ਪੁਰੀ ਰੱਥ ਯਾਤਰਾ ਨੂੰ ਆਮ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾਂ ਪ੍ਰਵਾਨਗੀ

ਨਵੀਂ ਦਿੱਲੀ (ਸਮਾਜਵੀਕਲੀ):  ਸੁਪਰੀਮ ਕੋਰਟ ਨੇ ਅੱਜ ਆਮ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾਂ ਭਗਵਾਨ ਜਗਨਨਾਥ ਪੁਰੀ ਰੱਥ ਯਾਤਰਾ ਲਈ ਪ੍ਰਵਾਨਗੀ ਦੇ ਦਿੱਤੀ ਹੈ। ਉੜੀਸਾ ਸਰਕਾਰ ਨੇ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਇਹ ਇਤਿਹਾਸਕ ਤੇ ਧਾਰਮਿਕ ਰੱਥ ਯਾਤਰਾ ਆਮ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾਂ ਸੀਮਤ ਰਸਤੇ ’ਚ ਸਜਾਈ ਜਾ ਸਕਦੀ ਹੈ, ਜਿਸ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਹੁਕਮ ਸੁਣਾਇਆ ਹੈ।

ਚੀਫ਼ ਜਸਟਿਸ ਐੱਸਏ ਬੋਬੜੇ, ਜਸਟਿਸ ਦਿਨੇਸ਼ ਮਹੇਸ਼ਵਰੀ ਤੇ ਜਸਟਿਸ ਏਐੱਸ ਬੋਪੰਨਾ ਦੇ ਬੈਂਚ ਨੇ ਉੜੀਸਾ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਇਹ ਯਾਤਰਾ ਸਜਾਉਣ ਸਮੇਂ ਪੁਰੀ ਸ਼ਹਿਰ ’ਚ ਕਰਫਿਊ ਲਾਇਆ ਜਾਵੇ ਅਤੇ ਰੱਥ ਨੂੰ ਖਿੱਚਣ ਲਈ ਸਿਰਫ਼ 500 ਲੋਕ ਹੀ ਸ਼ਮੂਲੀਅਤ ਕਰਨ।

Previous articleਆਈਸੀਐੱਸਈ ਪ੍ਰੀਖਿਆਵਾਂ ਬਾਰੇ ਰੁਖ਼ ਸਪੱਸ਼ਟ ਕਰੇ ਮਹਾਰਾਸ਼ਟਰ ਸਰਕਾਰ: ਹਾਈ ਕੋਰਟ
Next articleUS COVID-19 deaths top 120,000