ਪੈਗ਼ਾਮ ਸਵੈ ਸਹਾਈ ਗਰੁੱਪ ਨੇ ਸਿਖਲਾਈ ਦੌਰਾਨ ਤਿਆਰ ਕੀਤੇ ਮਾਸਕ

ਕੈਪਸ਼ਨ-ਪੈਗ਼ਾਮ ਸਵੈ ਸਹਾਈ ਗਰੁੱਪ ਦੇ ਮੈਂਬਰ ਸਿਖਲਾਈ ਦੌਰਾਨ ਤਿਆਰ ਕੀਤੇ ਮਾਸਕ ਨਾਲ

ਸਵੈ ਸਹਾਈ ਗਰੁੱੱਪ ਜੋ ਪਿੰਡਾਂ ਦੀ ਕਾਇਆ ਕਲਪ ਕਰ ਸਕਦੇ ਹਨ-ਅਟਵਾਲ

  ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-   ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਪਿੰਡ ਹੁਸੈਨਪੁਰ ਦੇ ਪੈਗ਼ਾਮ ਸਵੈ ਸਹਾਈ ਗਰੁੱਪ ਦੀਆਂ ਮੈਂਬਰਾਂ ਨੂੰ  ਆਰਥਿਕ ਅਤੇ ਸਮਾਜਿਕ ਪੱਧਰ ਤੇ ਮਜਬੂਤ ਬਣਾਉਣ ਲਈ ਥੋੜ੍ਹੇ ਦਿਨਾਂ ਦਾ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਦਾ ਮਕਸਦ ਸੀ ਕਿ ਸਵੈ ਸਹਾਈ ਗਰੁੱਪਾਂ ਦੀਆਂ ਮੈਂਬਰਾਂ ਦੇ ਨਾਲ਼ ਨਾਲ਼ ਉਨ੍ਹਾਂ ਦੀਆਂ ਲੜਕੀਆਂ ਵੀ ਹੱਥੀਂ ਕੰਮ ਕਰਨ ਵਿੱਚ ਰੁਚੀ ਰੱਖਣ।ਥੋੜ੍ਹੇ ਦਿਨਾਂ ਦੇ ਸਿਖਲਾਈ ਕੈਂਪ ਵਿੱਚ ਔਰਤਾਂ ਅਤੇ ਲੜਕੀਆਂ ਨੇ ਦਿਲਚਸਪੀ ਨਾਲ ਸਿਲਾਈ ਕਢਾਈ ਦੀ ਗੁਰ ਸਿਖੇ। ਜਿਸ ਦੇ ਫਲਸਰੂਪ ਸਿਖਿਆਰਥੀਆਂ ਨੇ ਸੂਤੀ ਕੱਪੜੇ ਦੇ ਮਾਸਕ ਤਿਆਰ ਕੀਤੇ।

ਯਾਦ ਰਹੇ ਕਿ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਮੁਫ਼ਤ ਵੰਡੇ ਜਾਂਦੇ ਮਾਸਕ ਸਵੈ ਸਹਾਈ ਗਰੁੱਪਾਂ ਦੁਆਰਾ ਤਿਆਰ ਕਰਵਾਏ ਜਾਂਦੇ ਹਨ। ਸੰਸਥਾ ਵੱਲੋਂ ਚਲਾਈ ਜਾ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਸਵੈ ਸਹਾਈ ਗਰੁੱਪ ਅਜਿਹਾ ਮਾਧਿਅਮ ਹੈ ਜੋ ਪਿੰਡਾਂ ਦੀ ਕਾਇਆ ਕਲਪ ਕਰ ਸਕਦੇ ਹਨ ਉਨ੍ਹਾਂ ਕਿਹਾ ਪਿੰਡਾਂ ਦੀਆਂ ਗਰੀਬ ਵਰਗ ਦੀਆਂ ਉੱਦਮੀ ਔਰਤਾਂ ਨੂੰ ਸਵੈ ਸਹਾਈ ਗਰੁੱਪਾਂ ਦੀ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।

ਕਿਉਂਕ ਸਾਡੀ ਸੰਸਥਾ ਸਵੈ ਸਹਾਈ ਗਰੁੱਪਾਂ ਤੱਕ ਆਪ ਪਹੁੰਚ ਕਰਦੀ ਹੈ। ਉਨਾਂ ਹੋਰ ਅੱਗੇ ਆਖਿਆ ਕਿ ਕਰੋਨਾ ਨਾਲ ਲੜਨ ਲਈ ਸਾਨੂੰ ਸਾਰਿਆਂ ਨੂੰ ਯਤਨਸ਼ੀਲ਼ ਰਹਿਣਾ ਪਵੇਗਾ। ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ, ਪੈਗ਼ਾਮ ਸਵੈ ਸਹਾਈ ਗਰੁੱਪ ਦੀ ਪ੍ਰਧਾਨ ਮਗਰੇਟ, ਅਲਵੀਨਾ, ਅਸਟੀਨਾ, ਰੁਪਿੰਦਰ, ਸੁਮਨ ਬਾਲਾ, ਰਜਨੀ, ਸੰਦੀਪ ਕੌਰ, ਨਿਸ਼ਾ, ਸੁਖਜੀਵਨ, ਪਰਮਜੀਤ ਕੌਰ, ਕਮਲਦੀਪ ਕੌਰ ਹਾਜ਼ਰ ਸਨ

Previous articleShama Sikander: I was first one to speak about casting couches
Next articleDid Dawood fund movies of Pak actress Mehwish Hayat and get close to her?