ਪੰਜਾਬੀ ਅਤੇ ਸੰਸਕ੍ਰਿਤ ਬੋਲਣ ਵਾਲਿਆਂ ਦੀਆਂ ਨਸਲਾਂ

Harappa and Mohenjodaro script

– ਸ. ਨਾਜਰ ਸਿੰਘ

            ਪੰਜਾਬੀ ਬੋਲੀ ਦਾ ਸਬੰਧ ਹੜੱਪਾ ਕਲਚਰ ਨਾਲ ਹੈ। ਜਿਹੜਾ ਕਿ ਸਿੰਧ ਘਾਟੀ ਦੀ ਸੱਭਿਅਤਾ ਨਾਲ ਸਬੰਧਤ ਹੈ। ਹੜੱਪਣ ਕਲਚਰ ਦੀਆਂ ਹੱਦਾਂ ਪਾਕਿਸਤਾਨ ਅਤੇ ਭਾਰਤ ਵਿੱਚ ਢੋਲਵੀਰਾ (ਗੁਜਰਾਤ) ਤੱਕ ਫੈਲੀਆਂ ਹੋਈਆਂ ਹਨ ਜਿਸ ਦਾ ਖੇਤਰਫਲ 1.5 ਮੀਲੀਅਨ ਕਿ.ਮੀ. ਹੈ। ਇੰਨੀ ਵਿਸ਼ਾਲ ਖੇਤਰ ਵਿੱਚ ਫੈਲੀ ਹੋਈ ਸੱਭਿਅਤਾ ਨੂੰ ਅੱਖਿਓ ਉਹਲੇ ਕਰਨਾਂ ਇਤਿਹਾਸ ਨਾਲ ਨਿਆਂ ਨਹੀ ਹੈ। ਹੜੱਪਣ ਲੋਕਾਂ ਨੇ ਸੰਸਾਰ ਵਿੱਚ ਸੱਭ ਤੋਂ ਪਹਿਲਾਂ ਇੱਕ ਲਿੱਪੀ ਦਾ ਵਿਕਾਸ ਕੀਤਾ। ਜਿਹੜੀ ਧੁਨੀਆਤਮਕ ਅਤੇ Ideogrphic ਹੈ ਅਤੇ ਹੜੱਪਾ ਲਿੱਪੀ ਅੱਜ ਤੱਕ ਸੰਸਾਰ ਵਿੱਚ ਪੜੀ ਨਹੀ ਗਈ। ਅਜਿਹਾ G.R.Hunter ਦਾ ਵਿਚਾਰ ਹੈ ਕਿ ਉਸ ਦੀ ਕਿਤਾਬ ਹੜੱਪਾ ਅਤੇ ਮੋਹੋਨਜੌਦੜੋ ਲਿੱਪੀ (Harappa and Mohenjodaro script and it’s Connection with Scripts) ਤੇ 1933 ਵਿੱਚ ਪੀ.ਐੱਚ.ਡੀ. ਕੀਤੀ। ਉਸਦਾ ਮੰਨਣਾ ਹੈ ਕਿ ਹੜੱਪਣ ਦੀ ਸੀਲ ਸੂਸਾ ਦੇ ਇਲਾਕੇ ਚੋਂ ਮਿਲੀ ਹੈ ਜੋ ਕਿ ਸੁਮੇਰੀਆ 2750 B.C. ਦੀ ਹੈ। ਇੱਕ ਹੋਰ ਸੀਲ ਜਮਦਾਤ ਨਾਸਰ ਤੋਂ ਮਿਲੀ ਹੈ। ਜਿਹੜੀ ਕਿ ਸੁਮੇਰੀਅਨ ਸੱਭਿਅਤਾ ਨਾਲ ਸਬੰਧਤ ਹੈ। ਜੋ ਕਿ ਅੱਜ ਕੱਲ ਈਰਾਕ ‘ਚ ਹੈ। ਜਿਸ ਦਾ ਸਮਾਂ 4000 B.C. ਹੈ।