ਪਿੰਡ ਮਾਲੋਵਾਲ ਚ 4 ਸਾਲ ਦੇ ਬੱਚੇ ਨੂੰ ਅਵਾਰਾ ਕੁਤਿਆਂ ਨੇ ਬੁਰੀ ਤਰਾਂ ਨੋਚਿਆ, ਹਾਲਤ ਗੰਭੀਰ

ਵੇਰਵਾ- ਪਿੰਡ ਮਾਲੋਵਾਲ ਚ ਅਵਾਰਾ ਕੁੱਤਿਆਂ ਤੋਂ ਨਿਜਾਤ ਪਾਉਣ ਦੀ ਮੰਗ ਕਰਦੇ ਪਿੰਡ ਵਾਸੀ।
ਮਹਿਤਪੁਰ – ( ਨੀਰਜ ਵਰਮਾ) ਪਿੰਡ ਮਾਲੋਵਾਲ ਵਿਖੇ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਦੇ 4 ਸਾਲ ਦੇ ਲੜਕੇ ਪੰਥਪ੍ਰੀਤ ਸਿੰਘ ਨੂੰ ਸਵੇਰੇ 9.30 ਵਜੇ ਪਿੰਡ ਚ ਘੁੰਮਦੇ 8-10 ਅਵਾਰਾ ਕੁਤਿਆਂ ਨੇ ਬੁਰੀ ਤਰਾਂ ਨੋਚ ਖਾਧਾ. ਮਿਲੀ ਜਾਣਕਾਰੀ ਮੁਤਾਬਕ ਪੰਥਪ੍ਰੀਤ ਸਿੰਘ ਦੀ ਹਾਲਤ ਹੁਣ ਕੁੱਝ ਠੀਕ ਦੱਸੀ ਜਾ ਰਹੀ ਹੈ ਪਰ ਉਸਦੇ ਸਿਰ ਦੀ ਇਕ ਸਾਈਡ ਕਾਫੀ ਖਾਧੀ ਗਈ ਹੈ ਤੇ ਬੱਚੇ ਦੀ ਇਕ ਲੱਤ ਤੇ ਪੇਟ ਦਾ ਵੀ ਕਾਫੀ ਮਾਸ ਨੋਚ ਖਾਧਾ। ਪਿੰਡ ਵਾਸੀ ਅਪਾਹਜ ਆਦਮੀ ਜਿਸਦਾ ਨਾਂ  ਸ਼ੀਰਾ ਹੈ  ਜਦੋਂ ਰਸਤੇ ਚੋਂ ਲੰਘ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਅਵਾਰਾ ਕੁੱਤੇ ਬੱਚੇ ਨੂੰ ਨੋਚ ਖਾ ਰਹੇ ਹਨ ਤਾਂ ਉਸਨੇ ਸਿੱਧਾ ਆਪਣਾ ਮੋਟਰਸਾਈਕਲ ਉਹਨਾਂ ਅਵਾਰਾ ਕੁੱਤਿਆਂ ਚ ਜਾ ਮਾਰਿਆ ਤੋ ਬੱਚੇ ਨੂੰ ਬਚਾ ਕੇ ਕਮਲ ਹਸਪਤਾਲ  ਨਕੋਦਰ ਪਹੁੰਚਾਇਆ ਪਰ ਡਾ. ਨੇ ਹਾਲਤ ਨੂੰ ਗੰਭੀਰ ਦੱਸਣ ਤੇ ਬੱਚੇ ਨੂੰ ਡੀ. ਐਮ. ਸੀ. ਹਸਪਤਾਲ ਲੁਧਿਆਣਾ ਚ ਰੈਫਰ ਕਰ ਦਿੱਤਾ ਗਿਆ ਜਿੱਥੇ ਹੁਣ ਬੱਚੇ ਦੀ ਹਾਲਤ ਕੁੱਝ ਠੀਕ ਦੱਸੀ ਰਹੀ ਹੈ।
ਲੜਕੇ ਦੇ ਦਾਦੇ ਨੇ ਦੱਸਿਆਂ ਕਿ ਲੜਕੇ ਦਾ ਪਿਤਾ ਬਾਹਰ ਹੈ । ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਹ ਅਵਾਰਾ ਕੁੱਤੇ ਰੋਜਾਨਾ ਉਹਨਾਂ ਦੇ ਬੱਚਿਆਂ ਨੂੰ ਕੱਟਦੇ ਤੇ ਵੱਡਦੇ ਹਨ ਤੇ ਇਹਨਾਂ ਖਤਰਨਾਕ ਕੁੱਤਿਆਂ ਤੋਂ ਨਿਜਾਤ ਦਿਵਾਈ ਜਾਵੇ।
Previous articleਗੁਰੂ ਨਾਨਕ ਹਸਪਤਾਲ ਦੀ ਸਾਰ ਲਵੇ ਪੰਜਾਬ ਸਰਕਾਰ
Next articleਪੇਟ  ਦੀਆਂ ਬੀਮਾਰੀਆਂ ਸੰਬੰਧੀ ਸੈਮੀਨਾਰ ਕਰਵਾਇਆ।