੂ ਬਹੁ-ਗਿਣਤੀ ਅਤੇ ਅਨਸੂਚਿਤ ਜਾਤੀ ਵਾਲਿਆ ਨੇ ਆਪਣੀ ਭਾਸਾ ਹਿੰਦੀ ਦਰਜ਼ ਕਰਵਾਈ। ਇਸ ਦੇ ਸਿੱਟੇ ਵਜੋਂ ਪੰਜਾਬ ਵਿੱਚ ਭਾਈਚਾਰਕ ਸਾਂਝ ਵਿੱਚ ਤ੍ਰੇੜਾਂ ਆ ਗਈਆਂ। ਪੰਜਾਬੀ ਪੱਖੀਆਂ ਨੇ ਪੰਜਾਬੀ ਨੂੰ ਉਚਿੱਤ ਥਾਂ ਦਿਵਾਉਣ ਲਈ ਰਾਜਨਿਤਿਕ ਤੌਰ ਤੇ ਸਰਗਰਮੀਆਂ ਆਰੰਭ ਕੀਤੀਆ। ਇਹਦੇ ਉਲਟ ਹਿੰਦੀ ਪੱਖੀਆ ਨੇ ਵੀ ਸਰਗਰਮੀਆਂ ਆਰੰਭ ਕੀਤੀਆਂ ਤਾਂ ਕਿ ਪੰਜਾਬੀ ਨੂੰ ਹੱਕ ਨਾ ਮਿਲ ਸਕੇ। ਭਾਰਗੋ ਪਿੱਛੋਂ ਭੀਮ ਸੇਨ ਸੱਚਰ ਪੰਜਾਬ ਦਾ ਮੁੱਖ ਮੰਤਰੀ ਬਣਿਆ। ਉਸ ਨੇ ਇਕ ਫਾਰਮੂਲਾ ਪੇਸ਼ ਕੀਤਾ, ਜਿਸ ਨੂੰ ਸੱਚਰ ਫਾਰਮੂਲਾ ਕਿਹਾ ਜਾਂਦਾ ਹੈ। ਇਸ ਨੂੰ ਨੇਪਰੇ ਚਾੜਨ ਲਈ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਵਿੱਚ ਸਰਗਰਮੀਆਂ ਆਰੰਭ ਕੀਤੀਆਂ ਪਰ ਇਹ ਫਾਰਮੂਲਾ ਹਿੰਦੀ ਪੱਖੀਆ ਨੇ ਕਾਮਯਾਬ ਨਾ ਹੋਣ ਦਿੱਤਾ। ਇਸ ਪ੍ਰਕਾਰ ਪੰਜਾਬੀ ਪੱਖੀਆ ਖਾਸ ਕਰਕੇ ਅਕਾਲੀਆਂ ਨੇ ਸਰਗਰਮੀਆਂ ਸ਼ੁਰੂ ਕੀਤੀਆਂ ਅਤੇ ਪਾਰਟੀ ਵੱਲੋਂ ਬਹੁਤ ਗ੍ਰਿਫਤਾਰੀਆਂ ਵੀ ਕਰਵਾਈਆ। ਭੀਮ ਸੇਨ ਸੱਚਰ ਨੇ ਇਨ੍ਹਾਂ ਦੇ ਅੰਦੋਲਨ ਦਬਾਉਣ ਲਈ ਹਰਮੰਦਰ ਸਾਹਿਬ ਵਿਖੇ ਲਾਠੀ ਚਾਰਜ ਦਾ ਹੁਕਮ ਦਿੱਤਾ। ਇਸ ਨਾਲ ਉਸ ਕਾਫੀ ਬਦਨਾਮੀ ਹੋਈ ਅਤੇ ਉਸਨੂੰ ਤਿਆਗ ਪੱਤਰ ਵੀ ਦੇਣਾ ਪਿਆ। ਉਸ ਪਿੱਛੋਂ ਪੰਜਾਬ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਂਰੋ ਬਣਿਆ। ਪਰ ਫਿਰ ਵੀ ਪੰਜਾਬੀ ਨੂੰ ਉੱਚਿਤ ਥਾਂ ਨਾ ਮਿਲਿਆ। ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਵੀ ਕਈ ਮੋਰਚੇ ਲਗਾਏ ਗਏ ਅਤੇ ਲੋਕਾਂ ਨੂੰ ਜਾਗ੍ਰਿਤ ਕਰਦੇ ਰਹੇ। ਇਸ ਦੇ ਮੁਕਾਬਲੇ ਹਿੰਦੀ ਪੱਖੀਆਂ ਨੇ ਹਿੰਦੀ Agitation ਸ਼ੁਰੂ ਕੀਤੀ। ਪ੍ਰਤਾਪ ਸਿੰਘ ਕੈਰੋਂ ਨੇ ਥੌੜੀ ਜਿਹੀ ਸਖਤੀ ਨਾਲ ਇਸ ਨੂੰ ਦਬਾ ਦਿੱਤਾ, ਜਦ ਕਿ ਅਕਾਲੀਆਂ ਦੇ ਨਾਲ ਬਹੁਤ ਸਖਤੀ ਹੋਈ। ਉਹਨਾਂ ਤੇ ਕਈ ਜੁਰਮਾਨੇ ਲਗਾਏ ਗਏ ਅਤੇ ਕਰੜੀ ਹੱਥੀ ਪੇਸ਼ ਆਇਆ। 