ਪੰਜਾਬੀ ਅਤੇ ਸੰਸਕ੍ਰਿਤ – 2

– ਸ. ਨਾਜਰ ਸਿੰਘ

ਸੰਸਕ੍ਰਿਤ ਇੱਕ ਆਰੀਆ ਭਾਸ਼ਾ ਹੈ:- ਭਾਰਤ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾ ਆਰੀਆ ਭਾਸ਼ੀ ਲੋਕਾਂ ਦੇ ਕਈ ਗਰੁੱਪ ਸਨ। ਯੂਰਪੀਅਨ ਆਰੀਆ ਭਾਸ਼ਾ ਦੇ ਵੀ ਕਈ ਗਰੁੱਪ ਸਨ। ਏਸ਼ੀਅਨ ਆਰੀਆ ਭਾਸ਼ੀ ਲੋਕਾਂ ਦੇ ਕਈ ਗਰੁੱਪ ਸਨ। ਇਕ ਪਾਰਸੀ ਭਾਸ਼ੀ (ਈਰਾਨੀ ਭਾਸ਼ੀ) ਅਤੇ ਦੂਜਾ ਗਰੁੱਪ Indian Subcontinent ਵਿੱਚ ਆਇਆ, ਜਿਹਨਾਂ ਦੀ ਭਾਸ਼ਾ ਵੈਦਿਕ ਕਹੀ ਜਾਂਦੀ ਹੈ। ਈਰਾਨੀ ਭਾਸ਼ਾ ਦਾ ਸ੍ਰੋਤ ਜ਼ੰਦਅਵੇਸਦਾ ਹੈ। ਉਪਰੋਕਤ ਆਰੀਆ ਭਾਸ਼ਾਵਾ ਦੇ ਗਰੈਮਰ ਅੱਡੋ-ਅੱਡ ਹਨ। ਜੇਕਰ ਅਸੀ ਇਹਨਾਂ ਭਾਸ਼ਾਵਾ ਨੂੰ ਦੇਖੀਏ ਤਾਂ ਇਹਨਾਂ ਦਾ ਆਪਸ ਵਿੱਚ ਕੁੱਝ ਵੀ ਸਾਂਝਾ ਨਹੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਆਰੀਆ ਦੇ ਬਹੁਤ ਸਾਰੇ ਕਬੀਲੇ ਸਨ ਅਤੇ ਬਹੁਤ ਸਾਰੀਆ ਭਾਸ਼ਾਵਾ ਸਨ। ਆਰੀਆ ਦੇ ਮੂਲ਼ ਸਥਾਨਾਂ ਬਾਰੇ ਵੱਖੋ-ਵੱਖਰੀਆ ਰਾਵਾਂ ਹਨ। ਕੋਈ ਇਸ ਨੂੰ Central Asia ਤੋਂ ਮੰਨਦਾ ਹੈ। ਕੋਈ ਇਸ ਨੂੰ
ਈਰਾਨ ਤੋਂ ਮੰਨਦਾ ਹੈ। ਸਾਡੇ ਕਈ ਵਿਦਵਾਨਾਂ ਨੇ Indo-European ਗਰੁੱਪ ਮੰਨਿਆ ਅਤੇ ਦੱਸਿਆ ਕਿ ਭਾਰਤੀ ਸੰਸਕ੍ਰਿਤ ਵਿੱਚ ਬਹੁਤ ਸਾਂਝ ਹੈ। ਇਸ ਨੂੰ ਅਪਵਾਦ ਮੰਨਦੇ ਹੋਏ ਸੰਸਕ੍ਰਿਤ-ਇੰਗਲਿਸ਼ ਡਿਕਸ਼ਨਰੀ ਦੇ ਕਰਤਾ ਵਿਲ਼ੀਅਮ ਮੋਨੀਅਰ ਨੇ ਇਸ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਭਾਰਤ ਦੀ ਸੰਸਕ੍ਰਿਤ ਦਾ ਯੂਰਪੀ ਭਾਸ਼ਾਵਾ ਨਾਲ ਕੋਈ ਵੀ ਸਰੋਕਾਰ ਨਹੀ ਹੈ। ਜਦਕਿ ਇਹ ਈਰਾਨੀ ਬੋਲੀ ਦੇ ਨੇੜੇ ਹੈ। ਈਰਾਨੀ ਬੋਲੀ ਵਿੱਚ 22 consonant ਅਤੇ 14 vowels ਹਨ।ਪਣਨੀ ਦੇ ਸੰਸਕ੍ਰਿਤ ਗਰੈਮਰ “ਅਸ਼ਟਅਧਿਆਇ” ਵਿੱਚ 43 ਧੁਨੀਆ ਮੰਨੀਆ। ਜਦ ਕਿ ਰਿਗਵੇਦ ਵਿੱਚ 64 ਧੁਨੀਆ ਮੰਨੀਆ ਜਾਂਦੀਆ ਹਨ। ਇਸ ਵਿੱਚ 44 Consonant ਅਤੇ 20 vowels ਮੰਨੇ ਜਾਂਦੇ ਹਨ। ਜਦਕਿ ਯਜੁਰਵੇਦ ਵਿੱਚ 63 ਧੁਨੀਆ ਮੰਨੀਆ, ਜਿਹਨਾਂ ਵਿੱਚ 43 consonant ਅਤੇ 20 vowels ਹਨ। ਆਰੀਆ ਭਾਸ਼ਾ ਨੂੰ ਸ਼ੁੱਧ ਰੱਖਣ ਦੇ ਵਿੱਚਾਰ ਨਾਲ ਆਰੀਆ ਲੋਕਾਂ ਵਿੱਚ ਇਕ ਤੋਖਲ਼ਾ ਪੈਦਾ ਹੋ ਗਿਆ ਕਿ ਭਾਸ਼ਾ ਨੂੰ ਸ਼ੁੱਧ ਕਿਵੇਂ ਰੱਖਿਆ ਜਾਵੇ ਅਤੇ ਮਿਲਾਵਟ ਤੋਂ ਕਿਵੇ ਬਚਾਇਆ ਜਾ ਸਕੇ। ਇਸ ਕਰਕੇ ਉਹਨਾਂ ਨੇ ਕਵਾਇਦ (campaign) ਸ਼ੁਰੂ ਕੀਤੀ ਕਿ ਇਸ ਭਾਸ਼ਾ ਦੇ ਨਿਯਮ ਬਣਾਏ ਜਾਣ। ਜਿਹਨਾਂ ਨੇ ਇਸ ਨੂੰ ਵਿਆਕਰਨ ਦਾ ਨਾਮ ਦਿੱਤਾ। ਅਸ਼ਟਅਧਿਆਇ ਦੀ ਭੁਮਿਕਾ ‘ਚ ਲਿਖਿਆ ਗਿਆ ਹੈ ਕਿ ਪਣਨੀ ਤੋਂ
ਪਹਿਲਾ 60 ਹੋਰ ਵਿਆਕਰਨੀ ਹੋਏ ਹਨ। ਜਿਹਨਾਂ ਨੇ ਭਾਸ਼ਾ ਦੇ ਵੱਖੋ-ਵੱਖ aspects ਤੇ ਕੰਮ ਕੀਤਾ। ਪਣਨੀ ਤੋਂ ਪਿੱਛੋਂ ਕਈਆ ਨੇ ਇਸ ਤੇ commentary ਵੀ ਲਿਖੀ।

