ਪਿੰਡ ਧੁਦਿਆਲ ‘ਚ ਲੰਗਰ ਹਾਲ ਮਹਾਪੁਰਸ਼ਾਂ ਰੱਖਿਆ ਨੀਂਹ ਪੱਥਰ

ਫੋਟੋ: - ਨੀਂਹ ਪੱਥਰ ਰੱਖਣ ਉਪਰੰਤ ਸੰਤ ਹਰਚਰਨ ਦਾਸ ਜੀ 5100 ਰੁਪਏ ਦਾਨ ਕਰਦੇ ਹੋਏ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਸ਼੍ਰੀ ਗੁਰੂ ਰਵਿਦਾਸ ਟੈਂਪਲ ਧੁਦਿਆਲ ਵਿਖੇ ਪਿੰਡ ਦੇ ਹੀ ਪ੍ਰਵਾਸੀ ਭਾਰਤੀ ਵਲੋਂ ਦਾਨ ਕੀਤੇ ਗਏ ਗੁਰੁਘਰ ਦੇ ਪਿਛਲੇ ਸਥਾਨ ਤੇ ਲੰਗਰ ਹਾਲ ਅਤੇ ਹੋਰ ਬਿਲਡਿੰਗ ਦੀ ਉਸਾਰੀ ਦਾ ਨੀਂਹ ਪੱਥਰ ਡੇਰਾ ਸੰਤ ਬਾਬਾ ਇੰਦਰ ਦਾਸ ਸ਼ਾਮਚੁਰਾਸੀ ਦੇ ਮੁੱਖੀ ਸੰਤ ਹਰਚਰਨ ਦਾਸ ਭੰਡਾਰੀ ਵਲੋਂ ਅਰਦਾਸ ਬੇਨਤੀ ਕਰਕੇ ਰੱਖਿਆ ਗਿਆ।

ਇਸ ਮੌਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਪੁਰਸ਼ਾਂ ਦਾ ਸਨਮਾਨ ਸਤਿਕਾਰ ਕੀਤਾ। ਬਾਬਾ ਜੀ ਨੇ ਆਪਣੇ ਵਲੋਂ ਗੁਰੂ ਘਰ ਨੂੰ ਇਸ ਸ਼ੁੱਭ ਕਾਰਜ ਲਈ 5100/ ਰੁਪਏ ਭੇਂਟ ਕੀਤੇ । ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਗਟ ਸਿੰਘ ਚੁੰਬਰ, ਮਨਜੀਤ ਸਿੰਘ, ਉਂਕਾਰ ਸਿੰਘ, ਬਖਸ਼ੀਸ਼ ਸਿੰਘ, ਸੰਦੀਪ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਹਰਦੇਵ ਸਿੰਘ, ਬਿੱਲਾ ਕੁਮਾਰ, ਗਿਆਨੀ ਹਰਜਿੰਦਰ ਸਿੰਘ, ਬੀਬੀ ਕਸ਼ਮੀਰ ਕੌਰ, ਬੀਬੀ ਜੋਗਿੰਦਰ ਕੌਰ, ਬੀਬੀ ਤਾਰੋ ਸਮੇਤ ਕਈ ਹੋਰ ਪਿੰਡ ਵਾਸੀ ਹਾਜ਼ਰ ਸਨ।

Previous articleਸਨਵੈਲੀ ਸਕੂਲ ਦੇ ਬੱਚਿਆਂ ਨੇ ਬਾਰਵੀਂ (ਸੀ ਬੀ ਐਸ ਈ ) ਰਿਜ਼ਲਟ ਵਿਚ ਮਾਰਿਆ ਮਾਰਕਾ
Next articleਗਾਇਕਾ ਰਾਜ ਗੁਲਜਾਰ ਦੋਗਾਣਾ ਗਾਇਕੀ ਦੀਆਂ ਸਟੇਜਾਂ ਦਾ ਹੈ ਸ਼ਿੰਗਾਰ