ਸੁਮੇਰੀਅਨ ਲਿੱਪੀ ਦੇ ਚਿੰਨ੍ਹਾਂ ਦਾ ਮਿਲਣਾ ਦੱਸਦਾ ਹੈ ਕਿ ਹੜੱਪਾ ਲਿੱਪੀ ਤੋਂ ਉਹਨਾਂ ਨੇ ਕੁੱਝ ਚਿੰਨ੍ਹ ਉਧਾਰ ਲਏ ਹਨ। ਇਸ ਤਰ੍ਹਾਂ ਸਿੱਟਾ ਨਿਕਲਦਾ ਹੈ ਕਿ ਸੰਸਾਰ ਨੂੰ ਪਹਿਲੀ ਲਿੱਪੀ ਦੇਣ ਵਾਲੇ ਲੋਕ ਹੜੱਪਣ ਲੋਕ ਹੀ ਹਨ। ਇਸ ਸੱਭਿਅਤਾ ਨੂੰ ਬਾਹਰੋਂ ਆਏ ਆਰੀਆ
ਨਸਲ ਨੇ ਅਤੇ ਦ੍ਰਾਵਿੜ ਨਸਲ ਨੇ ਹੜੱਪਾ ਸੱਭਿਅਤਾ ਨੂੰ ਤਬਾਹ ਕੀਤਾ। ਇਸ ਦਾ ਸਬੂਤ ਹੈ ਕਿ ਬਲੋਚਸਤਾਨ ‘ਚ ਮਿਲੀ ਬਰੂਹੀ ਬੋਲੀ ਅਤੇ ਇੱਕ ਪੱਟੀ ਜਿਹੜੀ ਕਿ Central Asia ਤੱਕ ਜਾਂਦੀ ਹੈ। ਇਸ ਨੂੰ ਤੁਸੀ ਬਰੂਹੀ ਭਾਸ਼ਾ ਕਿਤਾਬ ਵਿੱਚ ਦੇਖ ਸਕਦੇ ਹੋ। Grierson ਦੀ ਕਿਤਾਬ Linguistic Survey of India  ਅਨੁਸਾਰ ਦ੍ਰਾਵਿੜੀਅਨ ਦੂਰ ਦੱਖਣ ਦੇ ਰਹਿਣ ਵਾਲੇ ਹਨ।ਇਹ ਇੱਥੇ ਦੇ ਹੀ ਵਸਨੀਕ ਹਨ। ਕਈ ਸੱਜਣਾਂ ਨੇ ਕਿਤਾਬਾ ਵਿੱਚ ਜ਼ਿਕਰ ਕੀਤਾ ਹੈ ਕਿ ਇਹ ਹੜੱਪਣ ਸੱਭਿਆਚਾਰ ਦੇ ਸਿਰਜਣਹਾਰੇ ਸਨ। ਜਦੋਂ ਅਸੀ ਦ੍ਰਾਵਿੜੀਅਨ ਅਤੇ ਹੜੱਪੇ ਦੀ ਪੰਜਾਬੀ ਨਾਲ ਤੁਲਣਾ ਕਰਦੇ ਹਾਂ ਅਤੇ ਇਹਨਾ ਵਿੱਚ ਭਾਸ਼ਾਈ ਤੌਰ ਤੇ ਕੁੱਝ ਵੀ ਸਾਂਝਾ ਨਹੀ ਹੈ। ਜਿਵੇਂ ਕਿ :-
ਤਾਮਿਲ ਵਿੱਚ ਪੋ ਧਾਤੂ ਤੋਂ ਬਣੇ ਰੂਪ:- ਪੋ – ਪੋਏ – ਪੋਇਮ
ਪੰਜਾਬੀ ਵਿੱਚ ਇਹ ਰੂਪ ਇਸ ਤਰ੍ਹਾਂ ਹਨ:- ਗਿਆ/ਗਈ
                                         ਜਾਂਦਾ/ਜਾਂਦੀ
                                         ਜਾਵੇਗਾ/ਜਾਵੇਗੀ
