ਪ੍ਰਿੰਸ ਹੈਰੀ ਨੇ ਛੱਡਿਆ ਯੂਕੇ, ਪਤਨੀ ਤੇ ਬੇਟੇ ਨਾਲ ਕੈਨੇਡਾ ‘ਚ ਰਹਿਣਗੇ

ਲੰਡਨ:  ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿਚ ਆਏ ਤੂਫਾਨ ਦੇ ਵਿਚ ਪ੍ਰਿੰਸ ਹੈਰੀ ਦੇ ਯੂਕੇ ਛੱਡਣ ਦੀਆਂ ਖਬਰਾਂ ਹਨ। ਦੱਸਿਆ ਜਾ ਰਿਹਾ ਹੈ ਕਿ ਹੈਰੀ ਆਪਣੀ ਪਤਨੀ ਮੇਗਨ ਅਤੇ ਬੇਟੇ ਆਰਚੀ ਕੋਲ ਕੈਨੇਡਾ ਚਲੇ ਗਏ ਹਨ। ਹੈਰੀ ਅਤੇ ਮੇਗਨ ਨੇ ਪਿਛਲੇ ਦਿਨੀਂ ਇਕ ਆਮ ਜੋੜੇ ਵਾਂਗ ਜ਼ਿੰਦਗੀ ਜਿਉਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਇਸ ਦੇ ਬਾਅਦ ਸ਼ਾਹੀ ਪਰਿਵਾਰ ਛੱਡਣ ਦਾ ਐਲਾਨ ਕੀਤਾ ਸੀ। ਬ੍ਰਿਟਿਸ਼ ਮੀਡੀਆ ਦੀਆਂ ਖਬਰਾਂ ਮੁਤਾਬਕ ਹੈਰੀ ਦਾ ਇਸ ਤਰ੍ਹਾਂ ਜਾਣਾ ਬ੍ਰਿਟਿਸ਼ ਸ਼ਾਹੀ ਪਰਿਵਾਰ ਲਈ ਇਕ ਹੋਰ ਨਵਾਂ ਝਟਕਾ ਹੈ।

ਬ੍ਰਿਟੇਨ ਦੇ ਡੇਲੀ ਟੇਲੀਗ੍ਰਾਫ ਵੱਲੋਂ ਦੱਸਿਆ ਗਿਆ,”ਡਿਊਕ ਆਫ ਸਸੈਕਸ ਸੋਮਵਾਰ ਯੂਕੇ ਛੱਡ ਕੇ ਕੈਨੇਡਾ ਲਈ ਰਵਾਨਾ ਹੋ ਗਏ ਹਨ।” ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਹੈਰੀ ਆਖਰੀ ਵਾਰੀ ਸ਼ਾਹੀ ਡਿਊਟੀ ਪੂਰੀ ਕਰ ਕੇ ਕੈਨੇਡਾ ਲਈ ਰਵਾਨਾ ਹੋਏ। ਦੀ ਸਨ ਵੱਲੋਂ ਦੱਸਿਆ ਗਿਆ ਕਿ ਪ੍ਰਿੰਸ ਹੈਰੀ ਨੇ ਸ਼ਾਮ 5:30 ਵਜੇ ਕੈਨੇਡਾ ਦੇ ਵੈਨਕੁਵਰ ਲਈ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਫਲਾਈਟ ਲਈ। ਹੈਰੀ ਦੀ ਪਤਨੀ ਬੇਟੇ ਆਰਚੀ ਸਮੇਤ ਵੈਨਕੁਵਰ ਵਿਚ ਹੀ ਹੈ। ਦੱਸਿਆ ਗਿਆ ਹੈ ਕਿ ਦੋਵੇਂ ਵੈਨਕੁਵਰ ਵਿਚ ਹੀ ਰਹਿਣਾ ਚਾਹੁੰਦੇ ਹਨ।

