ਪ੍ਰਿੰਸ ਫਿਲਿਪ ਨੇ ਪਤਨੀ ਨਾਲ ਇਕੱਲਿਆਂ ਮਨਾਇਆ 99ਵਾਂ ਜਨਮ ਦਿਨ

ਲੰਡਨ (ਸਮਾਜਵੀਕਲੀ) :  ਬਰਤਾਨੀਆ ਦੇ ਪ੍ਰਿੰਸ ਫਿਲਿਪ (ਡਿਊਕ ਆਫ਼ ਐਡਿਨਬਰਗ) ਨੇ ਪਤਨੀ ਮਹਾਰਾਣੀ ਐਲਿਜ਼ਾਬੈੱਥ (ਦੂਜੀ) ਨਾਲ ਅੱਜ ਇਕੱਲਿਆਂ ਹੀ ਜਨਮ ਦਿਨ ਮਨਾਇਆ। ਲੌਕਡਾਊਨ ਕਾਰਨ ਫਿਲਿਪ ਅਤੇ ਉਨ੍ਹਾਂ ਦੀ ਪਤਨੀ ਮਾਰਚ ਤੋਂ ਹੀ ਇਕਾਂਤਵਾਸ ’ਚ ਰਹਿ ਰਹੇ ਹਨ। ਬਕਿੰਘਮ ਪੈਲੇਸ ਨੇ ਸ਼ਾਹੀ ਜੋੜੇ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਵਿੰਡਸਰ ਕੈਸਲ ’ਚ ਪਹਿਲੀ ਜੂਨ ਨੂੰ ਖਿੱਚੀਆਂ ਗਈਆਂ ਸਨ। ਪਰਿਵਾਰ ਪਾਬੰਦੀਆਂ ਕਾਰਨ ਜ਼ੂਮ ਅਤੇ ਹੋਰ ਆਨਲਾਈਨ ਮਾਧਿਅਮਾਂ ਰਾਹੀਂ ਇੱਕ-ਦੂਜੇ ਦੇ ਸੰਪਰਕ ’ਚ ਹਨ। ਯੂਕੇ ਦੇ ਹਥਿਆਰਬੰਦ ਬਲਾਂ ਦੀਆਂ ਵੱਖ ਵੱਖ ਡਿਵੀਜ਼ਨਾਂ ਨੇ ਸੋਸ਼ਲ ਮੀਡੀਆ ’ਤੇ ਪ੍ਰਿੰਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਪ੍ਰਿੰਸ ਫਿਲਿਪ ਦਾ ਜਨਮ ਗ੍ਰੀਸ ਦੇ ਕੋਰਫੂ ’ਚ 1921 ’ਚ ਹੋਇਆ ਸੀ ਅਤੇ ਉਹ ਬ੍ਰਿਟਿਸ਼ ਇਤਿਹਾਸ ਦਾ ਸਭ ਤੋਂ ਲੰਬੇ ਸਮੇਂ ਤੱਕ ਸ਼ਾਹੀ ਸੇਵਾਵਾਂ ਨਿਭਾਉਣ ਵਾਲਾ ਵਿਅਕਤੀ ਹੈ। ਮਹਾਰਾਣੀ ਨੇ ਵੀ ਅਪਰੈਲ ’ਚ 94ਵਾਂ ਜਨਮਦਿਨ ਧੂਮਧਾਮ ਤੋਂ ਬਿਨਾਂ ਸਾਦੇ ਤਰੀਕੇ ਨਾਲ ਮਨਾਇਆ ਸੀ।

Previous articleਸ਼ਾਹਬਾਜ਼ ਸ਼ਰੀਫ ਦਾ ਟੈਸਟ ਕਰੋਨਾ ਪਾਜ਼ੇਟਿਵ
Next articleਅਮਰੀਕਾ ’ਚ ਸਤੰਬਰ ਤੱਕ ਦੋ ਲੱਖ ਨੂੰ ਢੁਕ ਜਾਵੇਗੀ ਮੌਤ ਦਰ