ਪਿੱਕਅਪ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ; ਪਤੀ-ਪਤਨੀ ਤੇ ਧੀ ਦੀ ਮੌਤ

ਪਾਤੜਾਂ (ਸਮਾਜਵੀਕਲੀ):  ਸ਼ੁੱਕਰਵਾਰ ਦੇਰ ਰਾਤ ਪਾਤੜਾਂ ਪਟਿਆਲਾ ਮੁੱਖ ਸੜਕ ਉੱਤੇ ਪਿੱਕਅਪ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਵਿੱਚ ਪਤੀ-ਪਤਨੀ ਤੇ ਧੀ ਦੀ ਮੌਤ ਹੋ ਗਈ। ਹਾਦਸੇ ਮਗਰੋਂ ਪਿੱਕਅਪ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੁਝ ਦੂਰੀ ’ਤੇ ਪਿੱਕਅਪ ਦਾ ਟਾਇਰ ਫਟ ਗਿਆ ਤੇ ਲੋਕਾਂ ਨੇ ਗੱਡੀ ਚਾਲਕ ਨੂੰ ਕਾਬੂ ਕਰ ਲਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪੁੱਜੀ। ਇਸ ਹਾਦਸੇ ਵਿੱਚ ਪਤੀ ਪਤਨੀ ਦੀ ਥਾਏਂ ਮੌਤ ਹੋ ਗਈ ਜਦੋਂ ਕਿ ਲੜਕੀ ਦੀ ਹਸਪਤਾਲ ਪੁੱਜ ਕੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਦੇਧਨਾ ਦੀ ਗਗਨਦੀਪ ਕੌਰ ਆਪਣੇ ਪਤੀ ਕਰਮਚੰਦ ਤੇ ਧੀ ਪ੍ਰੀਤੀ ਨਾਲ ਪਾਤੜਾਂ ਆਪਣੀ ਬਿਮਾਰ ਮਾਂ ਦਾ ਪਤਾ ਲੈਣ ਆਈ ਸੀ ਤੇ ਦੇਰ ਰਾਤ ਉਹ ਮੋਟਰਸਾਈਕਲ ’ਤੇ ਵਾਪਸ ਪਿੰਡ ਦੇਧਨਾ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ।

Previous articleਬਾਦਲਕਿਆਂ ਤੇ ਟੌਹੜਿਆਂ ਦਾ ਸਿਆਸੀ ਮਿਲਾਪ ਸ਼ੁਰੂ
Next articleਐਲਜੀ ਤੇ ਕੇਜਰੀਵਾਲ ਨਾਲ ਕੱਲ੍ਹ ਮੀਟਿੰਗ ਕਰਨਗੇ ਸ਼ਾਹ