ਪੜੀਆਂ ਲਿਖੀਆਂ ਔਰਤਾਂ ਕਰਵਾ ਚੌਥ ਦਾ ਵਰਤ ਰੱਖਣ ਤੇ ਕਰ ਰਹੀਆਂ ਨੇ ਸੰਕੋਚ

ਰਣਦੀਪ ਸਿੰਘ (ਰਾਮਾਂ)

(ਸਮਾਜ ਵੀਕਲੀ)

ਕਰਵਾ ਚੌਥ ਦੀ ਸਦੀਆਂ ਪੁਰਾਣੀ ਚੱਲ ਰਹੀ ਪਰੰਪਰਾ ਤੋਂ ਪੜੀਆਂ ਲਿਖੀਆਂ ਔਰਤਾਂ ਪਿੱਛੇ ਹਟਣ ਲੱਗੀਆਂ ।ਅਸਲ ਵਿੱਚ ਵਰਤ ਦਾ ਅਰਥ , ਉਪਵਾਸ ,ਭੋਜਨ ਦਾ ਕੁਝ ਸਮੇ ਲਈ ਤਿਆਗ ਕਰਨਾ । ਅੰਗਰੇਜ਼ੀ ਭਾਸ਼ਾ ਵਿੱਚ ਇਸਦੇ ਲਈ ਫਾਸਟ ਸ਼ਬਦ ਦਾ ਪ੍ਰਯੋਗ ਕਰਦੇ । ਸਮੇਂ ਵਿੱਚ ਬੜੀ ਤੇਜ਼ੀ ਆਈ । ਹੁਣ ਸਾਇੰਸ ਯੁੱਗ ਆ ਗਿਆ । ਸਾਇੰਸ ਨੇ ਬੜੀ ਤਰੱਕੀ ਕਰ ਲਈ । ਦੁਨੀਆ ਚੰਨ ਤੇ ਪਹੁੰਚ ਗਈ ।ਔਰਤਾਂ ਪੜ ਲਿਖ ਕੇ ਕੋਈ ਡਾਕਟਰ ਬਣ ਗਈ, ਕੋਈ ਇੰਜੀਨੀਅਰ, ਕੋਈ ਟੀਚਰ ਦੇ ਅਹੁਦੇ ਤੇ ਹੈ । ਅਜੇ ਵੀ ਸਾਡੀ ਤਾਣੀ ਵਰਤਾ ਵਿੱਚ ਉੱਲਝੀ ਪਈ ਹੈ । ਸਭ ਤੋਂ ਪਹਿਲਾ ਇਹ ਹੀ ਮੰਨਣਾ ਹੁੰਦਾ ਸੀ ਕਿ ਸੁਹਾਗਣ ਔਰਤਾਂ ਕਰਵਾ ਚੌਥ ਵਾਲੇ ਦਿਨ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਣਾਂ ਕਰਦੀਆਂ ਤੇ ਸਾਰਾ ਦਿਨ ਭੁੱਖੀਆਂ ਰਹਿੰਦੀਆਂ, ਸ਼ਾਮ ਨੂੰ ਪਤੀ ਨੂੰ ਦੇਖ ਕੇ ਚੰਨ ਨੂੰ ਅਰਗ ਦੇਂਦੀਆਂ ਕਿਉਂਕਿ ਪਤੀ ਦੀ ਉਮਰ ਵਿੱਚ ਵਾਧਾ ਹੋਵੇ ।