ਸੰਸਕ੍ਰਿਤ ਅਤੇ ਇਸ ਦਾ ਸਾਹਿਤ:- ਸੰਸਕ੍ਰਿਤ ‘ਚ ਸ ੱਭ ਤੋਂ ਪਹਿਲਾ ਰਿਗਵੇਦ ਮੰਨਿਆ ਜਾਂਦਾ ਹੈ। ਇਸ ਤੋਂ ਪਿੱਛੋਂ ਤਿ ੰਂਨ ਹੋਰ ਵੇਦਾ ਦੀ ਰਚਨਾਂ ਹੋਈ ਅਤੇ ਇਸ ਪਿੱਛੋ ਬਹੁਤ ਸਾਰੇ ਉਪਨਿਸ਼ਦ ਵੀ ਲਿਖ ੇ ਗਏ। ਜਿਹਨਾਂ ਵਿੱਚੋਂ ਬਹੁਤ ਸਾਰੇ ਉਪਲੱਬਧ ਨਹੀ ਹਨ। ਹਿੰਦੂ ਮਿਥਿਹਾਸ ਕੋਸ਼ ਅਨੁਸਾਰ ਉਪਨਿਸ਼ਦਾ ਦੀ ਗਿਣਦੀ 200 ਸੀ। ਅੱਜ ਉਹਨਾਂ ਵਿੱਚੋਂ ਬਹੁਤ ਘੱਟ ਮਿਲਦੇ ਹਨ। ਇਹਨਾਂ ਪਿੱਛੋ 6 ਦਰਸ਼ਨਾਂ ਦੀ ਰਚਨਾਂ
ਹੋਈ। ਇਤਿਹਾਸਕ ਕਿਤਾਬਾ ਵੀ ਲਿਖੀਆ ਗਈ ਹਨ। ਜਿਹਨਾਂ ਨੂੰ ਪੁਰਾਣ ਵੀ ਕਿਹਾ ਜਾਂਦਾ ਹੈ। ਇਹਨਾਂ ਦੀ ਗਿਣਤੀ 18 ਮੰਨੀ ਜਾਂਦੀ ਹੈ। ਕੁੱਝ ਮਰਿਆਦਾ ਤੇ ਵੀ ਕਿਤਾਬਾ ਲਿਖੀਆ ਗਈਆ ਹਨ। ਜਿਹਨਾਂ ਨੂੰ ਸਿਮਰਤੀ ਕਿਹਾ ਜਾਂਦਾ ਹੈ। ਇਸ ਦੀ ਗਿਣਦੀ 27 ਮੰਨੀ ਜਾਂਦੀ ਹੈ। ਇਸ ਪਿੱਛੋਂ ਨਾਇਕਵਾਦੀ (epic) ਤੇ ਵੀ ਕਿਤਾਬਾ ਲਿਖੀਆ ਗਈਆ ਹਨ ਜਿਵੇਂ ਰਮਾਇਣ ਅਤੇ ਮਹਾਂਭਾਰਤ। ਭਾਰਤ ਦੇ 6 ਦਰਸ਼ਨਾਂ ਤੋਂ ਅਲੱਗ ਨਾਸਤਕ ਫਿਲਾਸਫੀਆਂ ਦੇ ਵੀ ਗ੍ਰੰਥ ਲਿਖੇ ਗਏ ਹਨ। ਇਸ ਵਿੱਚ ਸੱਭ ਤੋਂ ਪਹਿਲਾ ਚਾਰਵਾਕ ਮੰਨਿਆ ਜਾਂਦਾ ਹੈ। ਇਸ ਦਾ ਮੋਢੀ ਬ੍ਰਹਿਸਪਤੀ ਮੰਨਿਆਂ ਜਾਂਦਾ ਹੈ। ਇਸ ਦੇ ਪਿੱਛੋਂ ਜੈਨ ਦਰਸ਼ਨ ਲਿਖਿਆ ਗਿਆ। ਜਿਸ ਨੂੰ ਸਯਾਦਵਾਦ ਵੀ ਕਹਿੰਦੇ ਹਨ। ਜੈਨੀਆ ਦੇ ਆਖਰੀ ਤੀਰਥਾਂਕਰ ਮਹਾਂਵੀਰ ਦਾ ਸਮਕਾਲੀ ਨਟਪਾਲ ਦੇ ਰਾਜੇ ਦਾ ਪੱ ੁਤਰ ਸਿਦਾਰਥ ਸੀ। ਉਹਨਾਂ ਦੇ ਨਿਰਵਾਣ ਮਗਰੋਂ ਉਹਨਾਂ ਦੇ ਚੇਲਿਆ ਨੇ ਬੁੱਧ ਦੇ ਉਪਦੇਸ਼ਾ ਨਾਲ ਸਬੰਧਤ ਪੋਥੀਆ ਲਿਖੀਆ ਜਿਹਨਾਂ ਨੂੰ ਪਿਟਕ (ਪਟਾਰੀ) ਕਿਹਾ ਜਾਂਦਾ ਹੈ। ਉਹਨਾਂ ਦੇ ਧਾਰਮਿਕ ਗ੍ਰੰਥ ਨੂੰ ਧਮਪਦ ਕਿਹਾ ਜਾਂਦਾ ਹੈ। ਜਿਸ ਦੇ ਚਾਰ ਸਿਧਾਂਤ ਹਨ। ਇਸ ਪਿੱਛੋਂ ਭਰਥਰੀ ਨੇ ਸੰਸਕ੍ਰਿਤ ‘ਚ ਕਈ ਗ੍ਰੰਥਾਂ ਦੀ ਰਚਨਾਂ ਕੀਤੀ। ਜਿਹਨਾਂ ਦਾ ਉਦੇਸ਼ ਵੈਰਾਗ ਦੀ ਪ੍ਰਾਪਤੀ ਸੀ। ਸੰਸਕ੍ਰਿਤ ‘ਚ ਕੋਸ਼ਕਾਰੀ ਦਾ ਆਰੰਭ ਅਮਰਕੋਸ਼ ਤੋਂ ਸ਼ੁਰੂ ਹੁੰਦਾ ਹੈ ਅਤੇ ਵਿਸ਼ਨੂੰ ਗੁਪਤ ਦਾ ਗ੍ਰੰਥ ਅਰਥਸ਼ਾਸ਼ਤਰ ਵੀ ਸੰਸਕ੍ਰਿਤ ਵਿੱਚ ਮਿਲਦਾ ਹੈ। ਇਸ ਤੋਂ ਇਲਾਵਾ ਨਾਟਕ ਅਤੇ ਉਪਨਿਆਸ ਵੀ ਲਿਖੇ ਗਏ। ਸੰਗੀਤ ਅਤੇ ਜਿਉਗਰਾਫੀਆ ਬਾਰੇ ਵੀ ਸੰਸਕ੍ਰਿਤ ਵਿੱਚ ਲਿਖਿਆ ਗਿਆ ਹੈ। ਆਰੀਆ ਭੱਟ ਨੇ ਵੀ ਸੰਸਕ੍ਰਿਤ ‘ਚ ਜੋਤਿਸ਼ (astrology) ਬਾਰੇ ਲਿਖਿਆ ਹੈ। ਸੰਸਕ੍ਰਿਤ ਵਿੱਚ ਇਤਿਹਾਸ ਦੀ ਰਾਜ ਤਿਰੰਗਣੀ ਜਿਹੜੀ ਕਿ ਪੰਡਤ ਕਲ਼ਹਣ ਦੀ ਰਚਨਾਂ ਹੈ, ਵੀ ਮਿਲਦੀ ਹੈ। ਇਸ ਤੋਂ ਇਲਾਵਾ ਪੁਰਾਣੇ ਸ਼ਾਸ਼ਕਾ ਦੇ archaeology ਦੁਆਰਾ ਇਕੱਠੇ ਕੀਤੇ ਗਏ ਸ਼ਿਲਾਲੇਖ ਵੀ ਮਿਲਦੇ ਹਨ। ਸੰਸਕ੍ਰਿਤ ਕਈ ਲਿੱਪੀਆ ਵਿੱਚ ਲਿਖੀ ਜਾਂਦੀ ਰਹੀ ਹੈ। ਜਿਵੇਂ ਪਾਲੀ ਲਿੱਪੀ ਵਿੱਚ, ਗੁਪਤਾ ਲਿਪੀ, ਮਾਗਧੀ ਲਿਪੀ, ਟਾਕਰੀ ਲਿੱਪੀ, ਮੌੜੀ ਲਿਪੀ ਅਤੇ ਹੁਣ ਦੇਵਨਾਗਰੀ ਵਿੱਚ ਲਿਖੀ ਜਾਂਦੀ ਹੈ।