1962 ਵਿੱਚ ਕੈਰੋਂ ਨੇ ਪੰਜਾਬ ਵਿੱਚ ਹਾਲਾਤਾਂ ਨੂੰ ਘੋਖਦੇ ਹੋਏ ਪੰਜਾਬੀ ਨੂੰ ਜ਼ਿਲਾਂ ਪੱਧਰ ਤੇ ਲਾਗੂ ਕਰ ਦਿੱਤਾ ਅਤੇ ਜ਼ਿਲਾ ਪੱਧਰ ਤੇ ਪੰਜਾਬੀ ਵਿੱਚ ਕੰਮ ਹੋਣ ਲੱਗਾ। ਇਹ ਪੰਜਾਬੀ ਪ੍ਰੇਮੀਆਂ ਅਤੇ ਸਿੱਖਾਂ ਦੀ ਪਹਿਲੀ ਜਿੱਤ ਸੀ। ਪਰ ਇਹਦੇ ਨਾਲ ਪੰਜਾਬੀਆਂ ਨੂੰ ਜਿਹੜੇ ਉੱਚ ਦਰਜ਼ੇ ਦੀ ਥਾਂ ਮਿਲਣੀ ਚਾਹੀਦੀ ਸੀ ਨਹੀ ਮਿਲੀ। ਮਾਸਟਰ ਤਾਰਾ ਸਿੰਘ ਪਿੱਛੋਂ ਸੰਤ ਫਤਿਹ ਸਿੰਘ ਨੇ ਅਗਵਾਈ ਕੀਤੀ। ਉਸ ਦੀ ਅਗਵਾਈ ਹੇਠ ਪੰਜਾਬੀ ਨੂੰ ਉਚਿੱਤ ਥਾਂ ਦਿਵਾਉਣ ਲਈ ਸਰਗਰਮੀਆਂ ਸ਼ੁਰੂ ਕੀਤੀਆਂ। ਜਦੋਂ ਪੰਜਾਬੀਆਂ ਦੀ ਮੰਗ ਨੂੰ ਬੂਰ ਨਾ ਪਿਆ ਤਾਂ ਸੰਤ ਫਤਿਹ ਸਿੰਘ ਨੇ ਮਰਨ ਵਰਤ ਰੱਖ ਲਿਆ। ਇਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਨੇ ਵੀ ਮਰਨ ਵਰਤ ਰੱਖਿਆ ਸੀ, ਪਰ ਸਫਲ ਨਾ ਹੋ ਸਕਿਆ। 1964 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਪਿੱਛੋਂ ਲਾਲ ਬਹਾਦੁਰ ਸ਼ਾਸਤਰੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। ਇਸ ਦੀ ਕੈਬਨਟ ਵਿੱਚ ਇੰਦਰਾਂ ਗਾਂਧੀ ਸੂਚਨਾਂ ਅਤੇ ਪ੍ਰਸਾਰਨ ਮੰਤਰੀ ਬਣੀ। ਉਸ ਨੇ ਜਲੰਧਰ ਰੇਡਿਓ ਤੋਂ ਹਿੰਦੀ ਦੀ ਥਾਂ ਪੰਜਾਬੀ announcement ਸ਼ੁਰੂ ਕੀਤੀ। ਕੁਦਰਤੀ 1965 ਵਿੱਚ ਭਾਰਤ-ਪਾਕਿਸਤਾਨ ਦੀ ਲੜਾਈ ਸ਼ਾਰੂ ਹੋ ਗਈ।ਦੂਜੇ ਪਾਸੇ ਸ਼ਾਸਤਰੀ ਜੀ ਨੇ ਫਤਿਹ ਸਿੰਘ ਨੂੰ ਅਪੀਲ ਕੀਤੀ ਕਿ ਉਹ ਮਰਨ ਵਰਤ ਛੱਡ ਦੇਵੇਂ ਅਤੇ ਉਸ ਨੇ ਮਰਨ ਵਰਤ ਛੱਡ ਦਿੱਤਾ। ਇਸ ਪ੍ਰਕਾਰ ਪੰਜਾਬੀ ਸੂਬੇ ਦੀ ਪਛਾਣ ਲਈ ਸ. ਹੁਕਮ ਸਿੰਘ (ਸਪਿਕਰ ਲੋਕ ਸਭਾ) ਦੀ ਅਗਵਾਈ ਹੇਠ ਇਕ ਕਮੇਟੀ ਬਣਾਈ। ਇਹ ਕਮੇਟੀ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪਛਾਣਨ ਲਈ ਬਣਾਈ ਗਈ ਸੀ।

