ਪਿੰਡ ਬਰਨਾਲਾ ਵਿਖੇ ਪਾਜਟਿਵ ਮਰੀਜ਼ ਮਿਲਣ ‘ਤੇ ਸਿਹਤ ਟੀਮ ਨੇ ਕੀਤਾ ਸਰਵੇਖਣ

ਮਾਨਸਾ ,12 ਮਈ (ਸਮਾਜਵੀਕਲੀ): ਪੰਜਾਬ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਜਾਰੀ ਹੈ। ਡਾ. ਲਾਲ ਚੰਦ ਠੁਕਰਾਲ ਸਿਵਲ ਸਰਜਨ ਮਾਨਸਾ ਜੀ ਦੀ ਯੋਗ ਅਗਵਾਈ ਹੇਠ ਮਾਨਸਾ ਜ਼ਿਲ੍ਹੇ ਵਿੱਚ ਬਾਹਰ ਤੋਂ ਆਏ ਯਾਤਰੀਆਂ,  ਮਜਦੂਰਾਂ , ਕੰਬਾਇਨ ਚਾਲਕਾਂ ਅਤੇ ਵਿਦਿਆਰਥੀਆਂ ਨੂੰ ਇਕਾਂਤਵਾਸ ਕਰਕੇ ਉਨ੍ਹਾਂ ਦੇ ਟੈਸਟ ਭੇਜੇ ਜਾ ਰਹੇ ਹਨ।
ਜਿਨ੍ਹਾਂ ਵਿੱਚੋਂ ਕੁਝ ਵਿਅਕਤੀ ਕਰੋਨਾ ਪਾਜਟਿਵ ਆ ਰਹੇ ਹਨ। ਪਿਛਲੇ ਦਿਨੀਂ ਬੁਢਲਾਡਾ ਖੇਤਰ ਨਾਲ ਸਬੰਧਤ 12 ਵਿਅਕਤੀਆਂ ਦੇ ਟੈਸਟ ਪਾਜਟਿਵ ਆਏ ਹਨ ਜਿਨ੍ਹਾਂ ਵਿੱਚ 5 ਮਜਦੂਰ, 3 ਵਿਦਿਆਰਥੀ ਅਤੇ 4 ਪੁਲਿਸ ਕਰਮਚਾਰੀ ਸ਼ਾਮਲ ਹਨ। ਪੁਲਿਸ ਕਰਮੀ ਬੁਢਲਾਡਾ ਦੇ ਵਾਰਡ ਨੰਬਰ 4 ਵਿੱਚ ਤੈਨਾਤ ਰਹੇ ਸਨ । ਉਨ੍ਹਾਂ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ ਪਿੰਡ ਬਰਨਾਲਾ ਨਾਲ ਸਬੰਧਤ ਹੈ ।
       ਅੱਜ ਡਾ.  ਨਵਜੋਤਪਾਲ ਸਿੰਘ ਭੁੱਲਰ ਐਸ ਐਮ ਓ ਖਿਆਲਾ ਕਲਾਂ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਦਾ ਸਰਵੇ ਸ਼ੁਰੂ ਕੀਤਾ ਗਿਆ। ਚਾਨਣ ਦੀਪ ਸਿੰਘ ਔਲਖ ਨੇ ਦੱਸਿਆ ਕਿ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ,  ਮਲਟੀਪਰਪਜ਼ ਹੈਲਥ ਵਰਕਰਾਂ, ਏ ਐਨ ਐਮ, ਆਸ਼ਾ ਫਸਿਲੀਟੇਟਰ ਅਤੇ ਆਸ਼ਾ ਵਰਕਰਾਂ ਦੀ ਸਮੂਚੀ ਟੀਮ ਵੱਲੋਂ ਪਿੰਡ ਦਾ ਡੋਰ ਟੂ ਡੋਰ ਸਰਵੇਖਣ ਕੀਤਾ ਗਿਆ।
ਇਸ ਟੀਮ ਦੀ ਅਗਵਾਈ ਖ਼ੁਸ਼ਵਿੰਦਰ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਕਰ ਰਹੇ ਹਨ। ਇਸ ਸਰਵੇ ਵਿੱਚ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਅਤੇ ਹੋਰ ਸ਼ੱਕੀ ਮਰੀਜ਼ਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ । ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕਰਕੇ ਬਾਅਦ ਵਿੱਚ ਟੈਸਟ ਲਈ ਭੇਜਿਆ ਜਾਵੇਗਾ।
  ਇਸ ਸਰਵੇ ਵਿੱਚ ਲੱਗਭੱਗ 350 ਘਰਾਂ ਵਿੱਚ ਮਰੀਜ਼ਾਂ ਦੀ ਸ਼ਨਾਖਤ ਲਈ ਪੁਛ ਪੜਤਾਲ ਕੀਤੀ ਗਈ।  ਪਿੰਡ ਵਾਸੀਆਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਮਾਸਕ ਪਹਿਨਣ ਆਦਿ ਵਰਗੀਆਂ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕੀਤਾ ਗਿਆ। ਪਿੰਡ ਦੀ ਪੰਚਾਇਤ ਅਤੇ ਸਰਪੰਚ ਜਗਸੀਰ ਸਿੰਘ ਦੇ ਸਹਿਯੋਗ ਨਾਲ ਸੈਨੇਟਾਜ਼ਰ ਸਪਰੇ ਵੀ ਕਰਵਾਈ ਜਾ ਰਹੀ ਹੈ।
    ਇਸ ਮੌਕੇ ਰਵਿੰਦਰ ਕੁਮਾਰ,  ਰਾਜਵੀਰ ਕੌਰ, ਬਲਜੀਤ ਕੌਰ,   ਮਨਦੀਪ ਸਿੰਘ, ਪ੍ਰਦੀਪ ਸਿੰਘ, ਹਰਦੀਪ ਸਿੰਘ,  ਸੀਮਾ ਰਾਣੀ,  ਹਰਜੀਤ ਕੌਰ,  ਬਿੰਦਰ ਕੌਰ ਅਤੇ ਸਰਬਜੀਤ ਕੌਰ ਹਾਜ਼ਰ ਸਨ।
Previous articleਕਬੱਡੀ ਦੇ ਬਾਬਾ ਬੋਹੜ ਕਬੱਡੀ ਨੂੰ ਦੁਨੀਆਂ ਦੇ ਕੋਨੇ- ਕੋਨੇ ਪਹੁੰਚਾਉਣ ਅਤੇ ਲੋਕ ਭਲਾਈ ਦੇ ਕੰਮ ਸਵਾਰਨ ਵਾਲੇ ਸ: ਮਹਿੰਦਰ ਸਿੰਘ ਮੌੜ ਦੀ ਮੋਤ ਦਾ ਦੁੱਖ ਪ੍ਰਗਟ ਕਰਦੇ ਹੋਏ।ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ (ਯੂ ਐਸੈ ਏ)
Next articleਬਲਬੀਰ ਸਿੰਘ ਸੀਨੀਅਰ ਨੂੰ ਦਿਲ ਦਾ ਦੌਰਾ, ਹਾਲਤ ਬੇਹੱਦ ਨਾਜ਼ੁਕ