ਆਰੀਆ ਰਾਜਿਆਂ ਨੇ ਸੰਸਕ੍ਰਿਤ ਨੂੰ ਰਾਜ ਦੀ ਸਰਕਾਰੀ ਬੋਲੀ ਬਣਾਇਆ:- ਉਸ ਵੇਲੇ ਕਈ ਸਰਕਾਰੀ ਬੋਲੀਆ ਵੀ ਚਲਦੀਆ ਰਹੀਆ।ਜਿਹਨਾਂ ਨੂੰ ਪ੍ਰਾਕ੍ਰਿਤ ਵੀ ਕਿਹਾ ਜਾਂਦਾ ਹੈ। ਜਿਵੇ ਮਾਗਧੀ, ਅਰਧ ਮਾਗਧੀ, ਮਹਾਰਾਸ਼ਟਰੀ, ਸ਼ੂਰਸੈਨੀ, ਪਸ਼ਾਚੀ ਆਦਿ। ਜਦਕਿ ਪ੍ਰਾਕ੍ਰਿਤਕ ਗਰੈਮੇਰੀਅਨ ਡਾ. ਪਿੱਛਲ਼ ਨੇ ਆਪਣੇ ਪ੍ਰਕ੍ਰਿਤ ਵਿਆਕਰਨ ਵਿੱਚ 70 ਪ੍ਰਕਿਤਾਂ ਦਾ ਜ਼ਿਕਰ ਕੀਤਾ ਹੈ। ਉਹਨਾਂ ਦੀਆਂ ਪਛਾਣਾ ਕਰਨੀਆ
ਬਹੁਤ ਔਖੀਆ ਹਨ।
ਬੋਧੀਆਂ ਦੀ “ਲਲਿਤ ਵਿਸਥਾਰ” ਪੋਥੀ ਜਿਹਦੇ ਵਿੱਚ 60 ਲਿੱਪੀਆਂ ਦਾ ਜ਼ਿਕਰ ਆਉਂਦਾ ਹੈ, ਜਿਹਨਾਂ ‘ਚੋਂ ਥੋੜੀਆਂ ਲਿੱਪੀਆ ਦੀ ਹੀ ਪਛਾਣ ਹੋ ਸਕਦੀ ਹੈ ਜਾਂ ਹੋਈ ਹੈ।

ਸੰਸਕ੍ਰਿਤ ਵਿੱਚ ਮਿਲਾਵਟ:- ਪ੍ਰਾਕ੍ਰਿਤ ਬੋਲੀਆਂ ਦੇ ਚਲਦਿਆ ਹੋਇਆ ਸੰਸਕ੍ਰਿਤ ਉਹਨਾਂ ਦੇ ਪ੍ਰਭਾਵ ਤੋਂ ਅਸ਼ੋਹ ਨਹੀ ਰਹਿ ਸਕੀ ਅਤੇ ਅਨੇਕਾਂ ਸ਼ਬਦ ਇਹਨਾਂ ਨੇ ਪ੍ਰਾਕ੍ਰਿਤਾਂ ਵਿੱਚੋਂ ਉਧਾਰੇ ਲਏ। ਇਸ ਤਰਾਂ ਪ੍ਰਾਕ੍ਰਿਤਾਂ ਨੇ ਵੀ ਸੰਸਕ੍ਰਿਤ ਚੋਂ ਸ਼ਬਦ ਉਧਾਰੇ ਲਏ। ਇਸ ਤਰਾਂ ਸਿੱਟਾਂ ਇਹ ਨਿਕਲਦਾ ਹੈ ਕਿ ਸੰਸਕ੍ਰਿਤ ਵਿੱਚ ਵੀ ਕਾਫੀ ਮਿਲਾਵਟ ਹੈ। ਸੰਸਕ੍ਰਿਤ ਦੇ ਪਾ੍ਰਯਾਵਾਚੀ ਸ਼ਬਦਾ ਤੋਂ ਵੀ ਪਤਾ ਚਲਦਾ ਹੈ ਕਿ ਸੰਸਕ੍ਰਿਤ ਵਿੱਚ ਕਾਫੀ ਮਿਲਾਵਟ ਹੋਈ ਹੈ ਅਤੇ ਪ੍ਰਾਕ੍ਰਿਤ ਦੇ ਸ਼ਬਦ ਅਪਣਾ ਲਏ ਹਨ। ਇਸ ਦੇ ਸਬੂਤ ਵਜੋਂ T. Burru ਦੀ ਕਿਤਾਬ The Sanskrit Literature  ਵਿੱਚ ਚੰਗੀ ਤਰਾਂ ਦੇਖਿਆਂ ਜਾ ਸਕਦਾ ਹੈ ਕਿ ਜਿਵੇਂ ਪਾਣੀ ਦੇ ਕਈ ਨਾਮ, ਸੂਰਜ ਦੇ ਕਈ ਨਾਮ, ਜੜੀਆਂ ਬੂਟੀਆ ਦੇ ਕਈ ਨਾਮ, ਡੰਗਰਾਂ ਦੇ ਨਾਮ, ਭਾਂਡਿਆ ਦੇ ਨਾਮ, ਜਾਤਾ ਦੇ ਨਾਮ, ਕਬੀਲਿਆ ਦੇ ਨਾਮ, ਜਿਉਗਰਾਫੀਆ ਅਤੇ ਸਥਾਨਾਂ ਦੇ ਨਾਮ ਆਦਿ। ਡਾ. ਪਿਛਲ਼ ਦੇ ਅਨੁਸਾਰ ਸੰਸਕ੍ਰਿਤ ਨੇ ਕਈ Suffix ਪ੍ਰਾਕ੍ਰਿਤ ਤੋਂ ਉਧਾਰੇ ਲਏ ਹਨ। ਜਿਵੇਂ ਆਲਿਆ, ਵਲੀ ਅਤੇ ਇਸ ਤੋਂ ਇਲਾਵਾ ਕਈ ਕਬੀਲਿਆਂ ਦੇ ਨਾਂ ਵੀ ਮਿਲਦੇ ਹਨ। ਜੋ ਪ੍ਰਾਕ੍ਰਿਤ ਵਿੱਚ ਵੀ ਮਿਲਦੇ ਹਨ। ਇਸ ਤੋਂ ਇਲਾਵਾ ਦ੍ਰਾਵਿੜੀਅਨ ਬੋਲੀਆਂ ਵੀ ਬੋਲੀਆਂ ਜਾਂਦੀਆਂ ਸਨ।ਸੰਸਕ੍ਰਿਤ ਨੇ ਇਹਨਾਂ ‘ਚੋਂ ਵੀ ਸ਼ਬਦ ਲਏ ਹਨ। ਦ੍ਰਾਵਿੜ ਬੋਲੀਆਂ ਨੇ ਵੀ ਸੰਸਕ੍ਰਿਤ ‘ਚੋਂ ਸ਼ਬਦ ਲਏ ਹਨ। ਦ੍ਰਾਵਿੜ ਦਾ ਪ੍ਰਤੱਖ ਸ਼ਬਦ ਦ੍ਰਾਵਿੜਾ ਜੋਕਿ ਸੰਸਕ੍ਰਿਤ ਵਿੱਚੋਂ ਲਿਆ ਗਿਆ ਹੈ। ਦ੍ਰਾਵਿੜਾ ਦਾ ਆਪਣਾ ਸ਼ਬਦ ਕੁਲਾਰੀ ਹੈ। ਜਦਕਿ ਸੰਸਕ੍ਰਿਤ ਦਾ ਸ਼ਬਦ ਦ੍ਰਾਵਿੜ ਪ੍ਰਸਿੱਧ ਹੋ ਗਿਆ।ਸੰਸਕ੍ਰਿਤ ਦਾ ਅਰਥ ਹੈ ਸੋਧੀ ਹੋਈ ਬੋਲੀ ਜਿਸ ਵਿੱਚ ਬਹੁੱਤ ਸਾਰੇ ਸੰਸਕ੍ਰਿਤ ਵਿਦਵਾਨਾਂ ਦਾ ਯੋਗਦਾਨ ਹੈ।

