ਪ੍ਰਾਪਰਟੀ ਟੈਕਸ ਜਮਾਂ ਕਰਾਉਣ ਦੀ ਤਰੀਕ 31 ਦਸੰਬਰ 2020 ਕਰਨ ਦੀ ਮੰਗ

ਅੰਮ੍ਰਿਤਸਰ (ਸਮਾਜ ਵੀਕਲੀ) : ਡਾ. ਚਰਨਜੀਤ ਸਿੰਘ ਗੁਮਟਾਲਾ ਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ ਨੇ ਇੱਕ ਨਿੱਜੀ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖ ਕੇ ਪ੍ਰਾਪਰਟੀ ਟੈਕਸ ਦੀ ਤਰੀਕ ਵਧਾ ਕੇ 31 ਦਸੰਬਰ 2020 ਤੀਕ ਕਰਨ ਦੀ ਮੰਗ ਕੀਤੀ ਹੈ।ਹੁਣ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਜਿਹੜਾ ਪ੍ਰਾਪਰਟੀ ਟੈਕਸ ਲਿਆ ਜਾ ਰਿਹਾ ਹੈ, ਉਸ ਵਿੱਚ ਕੋਈ ਰੀਬੇਟ ਨਹੀਂ ਦਿੱਤੀ ਜਾ ਰਹੀ। ਉਲਟਾ ਵਿਆਜ਼ ਲਿਆ ਜਾ ਰਿਹਾ ਹੈ। ਇਹ ਵਿਆਜ਼ ਪ੍ਰਾਪਰਟੀ ਟੈਕਸ ਤੋਂ ਵੀ ਵੱਧ ਲਿਆ ਜਾ ਰਿਹਾ ਹੈ।

ਇਹ ਜਨਤਕ  ਲੁੱਟ ਹੈ। ਕਰੋਨਾ ਕਰਕੇ ਲੋਕਾਂ ਦੇ ਕਾਰੋਬਾਰ ਨਹੀਂ ਹਨ।ਲੋਕਾਂ ਨੂੰ ਰੋਟੀ ਦੀ ਫਿਕਰ ਹੈ। ਸੀਨੀਅਰ ਸਿਟੀਜਨ ਕਰੋਨਾ  ਦੇ ਡਰ ਕਰਕੇ ਘਰਾਂ ਤੋਂ ਬਾਹਰ ਜਾ ਨਹੀ  ਸਕੇ ।  ਸਰਕਾਰ  ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੇ ਤੇ  ਜਿਵੇਂ ਭਾਰਤ ਸਰਕਾਰ ਨੇ ਇਨਕਮ ਟੈਕਸ ਦੇਣ ਦੀ ਮਿਤੀ 31 ਦਸੰਬਰ 2020 ਤੀਕ ਵਧਾਈ ਹੈ,ਉਸੇ ਤਰ੍ਹਾਂ ਪੰਜਾਬ ਸਰਕਾਰ ਵੀ 31 ਦਸੰਬਰ 2020 ਤੀਕ ਪ੍ਰਾਪਰਟੀ ਟੈਕਸ ਲਵੇ, ਜਿਵੇਂ ਕਿ ਉਹ 30 ਸਤੰਬਰ 2020 ਤੀਕ ਲੈਂਦੀ ਰਹੀ ਹੈ।ਭਾਵ ਕਿ ਟੈਕਸ ਰੀਬੇਟ ਵੀ ਦੇਵੇ ਤੇ ਵਿਆਜ ਲੈਣਾ ਵੀ ਬੰਦ ਕਰੇ ।

ਜਾਰੀ ਕਰਤਾ :- ਡਾ. ਚਰਨਜੀਤ ਸਿੰਘ ਗੁਮਟਾਲਾ (94175-33060)

Previous articleਸਾਂਝਾਂ ਪਿਆਰ ਦੀਆਂ ਅੰਤਰਰਾਸ਼ਟਰੀ ਸਹਿਤਕ ਮੰਚ ਵੱਲੋਂ ਬਠਿੰਡਾ ਵਿਖੇ ਕਰਵਾਇਆ ਸਮਾਗਮ ਅਭੁੱਲ ਯਾਦਾਂ ਛੱਡ ਗਿਆ
Next articleਬੇਬੇ ਦਾ ਵੇਹੜਾ