ਪੋ ਦਾ ਅਰਥ ਜਾ (Go) ਹੈ। “An Essay on Indian Antiquities, Historic and Numismatic” ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਆਰੀਅਨਾਂ ਨੇ ਜਦੋਂ ਭਾਰਤ ਤੇ ਹਮਲਾਂ ਕੀਤਾ ਅਤੇ ਦਾਖਲ ਹੋਏ ਤਾਂ ਇਹਨਾਂ ਦੀ ਗਿਣਤੀ ਜੱਦੀ ਲੋਕਾ ਦੇ ਮੁਕਾਬਲੇ ਬਹੁਤ ਘੱਟ ਸੀ। ਇਨ੍ਹਾਂ ਆਰੀਆ ਲੋਕਾ ਦੀ ਬੋਲੀ ਵੈਦਿਕ ਤੋਂ ਸੰਸਕ੍ਰਿਤ ਅਖਵਾਈ।ਪਾਣਿਨੀ ਦੀ ਪੁਸਤਕ ਅਸ਼ਟਅਧਿਆਇ ਅਨੁਸਾਰ ਪਾਣਿਨੀ
ਪਹਿਲਾਂ 60 ਗਰੈਮੇਰੀਅਨ ਹੋਏ ਸਨ। ਆਰੀਅਨ ਲੋਕਾਂ ਨੇ ਇੱਥੇ ਦੇ ਲੋਕਾਂ ਤੋਂ ਰਾਜ ਖੋ ਲਿਆ ਅਤੇ ਆਪਣੀਆ ਨੀਤੀਆ ਲਾਗੂ ਕੀਤੀਆਂ।ਜਿਹਨਾਂ ਦਾ ਮਾਧਿਅਮ ਸੰਸਕ੍ਰਿਤ ਨੂੰ ਬਣਾਇਆ ਅਤੇ ਸੰਸਕ੍ਰਿਤ ਵਿੱਚ ਉੱਚ ਪੱਧਰ ਦੀ ਸਾਹਿਤ ਰਚਨਾਂ ਵੀ ਕੀਤੀ। ਡਾ. ਸ਼ਰਨ ਦੀ ਕਿਤਾਬ “Punjab and Coins” ਅਨੁਸਾਰ ਸੱਭ ਤੋਂ ਪਿੱਛੋ ਆਰੀਆ ਨੇ ਦ੍ਰਾਵਿੜਾ ਤੇ ਜਿੱਤ ਹਾਸਿਲ ਕੀਤੀ। ਆਰੀਅਨਾ ਨੇ ਦ੍ਰਵਿੜਾਂ ਨੂੰ
ਹਰਾਉਣ ਲਈ Mugoloid ਲੋਕਾਂ ਦਾ ਸਹਾਰਾ ਲਿਆ। ਜੋ ਕਿ ਦ੍ਰਾਵਿੜਾਂ ਨਾਲੋ ਅੱਡ ਨਸਲ ਦੇ ਸਨ। ਜਿਵੇਂ  ਉਹਨਾਂ ਨੂੰ ਵਾਨਰ ਆਦਿ ਨਾਂ ਦੇਣਾਂ ਤਾਂ ਕਿ ਆਰੀਆ ਨਾਲੋਂ ਮੁਗਲ਼ਾਂ ਦਾ ਫਰਕ ਅੱਡ ਨਜ਼ਰ ਆਵੇ।

ਸੰਸਕ੍ਰਿਤ ਅਤੇ ਪੰਜਾਬੀ ਦੇ ਰੂਪਾਂ ਵਿੱਚ ਭਿੰਨਤਾਂ ਜਾਂ ਫਰਕ ਹੈ:-

ਜਿਵੇਂ ਜਿਵੇਂ ਸੰਸਕ੍ਰਿਤ  ਵਿੱਚ :- ਗਸ਼ਤਹ – ਗਸ਼ਤਿ – ਗਮਸ਼ੇਅਤਿ
ਪੰਜਾਬੀ ਵਿੱਚ ਇਸ ਦਾ ਉਲੱਥਾ ਇਸ ਪ੍ਰਕਾਰ ਹੈ: ਗਿਆ/ਗਈ – ਜਾਂਦਾ/ਜਾਂਦੀ – ਜਾਵੇਗਾ/ਜਾਵੇਗੀ
ਸੋ ਦ੍ਰਾਵਿੜਅਨ ਅਤੇ ਸੰਸਕ੍ਰਿਤ ਵਿੱਚ Single Gender ਕ੍ਰਿਆ ਹੈ ਜਦ ਕਿ ਪੰਜਾਬੀ ‘ਚ Double Gender ਕ੍ਰਿਆ ਹੈ।
