ਪੈਨਸ਼ਨ ਵਿਚ ਵਾਧੇ ਲਈ ਗੱਲਬਾਤ ਸ਼ੁਰੂ: ਕਿਰਤ ਮੰਤਰੀ

ਕਿਰਤ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਅੱਜ ਸੰਸਦ ਵਿਚ ਕਿਹਾ ਕਿ ਈਪੀਐੱਫ ਵਾਲੇ ਕਰਮਚਾਰੀਆਂ ਦੀ ਪੈਨਸ਼ਨ ਵਿਚ ਘੱਟੋ ਘੱਟ ਵਾਧਾ ਕਰ ਕੇ 2000 ਰੁਪਏ ਕਰਨ ਨਾਲ ਸਰਕਾਰ ’ਤੇ 4,671 ਕਰੋੜ ਰੁਪਏ ਤੇ 3000 ਰੁਪਏ ਕਰਨ ਨਾਲ 11, 696 ਕਰੋੜ ਰੁਪਏ ਦਾ ਬੋਝ ਪਵੇਗਾ। ਇਕ ਕਮੇਟੀ ਵੱਲੋਂ ਮੌਜੂਦਾ ਸਮੇਂ ਮਿਲਦੀ ਹਜ਼ਾਰ ਰੁਪਏ ਪੈਨਸ਼ਨ ਵਧਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਸ ’ਤੇ ਅੱਜ ਸ੍ਰੀ ਗੰਗਵਾਰ ਨੇ ਕਿਹਾ ਕਿ ਇਸ ਸਬੰਧੀ ਕਰਮਚਾਰੀਆਂ ਦੀ ਸੰਸਥਾ ਈਪੀਐੱਫਓ ਤੇ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਵਿਚਾਲੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।

Previous articleਆਈਪੀਐਲ ਤੇ ਵਿਸ਼ਵ ਕੱਪ ਦੇ ਹਾਲਾਤ ਵੱਖਰੇ: ਚਾਹਲ
Next articleਆਸਟਰੇਲੀਆ ਤੇ ਇੰਗਲੈਂਡ ’ਚ ਚੁਣੌਤੀਪੂਰਨ ਟੱਕਰ ਅੱਜ