ਪ੍ਰੋਫੈਸਰ ਮਨੀ ਛਾਬੜਾ ਨੇ ਕੀਤੀ ਡਾਕਟਰੇਟ

ਫੋਟੋ -ਪ੍ਰੋਫੈਸਰ ਮਨੀ ਛਾਬੜਾ

 ਉਪਭੋਗਤਾ ਸੁਰੱਖਿਆ ਐਕਟ 1986 ਤੇ ਪੀ ਐੱਚ ਡੀ ਕਰ ਹਾਸਿਲ ਕੀਤੀ ਡਿਗਰੀ

 ਹੁਸੈਨਪੁਰ, 7 ਅਗਸਤ (ਕੌੜਾ ) (ਸਮਾਜ ਵੀਕਲੀ): ਵਿੱਦਿਅਕ ਖੇਤਰ ਵਿੱਚ ਆਪਣੀਆਂ ਵਿਲੱਖਣ ਪ੍ਰਾਪਤੀਆਂ ਕਰਕੇ ਜਾਣੀ ਜਾਂਦੀ ਇਲਾਕੇ ਦੀ ਸਿਰਮੌਰ ਸੰਸਥਾ ਸ੍ਰੀ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਨਾਂ ਵਿੱਚ ਇਕ ਹੋਰ ਉਪਲੱਬਧੀ ਜੁੜ ਗਈ ਜਦੋਂ ਕਾਲਜ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਦੀ ਅਧਿਆਪਕਾ ਮਨੀ ਛਾਬੜਾ ਨੇ ਉਪਭੋਗਤਾ ਸੁਰੱਖਿਆ ਐਕਟ 1986ਤੇ ਖੋਜ ਕਾਰਜ ਕਰਕੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਤੋਂ ਪੀ ਐੱਚ ਡੀ ਦੀ ਡਿਗਰੀ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪਿ੍ੰਸੀਪਲ ਡਾ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਪ੍ਰੋਫੈਸਰ ਮਨੀ ਛਾਬੜਾ ਇੱਕ ਨਿਪੁੰਨ ਅਧਿਆਪਕ ਕਾਰਜ ਦੇ ਨਾਲ ਨਾਲ ਖੋਜ ਕਾਰਜਾਂ ਵਿੱਚ ਵੀ ਵਡਮੁੱਲਾ ਯੋਗਦਾਨ ਪਾ ਰਹੇ ਹਨ ਉਨ੍ਹਾਂ ਵੱਲੋਂ ਵੱਖ ਵੱਖ ਸੰਸਥਾਵਾਂ ਵੱਲੋਂ ਕਰਵਾਏ ਗਏ ਅਨੇਕਾਂ ਸੈਮੀਨਾਰਾਂ ਵਿੱਚ ਆਪਣੇ ਖੋਜ ਭਰਪੂਰ ਪੇਪਰ ਪੜ੍ਹੇ ਜਾ ਚੁੱਕੇ ਹਨ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਸਵਰਨ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਕੌਰ ਰੂਹੀ ਨੇ ਪ੍ਰੋਫ਼ੈਸਰ ਮਨੀ ਛਾਬੜਾ ਦੀ ਵਿਲੱਖਣ ਪ੍ਰਾਪਤੀ ਉੱਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖਾਲਸਾ ਕਾਲਜ ਇਲਾਕੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ।

Previous articleWHO chief hopes US will reconsider withdrawal decision
Next articleश्री गुरु हरकृष्ण पब्लिक स्कूल में पर्यावरण दिवस मनाया गया