ਨਸਲੀ ਤੌਰ ਤੇ ਪੰਜਾਬੀ, Viceroy Lord Curzon ਅਨੁਸਾਰ ਸੱਭ ਤੋਂ ਪਹਿਲਾਂ ਆਰੀਆ ਦੀ ਮੁੱਠਭੇੜ ਸ਼ੁਦਰ ਕਬੀਲੇ ਨਾਲ ਹੋਈ। ਆਰੀਆ ਨੇ ਸ਼ੁਦਰ ਕਬੀਲੇ ਨੂੰ ਹਰਾ ਦਿੱਤਾ ਅਤੇ ਬਾਕੀ ਦੇ ਰਹਿੰਦੇ ਹੋਰ ਕਬੀਲਿਆਂ ਨੂੰ ਵੀ ਹਰਾ ਦਿੱਤਾ। ਆਰੀਆ ਨੇ ਇਹਨਾਂ ਸਾਰਿਆ ਕਬੀਲਿਆ ਦਾ ਨਾਂ ਸ਼ੁਦਰ ਰੱਖਿਆ।ਜੇਤੂ ਹੋਣ ਕਾਰਣ ਇੱਥੇ ਦੇ ਵਾਸੀ ਉਹ ਇੱਕ ਆਰੀਆ ਦੀ ਪਰਜਾ ਬਣ ਗਈ। ਆਰੀਆ ਨੇ ਆਪਣੀ ਭਾਸ਼ਾ ਇੱਥੇ ਦੇ ਲੋਕਾਂ ਤੇ ਠੋਸ ਦਿੱਤੀ। ਜਿਵੇਂ ਵਿਦੇਸ਼ੀ ਸ਼ਾਸਕ ਕਰਿਆ ਕਰਦੇ ਸਨ।ਲੋਕਾਂ ਦਾ ਹਰ ਪੱਖੋਂ ਸ਼ੋਸ਼ਣ ਕੀਤਾ ਅਤੇ ਹਰ ਵੇਲੇ ਆਪਣੇ ਦਾਬੇ ਹੇਠਾਂ ਰੱਖਦੇ ਸਨ।ਕਾਨੂੰਨ ਵੀ ਉਹ ਬਣਾਉਂਦੇ ਜਿਹੜੇ ਸ਼ਾਸ਼ਕਾਂ ਦੇ ਹੱਕਾਂ ‘ਚ ਅਤੇ ਪਰਜਾ ਦੇ ਉੱਲਟ ਹੁੰਦੇ ਸਨ।ਇਸ ਤਰਾਂ ਉਹ ਆਪਣੀ
ਗੱਦੀ ਲੋਕਾਂ ‘ਚ ਫੁੱਟ ਪੁਆਕੇ ਅਤੇ ਦਬਾਆ ਪਾ ਕੇ ਗੱਦੀ ਕਾਇਮ ਰੱਖਦੇ ਸਨ।

              ਜਿੱਥੋ ਤੱਕ ਆਰੀਆ ਨਸਲ ਦਾ ਸਬੰਧ ਹੈ ਉਹ ਆਪਣੀ ਨਸਲ ਮੁਕਾ ਚੱ ੁਕੀ ਹੈ। ਜਿਸ ਦਾ ਸਬੂਤ ਹੈ ਕਿ ਸੰਸਕ੍ਰਿਤ Indian Sub-continent ਵਿੱਚ ਕੀਤੇ ਵੀ ਬੋਲੀ ਨਹੀ ਜਾਂਦੀ ਹੈ। ਬਹਾਨਾ ਇਹ ਬਣਾਇਆ ਜਾਂਦਾ ਹੈ ਕਿ Indian Sub-continent ਦੀ ਭਾਸ਼ਾਵਾ ਆਰੀਅਨ ਵਿੱਚੋਂ ਵਿਕਸਿਤ ਹੋਈਆ ਹਨ। ਸੰਸਕ੍ਰਿਤ ਦੇ ਸਮਾਨਅਰਥ (Synonymous) ਸ਼ਬਦਾ ਦੀ ਕਾਫੀ ਭਰਮਾਰ ਹੈ। ਜਿਹੜੇ ਕਿ ਦੇਸੀ ਬੋਲੀਆਂ ਦੇ ਸ਼ਬਦ ਹਨ। ਇਸ ਦਾ ਸਬੂਤ John Beam ਦੀ ਕਿਤਾਬ Aryian Laguage Comparitive