ਪੁਰਾਣੇ ਦਿਨਾਂ ਨੂੰ ਯਾਦ ਕਰਕੇ ਧਰਮਿੰਦਰ ਹੋਏ ਭਾਵੁਕ, ਰਿਐਲਿਟੀ ਸ਼ੋਅ ਦੇ ਸੈੱਟ ”ਤੇ ਕੀਤਾ ਵੱਡਾ ਖੁਲਾਸਾ

ਮੁੰਬਈ  : ਬਾਲੀਵੁੱਡ ਦੇ ਹੀਮੈਨ ਧਰਮਿੰਦਰ ਕਈ ਦਹਾਕਿਆਂ ਤੋਂ ਆਪਣੀ ਸ਼ਾਨਦਾਰ ਅਦਾਕਾਰੀ ਕਾਰਨ ਫੈਨਜ਼ ਦੇ ਦਿਲਾਂ ‘ਤੇ ਰਾਜ਼ ਕਰਦੇ ਆ ਰਹੇ ਹਨ। ਧਰਮਿੰਦਰ ਦੇ ਸਫਲ ਹੋਣ ਪਿੱਛੇ ਕਈ ਸੰਘਰਸ਼ ਦੀਆਂ ਕਹਾਣੀਆਂ ਹਨ। ਆਮ ਲੋਕਾਂ ਵਾਂਗ ਉਨ੍ਹਾਂ ਲਈ ਵੀ ਆਪਣੀ ਮੰਜਿਲ ਨੂੰ ਪਾਉਣਾ ਬਹੁਤਾ ਸੋਖਾ ਨਹੀਂ ਸੀ। ਹਾਲ ਹੀ ‘ਚ ‘ਇੰਡੀਅਨ ਆਈਡਲ 11’ ਦੇ ਮੰਚ ‘ਤੇ ਧਰਮਿੰਦਰ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ, ”ਮੈਂ ਆਪਣੇ ਸ਼ੁਰੂਆਤੀ ਦਿਨਾਂ ‘ਚ ਗੈਰੇਜ ‘ਚ ਸੋਇਆ ਕਰਦਾ ਸੀ ਕਿਉਂਕਿ ਮੁੰਬਈ ‘ਚ ਰਹਿਣ ਲਈ ਮੇਰਾ ਕੋਈ ਘਰ ਨਹੀਂ ਸੀ। ਮੁੰਬਈ ‘ਚ ਰਹਿਣ ਲਈ ਮੈਂ ਇਕ ਡ੍ਰਿਲਿੰਗ ਫਰਮ ਵਿਚ ਕੰਮ ਕਰਦਾ ਸੀ, ਜਿੱਥੇ ਮੈਨੂੰ 200 ਰੁਪਏ ਮਿਲਦੇ ਸਨ। ਮੈਂ ਕੁਝ ਹੋਰ ਪੈਸੇ ਕਮਾਉਣ ਲਈ ਓਵਰਟਾਈਮ ਕੰਮ ਕਰਦਾ ਸੀ।”

ਧਰਮਿੰਦਰ ਦੇ ਇਸ ਕਿੱਸੇ ਨੂੰ ਯਾਦ ਕਰਕੇ ਉਸ ਸਮੇਂ ਇਮੋਸ਼ਨਲ ਹੋ ਗਏ ਜਦੋਂ ‘ਇੰਡੀਅਨ ਆਈਡਲ’ ਦੇ 11ਵੇਂ ਸੀਜ਼ਨ ਦੇ ਇਕ ਕੰਟੈਸਟੇਂਟ ਨੇ ਸਾਲ 1976 ‘ਚ ਉਨ੍ਹਾਂ ਦੀ ਸੁਪਰਹਿੱਟ ਫਿਲਮ ‘ਚਰਸ’ ਦੇ ਸੌਂਗ ‘ਕਾਲ ਕੀ ਹਸੀਨ ਮਿਲਤ ਮੈਂ’ ਦੇ ਗੀਤ ‘ਤੇ ਪਰਫਾਰਮ ਕੀਤਾ।
ਦੱਸਣਯੋਗ ਹੈ ਕਿ ਧਰਮਿੰਦਰ ਮੂਲ ਰੂਪ ਤੋਂ ਪੰਜਾਬ ਦੇ ਰਹਿਣ ਵਾਲੇ 70 ਅਤੇ 80 ਦੇ ਦਹਾਕੇ ਦੇ ਟੌਪ ਅਦਾਕਾਰ ਸਨ। ਧਰਮਿੰਦਰ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਆਪਣੇ ਫਾਰਮ ਹਾਊਮ ‘ਤੇ ਆਪਣਾ ਸਮਾਂ ਬਿਤਾਉਂਦੇ ਅਤੇ ਖੇਤੀ ਕਰਦੇ ਹਨ, ਜਿਸ ਦੀਆਂ ਤਸਵੀਰਾਂ ਅਤੇ ਵਡੀਓ ਉਹ ਆਏ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।

ਹਰਜਿੰਦਰ ਛਾਬੜਾ-ਪਤਰਕਾਰ 9592282333

Previous articleਤਣਾਅ ਨਹੀਂ ਤਿਆਰੀ ਨਾਲ ਦਿਓ ਪ੍ਰੀਖਿਆ
Next article WILL EVER JUSTICE FOR THE DALITS PREVAIL