ਪੇਅਟੀਐੱਮ ਵਾਲੇਟ ’ਚ ਕਰੈਡਿਟ ਨਾਲ ਪੈਸੇ ਪਾਉਣ ’ਤੇ ਲੱਗੇਗਾ 2 ਫ਼ੀਸਦੀ ਚਾਰਜ

ਨਵੀਂ ਦਿੱਲੀ (ਸਮਾਜ ਵੀਕਲੀ) :ਪੇਅਟੀਐੱਮ ਵਰਤੋਂਕਾਰਾਂ ਨੂੰ ਕਰੈਡਿਟ ਕਾਰਡ ਰਾਹੀਂ ਆਪਣੇ ਈ-ਵਾਲੇਟ ’ਚ ਪੈਸੇ ਪਾਉਣ ’ਤੇ 2 ਫ਼ੀਸਦੀ ਚਾਰਜ ਅਦਾ ਕਰਨਾ ਪਵੇਗਾ। ਹੁਣ ਤੱਕ ਵਰਤੋਂਕਾਰਾਂ ਨੂੰ ਇੱਕ ਮਹੀਨੇ ’ਚ 10 ਹਜ਼ਾਰ ਰੁਪਏ ਤੋਂ ਵੱਧ ਰਕਮ ਕਰੈਡਿਟ ਕਾਰਡ ਰਾਹੀਂ ਈ-ਵਾਲੇਟ ’ਚ ਅਪਲੋਡ ਕਰਨ ’ਤੇ ਹੀ 2 ਫ਼ੀਸਦੀ ਚਾਰਜ ਲੱਗਦਾ ਸੀ। ਪੇਅਟੀਐੱਮ ਵਾਲੇਟ ’ਚ ਪੈਸੇ ਪਾਉਣ ਲੱਗਿਆਂ ਨਜ਼ਰ ਆਉਂਦੇ ਇੱਕ ਮੈਸਜ ’ਚ ਦੱਸਿਆ ਜਾ ਰਿਹਾ ਹੈ, ‘ਕਰੈਡਿਟ ਰਾਹੀਂ ਪੈਸੇ ਅਪਲੋਡ ਕਰਨ ’ਤੇ 2 ਫ਼ੀਸਦੀ ਮਾਮੂਲੀ ਚਾਰਜ ਲੱਗੇਗਾ। ਜਦੋਂ ਤੁਸੀਂ ਕਰੈਡਿਟ ਕਾਰਡ ਰਾਹੀਂ ਪੈਸੇ ਅਪਲੋਡ ਕਰਦੇ ਹੋ ਤਾਂ ਅਸੀਂ ਤੁਹਾਡੇ ਬੈਂਕ/ਅਦਾਇਗੀ ਨੈੱਟਵਰਕ ਨੂੰ ਭਾਰੀ ਚਾਰਜ ਅਦਾ ਕਰਦੇ ਹਾਂ ਜਦਕਿ ਤੁਹਾਨੂੰ 2 ਫ਼ੀਸਦੀ ਮਾਮੂਲੀ ਚਾਰਜ ਲੱਗਦਾ ਹੈ। ਮੁਫ਼ਤ ’ਚ ਪੈਸੇ ਅਪਲੋਡ ਕਰਨ ਲਈ ਯੂਪੀਆਈ ਜਾਂ ਡੈਬਿਟ ਕਾਰਡ ਦੀ ਵਰਤੋਂ ਕੀਤੀ ਜਾਵੇ।’

Previous articleਅਮਰੀਕਾ: ਅੰਤਿਮ ਰਾਸ਼ਟਰਪਤੀ ਬਹਿਸ ’ਚ ਭਾਰਤ ਤੇ ਗੁਆਂਢੀ ਮੁਲਕਾਂ ਦੇ ਜ਼ਿਕਰ ਦੀ ਸੰਭਾਵਨਾ
Next articleਭੁੱਖਮਰੀ: ਦਰਜਾਬੰਦੀ ਵਿਚ ਭਾਰਤ 94ਵੇਂ ਸਥਾਨ ’ਤੇ