ਪ੍ਰਮੋਸ਼ਨਾਂ ਸਬੰਧੀ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਵਫ਼ਦ ਨੇ ਡੀ ਈ ਓ (ਐਲੀ.) ਨੂੰ ਮੰਗ ਪੱਤਰ ਸੌਂਪਿਆ

ਕੈਪਸਨ --- ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਸਬੰਧੀ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਵਫ਼ਦ ਆਗੂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ) ਕਪੂਰਥਲਾ ਨੂੰ ਮੰਗ ਪੱਤਰ ਸੌਂਪਦੇ ਹੋਏ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)–  ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਕਪੂਰਥਲਾ ਅਤੇ ਅਧਿਆਪਕਾਂ ਦਾ ਇਕ ਵਫ਼ਦ ਯੂਨੀਅਨ ਦੇ ਸੂਬਾ ਮੀਤ ਸਕੱਤਰ ਰਵੀ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਧਿਕਾਰੀ ( ਐਲੀਮੈਂਟਰੀ) ਕਪੂਰਥਲਾ ਗੁਰਭਜਨ ਸਿੰਘ ਲਾਸਾਨੀ ਨੂੰ ਮਿਲਿਆ,ਅਤੇ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਕਰਨ ਸਬੰਧੀ ਮੰਗ ਪੱਤਰ ਵੀ ਸੌਂਪਿਆ। ਯੂਨੀਅਨ ਦੇ ਵਫ਼ਦ ਵਿੱਚ ਸ਼ਾਮਲ ਰਵੀ ਵਾਹੀ, ਅਪਿੰਦਰ ਥਿੰਦ, ਗੁਰਵਿੰਦਰ ਸਿੰਘ, ਸੁਰਿੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ ਵਾਲੀਆ, ਪੰਕਜ ਧੀਰ, ਕੁਲਬੀਰ ਸਿੰਘ, ਬਿਕਰਮਜੀਤ ਸਿੰਘ, ਅਤੇ ਮਹੰਮਦ ਅੰਸਾਰੀ ਆਦਿ ਅਧਿਆਪਕ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਕਪੂਰਥਲਾ ਨੂੰ ਲਿਖਤੀ ਮੰਗ ਪੱਤਰ ਰਾਹੀ ਅਪੀਲ ਕੀਤੀ ਗਈ ਜ਼ਿਲ੍ਹੇ ਵਿੱਚ ਸੈਂਟਰ ਹੈਡ ਟੀਚਰਾਂ ਅਤੇ ਹੈਡ ਟੀਚਰਾਂ ਦੀਆਂ ਵੱਡੀ ਗਿਣਤੀ ਵਿੱਚ ਖਾਲੀ ਅਸਾਮੀਆਂ ਨੂੰ ਪੂਰਾ ਕਰਨ ਲਈ ਪ੍ਰਮੋਸ਼ਨ ਚੈਨਲ ਜਲਦ ਸ਼ੁਰੂ ਕੀਤਾ ਜਾਵੇ। ਅਧਿਆਪਕਾਂ ਦੇ ਵਫਦ ਨੂੰ ਜ਼ਿਲਾ ਸਿੱਖਿਆ ਅਧਿਕਾਰੀ( ਐਲੀਮੈਂਟਰੀ) ਕਪੂਰਥਲਾ ਗੁਰਭਜਨ ਸਿੰਘ ਲਾਸਾਨੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਪ੍ਰਮੋਸ਼ਨ ਚੈਨਲ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਜਲਦੀ ਹੀ  ਪ੍ਰਮੋਸ਼ਨ ਚੈਨਲ ਪ੍ਰਕਿਰਿਆ ਨੂੰ ਮੁਕੰਮਲ ਕਰ ਲਿਆ ਜਾਵੇਗਾ।
Previous article551ਵਾਂ ਗੁਰਪੁਰਬ ਯਾਦਗਾਰੀ ਤਰੀਕੇ ਨਾਲ ਮਨਾਉਣ ਲਈ ਪੰਜਾਬ ਸਰਕਾਰ ਵਲੋਂ ਤਿਆਰੀ ਸ਼ੁਰੂ
Next articleकैप्टन हरमिंदर सिंह द्वारा जरूरतमंद परिवार को 6 महीने का राशन भेंट