ਪੜੀ ਲਿਖੀ ਔਰਤ ਇਹੀ ਸਮਝਦੀ ਹੈ ਕਿ ਵਰਤ ਰੱਖਣ ਨਾਲ ਇਹ ਸਭ ਕੁੱਝ ਨਹੀਂ ਹੁੰਦਾ । ਜੇ ਪਤਨੀ ਭੁੱਖੇ ਰਹਿ ਕੇ ਕਰਵਾ ਚੌਥ ਵਾਲੇ ਦਿਨ ਪਤੀ ਦੀ ਉਮਰ ਵਿੱਚ ਵਾਧਾ ਕਰ ਸਕਦੀ ਹੈ । ਫਿਰ ਪਤੀ ਆਪਣੀ ਪਤਨੀ ਲਈ ਇਹ ਸਭ ਕੁਝ ਕਿਉਂ ਨਹੀਂ ਕਰ ਸਕਦਾ । ਕਿਉਂਕਿ ਪਤਨੀ ਨੂੰ ਹੀ ਪਤੀ ਦੀ ਲੋੜ ਹੁੰਦੀ ਹੈ । ਇਸ ਦਾ ਮਤਲਬ ਪਤੀ ਨੂੰ ਪਤਨੀ ਦੀ ਲੋੜ ਨਹੀਂ ਹੁੰਦੀ ।ਕਿਉਂਕਿ ਮੁੰਡਿਆ ਨੇ ਖਾਣਾ ,ਕੁੜੀਆਂ ਨੇ ਭੁੱਖੇ ਰਹਿਣਾ , ਇਸਦਾ ਮਤਲਬ ਕੁੜੀਆਂ ਦੀ ਕੋਈ ਪ੍ਰਵਾਹ ਨੀ ਕਰਦਾ । ਪਰ ਫਿਰ ਵੀ ਇਹ ਅਸੂਲ ਮਰਦ ਤੇ ਇਸਤਰੀ ਦਾ ਬਰਾਬਰ ਹੋਣਾ ਚਾਹਿਦਾ । ਵਰਤ ਰੱਖਣ ਪਿੱਛੇ ਕੋਈ ਵੀ ਵਿਗਿਆਨੀ ਤਰਕ ਨਹੀਂ ਹੋ ਸਕਦਾ ।ਪਰ ਇੱਕ ਵਿਸ਼ਵਾਸ ਬਣਿਆ ਪਰ ਜਦੋਂ ਬੱਚਿਆ , ਪਰਿਵਾਰ ਦੀ ਗੱਲ ਆਉਂਦੀ ਵਰਤ ਔਰਤ ਰੱਖਦੀ ਹੈ। ਮੈਂ ਤਾਂ ਅੱਜ ਤੱਕ ਕਦੇ ਨੀ ਸੁਣਿਆ ਮਰਦ ਆਪਣੇ ਜੀਵਨ ਸਾਥੀ ਲਈ ਵਰਤ ਰੱਖਦਾ । ਕਿਉਂਕਿ ਵਰਤ ਦਾ ਪੂਰਾ ਅਰਥ ਸੀ ਕਿ ਪਰਹੇਜ਼ ਕਰਨਾ । ਪਰ ਡਾਕਟਰ ਵੀ ਕਹਿੰਦੇ ਹਨ ਕਿ ਆਪਣੀ ਲੋੜ ਅਨੁਸਾਰ ਖਾਣਾ ਚਾਹੀਦਾ ਹੈ । ਜੇ ਆਪਣੇ ਪੇਟ ਨੂੰ ਅਰਾਮ ਦੇਣਾ ਹੈ ਤਾਂ ਇੱਕ ਦਿਨ ਖਾਣਾ ਨਾਂ ਖਾਉ । ਪਰ ਇਸ ਨੂੰ ਵਰਤ ਨਾਲ ਨਾਂ ਜੋੜੋ ।

ਕਿਉਂਕਿ ਗੁਰਮਤਿ ਅਨੁਸਾਰ ਵਰਤ ਰੱਖਣ ਦੀ ਬਿਲਕੁਲ ਮਨਾਹੀ ਹੈ । ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਅੰਨ ਛੱਡਣ ਨਾਲ ਨਾਂ ਤਾਂ ਰੱਬ ਮਿਲਦਾ ਹੈ ,ਤੇ ਨਾਂ ਹੀ ਕਿਸੇ ਦੀ ਉਮਰ ਵਿੱਚ ਵਾਧਾ ਹੁੰਦਾ ਹੈ । ਪਰ ਅੱਜ ਕਲ ਔਰਤਾਂ ਜੇ ਪਤੀ ਵਰਤ ਰੱਖਣ ਲਈ ਮਨਾ ਕਰਦੀਆਂ , ਉਸ ਤੇ ਸਮਾਜਿਕ ਦਬਾਅ ਬਣਾਇਆਂ ਜਾਂਦਾ , ਪਰ ਪੜ ਲਿਖ ਕੇ ਵੀ ਔਰਤਾਂ ਨੂੰ ਸਮਝੌਤਾ ਕਰਨਾ ਪੈਂਦਾਂ ।

ਲੇਖਕ – ਰਣਦੀਪ ਸਿੰਘ (ਰਾਮਾਂ) ਮੋਗਾ ਮੋਬਾਇਲ -9463293056 Randeeprama@gmail.com

Previous articleCong woman beaten up in UP by party colleagues
Next articleUnmute your Mute, “Dalit Women Demand Justice”