ਪਿੰਡਾਂ ਵਿੱਚ ਸੀਏਏ ਦੇ ਖ਼ਿਲਾਫ਼ ਰੈਲੀਆਂ

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ( ਏਕਤਾ) ਉਗਰਾਹਾਂ ਵੱਲੋਂ ਬੋਹਾ ਖੇਤਰ ਦੇ ਪਿੰਡ ਰਾਮਪੁਰ ਮੰਡੇਰ ਤੇ ਕੁਲਾਣਾ ਵਿੱੱਚ ਜਨਤਕ ਰੈਲੀਆਂ ਕੀਤੀਆ ਗਈਆਂ। ਯੂਨੀਅਨ ਦੀ ਬਲਾਕ ਇਕਾਈ ਬੁਢਲਾਡਾ ਦੇ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਵੱਲੋਂ ਇਸ ਫਿਰਕੂ ਕਾਨੂੰਨ ਤੇ ਆਬਾਦੀ ਰਜਿਸਟਰ (ਐਨਆਰਸੀ) ਨੂੰ ਲਾਗੂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਸਮੁੱਚੇ ਦੇਸ਼ ਦੇ ਇਨਸਾਫ਼ਪਸੰਦ ਲੋਕ ਕੇਂਦਰੀ ਸਰਕਾਰ ਦੇ ਇਨ੍ਹਾਂ ਫੁਟਪਾਊ ਮਨਸੂਬਿਆ ਦੇ ਵਿਰੋਧ ਵਿੱਚ ਸੜਕਾਂ ’ਤੇ ਉਤਰੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਮੁਸਲਮਾਨ ਭਰਾਵਾਂ ਦਾ ਸਾਥ ਦੇਣ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ ਤੇ ਇਕ ਵਾਰ ਫਿਰ 47 ਵਾਲੇ ਹਲਾਤ ਪੈਦਾ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਨੂੰਨ ਦਾ ਵਿਰੋਧ ਕਰਨ ਲਈ 16 ਫਰਵਰੀ ਨੂੰ ਮਾਲੇਰਕੋਟਲਾ ਵਿੱਚ ਰੱਖੀ ਰੈਲੀ ਵਿਚ ਸ਼ਾਮਲ ਹੋਣ। ਇਸ ਮੌਕੇ ਕਿਸਾਨ ਆਗੂ ਸੁਖਚੈਨ ਸਿੰਘ ਦਿਆਲਪੁਰਾ ਤੇ ਜਰਨੈਲ ਸਿੰਘ ਟਾਹਲੀਆਂ ਵੀ ਹਾਜ਼ਰ ਸਨ।

Previous articleਲੋਕ ਰੋਹ: ਸੜਕ ’ਤੇ ਲਾਸ਼ ਰੱਖ ਕੇ ਮੁੱਖ ਚੌਕ ’ਚ ਧਰਨਾ
Next articleਪਹਿਰ ਦੇ ਤੜਕੇ ਕੈਮਿਸਟ ਦੁਕਾਨ ’ਤੇ ਬੋਲਿਆ ਧਾਵਾ