ਸੰਸਕ੍ਰਿਤ ਦਾ ਵਿਆਕਰਨਿਕ ਢਾਂਚਾ:- ਸੰਸਕ੍ਰਿਤ ਵਿੱਚ ਧੁਨੀਆਂ ਤੋਂ ਸ਼ਬਦ ਬਣਿਆ ਮੰਨਿਆ ਜਾਂਦਾ ਹੈ। ਜਿਸ ਨੂੰ ਯੋਜਕਾ ਨਾਲ ਜੋੜ ਕੇ ਵਾਕ ਬਣਾਇਆ ਜਾਂਦਾ ਹੈ। ਵਾਕ ਵਿੱਚ ਕਈ ਪੱਖ ਕੰਮ ਕਰਦੇ ਹਨ। ਜਿਵੇਂ ਕਿਰਿਆ, ਨਾਂਵ, ਪੜਨਾਂਵ, ਕਿਰਿਆ ਵਿਸ਼ੇਸ਼ਣ,ਅਤੇ ਵਿਸ਼ੇਸ਼ਣ ਆਦਿ।ਸੰਸਕ੍ਰਿਤ ਵਿੱਚ ਕਿਰਿਆ ਦੇ ਚਿੰਨ੍ਹ ਨੂੰ ਤਿਙੰਤ ਕਿਹਾ ਜਾਂਦਾ ਹੈ ਅਤੇ ਵਿਭਕਤਿ (case) ਜਿਸ ਦਾ ਚਿੰਨ੍ਹ ਸੁਬੰਤ ਹੈ। ਧਾਤੂ ਨੂੰ suffix ਲਗਾ ਕੇ ਸਮੇਂ ਨੂੰ ਪ੍ਰਗਟ ਕੀਤਾ ਜਾਂਦਾ ਹੈ। ਜਿਵੇਂ ਸਮਾਂ ਤਿੰਨ ਕਾਲ਼ਾ ਵਿੱਚ ਵੰਡਿਆ ਜਾਂਦਾ ਹੈ। ਪ੍ਰਤਯ (suffix)-ਧਾਤੂ ਨਾਲੋਂ ਵਖਰੇ, ਲਗਾਂ ਅਤੇ ਅੱਖਰਾਂ ਨੂੰ ਲਗਾ ਕੇ ਸ਼ਬਦ ਬਣਾਇਆ ਜਾਂਦਾ ਹੈ।

ਯੋਜਕ:- ਜਿਹੜਾ ਘੱਟੋ-ਘੱਟ ਦੋ ਸ਼ਬਦਾ ਨੂੰ ਆਪਸ ਵਿੱਚ ਜੋੜਦਾ ਹੈ, ਉਸ ਨੂੰ ਯੋਜਕ ਕਿਹਾ ਜਾਂਦਾ ਹੈ।
ਸੰਧੀ:- ਦੋ ਜਾਂ ਦੋ ਤੋਂ ਵੱਧ ਸ਼ਬਦਾ ਦੀ ਕਰਿੰਗੜੀ ਪੈਣਾ, ਨੂੰ ਸੰਧੀ ਕਹਿੰਦੇ ਹਨ।
ਸਮਾਸ:- ਦੋ ਜਾਂ ਦੋ ਤੋਂ ਵੱਧ ਸ਼ਬਦਾ ਨੇ ਨੇੜ ਨੂੰ ਸਮਾਸ ਕਿਹਾ ਜਾਂਦਾ ਹੈ।

ਵੇਰਵਾ:- ਸੰਸਕ੍ਰਿਤ ਵਿੱਚ ਦੋ ਤਰਾਂ ਦੀਆਂ ਕਿਰਿਆਵਾਂ ਮੰਨੀਆ ਜਾਂਦੀਆ ਹਨ ਜਿਹਨਾਂ ਨੂੰ ਲਕਾਰ (Tense)  ਮੰਨਿਆ ਜਾਂਦਾ ਹੈ। ਜਿਵੇਂ ਕਿ ਪਰਸਮੈਪਦੀ ਅਤੇ ਆਤਮਨੇਪਦੀ। ਪਰਸਮੈਪਦੀ ਦੇ ਅਲੱਗ suffix ਹਨ ਅਤੇ ਆਤਮਨੇਪਦੀ ਦੇ ਅਲੱਗ suffix ਹਨ। ਇਹਨਾਂ ਦੋਹਾਂ ਨੂੰ ਮਿਲਾ ਕੇ ਕਿਰਿਆ ਦੇ 18 ਰੂਪ ਬਣਦੇ ਹਨ।

ਸੁਬੰਤ:- ਜਿਹੜਾ ਕਿ ਕਾਰਕਾਂ ਦੀਆਂ ਵਿਭਕਤੀਆਂ ਦੇ ਚਿੰਨ੍ਹ ਹਨ।ਇਹ ਕੁੱਲ ਮਿਲਾ ਕੇ 21 ਰੂਪ ਮੰਨੇ ਗਏ ਹਨ। ਜਿਵੇਂ ਕਿ ਇੱਕ ਬਚਨ, ਦੋ ਬਚਨ ਅਤੇ ਬਹੁ-ਬਚਨ ਆਦਿ।
Gender:- ਸੰਸਕ੍ਰਿਤ ਵਿੱਚ ਤਿੰਨ Gender ਮੰਨੇ ਗਏ ਹਨ ਜਿਵੇ ਕਿ ਇਸਤਰੀ ਲਿੰਗ, ਪੁਰਸ਼ ਲਿੰਗ ਅਤੇ ਨਿਪੁੰਸਕ ਲਿੰਗ।
ਬਚਨ:- ਸੰਸਕ੍ਰਿਤ ਵਿੱਚ ਤਿੰਨ ਬਚਨ ਮੰਨੇ ਗਏ ਹਨ। ਜਿਵੇਂ ਕਿ ਇਕ ਬਚਨ, ਦੋ ਬਚਨ ਅਤੇ ਬਹੁਬਚਨ।
ਕ੍ਰਿਦੰਤ(Mood):- ਇਹ ਸੰਸਕ੍ਰਿਤ ਵਿੱਚ 6 ਮੰਨੇ ਗਏ ਹਨ।