ਕਈ ਦਿਨਾਂ ਦੀ ਲੜਾਈ ਪਿੱਛੋਂ ਰੂਸ ਨੇ ਲੜਾਈ ਬੰਦ ਕਰਵਾਉਣ ਲਈ ਦੋਹਾਂ ਮੁਲਖਾਂ ਦੀ ਤਾਸ਼ਕੰਦ (ਉਜ਼ਬੇਕਸਤਾਨ) ਵਿੱਚ ਸਮਝੌਤੇ ਲਈ ਮੀਟਿੰਗ ਬੁਲਾਈ। ਉੱਥੇ ਲਾਲ ਬਹਾਦੁਰ ਸ਼ਾਸ਼ਤਰੀ ਅਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ, ਇਕੱਠੇ ਹੋਏ। ਇਸ ਤਰਾਂ ਇਹਨਓ ਨੇ ਰੂਸ ਦੇ ਦਬਾਅ ਹੇਠ ਆ ਕੇ ਆਪਸ ਵਿੱਚ ਸਮਝੌਤਾ ਕਰ ਲਿਆ। ਉੱਥੇ ਲਾਲ ਬਹਾਦੁਰ ਸ਼ਾਸ਼ਤਰੀ ਦੀ ਦਿੱਲ ਦੇ ਦੌਰੇ ਕਰਕੇ ਮੌਤ ਹੋ ਗਈ। ਇਸ ਪਿੱਛੋਂ ਇੰਦਰਾਂ ਗਾਂਧੀ ਪ੍ਰਧਾਨ ਮੰਤਰੀ ਬਣ ਗਈ। ਉਸ ਦੇ ਹੁਕਮ ਤੇ ਸ਼ਾਹ ਕਮਿਸ਼ਨ ਦੀ ਅਗਵਾਈ ਹੇਠ ਪੰਜਾਬੀ ਸੂਬੇ ਦਾ ਐਲਾਨ ਕੀਤਾ। ਪੰਜਾਬੀ ਇਲਾਕਾ ਖਰੜ ਅਤੇ ਚੰਡੀਗੜ ਪੰਜਾਬ ਚੋਂ ਕੱਢ ਕੇ ਹਰਿਆਣੇ ਨੂੰ ਦਿੱਤਾ ਜਾਵੇ। ਦੂਸਰੇ ਪਾਸੇ ਕਾਂਗੜਾ ਅਤੇ ਹੁਸ਼ਿਆਰਪੁਰ ਦੇ ਇਲਾਕੇ ਕੱਟ ਕੇ ਹਿਮਾਚਲ ਨੂੰ ਦਿੱਤੇ ਜਾਣ ਅਤੇ ਆਨੰਦਪੁਰ ਨੂੰ ਵੀ ਹਿਮਾਚਲ ਵਿੱਚ ਸ਼ਾਮਿਲ ਕਰਨ ਦੀ ਸਿਫਾਰਸ਼ ਕੀਤੀ। ਇਹਦੇ ਵਿੱਚ ਜਸਟਿਸ ਦਾਸ ਦੀ ਕੋਈ ਕਮਜ਼ੋਰੀ ਨਹੀ ਸੀ। ਇਸ ਪੰਜਾਬੀ ਕਪੂਤਾ ਦੀ ਗਲਤੀ ਸੀ। ਇਸ ਤਰਾਂ ਭਾਸ਼ਾ ਨੂੰ, 1961 ਦੀ ਮਰਦਮਸ਼ੁਮਾਰੀ ਅਤੇ ਤਹਿਸੀਲ ਯੂਨਿਟ ਮੰਨ ਲਿਆ ਗਿਆ। ਇਸ ਅਨਿਆ ਨੂੰ ਦੇਖ ਕੇ ਪੰਜਾਬੀ ਕਾਂਗਰਸੀ ਸਿੱਖਾਂ ਵਿੱਚ ਆਹਾਂਕਾਰ ਮਚ ਗਈ। ਉਸ ਵੇਲੇ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਰੰਜਨ ਸਿੰਘ ਤਲਬ ਸੀ। ਉਸ ਨੇ ਇਕ ਪ੍ਰਤੀਨਿਧੀ ਮੰਡਲ ਨੂੰ ਨਾਲ ਲੈ ਕੇ ਸਵਰਨ ਸਿੰਘ ਸਮੇਤ ਇੰਧਰਾਂ ਗਾਂਧੀ ਨੂੰ ਮਿਲੇ। ਇਸ ਤਰਾਂ ਉਹਨਾਂ ਨੇ ਆਪਣੀ ਦਲੀਲ ਨਾਲ ਪ੍ਰਧਾਨ ਮੰਤਰੀ ਨੂੰ ਕਾਇਲ ਕੀਤਾ, ਅਤੇ ਕਿਹਾ ਕਿ ਉਹ ਅਨੰਦ ਸਾਹਿਬ, ਖਰੜ ਅਤੇ ਚੰਡੀਗੜ ਪੰਜਾਬ ਨੂੰ ਦੇਵੇ। ਜੇਕਰ ਅਜਿਹਾ ਨਹੀ ਕਰਦੇ ਤਾਂ ਕਿਸੇ ਨੂੰ ਨਾਂ ਦੇਵੇ । ਇੰਦਰਾਂ ਗਾਂਧੀ ਨੇ ਅਨੰਦਪੁਰ ਅਤੇ ਖਰੜ ਤਾਂ ਪੰਜਾਬ ਨੂੰ ਦੇਣਾ ਮੰਨ ਲਿਆ ਪਰ ਚੰਡੀਗੜ ਦੇਣ ਨੂੰ ਨਹੀ ਮੰਨੀ। ਚੰਡੀਗੜ ਨੂੰ ਕੇਂਦਰ ਸ਼ਾਸਿਤ ਪ੍ਰੇਸ ਬਣਾ ਦਿੱਤਾ। ਇਸ ਪ੍ਰਕਾਰ ਪੰਜਾਬ, ਹਰਿਆਣਾ ਅਤੇ ਚੰਡੀਗੜ (ਯੂ.