ਮੀਡੀਆ ਖਬਰਾਂ ਮੁਤਾਬਕ ਪ੍ਰਿੰਸ ਹੈਰੀ ਦਾ ਕੈਨੇਡਾ ਲਈ ਰਵਾਨਾ ਹੋਣਾ ਇਸ ਗੱਲ ਦੇ ਸੰਕੇਤ ਹਨ ਕਿ ਹੁਣ ਉਹ ਸਸੈਕਸ ਦੇ ਨਾਲ ਸੰਬੰਧ ਤੋੜ ਰਹੇ ਹਨ। ਬਕਿੰਘਮ ਪੈਲੇਸ ਵੱਲੋਂ 2 ਦਿਨ ਪਹਿਲਾਂ ਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਪ੍ਰਿੰਸ ਹੈਰੀ ਅਤੇ ਮੇਗਨ ਨੂੰ ਹੁਣ His Royal Highness and Her Royal Highness (HRH) ਦੇ ਤੌਰ ‘ਤੇ ਸੰਬੋਧਿਤ ਨਹੀਂ ਕੀਤਾ ਜਾਵੇਗਾ। ਕੈਨੇਡਾ ਰਵਾਨਾ ਹੋਣ ਤੋਂ ਪਹਿਲਾਂ ਹੈਰੀ ਨੇ ਆਪਣੀ ਦਾਦੀ ਮਹਾਰਾਣੀ ਐਲੀਜ਼ਾਬੇਥ ਦੇ ਨਾਲ ਲੰਡਨ ਵਿਚ ਯੂਕੇ-ਅਫਰੀਕਾ ਇਨਵੈਸਟਮੈਂਟ ਸੰਮੇਲਨ ਵਿਚ ਹਿੱਸਾ ਲਿਆ ਸੀ। ਉਹਨਾਂ ਨੇ ਉੱਥੇ ਮਲਾਵੀ ਅਤੇ ਮੋਜੰਬੀਕ ਦੇ ਰਾਸ਼ਟਰਪਤੀਆਂ ਦੇ ਨਾਲ ਵਾਰਤਾ ਕੀਤੀ ਅਤੇ ਨਾਲ ਹੀ ਮੋਰੱਕੋ ਦੇ ਪ੍ਰਧਾਨ ਮੰਤਰੀ ਦੇ ਨਾਲ ਕੁਝ ਦੇਰ ਚਰਚਾ ਕੀਤੀ। ਹੈਰੀ ਇਸ ਸੰਮੇਲਨ ਵਿਚ ਕਾਫੀ ਖੁਸ਼ ਨਜ਼ਰ ਆ ਰਹੇ ਸਨ।

ਪ੍ਰਿੰਸ ਹੈਰੀ 6ਵੇਂ ਨੰਬਰ ‘ਤੇ ਰਾਜਗੱਦੀ ਦੇ ਹੱਕਦਾਰ ਦੇ ਤੌਰ ‘ਤੇ ਸਨ। ਹੈਰੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਨਾਲ 20 ਮਿੰਟ ਤੱਕ ਇਕੱਲੇ ਕੁਝ ਗੱਲਬਾਤ ਕੀਤੀ। ਹੈਰੀ ਨੇ ਬਕਿੰਘਮ ਪੈਲੇਸ ਵਿਚ ਅਫਰੀਕੀ ਨੇਤਾਵਾਂ ਦੇ ਨਾਲ ਆਯੋਜਿਤ ਡਿਨਰ ਵਿਚ ਹਿੱਸਾ ਨਹੀਂ ਲਿਆ। ਇਸ ਡਿਨਰ ਦੀ ਮੇਜ਼ਬਾਨੀ ਪ੍ਰਿੰਸ ਵਿਲੀਅਮ ਵੱਲੋ ਕੀਤੀ ਗਈ ਸੀ। ਹੈਰੀ ਅਤੇ ਮੇਗਨ ਨੂੰ ਡਿਊਕ ਆਫ ਡਚੇਸ ਦਾ ਟਾਈਟਲ ਮਿਲਿਆ ਹੋਇਆ ਹੈ। ਬ੍ਰਿਟਿਸ਼ ਸ਼ਾਹੀ ਪਰਿਵਾਰ ਵਿਚ ਕਦੀ ਸਦੀਆਂ ਬਾਅਦ ਇੰਝ ਹੋਇਆ ਹੈ ਜਦੋਂ ਕਿਸੇ ਨੇ ਰਾਜਸ਼ਾਹੀ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ।

 ਹਰਜਿੰਦਰ ਛਾਬੜਾ – ਪਤਰਕਾਰ 9592282333 

Previous articleRamchandra Guha history of balancing facts only help the Hindutva forces
Next articleਆਪਣਾ ਪੰਜਾਬ ਹੋਵੇ, ਐੇਨ.ਡੀ.ਏ. ਦਾ ਖ਼ਾਬ ਹੋਵੇ