ਸੰਸਕ੍ਰਿਤ ਦਾ ਸੁੰਗੜਆ ਹੋਣਾ:- ਜਿੱਥੇ ਸੰਸਕ੍ਰਿਤ ਗਰੈਮੇਰੀਅਨਾਂ ਨੇ ਸੰਸਕ੍ਰਿਤ ਨੂੰ ਬੁਲੰਦੀਆਂ ਤੇ ਪਹੁੰਚਾਇਆ ਉੱਥੇ ਸਿੱਟਾ ਇਹ ਨਿਕਲਿਆ ਕਿ ਵਿਆਕਰਿਤ ਭਾਸ਼ਾ ਅਤੇ ਲੋਕ ਭਾਸ਼ਾ ਨਾਲੋਂ ਅਡਰੇਂਵਾ ਸ਼ੁਰੂ ਹੋ ਗਿਆ। ਕਿਉਕਿ ਲੋਕ ਰਾਜ ਦੇ ਦਬਆ ਕਾਰਣ ਆਪਣੀਆਂ ਲੋੜਾਂ ਖਾਤਰ ਸੰਸਕ੍ਰਿਤ ਪੜਦੇ ਅਤੇ ਸਿੱਖਦੇ ਸਨ। ਜੋ ਉਹਨਾਂ ਨੂੰ ਰਾਜ ਦੁਆਰਾ ਸੁਵਿਧਾ ਮਿਲੀ ਅਤੇ ਉਸ ਨਾਲ ਉਹਨਾਂ ਦਾ ਮਾਣ ਵੱਧਦਾ ਸੀ। ਭਾਰਤ ਦੇ ਰਾਜਨਿਤਿਕ ਦੇ ਇਤਿਹਾਸ ਤੋਂ ਪਤਾ ਚਲਦਾ ਹੈ ਕਿ ਵੱਖੋ ਵੱਖਰੇ ਸਮਿਆਂ ਤੇ ਆਪੋ ਆਪਣੇ ਕਬੀਲਿਆਂ ਦੀ ਸ਼ਕਤੀ ਵਧਾਉਣ ਲਈ ਲੜਦੇ ਰਹੇ।ਅਤੇ ਦੂਜਿਆ ਰਾਜਿਆ ਤੋਂ ਸੱਤਾ ਖੋ ਕੇ ਆਪਣਾ ਰਾਜ ਸਥਾਪਤ ਕਰਦੇ ਰਹੇ। ਕਬੀਲਿਆਂ ਦੀਆਂ ਵੱਖਰੋ-ਵੱਖਰੀ ਭਾਸ਼ਾ ਹੋਣ ਕਰਕੇ ਸਥਾਪਤ
ਭਾਸ਼ਾ ਦੇ ਖਿਲਾਫ ਵੀ ਅਵਾਜ਼ ਬੁਲੰਦ ਕਰਦੇ ਰਹੇ ਹਨ। ਅਤੇ ਪਹਿਲੀ ਭਾਸ਼ਾ ਨੂੰ ਹਟਾ ਕੇ ਆਪਣੀ ਭਾਸ਼ਾ ਨੂੰ ਸਥਾਪਤ ਕਰਦੇ ਰਹੇ। ਜੇਕਰ ਕਿਸੇ ਕਬੀਲੇ ਦੇ ਰਾਜੇ ਕੋਲ ਆਪਣੀ ਵਿਕਸਿਤ ਭਾਸ਼ਾ ਨਹੀ ਹੁੰਦੀ ਤਾਂ ਉਹ ਆਪਣੀ ਲਿੱਪੀ ਵਿਕਸਿਤ ਕਰਕੇ ਆਪਣਾ ਬੁੱਤਾ ਸਾਰ ਲੈਂਦੇ ਸਨ। ਇਸ ਤਰਾਂ ਜਿੱਥੇ ਸਥਾਨਕ ਭਾਸ਼ਾ ਨੂੰ ਉੱਭਰਨ ਦਾ ਮੌਕਾ ਮਿਲਿਆ ਉੱਥੇ ਵੱਖੋ-ਵਖਰੀਆਂ ਲਿੱਪੀਆਂ ਨੂੰ ਵੀ ਉੱਭਰਨ ਦਾ ਮੌਕਾ ਮਿਲਿਆ। ਅਜਿਹਾ ਅਸੀਂ Archaeology ਦੁਆਰਾ ਇਕੱਠੇ ਕੀਤੇ ਗਏ ਸ਼ੀਲਾ ਲੇਖਾ ਅਤੇ ਹੋਰ ਸ਼ੀਲਾ ਲੇਖਾ ਤੋਂ ਮਿਲੀ ਸਮੱਗਰੀ ਤੋਂ ਅੰਦਾਜ਼ਾ ਲਗਾ ਸਕਦੇ ਹਾਂ। ਜਿਵੇ ਅਸ਼ੋਕ ਨੇ ਸੰਸਕ੍ਰਿਤ ਹਟਾ ਕੇ ਮਾਗਧੀ ਨੂੰ ਲਾਗੂ ਕਰਕੇ ਇਸ ਨੂੰ ਰਾਜ ਭਾਸ਼ਾ ਬਣਾਇਆ ਅਤੇ ਲਿੱਪੀ ਪਾਲੀ ਰੱਖੀ ਗਈ। ਇਸ ਦੇ ਨਮੂਨੇ ਅਸੀਂ
Essays on an Indian Antiquity ‘ਚ ਦੇਖ ਸਕਦੇ ਹਾਂ। ਅਸ਼ੋਕ ਦੇ ਪਿੱਛੋਂ ਵਿਰੋਧੀਆਂ ਨੇ ਫਿਰ ਸੰਸਕ੍ਰਿਤ ਵੱਲ ਮੌੜਾ ਕੱਟਿਆ। ਉਹਦੀ ਪਾਲੀ ਲਿੱਪੀ ਵਿੱਚ ਦੋ ਹੋਰ ਧੁਨੀਆ ਸ਼ਾਮਿਲ ਕਰਕੇ ਸੰਸਕ੍ਰਿਤ ਲਿਖਣ ਦੇ ਕਾਬਲ਼ ਬਣਾਇਆ। ਕਈ ਪਾਲੀ ਲਿੱਪੀ ਦੇ ਨਮੂਨੇ ਵੀ ਬਦਲੇ। ਇਹ ਅਸੀਂ Archaeology ਦੀਆਂ ਹੋਰ ਲੱਭਤਾਂ ਜਿਹੜੀਆ ਕਿ ਅਲਾਹਾਵਾਦ ਦੇ ਸ਼ਿਲਾਲੇਖ ਨਾਲ ਸਬੰਧਤ ਹੈ ਜੋਕਿ ਦੂਜੀ ਸਦੀ B.C. ਦੀ ਹੈ, ਵਿੱਚ ਦੇਖ ਸਕਦੇ ਹਾਂ। ਜਿਸ ਵਿੱਚ ਕਈ ਧੁਨੀਆ ਪਰਵਰਤਿਤ ਕੀਤੀਆ ਗਈਆ ਹਨ। ਜੋਕਿ ਪੰਜਾਬ ਦੀ ਪੁਰਾਣੀ ਲਿੱਪੀ ਟਾਕਰੀ ਦੇ ਨਾਲ ਸਾਮੇਂ ਹੀ ਹਨ।

ਕਾਲੰਤਰ ਦੇ ਨਾਲ ਉੱਤਰੀ ਭਾਰਤ ‘ਚ ਕਈ ਲਿੱਪੀਆ ਵਿਕਸਿਤ ਹੋਈਆ। ਜਿਹਨਾਂ ਸ਼ਿਲਾਲੇਖਾਂ ਦਾ ਮੀਡੀਅਮ ਭਾਵੇ ਸੰਸਕ੍ਰਿਤ ਸੀ, ਰਾਜਿਆ ਨੇ ਆਪਣੀ ਹੋਂਦ ਦੱਸਣ ਲਈ ਵੱਖੋ-ਵੱਖਰੀਆਂ ਲਿੱਪੀਆ ਨੂੰ ਵਿਕਸਿਤ ਕਰਵਾਇਆ। ਉਹਨਾਂ ਲਿੱਪੀਆ ਨੂੰ ਰਾਜ ਲਿੱਪੀ ਅਤੇ ਸੰਸਕ੍ਰਿਤ ਨੂੰ ਰਾਜ ਭਾਸ਼ਾ ਬਣਾਇਆ। ਸੰਸਕ੍ਰਿਤ ਨੂੰ ਸਥਾਪਤ ਕਰਨ ਲਈ ਰਾਜੇ ਆਪਣੇ ਖਜ਼ਾਨੇ ਵਿਚੋਂ ਧੰਨ ਖਰਚਦੇ ਰਹੇ ਤਾਂ ਕਿ ਸੰਸਕ੍ਰਿਤ, ਜਿਸ ਨੂੰ ਦੇਵਤਿਆਂ ਦੀ ਭਾਸ਼ਾ ਕਿਹਾ ਜਾਂਦਾ ਹੈ, ਉਹ ਪ੍ਰਗਤੀ ਦੇ ਰਾਂਹ ਤੇ ਪੈ ਜਾਵੇ। ਸੱਤਵੀ ਸਦੀ ਦੇ ਸਿੰਧ ਹਮਲੇ ਤੇ ਮੀਰ ਕਾਸਿਮ ਨੇ ਇਲਾਕੇ ਨੂੰ ਜਿੱਤਿਆ ਅਤੇ ਇੱਕ ਕਸਬਾ ਵਸਾਇਆਂ ਜਿਸ ਦਾ ਨਾਂ ਅਲ ਮਨਸੂਰਾਂ ਰੱਖਿਆ। ਸਿੰਧ ਦੇ ਰਾਜੇ ਸਾਹਸੀ ਰਾਜੇ ਅਖਵਾਉਦੇ ਸਨ। ਜਿਹਨਾਂ ਦੀ ਰਾਜ ਭਾਸ਼ਾ
ਸੰਸਕ੍ਰਿਤ ਸੀ ਅਤੇ ਲਿੱਪੀ ਅਸ਼ੌਕ ਦੀ ਪਰਵਰਤਿਤ ਲਿੱਪੀ ਸੀ। ਇੰਜ ਇਵੇਂ ਬਾਹਰੋਂ ਸ਼ਾਸ਼ਕ ਜਿਹਦਾ ਭਾਰਤੀ ਧਰਮਾਂ ਵਿੱਚ ਵਿਸ਼ਵਾਸ ਨਹੀ ਸੀ, ਉਸ ਨੇ ਹੌਲੀ-ਹੌਲੀ ਆਪਣੇ ਧਰਮ, ਭਾਸ਼ਾ ਅਤੇ ਲਿੱਪੀ ਦਾ ਪ੍ਰਚਾਰ ਕੀਤਾ। ਸਾਹਸੀ ਰਾਜੇ ਹਿੰਦੂ ਧਰਮ ਅਤੇ ਸੰਸਕ੍ਰਿਤ ਭਾਸ਼ਾ ਨੂੰ ਮੰਨਣ ਵਾਲੇ ਸਨ। ਕੁੱਛ- ਕੁੱਛ ਪਾਲੀ ਦਾ ਵੀ ਪ੍ਰਚਾਰ ਰਿਹਾ। ਜਦਕਿ ਬਾਹਰਲੇ ਹਾਕਮਾਂ ਦਾ ਸਬੰਧ ਨਾ ਤਾਂ ਪਾਲੀ ਨਾਲ ਸੀ ਅਤੇ ਨਾ ਤਾਂ ਸੰਸਕ੍ਰਿਤ ਨਾਲ ਸੀ ਅਤੇ ਨਾ ਹੀ ਪਰਜਾ ਦੇ ਬੋਲੀ ਨਾਲ ਸੀ। ਸਿੱਟਾ ਇਹ ਨਿਕਲਿਆ ਹਾਕਮਾਂ ਦੇ ਬਦਲਣ ਨਾਲ ਨਵੇਂ ਹਾਕਮਾਂ ਦੀ ਭਾਸ਼ਾ ਅਤੇ ਲਿੱਪੀ ਅਨੁਸਾਰ ਰਾਜ ਦੀ ਭਾਸਾਂ ਅਤੇ ਲਿੱਪੀ ਬਦਲ ਗਈ। ਉਸ ਪਿੱਛੋਂ ਸਿੰਧ ਵਿੱਚ ਕਈ ਲਿੱਪੀਆਂ ਵਿਕਸਿਤ ਹੋਈਆ। ਲੋਕ ਆਪਣੀ ਭਸ਼ਾ ਨੂੰ ਉਭਾਰਨ
ਵਿੱਚ ਕਾਮਯਾਬ ਹੋ ਗਏ। ਉਹਨਾਂ ਨੇ ਸਿੰਧੀ ਬੋਲੀ ਨੂੰ ਮਾਣ ਬਖਸ਼ਿਆ। ਪੰਜਾਬ ਦੇ ਪਹਾੜੀ ਰਾਜਿਆ ਨੇ ਅਤੇ ਚੰਬੇ ਦੇ ਰਾਜੇ, ਕੁੱਲੂ ਦੇ ਰਾਜੇ ਆਦਿ ਨੇ ਸੰਸਕ੍ਰਿਤ ਟਾਕਰੀ ਲਿੱਪੀ ਵਿੱਚ ਰਾਜ ਭਾਸ਼ਾ ਬਣਾਈ। ਸੰਸਕ੍ਰਿਤ ਦੇ ਮਸ਼ਹੂਰ ਵਿਦਵਾਨ ਕਲ਼ਹਣ ਪੰਡਿਤ ਨੇ ਬਾਰਵੀ ਸਦੀ ਵਿੱਚ ਰਾਜ ਤਿਰੰਗਣੀ ਨਾਮ ਦੀ ਕਿਤਾਬ ਸੰਸਕ੍ਰਿਤ ਵਿੱਚ ਲਿਖੀ ਅਤੇ ਇਸ ਦੀ ਲਿੱਪੀ ਟਾਕਰੀ ਸੀ। ਸਿੰਧ ਦੇ ਪਿੱਛੋ ਲਗਭਗ ਤਿੰਨ ਜਾਂ ਚਾਰ ਸੌ ਸਾਲ ਬਾਅਦ ਇਸਲਾਮੀ ਹਕ ੁਮਤ ਆਈ। ਇਸ ਦੇ ਹਾਕਮਾਂ ਦੀ ਬੋਲੀ ਨਾਂ ਤਾਂ ਸੰਸਕ੍ਰਿਤ ਸੀ ਅਤੇ ਨਾ ਤਾਂ ਪਾਲੀ ਸੀ ਅਤੇ ਨਾ ਹੀ ਪੰਜਾਬੀ। ਉਹ ਤੁਰਕੀ ਨਸਲ ਨਾਲ ਸਬੰਧ ਰੱਖਦੇ ਸਨ।ਉਹਨਾਂ ਦਾ ਧਰਮ ਇਸਲਾਮ ਸੀ। ਉਹਨਾਂ ਨੇ ਅਰਬੀ ਲਿੱਪੀ ਅਤੇ ਬੋਲੀ ਨੂੰ ਹੀ ਅੱਗੇ ਵਧਾਇਆ। ਇੱਥੇ ਦੀ ਬੋਲੀ ਪੰਜਾਬੀ ਸੀ ਜਿਸ ਨਾਲ ਹਾਕਮਾਂ ਦਾ ਕੋਈ ਲਗਾਅ ਨਹੀ ਸੀ। ਕਈ ਲੋਕ ਇਸਲਾਮ ਵਿੱਚ ਆਉਣੇ ਸ਼ੁਰੂ ਹੋ ਗਏ। ਇੱਥੋ ਇਲਾਕਾਈ ਬੋਲੀਆਂ ਦਾ ਦਬ ਦਬਾਅ ਹੋਣਾ ਸ਼ਰੂ ਹੋ ਗਿਆ। ਲੋਕਾਂ ਨੇ ਆਪੋ ਆਪਣੀਆ ਬੋਲੀਆ ਵਿੱਚ ਲਿਖਣਾ ਸ਼ਰੂ ਕੀਤਾ। ਪੰਜਾਬੀ ਦੇ ਸਾਹਿਤ ਦੇ ਇਤਿਹਾਸ ਵਿੱਚ ਲਿਖਿਆ ਹੈ ਜੋ ਕਿ ਭਾਸ਼ਾ ਵਿਭਾਗ ਪੰਜਾਬ ਨੇ ਛਾਪਿਆ ਹੈ, ਜਿਸ ਵਿੱਚ ਲਿਖਿਆਂ ਹੈ ਕਿ ਪੰਜਾਬੀ ਦਾ ਪਹਿਲਾ ਲਿਖਾਰੀ ਅਬਦੁੱਲ ਰਹਿਮਾਨ ਹੋਇਆ ਹੈ। ਇਹ ਘਟਨਾ ਮਹਿਮੂਦ ਗਜ਼ਨਵੀ ਦੇ ਵੇਲੇ ਦੀ ਹੈ। ਕਿਉਕਿ ਲੋਕ ਆਰੀਆ ਜਾਤੀ ਦੇ ਨਹੀ ਸਨ ਅਤੇ ਨਾ ਹੀ ਬ੍ਰਾਹਮਣੀਕਲ ਸਿਸਟਮ ਨਾਲ ਸਬੰਧਤ ਸਨ। ਇਸ ਕਰਕੇ ਸਥਾਨਕ ਬੋਲੀ ਬੋਲਦੇ ਸਨ। ਇਸ ਕਰਕੇ ਉਹਨਾਂ ਦੀ ਆਪਣੀ ਬੋਲੀ ਨੂੰ ਪਣਪਨੇ ਦਾ ਮੌਕਾ ਮਿਲਿਆ। ਸਿੰਧੂ ਸੂਬੇ ਵਿੱਚ ਭਗਤ ਸਧਨਾ ਜੀ ਹੋਏ ਹਨ, ਜਿਸ ਦੀ ਬਾਣੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ਼ ਹੈ। ਉਹ ਸਥਾਨਕ ਬੋਲੀ ਸਿੰਧ ਦੀ ਹੀ ਹੈ। ਅਤੇ ਪੰਜਾਬੀ ਬੋਲੀ ਦਾ ਮਿਸ਼ਰਨ ਹੈ। ਬਾਬਾ ਫਰੀਦ ਇੱਕ ਸੂਫੀ ਫਕੀਰ ਹੋਏ ਹਨ, ਉਹਨਾਂ ਦੀ ਵੀ ਬਾਣੀ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ਼ ਹੈ। ਉਹਨਾਂ ਦੀ ਬੋਲੀ ਨੂੰ ਲਹਿੰਦੀ ਬੋਲੀ ਕਿਹਾ ਜਾਂਦਾ ਹੈ। ਇਸੇ ਤਰਾਂ ਕਸ਼ਮੀਰ ਵਿੱਚ ਵੀ ਪਰਿਵਰਤਨ ਹੋਇਆ ਹੈ।