ਪੋਥੀ ਪਰਬਤ

ਸਤਗੁਰ ਸਿੰਘ

 

(ਸਮਾਜ ਵੀਕਲੀ)

ਬੋਹੜਾਂ ਥੱਲੋਂ ਤਰਕਸ਼ ਬਣਕੇ
ਉੱਠਦੇ ਬੁੱਧ ਅਕੀਦੇ।
ਦੇਹਾਂ ਉੱਤੇ ਕੱਢਦੇ ਰਹਿੰਦੇ
ਤੇਗਾਂ ਨਾਲ ਕਸੀਦੇ।
ਚਾਨਣ ਵੰਡਦੇ ਹੋ ਕੇ ਨੀਵੇਂ
ਫੁੱਲਾਂ ਦੀਆਂ ਦੇਗਾਂ।
ਰੂਹਾਂ ਨੂੰ ਰੁਤਬੇ ਬਖਸ਼ਦੀਆਂ
ਸ੍ਰੀ ਸਾਹਿਬ ਹੋ ਤੇਗਾਂ।
ਭਗਤੀ ਸ਼ਕਤੀ ਇਕੋ ਹੋਈ
ਜਿਉਂ ਧੁੱਪਾਂ ਤੇ ਘਟਾਵਾਂ।
ਮਸਜਿੱਦ ਉੱਤੇ ਪੈੰਦਾ ਜਿੱਥੇ
ਮੰਦਰ ਦਾ ਪਰਛਾਵਾਂ।
ਮਸਜਿੱਦ ਉੱਤੇ ਪੈੰਦਾ ਜਿੱਥੇ
ਮੰਦਰ ਦਾ ਪਰਛਾਵਾਂ।
ਗੁਰੂ ਘਰਾਂ ਦੇ ਗੁੰਬਦ ਕਰਦੇ
ਧੂਣਿਆਂ ਉੱਤੇ ਛਾਵਾਂ।
ਅੱਖਰ ਸਾਡੇ ਬਾਪੂ ਵਰਗੇ
ਪੋਥੀਆਂ ਜਾਪਣ ਮਾਵਾਂ।
ਕੰਘੇ ਬਣ ਸੁਲਝਾ ਹੀ ਲੈੰਦੇ
ਰਮਜ਼ਾਂ ਦੀ ਜਟਾਵਾਂ।
ਸਤਗੁਰ ਸਿੰਘ
98723-77057
Previous articleਸਰਬੱਤ ਦੇ ਕਨਾਤ
Next articleਅਕਲ ਦੀ ਪੋਥੀ