ਪ੍ਰਸ਼ੰਸਕਾਂ ਨੇ ਗਾਂਗੁਲੀ ਦਾ ਜਨਮ ਦਿਨ ਮਨਾਇਆ

ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਭ ਗਾਂਗੁਲੀ ਅੱਜ 47 ਸਾਲ ਦਾ ਹੋ ਗਿਆ ਹੈ ਅਤੇ ਇੰਗਲੈਂਡ ਵਿੱਚ ਚੱਲ ਰਹੇ ਵਿਸ਼ਵ ਕੱਪ ਵਿੱਚ ਕਮੈਂਟੇਟਰ ਦੀ ਭੂਮਿਕਾ ਵਿੱਚ ਰੁਝੇਵੇਂ ਕਾਰਨ ਉਸ ਦੇ ਸ਼ਹਿਰ ਵਿੱਚ ਨਾ ਹੋਣ ਦੇ ਬਾਵਜੂਦ ਉਸ ਦੇ ਪ੍ਰਸ਼ੰਸਕਾਂ ਨੇ ਇੱਥੇ ਜਸ਼ਨ ਮਨਾਇਆ, ਜਦਕਿ ਟੀਮ ਦੇ ਉਸ ਦੇ ਸਾਬਕਾ ਸਾਥੀਆਂ ਨੇ ਸੋਸ਼ਲ ਮੀਡੀਆ ’ਤੇ ਉਸ ਨੂੰ ਵਧਾਈ ਦਿੱਤੀ।
ਇੱਥੇ ਬੇਹਾਲਾ ਵਿੱਚ ਗਾਂਗੁਲੀ ਦੇ ਘਰ ਨੇਡ਼ੇ ਰਹਿਣ ਵਾਲੇ ਉਸ ਦੇ ਇੱਕ ਪ੍ਰਸ਼ੰਸਕ ਰਤਨ ਹਲਦਰ ਨੇ ਆਪਣੇ ਆਦਰ਼ਸ ਖਿਡਾਰੀ ਦਾ ਜਨਮ ਦਿਨ ਸਕੂਲੀ ਬੱਚਿਆਂ ਨੂੰ ਮਠਿਆਈ ਅਤੇ ਕੇਕ ਵੰਡ ਕੇ ਮਨਾਇਆ।

Previous articleਹਿਮਾ ਦਾਸ ਨੇ ਦੂਜਾ ਸੋਨ ਤਗ਼ਮਾ ਜਿੱਤਿਆ
Next articleਬੈਡਮਿੰਟਨ ਕੈਨੇਡਾ ਓਪਨ: ਕਸ਼ਿਅਪ ਉਪ ਜੇਤੂ