ਟੀ) ਹੌਂਦ ਵਿੱਚ ਆਇਆ। ਪੰਜਾਬ ਦੀ ਵੰਡ ਪਿੱਛੋਂ ਪੰਜਾਬ ਦਾ ਮੁੱਖ ਮੰਤਰੀ ਗੁਰਮੁੱਖ ਸਿੰਘ ਮੁਸਾਫਿਰ ਬਣਿਆ। ਉਸ ਦੀ ਅਗਵਾਈ ਵਿੱਚ ਚੋਂਣਾ ਕਰਵਾਈਆਂ ਗਈਆ। ਸਿੱਟੇ ਵਜੋਂ ਸਾਂਝੇ ਫਰੰਟ ਦੀ ਸਰਕਾਰ ਬਣੀ।ਇਸ ਦਾ ਮੁੱਖੀ ਜਸਟਿਸ ਗੁਰਨਾਮ ਸਿੰਘ ਬਣਿਆ। ਇਸ ਪ੍ਰਕਾਰ ਉਹ ਵੀ ਇਸ ਮਨੋਰਥ ਵਿੱਚ ਅਸਫਲ ਰਿਹਾ। ਪਿੱਛੋਂ ਬਗਾਬਤ ਹੋਣ ਕਰਕੇ ਪੰਜਾਬ ਦਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਬਣਿਆ, ਜਿਸ ਦੀ ਹਮਾਇਤ ਕਾਂਗਰਸ ਨੇ ਕੀਤੀ। ਗਿੱਲ ਨੇ ਪੰਜਾਬੀ ਨੂੰ ਸਕੱਤਰੇਤ ਤੱਕ ਲਾਗੂ ਕੀਤਾ ਅਤੇ ਸਿੱਖਿਆ ਦਾ ਉੱਚ ਮਾਧਿਅਮ ਪੰਜਾਬੀ ਬਣਾਇਆ।ਇਸ ਤੋਂ ਇਲਾਵਾ ਉਸ ਨੇ ਪੰਜਾਬ ਵਿੱਚ ਲਿੰਕ ਰੋਡ ਵੀ ਬਣਵਾਏ, ਜਿਸ ਕਰਕੇ ਪੰਜਾਬੀ ਪੇਂਡੂ ਲੋਕਾਂ ਨੂੰ ਬਹੁਤ ਲਾਭ ਹੋਇਆ। ਇਸ ਪਿੱਛੋਂ ਆਈਆਂ ਪੰਜਾਬ ਦੀਆਂ ਸਰਕਾਰਾਂ ਦੀ ਤੁਲਨਾਂ ਕੀਤੀ ਜਾਵੇ ਤਾਂ ਉਹਦੇ ਮੁਕਾਬਲੇ ਕੋਈ ਵੀ ਸਰਕਾਰ ਪੰਜਾਬ ਸੂਬੇ ਦੀ ਕਾਨਫਰੰਸ ਦੀ ਅਕਾਸੀ ਨਹੀ ਕਰਦੀਆਂ। 1981 ਵਿੱਚ ਕੇਂਦਰੀ ਪੰਜਾਬੀ ਸਭਾ ਦੀ ਕਾਨਫਰੰਸ ਜਲੰਧਰ ਵਿਖੇ ਹੋਈ, ਜਿਸ ਵਿੱਚ ਕਈ ਮਾਮਲੇ ਵਿਚਾਰੇ ਗਏ। ਇਕ ਮੁਸਲਮਾਨ ਲਿਖਾਰੀ ਖਾਲਿਦ ਹੁਸੈਨ ਨੇ ਪੰਜਾਬੀ ਨੂੰ ਸ਼ਾਹਮੁੱਖੀ ਲਿੱਪੀ ਵਿੱਚ ਲਿਖਣ ਲਈ ਪ੍ਰਸਤਾਵ ਰੱਖਿਆ। ਉਦੋ ਦੇ ਪ੍ਰਧਾਨ ਸਾਧੂ ਸਿੰਘ ਹਮਦਰਦ ਦੀ ਪ੍ਰਧਾਨਗੀ ਵਿੱਚ ਇਹ ਪ੍ਰਸਤਾਵ ਰੱਦ ਕਰ ਦਿੱਤਾ ਗਿਆ।

ਫਾਰਸੀ ਸਾਹਿਤ ਇਤਿਹਾਸ ਦੇ ਕਰਤਾ George Brown ਦੇ ਪੰਜਾਬੀ ਟ੍ਰਾਂਸਲੇਸ਼ਨ ਵਿੱਚੋਂ ਪਤਾ ਲਗਦਾ ਹੈ ਕਿ ਈਰਾਨ ਦੀ Empire ਕਿੰਨੀ ਵੱਡੀ ਸੀ ਅਤੇ ਉਹ ਕਿਵੇਂ ਖਤਮ ਹੋ ਗਈ। ਅਰਬ ਤੋਂ ਉਠਿਆ ਬਲਬਲੇ ਵਾਲੇ ਮੁਸਲਮ ਧਰਮ ਨੇ ਈਰਾਨ ਤੇ ਕਬਜ਼ਾ ਕਰ ਲਿਆ। ਉਥੇ ਦੇ ਲੋਕਾਂ ਨੂੰ ਹੁਕਮ ਜਾਰੀ ਕੀਤਾ ਕਿ ਜਿਸ ਨੇ ਸਰਕਾਰੀ ਨਂੌਕਰੀ ਕਰਨੀ ਹੈ, ਉਸ ਨੂੰ ਅਰਬੀ ਲਿੱਪੀ ਅਤੇ ਬੋਲੀ ਅਤੇ ਇਸਲਾਮ ਗ੍ਰਹਿਣ ਕਰਨਾਂ ਪਵੇਗਾ। ਕੁਦਰਤੀ ਬਹੁਤ ਲੋਕਾਂ ਨੇ ਉਸ ਨੂੰ ਕਬੂਲ ਕਰ ਲਿਆ। ਇਸ ਪ੍ਰਕਾਰ ਉਹਨਾਂ ਨੇ ਆਪਣੇ ਪਿਛੋਕੜ ਨੂੰ ਛੱਡ ਦਿੱਤਾ। ਈਰਾਨ ਦੇ ਪਿਛੋਕੜ ਦਾ ਪਤਾ ਫਿਰਦੋਸੀ ਦੇ ਸ਼ਾਹਨਾਮੇ ਤੋਂ ਪਤਾ ਲਗਦਾ ਕਿ ਉਹ ਆਪਣੀ ਬੋਲੀ, ਕਲਚਰ, ਧਰਮ, ਰੂਲ, ਅਤੇ Geographia ਤੋਰ ਤੇ ਕਾਫੀ ਅਮੀਰ ਸੀ। ਉਸ ਵੇਲੇ ਚੀਨ ਅਤੇ ਤੁਰਕ ਦੀ Empire ਈਰਾਨ ਦੇ Empire ਤੋਂ ਕਾਫੀ ਭੈਅ ਖਾਂਦੀ ਸੀ ਅਤੇ ਭਾਰਤ ਦੇ ਰਾਜੇ ਵੀ ਈਰਾਨ ਨੂੰ ਟੈਕਸ ਭਰਦੇ ਸਨ। ਇਸ ਪ੍ਰਕਾਰ ਅਜਿਹੀ ਵੱਡੀ Empire ਨੂੰ ਅਰਬੀਆਂ ਨੇ ਬਰਬਾਦ ਕਰਕੇ ਰੱਖ ਦਿੱਤਾ।ਬੰਬੇ ਤੋਂ ਛਪੀ ਕਿਤਾਬ “Ancient Religion of Iran” ਵਿੱਚ ਦੱਸਿਆ ਹੈ ਕਿ ਕਿਵੇ ਥੋੜੇ ਜਿਹੇ ਹੌਂਸਲੇ ਵਾਲੇ ਪਾਰਸੀ ਲੋਕ ਸਮੁੰਦਰੀ ਰਸਤੇ ਰਾਂਹੀ ਬੰਬੇ ਅਤੇ ਗੁਜਰਾਤ ਵਿੱਚ ਦਾਖਲ਼ ਹੋਏ। ਉਹਨਾਂ ਦੀਆਂ ਔਲਾਦਾ ਅਜੇ ਵੀ ਬੰਬੇ ਅਤੇ ਗੁਜਰਾਤ ਦੇ ਇਲਾਕਿਆਂ ਵਿੱਚ ਰਹਿ ਰਹੀਆਂ ਹਨ ਅਤੇ ਅਜੇ ਵੀ ਉਹਨਾਂ ਨੇ ਆਪਣੇ ਪਿਛੋਕੜ ਨੂੰ ਸੰਭਾਲਿਆ ਹੋਇਆ ਹੈ।

ਪੰਜਾਬੀ ਬੋਲੀ ਦਾ Geographia ਘੱਗਰ ਦਰਿਆ ਤੋਂ ਲੈ ਦਰਿਆ ਸਿੰਧ ਤੱਕ ਹੈ। ਪਰ ਜੇਕਰ ਸ਼ਬਦਾਵਲੀ ਦੇਖੀ ਜਾਵੇ ਤਾਂ ਇਹ ਘੱਗਰ ਦਰਿਆ ਨੂੰ ਟੱਪ ਕੇ ਹਰਿਆਣਾ ਅਤੇ ਰਾਜਸਥਾਨ ਤੱਕ ਹੈ। ਦੂਜੇ ਪਾਸੇ ਇਸ ਦੇ ਚਿੰਨ ਸਿੰਧ ਦੇ ਪਾਰ ਵੀ ਮਿਲਦੇ ਹਨ, ਜਿਸ ਨੂੰ ਹਿੰਦਕੋ ਕਿਹਾ ਜਾਂਦਾ ਹੈ। ਜੇਕਰ ਯਦਾਰਥ ਦੀ ਨਿਗਹਾਂ ਨਾਲ ਦੇਖਿਆ ਜਾਵੇ, ਜੰਮੂ ਅਤੇ ਕਸ਼ਮੀਰ ਦੀ ਪਹਿਲੀ ਭਾਸ਼ਾ ਪੰਜਾਬੀ ਬੋਲੀ ਹੈ। ਜਦ ਕਿ ਕਸ਼ਮੀਰੀ ਥੋੜੇ ਜਿਹੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਇੱਥੋ ਦੀ Official language ਉਰਦੂ ਹੈ ਕਿਉਕਿ ਕਸ਼ਮੀਰ ਵਿੱਚ 67% ਮੁਸਲਮਾਨ ਹਨ। ਇਸ ਕਰਕੇ ਉਹਨਾਂ ਨੇ ਉਰਦੂ ਨੂੰ ਮੰਨਿਆ ਹੋਇਆ ਹੈ। ਜਦਕਿ ਉੱਥੇ ਉਰਦੂ ਬੋਲਣ ਵਾਲਾ ਨਾ ਕੋਈ ਇਲਾਕਾ ਹੈ ਅਤੇ ਨਾ ਹੀ ਲੋਕ ਬੋਲਦੇ ਹਨ। ਇੱਥੇ ਪੰਜਾਬੀ ਨੁੰ ਦੂਜਾ ਦਰਜ਼ਾ ਤਾਂ ਦਿੱਤਾ ਹੈ ਪਰ ਲਾਗੂ ਨਹੀ ਕੀਤਾ ਹੈ।