ਉੱਥੇ ਇਕ ਸੰਤਨੀ ਹੋਈ ਜਿਸ ਨੂੰ ਲੱਲ ਮਾਤਾ ਕਿਹਾ ਜਾਂਦਾ ਹੈ। ਕਸ਼ਮੀਰੀ ਵਿੱਚ ਇਹਨਾਂ ਦਾ ਪਹਿਲਾ ਸਥਾਨ ਅਉਂਦਾ ਹੈ ਅਤੇ ਦੂਜਾ ਸਥਾਨ ਨੂਰਦੀਨ ਪੀਰ ਦਾ ਆਉਂਦਾ ਹੈ। ਇਸ ਦਾ ਇਹ ਸਿੱਟਾ ਨਿਕਲਦਾ ਹੈ ਕਿ ਸੰਸਕ੍ਰਿਤਵਾਦੀਆ ਨੇ ਲੋਕਲ ਬੋਲੀਆ ਨੂੰ ਦਬਾਇਆ ਹੈ। ਆਰੀਆ ਭਾਸ਼ਾ ਸੰਸਕ੍ਰਿਤ ਨੂੰ ਸਥਾਪਤ ਕੀਤਾ ਗਿਆ ਹੈ। ਜਦਕਿ ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਹੋਰ ਕੋਈ ਬੋਲੀਆਂ ਨਹੀ ਹਨ ਕਿ ਜਿਸ ਵਿੱਚ ਸਾਹਿਤ ਲਿਖਿਆ ਜਾਵੇ। ਸਿਰਫ ਸੰਸਕ੍ਰਿਤ ਹੀ ਦੇਵ ਭਾਸ਼ਾ ਹੈ। ਦਸਯੂ ਲੋਕ ਘਿਚੂ ਮਿਚੂ ਬੋਲੀ ਬੋਲਦੇ ਹਨ, ਇਹਨਾਂ ਦੀ ਕੋਈ ਗੱਲ ਸਮਝ ਨਹੀ ਲਗਦੀ। ਇਸਲਾਮ ਸਰਕਾਰ ਦੂਰ-ਦੂਰ ਤੱਕ ਫੈਲਣ ਨਾਲ ਇਸਲਾਮ ਧਰਮ ਦੀ ਬੋਲੀ ਅਤੇ ਲਿੱਪੀ ਜਿਹੜੇ ਪਹਿਲਾ ਈਰਾਨ ਨੂੰ ਦਬਾਆ ਕੇ ਪਾਰਸੀ ਤੋਂ ਫਾਰਸੀ ਬਣਾ ਚੁੱਕੇ ਸਨ, ਉਹਨਾਂ ਦੇ ਨਾਲ ਕੁੱਛ ਗੈਰ ਅਰਬੀ ਕਬੀਲੇ ਵੀ ਆਏ। ਤੁਰਕੀ ਅਤੇ ਅਫਗਾਨਾਂ ਨੇ ਰਾਜ ਭਾਸ਼ਾ ਫਾਰਸੀ ਨੂੰ
ਅਪਣਾਇਆ ਜਿਹੜੀ ਕਿ ਈਰਾਨ ਦੀ ਬੋਲੀ ਸੀ ਅਤੇ ਧਰਮ ਇਸਲਾਮ ਅਪਣਾਇਆ। ਫਾਰਸੀ ਲਈ ਖਜ਼ਾਨੇ ‘ਚੋ ਧੰਨ ਵੀ ਖਰਚ ਕੀਤਾ। ਇਸ ਮਜ਼ਬੂਰੀ ਕਰਕੇ ਲੋਕਾਂ ਨੂੰ ਅਰਬੀ ਅਤੇ ਫਾਰਸੀ ਪੜ੍ਹਨੀ ਪਈ ਅਤੇ ਨਾਲ ਹੀ ਆਪਣੀ ਸਥਾਨਕ ਭਾਸ਼ਾ ਨੂੰ ਵੀ ਵਿਕਸਿਤ ਕੀਤਾ।ਇਸਲਾਮ ਰਾਜਿਆਂ ਨੇ ਜਿੱਥੇ ਧਰਮ ਦੀ ਪ੍ਰਗਤੀ ਤੇ ਕੰਮ ਕੀਤਾ, ਉ ੱਥੇ ਅਰਬੀ ਅਤੇ ਫਾਰਸੀ ਤੇ ਵੀ ਕੰਮ ਕੀਤਾ ਅਤੇ ਇਸ ਤੇ ਧੰਨ ਵੀ ਖਰਚ ਕੀਤਾ।ਲੋਕਾਂ ਨੂੰ ਮਜ਼ਬੂਰੀ ਨਾਮ ਇਹ ਬੋਲੀਆਂ ਪੜ੍ਹਨੀਆ ਪਈਆਂ। ਜਿਵੇਂ ਅੰਗਰੇਜ਼ਾ ਦੇ ਆਉਣ ਨਾਲ ਅੰਗਰੇਜ਼ੀ ਪੜਨੀ ਸ਼ਰੂ ਕੀਤੀ। ਜਿਵੇਂ-ਜਿਵੇਂ ਅੰਗਰੇਜ਼ਾ ਦੇ ਕਬਜ਼ੇ ਵਾਲਾ ਇਲਾਕਾ ਵੱਧਦਾ ਗਿਆ ਤਿਵੇਂ-ਤਿਵੇਂ ਅੰਗਰੇਜ਼ੀ ਬੋਲੀ ਦਾ ਰੁੱਤਬਾ ਵੱਧਦਾ ਗਿਆ। ਲੋਕ ਈਸਾਈ ਧਰਮ ਵੱਲ ਅਕਰਸ਼ਤ ਹੋਏ। ਅੰਗਰੇਜ਼ਾ ਦੇ ਧਾਰਮਿਕ ਆਗੂਆਂ ਨੇ ਲੋਕ ਬੋਲੀਆਂ ਵਿੱਚ ਬਾਈਬਲ ਛਪਾਉਣਾ ਸ਼ੁਰੂ ਕੀਤਾ। ਕਿਉਕਿ ਬਾਈਬਲ ਦਾ ਉਦੇਸ਼ ਸੀ ਕਿ ਲੋਕ ਬਾਈਬਲ ਆਪਣੀ ਬੋਲੀ ਵਿੱਚ ਸਮਝ ਸਕਣ ਅਤੇ ਈਸਾਈ ਧਰਮ ਵੱਲ ਪ੍ਰੇਰਤ ਹੋਣ। ਅੰਗਰੇਜ਼ਾ ਦੀ ਬੋਲੀ ਨਾ ਤਾਂ ਸੰਸਕ੍ਰਿਤ ਸੀ, ਨਾ ਤਾਂ ਅਰਬੀ ਅਤੇ ਨਾ ਹੀ ਸਥਾਨਕ ਬੋਲੀ ਸੀ। ਅੰਗਰੇਜ਼ਾ ਦਾ ਮੁੱਖ ਉਦੇਸ਼ ਧਾਰਮਿਕ ਸਮੱਗਰੀ ਜਾਂ ਲੋਕ ਬੋਲੀ ਵਿੱਚ ਪ੍ਰਚਾਰ ਕਰਨਾ ਤਾਂ ਕਿ ਸਥਾਨਕ ਲੋਕਾਂ ਨੂੰ ਧਰਮ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਰਾਜ ਦੀ ਸਹਾਇਤਾ ਕਰਵਾਈ ਜਾਵੇ। ਪੰਜਾਬ ਦਾ ਪਹਿਲਾ ਗੁਰਮੁੱਖੀ ਪ੍ਰੈੱਸ ਈਸਾਈ ਮਿਸ਼ਨਰੀਆਂ ਨੇ ਹੀ 1808 ਈ. ਵਿੱਚ ਮੌਜੂਦਾ ਲੁਧਿਆਣੇ ‘ਚ C.M.C. ਹਸਪਤਾਲ ਦੇ ਨੇੜੇ ਲਗਾਇਆ ਸੀ। ਇਸ ਤਰਾਂ ਧਾਰਮਿਕ ਅਤੇ
ਪੰਜਾਬੀ ਸਾਹਿਤ ਛਾਪਣਾ ਸ਼ੁਰੂ ਕੀਤਾ। ਪੰਜਾਬੀ ਵਿਆਕਰਨ ਦਾ ਪਹਿਲਾ ਕਰਤਾ ਪ੍ਰੋ. ਕੈਰੀ ਨੂੰ ਮੰਨਿਆਂ ਜਾਂਦਾ ਹੈ। ਈਸਾਈ ਧਾਰਮਿਕ ਸਾਹਿਤ ਬਾਈਬਲ ਵੀ ਗੁਰਮੁੱਖੀ ਵਿੱਚ ਛਾਪਿਆ ਤਾਂ ਕਿ ਲੋਕ ਬੋਲੀ ਵਿੱਚ ਧਰਮ ਅਤੇ ਬੋਲੀ ਦਾ ਪ੍ਰਚਾਰ ਕੀਤਾ ਜਾ ਸਕੇ।

