ਪ੍ਰੱਗਿਆ ਠਾਕੁਰ ਦੇ ਪ੍ਰਚਾਰ ਕਰਨ ’ਤੇ 72 ਘੰਟੇ ਦੀ ਰੋਕ

ਚੋਣ ਕਮਿਸ਼ਨ ਨੇ ਏਟੀਐਸ ਦੇ ਸਾਬਕਾ ਮੁਖੀ ਹੇਮੰਤ ਕਰਕਰੇ ਅਤੇ ਬਾਬਰੀ ਮਸਜਿਦ ਢਾਹੁਣ ਸਬੰਧੀ ਦਿੱਤੇ ਵਿਵਾਦਤ ਬਿਆਨਾਂ ਕਰਕੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ’ਤੇ 72 ਘੰਟਿਆਂ ਲਈ ਪ੍ਰਚਾਰ ਕਰਨ ’ਤੇ ਰੋਕ ਲਗਾ ਦਿੱਤੀ ਹੈ। ਚੋਣ ਕਮਿਸ਼ਨ ਨੇ ਚਿਤਾਵਨੀ ਦਿੱਤੀ ਕਿ ਉਹ ਭਵਿੱਖ ’ਚ ਅਜਿਹੇ ਵਿਹਾਰ ਨਾ ਦੁਹਰਾਏ। ਉਸ ’ਤੇ ਪਾਬੰਦੀ ਵੀਰਵਾਰ ਸਵੇਰੇ 6 ਵਜੇ ਤੋਂ ਲਾਗੂ ਹੋਵੇਗੀ।

Previous articleਅਤਿਵਾਦ ਹੀ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ: ਮੋਦੀ
Next articleਪਾਬੰਦੀ ਦੇ ਬਾਵਜੂਦ ਝੋਨੇ ਦੀ ਪਨੀਰੀ ਲਾਉਣ ਲੱਗੇ ਕਿਸਾਨ