Grammer ਵਿੱਚ ਮਿਲਦਾ ਹੈ ਅਤੇ Earnst Triumph ਨੇ ਆਪਣੀ ਸਿੰਧੀ ਗਰੈਮਰ ਵਿ ੱਚ ਆਪਣੇ ਵਿਚਾਰ ਰੱਖੇ ਹਨ, ਕਿ ਉੱਤਰੀ ਭਾਰਤੀ ਬੋਲੀਆਂ ‘ਚ ਗੈਰ-ਆਰੀਆ ਸ਼ਬਦ ਹਨ ਜੋ ਕਿ ਦੇਸੀ ਕਹੇ ਜਾਂਦੇ ਹਨ।

               ਰਿਗਵੇਦ ਦੀ ਸ਼ਬਦਾਵਲੀ ਦੇ ਵਿੱਚ ਅਨੇਕਾਂ ਦੇਸੀ ਸ਼ਬਦ ਵਰਤੇ ਹਨ। ਜਿਨ੍ਹਾਂ ਦਾ ਵੇਰਵਾ ਅਸੀ ਅਸ਼ਟਅਧਿਆਇ ਵਿੱਚ ਦੇਖ ਸਕਦੇ ਹਾਂ। ਆਰੀਆ ਪਿੱਛੋ ਹੋਰ ਵੀ ਨਸਲਾਂ ਦੇ ਸ਼ਾਸਕ ਇੱਥੇ ਆਏ ਹਨ। ਜਿਵੇ ਹੈਬਰੂ ਬੋਲੀ ਦੇ ਸ਼ਬਦਾ ਦਾ ਭਾਰਤੀ ਬੋਲੀ ਵਿੱਚ ਆਉਣਾ। ਉਨ੍ਹਾਂ ਦੇ ਸ਼ਬਦਾ ਦਾ ਆਉਣਾ ਦੱਸਦਾ ਹੈ ਕਿ ਵਿਦੇਸ਼ੀਆਂ ਨੇ ਆਪਣਾ ਭਾਸ਼ਾਈ ਅਸਰ ਵੀ ਛੱਡਿਆ ਹੈ ਅਤੇ ਸੱਭਿਆਚਾਰਕ ਪ੍ਰਭਾਵ ਵੀ ਪਾਇਆ ਹੈ। ਉਹਨਾਂ ਦੇ ਧਰਮ ਦੇ ਅੰਸ਼ ਵੀ ਮਿਲਦੇ ਹਨ। ਉਨ੍ਹਾਂ ਦੀਆਂ ਲਿੱਪੀਆਂ ਵੀ ਆਈਆਂ ਹਨ ਜਿਵੇਂ ਗ੍ਰੀਕ ਦੀ ਲਿੱਪੀ, ਅਰਬੀ ਲਿੱਪੀ ਅਤੇ ਈਰਾਨੀ ਲਿੱਪੀ। ਇਹ ਸਾਰੀਆਂ ਲਿੱਪੀਆਂ  ਮਾਨਕੇਆਂਲ ਨੇੜੇ ਟ ੈਕਸਲਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਨਰਲ ਵੈਂਤੂਰਾ ਨੂੰ ਖੋਜ ਦੌਰਾਨ ਮਿਲੀਆਂ ਹਨ।

                ਭਾਰਤ ਵਿੱਚ ਜਦੋਂ ਸਮਰਾਟ ਅਸੋਕ ਦਾ ਰਾਜ ਆਇਆ ਤਾਂ ਉਸ ਨੇ ਰਾਜ ਦਾ ਧਰਮ ਬੁੱਧ ਐਲਾਨ ਕਰ ਦਿੱਤਾ ਅਤੇ ਬੋਲੀ ਸੰਸਕ੍ਰਿਤ ਦੀ ਥਾਂ ਪਾਲੀ ਬੋਲੀ ਰਾਜ ਬੋਲੀ ਬਣਾ ਦਿੱਤੀ। ਜਿਸਦਾ ਪ੍ਰਮਾਣ Archaeology ਦੀਆਂ ਖੋਜਾ ਤੋਂ ਪਤਾ ਚੱਲਦਾ ਹੈ। ਅਸ਼ੋਕ ਦੀ ਲਿੱਪੀ ਪੜਣ ਵਿੱਚ James Prinsep