ਪੁਲਿਸ ਚੌਂਕੀ ਭੁਲਾਣਾ ਵਲੋਂ ਦੇਸੀ ਨਜ਼ਾਇਜ ਸ਼ਰਾਬ ਸਮੇਤ ਇਕ ਕਾਬੂ

ਕੈਪਸ਼ਨ-ਕਥਿਤ ਤੌਰ ਤੇ ਨਜ਼ਾਇਜ ਸ਼ਰਾਬ ਸਮੇਤ ਕਾਬੂ ਕੀਤੇ ਵਿਅਕਤੀ ਨਾਲ ਪੁਲਿਸ ਪਾਰਟੀ ਭੁਲਾਣਾ। ਤਸਵੀਰ : ਸੋਢੀ

ਕਪੂਰਥਲਾ, (ਸਮਾਜ ਵੀਕਲੀ)(ਕੌੜਾ )- ਜ਼ਿਲਾ ਪੁਲਿਸ ਮੁਖੀ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਪੁਲਿਸ ਚੌਂਕੀ ਭੁਲਾਣਾ ਨੇ ਇਕ ਵਿਅਕਤੀ ਨੂੰ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਚੌਂਕੀ ਭੁਲਾਣਾ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੋਂਕੀ ਭੁਲਾਣਾ ਦੇ ਏ. ਐਸ. ਆਈ. ਗੁਰਦਿਆਲ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰਨ ਦੌਰਾਨ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਜਾ ਰਹੇ ਸਨ ਕਿ ਖੈੜਾ ਦੋਨਾ ਨਜਦੀਕ ਕਿਪਸ ਸਕੂਲ ਦੇ ਨੇੜੇ ਇਕ ਮੋਨੇ ਵਿਅਕਤੀ ਨੂੰ ਜਿਸ ਦੇ ਹੱਥ ਵਿਚ ਪਲਾਸਟਿਕ ਦੀ ਕੈਨੀ ਫੜੀ ਹੋਈ ਸੀ, ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਨੂੰ ਪੁਲਿਸ ਨੇ ਪਿੱਛਾ ਕਰਕੇ ਫੜ ਲਿਆ। ਉਕਤ ਕੈਨੀ ਵਿਚ ਦੇਸੀ ਨਜ਼ਾਇਜ 24 ਬੋਤਲਾਂ ਸ਼ਰਾਬ ਸੀ। ਕਥਿਤ ਵਿਅਕਤੀ ਦੀ ਪਹਿਚਾਣ ਬਲਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਖੈੜਾ ਦੋਨਾ ਵਜੋਂ ਹੋਈ। ਪੁਲਿਸ ਨੇ ਕਥਿਤ ਵਿਅਕਤੀ ਖਿਲਾਫ ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Previous articleਸੰਤ ਗਿਰਧਾਰੀ ਨਾਥ ਤੇ ਸਾਥੀਆਂ ਤੇ ਝੂਠਾ ਮੁਕੱਦਮਾ ਦਰਜ਼ ਕਰਵਾਇਆ ਗਿਆ ਸੀ – ਸੰਤ ਸੇਵਕ ਨਾਥ
Next articleਯੂ.ਕੇ. ‘ਚ ਹੁਣ ਪ੍ਰਾਇਮਰੀ ਸਕੂਲ ਖੋਲ੍ਹਣ ਦਾ ਐਲਾਨ