ਸਿੱਖ ਰਾਜਿਆ ਨੇ ਬੰਦਾ ਬਹਾਦਰ ਤੋਂ ਲੈ ਕੇ, ਫੂਲਕੀਆਂ ਰਾਜੇ, ਮਹਾਂਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਰਾਜਿਆ ਨੇ ਅਜਿਹਾ ਕੰਮ ਨਹੀ ਕੀਤਾ ਅਤੇ ਨਾ ਹੀ ਧਰਮ ਪ੍ਰਚਾਰ ਕਰ ਸਕੇ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਣ ਪਿੱਛੋਂ
ਅੰਗਰੇਜ਼ਾ ਦਾ ਰਾਜ ਤੇ ਕਬਜ਼ਾ ਹੋ ਗਿਆ। ਮਹਾਂਰਾਜਾ ਰਣਜੀਤ ਸਿੰਘ ਦੀ ਰਾਜ ਭਾਸ਼ਾ ਫਾਰਸੀ ਸੀ। ਸਿੱਟਾ ਇਹ ਨਿਕਲਿਆ ਕਿ ਅੰਗਰੇਜ਼ਾ ਦੇ ਆਉਣ ਨਾਲ ਫਾਰਸੀ ਰੱਦ ਹੋ ਗਈ ਅਤੇ ਅੰਗਰੇਜ਼ੀ ਨੂੰ medium of instruction ਬਣਾਇਆ। ਇਸ ਇਲਾਕੇ ਵਿੱਚ ਬਹੁ ਗਿਣਤੀ ਮੁਸਲ਼ਮਾਨਾਂ ਦੀ ਸੀ। ਉਹਨਾਂ ਨੇ ਅੰਗਰੇਜ਼ਾ ਨਾਲ ਮਿਲ ਕੇ ਉਰਦੂ ਨੂੰ ਰਾਜ ਭਾਸ਼ਾ ਬਣਾਇਆ ਅਤੇ ਪੰਜਾਬੀ ਨਾਲ ਗਦਾਰੀ ਕੀਤੀ। ਇਸ ਨੂੰ ਅਸੀ ਹੁਣ ਵੀ ਪਾਕਿਸਤਾਨ ਪੰਜਾਬ ਵਿੱਚ ਦੇਖ ਸਕਦੇ ਹਾਂ ਕਿ ਰਾਜ ਭਾਸ਼ਾ ਉਰਦੂ ਅਤੇ ਅੰਗਰੇਜ਼ੀ ਹੈ, ਪੰਜਾਬੀ ਨਹੀ। ਸੋ ਇਸ ਤੋ ਹੁਣ ਤੱਕ ਦਾ ਇਹ ਸਿੱਟਾਂ ਨਿਕਲਦਾ ਹੈ ਕਿ ਬਾਬੇ ਨਾਨਕ ਕਰਕੇ ਹੀ ਗੁਰਮੁੱਖੀ ਲਿੱਪੀ ਅਤੇ ਪੰਜਾਬੀ ਬੋਲੀ ਬਚ ਸਕੀ ਹੈ।

ਵਿਸ਼ਾ ਲੜੀ ਜੋੜਨ ਲਈ ਪਹਿਲਾ ਭਾਗ ਜਰੂਰ ਪੜੋ, ਪੜਨ ਲਈ ਲਿੰਕ ਕਲਿਕ ਕਰੋ;

ਪੰਜਾਬੀ ਅਤੇ ਸੰਸਕ੍ਰਿਤ ਬੋਲਣ ਵਾਲਿਆਂ ਦੀਆਂ ਨਸਲਾਂ

Previous articleਇਹ ਭੁੱਖ ਦੀ ਰਾਜਨੀਤੀ
Next articleIndia’s unfamiliarity with pink ball can help B’desh: Coach