ਪਿੰਡ ਮਸਾਣੀ ਦੇ ਵਾਸੀਆਂ ਨੇ ਖੇਤੀ ਆਰਡੀਨੈਂਸਾਂ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਕੀਤੀ ਨਾਅਰੇਬਾਜ਼ੀ

ਅੱਪਰਾ, ਸਮਾਜ ਵੀਕਲੀ- ਪਿੰਡ ਮਸਾਣੀ ਦੇ ਸਮੂਹ ਪਿੰਡ ਵਾਸੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦਿਆਂ ਸਮੂਹ ਪਿੰਡ ਵਾਸੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਆਰਡੀਨੈਂਸ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਦੇਣਗੇ। ਉਕਤ ਆਰਡੀਨੈਂਸਾਂ ਦੇ ਕਾਨੂੰਨ ਬਣਨ ਉਪਰੰਤ ਪੰਜਾਬ ਦਾ ਅੰਨਦਾਤਾ ਆਪਣੇ ਹੀ ਖੇਤਾਂ ’ਚ ਮਜ਼ਦੂਰ ਬਣਕੇ ਰਹਿ ਜਾਵੇਗਾ। ਉਨਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਪੂੰਜੀਪਤੀਆਂ ਦੀ ਪਿਛਲੱਗੂ ਸਰਕਾਰ ਬਣ ਚੁੱਕੀ ਹੈ। ਉਨਾਂ ਅੱਗੇ ਕਿਹਾ ਕਿ ਉਕਤ ਬਿੱਲਾਂ ’ਚ ਘੱਟੋ ਘੱਟ ਸਰਕਾਰੀ ਸਮਰਥਨ ਮੁੱਲ ਨੂੰ ਜਾਰੀ ਰੱਖਣ ਦਾ ਕਿਤੇ ਵੀ ਜਿਕਰ ਨਹੀਂ ਕੀਤਾ ਗਿਆ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਪੂੰਜੀਪਤੀਆਂ ਨੂੰ ਖੇਤੀਬਾੜੀ ਸੈਕਟਰ ’ਚ ਵੱਡੇ ਪੱਧਰ ’ਤੇ ਉਤਾਰ ਰਹੀ ਹੈ ਤੇ ਮੰਡੀਆਂ ਨੂੰ ਖਤਮ ਕਰਕੇ ਕਿਸਾਨਾਂ ਨੂੰ ਪੂੰਜੀਪਤੀਆਂ ਦੇ ਅਧੀਨ ਕਰਨ ਦਾ ਕੋਝਾ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਉਹ ਕਿਸਾਨ ਤੇ ਮਜ਼ਦੂਰ ਏਕਤਾ ਦੇ ਨਾਅਰੇ ਹੇਠ ਇਕੱਤਰ ਹੋ ਕੇ ਉਕਤ ਤਿੰਨਾਂ ਖੇਤੀ ਆਰਡੀਨੈਂਸਾਂ ਦਾ ਉਦੋਂ ਤੱਕ ਵਿਰੋਧ ਕਰਨਗੇ, ਜਦੋਂ ਤੱਕ ਕੇਂਦਰ ਦੀ ਸਰਕਾਰ ਉਕਤ ਆਰਡੀਨੈਂਸਾਂ ਨੂੰ ਵਾਪਸ ਨਹੀਂ ਲੈ ਲੈਂਦੀ।

ਇਸ ਮੌਕੇ ਨੰਬਰਦਾਰ ਜਸਪਾਲ ਸਿੰਘ ਸੋਹਤਾ, ਨੰਬਰਦਾਰ ਲਖਵੀਰ ਸਿੰਘ, ਨੰਬਰਦਾਰ ਗੁਰਸੇਵਕ ਸਿੰਘ ਲਿੱਦੜ, ਨੰਬਰਦਾਰ ਰਾਮ ਸਰਨ, ਸ. ਸੁਖਪਾਲਵੀਰ ਸਿੰਘ ਰੂਬੀ ਸਾਬਕਾ ਸਰਪੰਚ, ਮਛਿੰਦਰ ਸਿੰਘ ਸਾਬਕਾ ਸਰਪੰਚ, ਸ. ਗੁਰਦਾਵਰ ਸਿੰਘ ਮਸਾਣੀ ਮੈਂਬਰ ਪੰਚਾਇਤ, ਬਲਜਿੰਦਰ ਸਿੰਘ ਸਹੋਤਾ ਮੈਂਬਰ ਕੋ-ਆਪ੍ਰੇਟਿਵ ਸੋਸਾਇਟੀ, ਨੇਕਾ ਮਸਾਣੀ ਸਾਬਕਾ ਮੈਂਬਰ ਪੰਚਾਇਤ, ਮੇਜਰ ਰਾਮ ਸਾਬਕਾ ਮੈਂਬਰ ਪੰਚਾਇਤ, ਰਜਿੰਦਰ ਸਿੰਘ ਸਾਬਕਾ ਮੈਂਬਰ ਪੰਚਾਇਤ, ਜੀਤਾ ਚੀਮਾ, ਨਿੰਦੀ ਮਸਾਣੀ, ਮਲਕੀਤ ਸਾਬਕਾ ਮੈਂਬਰ ਪੰਚਾਇਤ, ਤੀਰਥ ਗੁਰੂ ਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਇਸ ਮੌਕੇ ਕੇਂਦਰ ਸਰਕਾਰ ਦੇ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਵੀ ਕੀਤੀ ਗਈ।

Previous articleਕਿਸਾਨਾਂ ਦੁਆਰਾ 25 ਸਤੰਬਰ ਦੇ ਪੰਜਾਬ ਬੰਦ ਦਾ ਬਸਪਾ ਕਰੇਗੀ ਸਮਰਥਨ-ਭੌਂਸਲੇ
Next articleWas a pretty rusty day: KKR skipper Karthik