ਦਾ ਭਰਪੂਰ ਯੋਗਦਾਨ ਹੈ। ਉਹ ਸਾਰੀ ਦੀ ਲਿੱਪੀ ਪੜਣ ਵਿੱਚ ਕਾਮਯਾਬ ਹੋ ਗਿਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਭਾਰਤ ਦੀਆ ਹੋਰ ਕਈ ਅਗਿਆਤ ਲਿੱਪੀਆਂ ਪੜਣ ਵਿੱਚ ਸਹਾਇਤਾ ਮਿਲੀ। ਇਤਿਹਾਸ ਵਿੱਚ ਕਈ ਤੱਥ ਸਹੀ ਰੂਪ ਵਿੱਚ ਸਾਹਮਣੇ ਆਏ। ਪੰਜਾਬ ਦੇ ਲੋਕਾਂ ਨੇ ਵੱਖਰੇ ਤੌਰ ਤੇ ਆਪਣੀ ਲਿੱਪੀ ਵਿਕਸਿਤ ਕੀਤੀ। ਜਿਸਨੂੰ ਟੱਕ ਦੇਸ਼ ਦੇ ਨਾਂ ਤੇ ਟਾਕਰੀ ਦਾ ਨਾਮ ਦਿੱਤਾ ਗਿਆ। ਟੈਕਸਲਾ ਵੀ ਇਹਨਾਂ ਲੋਕਾਂ ਦਾ ਹੀ ਵਸਾਇਆ ਹੋਇਆ ਸ਼ਹਿਰ ਹੈ। ਅੱਜ ਵੀ ਸਾਨੂੰ ਪੰਜਾਬ ਅਤੇ ਹਿਮਾਚਲ ਵਿੱਚ ਤੱਖੀ ਨਾਂ ਦੇ ਗੋਤ ਦੇ ਲੋਕ ਮਿਲਦੇ ਹਨ। ਤੱਖ ਸ਼ਬਦ ਪਾਲੀ ਭਾਸ਼ਾ ਦਾ ਸ਼ਬਦ ਹੈ। ਜਿਸ ਤੋਂ ਤੱਖੀ ਸ਼ਬਦ ਬਣਾਇਆ ਹੈ। ਅੰਗਰੇਜ਼ੀ ਬਸਤੀ ਪੰਜਾਬ ਦੇ ਰਾਜਿਆ ਨੇ ਟਾਕਰੀ ਲਿੱਪੀ ਨੂੰ ਰਾਜ ਲਿੱਪੀ ਦੇ ਤੌਰ ਤੇ ਵਰਤਿਆ। ਪੰਜਾਬ ਵਿੱਚ ਇੱਕ ਹੋਰ ਲਿੱਪੀ ਚੱਲਦੀ ਸੀ ਜਿਸਨੂੰ ਭੱਠਸ਼੍ਰੀ ਕਿਹਾ ਜਾਂਦਾ ਸੀ। ਇਸ ਦਾ ਜ਼ਿਕਰ Al-Bruni ਦੀ ਕਿਤਾਬ Qitab-Al-Hind ਵਿੱਚ ਅਰਧ ਨਾਕਰੀ (ਅਰਧ ਨਾਗਰੀ) ਦੇ ਰੂਪ ਵਿੱਚ ਮਿਲਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਇੱਕ ਹੋਰ ਰੂਪ ਮਿਲਦਾ ਹੈ ਜਿਸ ਨੂੰ ਲੰਡੇ ਕਿਹਾ ਜਾਂਦਾ ਸੀ। ਇਸ ਨੂੰ ਬਾਣੀਏ ਅਤੇ ਮਹਾਜਨ ਬਹੀ ਖਾਤਿਆ ਵਿੱਚ ਵਰਤਦੇ ਸਨ। ਇੱਕ ਲਿੱਪੀ ਗੁਰਮੁੱਖੀ ਹੈ ਜਿਸਨੂੰ ਅੱਜ ਪੰਜਾਬੀ ਦੀ ਮਿਆਰੀ (Standard) ਲਿੱਪੀ ਕਿਹਾ ਜਾਂਦਾ ਹੈ ਜਿਸਨੂੰ ਸਿੱਖ ਗੁਰੂਆਂ ਨੇ ਪੰਜਾਬ ਦੀ ਟਾਕਰੀ ਲਿੱਪੀ ਨੂੰ ਸੁਧਾਰ ਕੇ ਨਵਾਂ ਰੂਪ ਦਿੱਤਾ ਹੈ ਅਤੇ ਸੁਧਾਰ ਕੇ ਆਪਣੀਆਂ ਪੋਥੀਆਂ ਲਿਖਣ ਦਾ ਮਾਧਿਅਮ ਬਣਾਇਆ। ਗੁਰ ਸਿੱਖਾਂ ਦੇ ਅਪਣਾਉਣ ਕਰਕੇ ਇਸ ਦਾ ਨਾਂ ਗੁਰਮੁੱਖੀ ਪੈ ਗਿਆ। ਪੰਜਾਬ ਦੇ ਬਹੁਤ ਸਾਰੇ ਮੁਸਲਮਾਨ ਕਿੱਸੇਕਾਰਾ ਨੇ ਪੰਜਾਬੀ ਲਿੱਖਣ ਵਾਸਤੇ
ਅਰਬੀ ਲਿੱਪੀ ਨੂੰ ਮਾਧਿਅਮ ਅਪਣਾਇਆ। ਉਹਨਾਂ ਅਨੇਕਾਂ ਕਿੱਸੇਕਾਰਾ ਦੀਆ ਰਚਨਾਵਾਂ ਵਿੱਚ ਕਈ ਗਲਤੀਆਂ ਦੇਖੀਆ ਜਾ ਸਕਦੀਆ ਹਨ।ਕਿੳਕਿ ਅਰਬੀ ਲਿੱਪੀ ਵਿੱਚ ਪੰਜਾਬੀ ਦੀਆ ਸਿਰਫ 10 ਧੁਨੀਆ ਹੀ ਸਹੀ ਢੰਗ ਨਾਲ ਲਿਖੀਆਂ ਜਾ ਸਕਦੀਆ ਹਨ। ਅਰਬੀ ਲਿੱਪੀ ਮੰਨਣ ਵੱਲਿਆ ਦਾ ਕਹਿਣਾ ਹੈ ਕਿ ਇਹ ਸ਼ਾਹਮੁੱਖੀ ਲਿੱਪੀ ਹੈ। ਇਸ ਤਰਾਂ ਇਹ ਲੋਕਾਂ ਨੂੰ ਮਿਸ ਗਾਇਡ ਕਰ ਰਹੇ ਹਨ। ਸੰਸਕ੍ਰਿਤ ਵਿੱਚ  ਪਾਣਿਨੀ ਨੇ 43 ਧੁਨੀਆਂ ਨੂੰ ਮੰਨਿਆ ਹੈ ਅਤੇ ਉਹਨਾਂ ਨੂੰ 14 ਸੂਤਰਾਂ ਵਿੱਚ ਬੰਨ ਦਿੱਤਾ ਤਾਂ ਕਿ ਸੰਸਕ੍ਰਿਤ ਵਿੱਚ ਕੋਈ  ਮਿਲਾਵਟ ਨਾ ਕਰ ਸਕੇ। ਇਸੇ ਤਰਾਂ ਬਾਬੇ ਨਾਨਕ ਨੇ ਵੀ ਗੁਰਮੁੱਖੀ ਦੇ 35 ਅੱਖਰ ਬੰਨ ਦਿੱਤੇ ਅਤੇ ਇਸੇ 35 ਅੱਖਰਾਂ ਦੇ ਹਵਾਲੇ ਨਾਲ ਆਪਣੀ ਬਾਣੀ ਦੀ ਰਚਨਾਂ ਕੀਤੀ ਜਿਸਨੂੰ ਪੱਟੀ ਬਾਣੀ ਕਿਹਾ ਜਾਂਦਾ ਹੈ।

Previous articleਮੋਦੀ ਖ਼ਿਲਾਫ਼ ਜੋ ਬੋਲੇਗਾ, ਜੇਲ੍ਹ ਜਾਵੇਗਾ: ਰਾਹੁਲ
Next articleਸੰਦੀਪ ਧਾਲੀਵਾਲ ਦੇ ਕਤਲ ‘ਤੇ ਚਾਰੇ ਪਾਸੇ ਸੋਗ ਦਾ ਮਾਹੌਲ! ਪਾਪਾ ਜੌਹਨ ਪਿੱਜ਼ਾ ਰੈਸਟੋਂਰੈਂਟ ਨੇ ਵੀ ਕਰਤਾ ਇਹ ਐਲਾਨ, ਸਾਰਿਆਂ ਨੇ ਕੀਤੀ ਸ਼ਲਾਘਾ..