ਪੰਜਾਬੀ ਅਧਿਆਪਕਾਂ ਲਈ 14ਵੀਂ ਫਰੀ ਟਰੇਨਿੰਗ ਮੀਟਿੰਗ ਬਾਰਕਿੰਗ ਲੰਦਨ ਵਿੱਚ ਹੋਈ

ਪੰਜਾਬੀ ਅਧਿਆਪਕਾਂ ਨੂੰ 2019 ਤੋਂ ਜੀ ਸੀ ਐੱਸ ਈ ਪੰਜਾਬੀ ਦੇ ਇਮਤਿਜਨਾਂ ਵਿੱਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਜਾਣਕਾਰੀ ਦੇਣ ਲਈ ਡਾ ਜਗਤ ਸਿੰਘ ਨਾਗਰਾ ਦੀ 14ਵੀਂ ਟਰੇਨਿੰਗ ਮੀਟਿੰਗ  ਸਿੰਘ ਸਭਾ ਗੁਰਦਵਾਰਾ ਲ਼ੰਡਨ ਈਸਟ, 100 ਨੌਰਥ ਸਟਰੀਟ. ਬਾਰਕਿੰਗ ਵਿੱਚ ਸਨਿੱਚਰਵਾਰ 20 ਅਕਤੂਬਰ ਨੂੰ ਹੋਈ। ਇਹ ਮੀਟਿੰਗ 12.00 ਬਜੇ ਸ਼ੁਰੂ ਹੋਈ ਅਤੇ ਸ਼ਾਮ ਦੇ 3.30 ਬਜੇ ਖਤਮ ਹੋਈ ਸੀ ਅਤੇ ਇਸ ਵਿੱਚ 20 ਤੋਂ ਵੱਧ ਪੰਜਾਬੀ ਦੇ ਅਧਾਪਕਾਂ ਨੇ ਟਰੇਨਿੰਗ ਲਈ ਸੀ ।
ਇਸ ਮੀਟਿੰਗ ਵਿੱਚ ਈਸਟ ਲੰਦਨ ਦੇ ਕਈ ਗੁਰਦਵਾਰਿਆਂ ਜਿਵੇਂ ਕਿ ਬਾਰਕਿੰਗ, ਸੈਵਨ ਕਿੰਗਜ਼, ਰੋਜ਼ਬਰੀ, ਕਰਮਸਾਰ ਗੁਰਦਵਾਰਾ ਇਲਫੋਰਡ, ਰਾਮਗੜ੍ਹੀਆ ਗੁਰਦਵਾਰਾ ਇਲਫੋਰਡ, ਗੁਰਦਵਾਰਾ ਸਾਹਿਬ ਵੂਲਚ, ਰਾਮਗੜ੍ਹੀਆ ਗੁਰਦਵਾਰਾ ਵੂਲਚ ਵਿੱਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਹਿੱਸਾ ਲਿਆ ।
ਮੀਟਿੰਗ ਦੇ ਪਹਿਲੇ ਭਾਗ ਵਿੱਚ ਡਾ ਜਗਤ ਸਿੰਘ ਨਾਗਰਾ ਨੇ ਜੀ ਸੀ ਐੱਸ ਈ ਦੇ ਇਮਤਿਹਾਨਾਂ ਵਿੱਚ 2019 ਤੋਂ ਹੋਣ ਵਾਲੀਆਂ ਤਬਦੀਲੀਆਂ ਬਾਰੇ ਚਾਨਣਾ ਪਾਇਆ। ਦੂਜੇ ਭਾਗ ਵਿੱਚ ਗੁਰਜੀਤ ਸਿੰਘ ਗਿੱਲ ਨੇ ਸਪਲੀਮੈਨਟਰੀ ਸਕੂਲਾਂ ਵਿੱਚ ਹੈਲਥ ਐਂਡ ਸੇਫਟੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ।
ਇਹ ਸਾਰੀਆਂ ਟਰੇਨਿੰਗ ਮੀਟਿੰਗਾਂ ਫਰੀ ਕੀਤੀਆਂ ਜਾ ਰਹੀਆਂ ਹਨ ਤਾਂਕਿ ਵੱਧ ਤੋਂ ਵੱਧ ਪੰਜਾਬੀ ਦੇ ਅਧਿਆਪਕ ਜੀ ਸੀ ਐੱਸ ਈ ਦੇ ਨਵੇਂ ਸਲੇਬਸ ਦੇ ਮੁਤਾਬਕ ਬੱਚਿਆਂ ਨੂੰ ਪੰਜਾਬੀ ਪੜ੍ਹਾ ਸਕਣ । ਕੋਈ ਵੀ ਪੰਜਾਬੀ ਦਾ ਅਧਿਆਪਕ ਇਹਨਾਂ ਮੀਟੰਗਾਂ ਵਿੱਚ ਸ਼ਾਮਿਲ ਹੋ ਸਕਦਾ ਹੈ ।
ਇਹਨਾਂ ਮੀਟਿੰਗਾਂ ਦੁਆਰਾ ਪੰਜਾਬੀ ਪੜ੍ਹਣ ਵਾਲੇ ਬੱਚਿਆਂ ਦੀ ਗਿਣਤੀ ਨੂੰ ਵਧਾਉਣਾ ਅਤੇ ਪੰਜਾਬੀ ਦੇ ਅਧਿਆਪਕਾਂ ਨੂੰ ਵੱਧੀਆ ਅਧਿਆਪਕ ਅਤੇ ਤਜਰਬੇਕਾਰ ਐਗਜ਼ਾਮੀਨਰ ਬਣਨ ਦੇ ਯੋਗ ਬਣਾਉਣਾ ਹੈ ।
ਇਸ ਟਰੇਨਿੰਗ ਮੀਟਿੰਗ ਦਾ ਪ੍ਰਬੰਧ ਬਾਰਕਿੰਗ ਅਤੇ ਸੈਵਨ ਕਿੰਗਜ਼ ਗੁਰਦਵਾਰਿਆਂ ਦੀ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ ਸੀ । ਇਸ ਮੀਟਿੰਗ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਬਾਰਕਿੰਗ ਗੁਰਦਵਾਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਬਾਸੀ ਅਤੇ ਦੋਨੋ ਗੁਰਦਵਾਰਿਆਂ ਦੇ ਪੰਜਾਬੀ ਸਕੂਲਾਂ ਦੇ ਇੰਚਾਰਜ ਕਮੇਟੀ ਮੈਂਬਰ ਨਿਰੰਜਨ ਸਿੰਘ ਚਾਹਲ ਅਤੇ ਡਾ ਜਸਵੰਤ ਸਿੰਘ ਮੀਟਿੰਗ ਦੇ ਸ਼ੁਰੂ ਹੋਣ ਤੋਂ ਖਤਮ ਹੋਣ ਤੱਕ ਹਾਜ਼ਰ ਰਹੇ ਸਨ । ਇਹ ਇੱਕ ਬਹੁਤ ਸ਼ਲਾਗਾ ਯੋਗ ਗੱਲ ਹੈ।ਇਸ ਤੋ ਇਹ ਸਿੱਧ ਹੁੰਦਾ ਹੈ ਕਿ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਵਿੱਚ ਕਿੰਨੀ ਕੁ ਦਿਲਚਸਪੀ ਰੱਖਦੀ ਹੈ ।

Previous articleਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣ ਦੀ ਲੋੜ : ਸਾਬੀ ਮੋਗਾ
Next articleHappy Gourmet Diwali! – Celebrate in style with Diwali tips from Asda