ਹਿਮਾਚਲ ਪ੍ਰਦੇਸ ਇੱਕ ਬਹੁ-ਗਿਣਤੀ ਪੰਜਾਬੀ ਭਾਸ਼ੀ ਹੈ ਜਦਕਿ Official language ਹਿੰਦੀ ਹੈ ਕਿਉਕਿ ਹਿਮਾਚਲ ਵਿੱਚ ਬਹੁ-ਗਿਣਤੀ ਹਿੰਦੂਆਂ ਦੀ ਹੈ। ਹਰਿਆਣਾ ਵਿੱਚ ਸਾਹਿਤ ਅਕੈਡਮੀ ਰਾਹੀਂ ਸਰਵੇ ਕਰਾਇਆ ਗਿਆ ਹੈ ਕਿ ਹਰਿਆਣੇ ਵਿੱਚ ਕਿਤੇ ਵੀ ਹਿੰਦੀ ਨਹੀ ਬੋਲੀ ਜਾਂਦੀ ਹੈ ਜਦਕਿ ਇੱਥੇ ਦੀ ਸਰਕਾਰੀ ਬੋਲੀ ਹਿੰਦੀ ਹੈ। ਇੱਥੇ ਪੰਜਾਬੀ ਬੋਲਣ ਵਾਲਿਆ ਦੀ ਗਿਣਤੀ ਲਗਭਗ 30% ਹੈ। ਇੱਥੇ ਸਿੱਖਾ ਨੂੰ ਛੱਡ ਕੇ ਕੋਈ ਵੀ ਪੰਜਾਬੀ ਭਾਸ਼ਾ ਨਹੀ ਦਰਜ਼ ਕਰਵਾਉਂਦਾ। ਹੁੱਡਾ ਸਰਕਾਰ ਨੇ ਪੰਜਾਬੀ ਨੂੰ ਦੂਜਾ ਦਰਜ਼ਾ ਦਿੱਤਾ। ਦਿੱਲੀ ਵਿੱਚ ਵੀ 50% ਨਾਲੋਂ ਜ਼ਿਆਦਾ ਪੰਜਾਬੀ ਹਨ।ਜਦਕਿ ਇੱਥੇ ਦੀ ਵੀ ਪਹਿਲੀ ਭਾਸ਼ਾ ਹਿੰਦੀ ਹੈ ਕਿਉਕਿ ਇੱਥੇ ਵੀ ਬਹੁ-ਗਿਣਤੀ ਹਿੰਦੂਆ ਦੀ ਹੈ। ਇੱਥੇ ਪੰਜਾਬੀ ਅਤੇ ਉਰਦੂ ਨੂੰ ਦੂਜਾ ਦਰਜਾ ਦਿੱਤਾ ਗਿਆ ਹੈ ਜਦਕਿ ਇੱਥੇ ਉਰਦੂ ਆਟੇ ਵਿੱਚ ਲੂਣ ਦੇ ਬਰਾਬਰ ਹੈ। ਉਰਦੂ ਨੂੰ ਦੂਜਾ ਦਰਜਾ ਦੇਣ ਦਾ ਅਰਥ ਹੈ ਕਿ ਇੱਥੇ ਪੰਜਾਬੀ ਨੂੰ ਨੁਕਸਾਨ ਪਹੁੰਚਾਉਣਾ ਹੈ।

ਸਿੰਗਾਪੁਰ ਵਿੱਚ ਪੰਜਾਬੀ ਦੂਜੀ ਭਾਸ਼ਾ ਹੈ। ਜਦਕਿ Canada ਵਿੱਚ ਇਸਨੂੰ ਚੌਥੇ ਦਰਜੇ ਦੀ ਭਾਸ਼ਾ ਮੰਨਿਆ ਜਾਂਦਾ ਹੈ। ਜਦਕਿ ਬ੍ਰਿਟੇਨ ਵਿੱਚ ਵੀ ਇਸ ਦੀ ਮੰਗ ਉੱਠੀ ਸੀ ਪਰ ਉੱਥੇ ਮੁਸਲਮਾਨਾਂ ਪੰਜਾਬੀਆਂ ਨੇ ਇਸ ਦਾ ਵਿਰੋਧ ਕੀਤਾ। ਇਸ ਪ੍ਰਕਾਰ ਪੰਜਾਬੀ ਨੂੰ ਦਰਜ਼ਾ ਮਿਲਦਾ-ਮਿਲਦਾ ਰੁੱਕ ਗਿਆ।

ਪਾਕਿਸਤਾਨ ਵਿੱਚ ਇਕ ਪੰਜਾਬੀ ਲਿਖਾਰੀ ਅਨੁਸਾਰ ਪੰਜਾਬੀ ਲਗਭਗ 70% ਹਨ। ਪਰ National ਬੋਲੀ ਉਰਦੂ ਮੰਨ ਲਈ ਗਈ ਹੈ। ਜਦਕਿ ਹੱਕ ਬਹੁ-ਗਿਣਤੀ ਪੰਜਾਬੀ ਦਾ ਸੀ। ਇਹ ਸਰਾ-ਸਰ ਧੱਕਾ ਹੈ ਕਿ ਪੰਜਾਬ ਵਿੱਚ ਪੰਜਾਬੀਆਂ ਦੀ ਗਿਣਤੀ 100 ਫੀਸਦੀ ਦੇ ਨੇੜੇ ਹੈ। ਜਦਕਿ ਉਥੇ ਦੀ ਸਰਕਾਰੀ ਬੋਲੀ ਉਰਦੂ ਹੈ। ਇਸ ਸਮੇਂ ਪੰਜਾਬ ਵਿੱਚ ਪਾਕਿਸਤਾਨੀ ਲੋਕਾਂ ਦਾ ਹੀ ਰਾਜ ਹੈ ਨਾ ਕਿ ਅੰਗਰੇਜ਼ਾ ਦਾ, ਕਿ ਇਹ ਬਹਾਨਾ ਨਾ ਬਣਾਇਆ ਜਾਵੇ ਕਿ ਪਾਕਿਸਤਾਨ ਅੰਗਰੇਜ਼ਾ ਦੀ ਬਸਤੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਪਾਕਿਸਤਾਨੀ ਪੰਜਾਬੀ, ਪੰਜਾਬੀ ਤੋਂ ਨਫਰਤ ਕਰਦੇ ਹਨ।ਉਹ ਪਜਾਬੀ ਬੋਲਦੇ ਤਾਂ ਹਨ ਪਰ ਇਸ ਨੂੰ National ਦਰਜ਼ਾ ਨਹੀ ਦਿੰਦੇ ਹਨ। ਇਸ ਪ੍ਰਕਾਰ ਕਿੰਨਾ ਵੱਡਾ ਦਵੰਦ ਹੈ। ਪਾਕਿਸਤਾਨ ਦੇ ਕੁੱਛ ਲਿਖਾਰੀ ਅਰਬੀ ਲਿੱਪੀ ਵਿੱਚ ਪੰਜਾਬੀ ਲਿਖਦੇ ਹਨ ਅਤੇ ਭਾਰਤ ਵਿੱਚ ਆ ਕੇ ਭਾਂਤ-ਭਾਂਤ ਦੇ ਬਿਆਨ ਦਿੰਦੇ ਹਨ। ਜਿਵੇਂ ਖੜੀ ਬੋਲੀ ਤੋਂ ਅਰਬੀ ਲਿੱਪੀ ਵਿੱਚ ਲਿਖ ਕੇ ਉਰਦੂ ਬਣਿਆ ਹੈ ਉਸੇ ਤਰਾਂ ਦੇਵਨਾਗਰੀ ਵਿੱਚ ਲਿਖ ਕੇ ਹਿੰਦੀ ਬਣ ਗਈ ਹੈ।ਇਸ ਪ੍ਰਕਾਰ ਪੰਜਾਬੀ ਦਾ ਵੀ ਇਹੀ ਹਾਲ ਕਰਨਗੇ। ਭਾਸਾ ਵਿਗਿਆਨਕ ਤੌਰ ਤੇ ਕਿਸੇ ਬੋਲੀ ਨੂੰ ਲਿਖਣ ਲਈ ਅੱਖਰਾਂ ਦੀ ਲੋੜ ਹੁੰਦੀ ਹੈ। ਉਹ ਅੱਖਰ ਜਿਹੜੇ ਭਾਸ਼ਾ ਨੂੰ ਸਹੀ-ਸਹੀ ਲਿਖ ਸਕਦੇ ਹੋਣ ਅਤੇ ਉਸਦੇ ਵਿੱਚ ਭਾਸ਼ਾ ਲਿੱਪੀ ਜਾ ਸਕੇ। ਅਰਬੀ ਲਿੱਪੀ ਪੰਜਾਬੀ ਦੀਆਂ ਸਿਰਫ 10 ਧੁਨੀਆਂ ਹੀ ਪ੍ਰਗਟ ਕਰ ਸਕਦੀਆਂ ਹਨ ਅਤੇ ਬਾਕੀ ਨਹੀ।

ਪਾਣਿਨੀ ਵਿਆਕਰਣ ਵਿੱਚ ਸੰਸਕ੍ਰਿਤ ਦੀਆਂ 43 ਧੁੰਨੀਆਂ ਮੰਨੀਆਂ ਗਈਆਂ ਹਨ। ਦੇਵਨਾਗਰੀ ਤੋਂ ਪਹਿਲਾ ਸੰਸਕ੍ਰਿਤ ਕਿਸ ਲਿਪੀ ਵਿੱਚ ਲਿਖੀ ਜਾਂਦੀ ਸੀ ਇਸ ਦਾ ਕੋਈ ਪੱਕਾ ਸਬੂਤ ਨਹੀ ਮਿਲਦਾ ਹੈ। ਭਾਰਤ ਦੀਆਂ Archaeology Inscriptions ਤੋਂ ਪਤਾ ਲਗਦਾ ਹੈ ਕਿ ਸੰਸਕ੍ਰਿਤ ਵੱਖੋ-ਵੱਖਰੀਆਂ ਲਿੱਪੀਆਂ ਵਿੱਚ ਲਿਖੀ ਜਾਂਦੀ ਰਹੀ ਹੈ। ਭਾਰਤ ਵਿੱਚ ਜਿਹੜੀਆਂ ਹਿੰਦੂਆਂ ਦੁਆਰਾ ਲਹਿਰਾਂ ਚਲਾਈਆਂ ਗਈਆ ਹਨ, ਉਸ ਕਰਕੇ ਸੰਸਕ੍ਰਿਤ ਦੇਵਨਾਗਰੀ ਵਿੱਚ ਲਿਖਣੀ ਸ਼ੁਰੂ ਕਰ ਦਿੱਤੀ। ਹਿੰਦੀ ਦੀ ਆਪਣੀ ਲਿੱਪੀ ਨਾ ਹੋਣ ਕਰਕੇ ਇਸ ਨੇ ਦੇਵ ਨਾਗਰੀ ਨੂੰ ਅਪਣਾ ਲਿਆ। ਪਰ ਫਿਰ ਵੀ ਇਹ ਹਿੰਦੀ ਨੂੰ ਲਿਖਣ ਲਈ ਅਸਮਰੱਥ ਦੇਵਨਾਗਰੀ ਦੇ ਅੱਖਰਾਂ ਉੱਤੇ ਅਤੇ ਅੱਖਰਾਂ ਨਾਲ ਚਿੰਨ੍ਹਾਂ ਨੂੰ ਲਗਾ ਕੇ ਬੁੱਤਾ ਸਾਰਿਆ ਜਾਂਦਾ ਹੈ। ਪੰਜਾਬੀ ਨੂੰ ਪ੍ਰਚਲਿਤ ਕਰਨ ਲਈ ਪੰਜਾਬੀ ਦੀ ਲਿਪੀ ਗੁਰਮੁੱਖੀ ਲਿਪੀ ਨੂੰ ਪ੍ਰਸਿੱਧ ਕਰ ਦੀ ਲੋੜ ਹੈ। ਜੇਕਰ ਅਸੀ ਅੰਗਰੇਜੀ ਸ਼ਬਦਾਵਲੀ ਦੇਖੀਏ ਤਾਂ ਇਹ 10 ਲੱਖ ਤੋਂ ਉੱਪਰ ਹੈ। ਇਸ ਕਰਕੇ ਪੰਜਾਬੀ ਦੀ ਕੋਸ਼ਕਾਰੀ ਦੇ ਕੰਮ ਤੇ ਜ਼ੋਰ ਦੇਣ ਦੀ ਜ਼ਰੂਰਤ ਹੈ। ਜਿਹੜੇ ਮਾਂ ਬੋਲੀ ਪੰਜਾਬੀ ਦੇ ਪੁੱਤਰ ਕਪੁੱਤਰ ਬਣ ਚੁੱਕੇ ਹਨ, ਉਹਨਾਂ ਨੂੰ ਸਮਝਾਉਣ ਦੀ ਲੋੜ ਹੈ। ਸੰਸਾਰ ਵਿੱਚ ਪੰਜਾਬੀ ਬੋਲਣ ਵਾਲਿਆ ਦੀ ਗਿਣਤੀ ਲਗਭਗ 15 ਕਰੋੜ ਤੋਂ ਉੱਪਰ ਹੈ।

T.W Rishi ਦੁਆਰਾ ਲਿਖੀ ਗਈ ਤਿੰਨ ਭਾਸ਼ਾਈ ਡਿਕਸ਼ਨਰੀ ਅੰਗਰੇਜੀ, ਰੂਮਾਨੀ ਅਤੇ ਪੰਜਾਬੀ, ਵਿੱਚ ਦੱਸਿਆ ਹੈ ਕਿ ਯੂਰਪੀ ਜਿਪਸੀ ਲੋਕਾਂ ਦਾ ਪਿਛੋਕੜ ਪੰਜਾਬੀ ਹੈ। ਦੂਜੀਆਂ ਭਾਸ਼ਾਵਾ ਦੇ ਪ੍ਰਭਾਵ ਕਰਕੇ ਉਹਨਾਂ ਦੇ Phonetics ਤੇ ਪ੍ਰਭਾਵ ਪੈ ਗਿਆ। ਸਾਨੂੰ ਸਾਰੇ ਦੇਸੀ ਅਤੇ ਵਿਦੇਸ਼ੀ ਪੰਜਾਬੀਆਂ ਨੂੰ ਮਿਲਕੇ ਹੰਭਲਾ ਮਾਰਨ ਦੀ ਲੋੜ ਹੈ। ਉਹਨਾਂ ਨੂੰ ਇਕੱਠੇ ਕਰਨ ਦੀ ਵੀ ਲੋੜ ਹੈ ਤਾਂ ਕਿ ਉਹ ਆਪਣੇ ਪਿਛੋਕੜ ਨਾਲ ਜੁੜੇ ਰਹਿਣ। ਅੰਗਰੇਜ਼ੀ ਬਸਤੀਬਾਦ ਦਾ ਪੰਜਾਬ, ਪੰਜਾਬੀਆ ਦਾ ਧੁਰਾ ਹੈ। ਜੇ ਅਸੀਂ ਇਸ ਧੁਰੇ ਤੋਂ ਟੁੱਟ ਗਏ ਤਾਂ ਪੰਜਾਬੀ ਦਾ ਹਾਲ Latin, Hebrew, Old Parsies ਅਤੇ ਸੰਸਕ੍ਰਿਤ ਵਾਲਾ ਹੋਵੇਗਾ।

ਨਾਮ :-ਨਾਜ਼ਰ ਸਿੰਘ
ਪਤਾ:-ਮਕਾਨ ਨੰ: 12041, ਗਲੀ ਨੰ:-2,
ਅਟਲ ਨਗਰ,ਡਾਕਖਾਨੇ ਵਾਲੀ ਗਲੀ, ਰਾਹੋਂ ਰੋਡ,
ਲੁਧਿਆਣਾ। Pin code:-141007.
Telephone Number:-0161-2 632136

Previous articleपूंजपतियों को लाखों करोड़ के तोहफों पर खामोश, बता रहे हैं जनता को मुफ्तखोर
Next articleKarnataka honours Kambala jockey Gowda with Rs 3 lakh