ਪੁਲੀਸ ਨੇ ਗਾਂਧੀ ਸਮ੍ਰਿਤੀ ਨੇੜੇ ‘ਭਾਰਤ ਜੋੜੋ ਸੰਵਿਧਾਨ ਬਚਾਓ ਯਾਤਰਾ’ ਰੋਕੀ

ਨਵੀਂ ਦਿੱਲੀ- ਇੱਥੇ ਗਾਂਧੀ ਸਮ੍ਰਿਤੀ ਨੇੜੇ ਅੱਜ ਦਿੱਲੀ ਪੁਲੀਸ ਨੇ ਸੰਵਿਧਾਨ ‘ਬਚਾਉਣ’ ਅਤੇ ਦੇਸ਼ ਦੀ ਏਕਤਾ ਲਈ ਕੱਢੀ ਜਾਣ ਵਾਲੀ ਯਾਤਰਾ ਨੂੰ ਕਥਿਤ ਤੌਰ ’ਤੇ ਰੋਕ ਲਿਆ ਅਤੇ ਇਸ ਯਾਤਰਾ ਦਾ ਹਿੱਸਾ ਬਣੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਦੱਸਿਆ ਕਿ ਅੱਜ ਸਵੇਰੇ ਇੱਥੋਂ ਰਾਜਘਾਟ ਨੇੜਿਓਂ ਗਾਂਧੀ ਸਮ੍ਰਿਤੀ ਮਿਊਜ਼ੀਅਮ ਤੋਂ ਸ਼ੁਰੂ ਹੋਣ ਵਾਲੀ ‘ਭਾਰਤ ਜੋੜੋ ਸੰਵਿਧਾਨ ਬਚਾਓ ਯਾਤਰਾ’ ਕੱਢੇ ਜਾਣ ਦੀ ਪੁਲੀਸ ਨੇ ਆਗਿਆ ਨਹੀਂ ਦਿੱਤੀ ਅਤੇ ਯਾਤਰਾ ਵਿੱਚ ਸ਼ਾਮਲ ਪ੍ਰਸ਼ਾਂਤ ਭੂਸ਼ਣ ਤੇ ਹੋਰ ਲੋਕਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਹ ਯਾਤਰਾ ਯਾਦਵ ਸਣੇ ਨਮਰਦਾ ਬਚਾਓ ਅੰਦੋਲਨ ਦੇ ਆਗੂ ਡਾ. ਸੁਨੀਲਮ ਅਤੇ ਕਈ ਸਿਆਸੀ ਪਾਰਟੀਆਂ ਦੇ ਆਗੂੁਆਂ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੱਢੇ ਜਾਣ ਲਈ ਉਲੀਕੀ ਗਈ ਸੀ। ਯਾਦਵ ਨੇ ਟਵੀਟ ਕੀਤਾ, ‘‘ਯਾਤਰਾ ਲਈ ਪ੍ਰਵਾਨਗੀ ਲਈ ਗਈ ਸੀ। ਪਰ ਬੀਤੇ ਦਿਨ ਅਚਾਨਕ ਹੀ ਪੁਲੀਸ ਨੇ ਪ੍ਰਵਾਨਗੀ ਰੱਦ ਕਰ ਦਿੱਤੀ। ਯਾਤਰਾ ਵਿੱਚ ਹਿੱਸਾ ਲੈਣ ਵਾਲਿਆਂ ਨਾਲ ਬੁਰਾ ਵਿਹਾਰ ਕੀਤਾ ਗਿਆ, ਹਿਰਾਸਤ ਵਿੱਚ ਲਿਆ ਗਿਆ ਅਤੇ ਮੰਦਰ ਮਾਰਗ ਪੁਲੀਸ ਸਟੇਸ਼ਨ ਲਿਜਾਇਆ ਗਿਆ।’’ ਇਸ ਬਾਰੇ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੁਝ ਲੋਕਾਂ ਨੇ ਬਿਨਾਂ ਆਗਿਆ ਯਾਤਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਲੋਕਤੰਤਰਿਕ ਜਨਤਾ ਦਲ ਦੇ ਆਗੂ ਅਰੁਣ ਕੁਮਾਰ ਸ੍ਰੀਵਾਸਤਵ, ਜੋ ਇਸ ਯਾਤਰਾ ਦੇ ਕਨਵੀਨਰਾਂ ਵਿੱਚ ਸ਼ਾਮਲ ਹਨ, ਨੇ ਬਿਆਨ ਰਾਹੀਂ ਕਿਹਾ ਕਿ ਇਹ ਯਾਤਰਾ 16 ਸੂਬਿਆਂ ਵਿੱਚ ਜਾਵੇਗੀ ਅਤੇ 23 ਮਾਰਚ ਨੂੰ ਸਮਾਪਤ ਹੋਵੇਗੀ। ਇਹ ਯਾਤਰਾ ਬਾਅਦ ਦੁਪਹਿਰ ਸ਼ੁਰੂ ਹੋਈ

Previous articleKerala girl with coronavirus, moved to Thrissur hospital
Next articleਅਨੁਰਾਗ ਦੇ ਤਿੰਨ ਅਤੇ ਪਰਵੇਸ਼ ਦੇ ਚਾਰ ਦਿਨ ਪ੍ਰਚਾਰ ਕਰਨ ’ਤੇ ਰੋਕ