ਪਿਸਤੌਲ ਦਿਖਾ ਕੇ ਖੋਹੀਆਂ ਵਾਲੀਆਂ

ਸ਼ਾਮਚੁਰਾਸੀ, 24 ਮਈ (ਚੁੰਬਰ)(ਸਮਾਜਵੀਕਲੀ)– ਪੁਲਿਸ ਥਾਣਾ ਹੁਸ਼ਿਆਰਪੁਰ ਬੁੱਲੋਵਾਲ ਨੂੰ ਸੂਚਿਤ ਕਰਦਿਆਂ ਸਵਿੰਦਰ ਕੌਰ ਮੈਂਬਰ ਪੰਚਾਇਤ ਪੰਡੋਰੀ ਫੰਗੁੜਾ ਨੇ ਦੱਸਿਆ ਕਿ ਉਹ ਆਪਣੀ ਨੂੰਹ ਪ੍ਰਵੀਨ ਬਾਲਾ ਨਾਲ ਹੁਸੈਨਪੁਰ ਤੋਂ ਆਪਣੀ ਸਕੂਟਰੀ ਤੇ ਪਿੰਡ ਪੰਡੋਰੀ ਫੰਗੂੜਾ ਨੂੰ ਆ ਰਹੀਆਂ ਸਨ। ਪਿੰਡ ਕਡਿਆਣਾ ਨੇੜੇ ਦੋ ਮੋਟਰਸਾਈਕਲ ਸਵਾਰ ਜਿੰਨਾਂ ਮੂੰਹ ਬੰਨੇ ਹੋਏ ਸਨ, ਨੇ ਉਨਾਂ ਨੂੰ ਪਿਸਤੌਲ ਦਿਖਾ ਕੇ ਰੋਕ ਲਿਆ ਅਤੇ ਉਸ ਪਾਸੋਂ ਵਾਲੀਆਂ ਲੁਹਾ ਲਈਆਂ। ਉਕਤ ਲੁਟੇਰੇ ਨੀਲੇ ਰੰਗ ਦੇ ਮੋਟਰਸਾਈਕਲ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਤੁਰੰਤ ਫਰਾਰ ਹੋ ਗਏ।

Previous articleਗਾਇਕਾ ਸ਼ਿਫ਼ਾ ਜੀ ਦਾ ਟਰੈਕ ‘ਅੱਲਾ’ ਰਿਲੀਜ਼
Next articleਸ਼੍ਰੀ ਗੁਰੂ ਰਵਿਦਾਸ ਕਲੱਬ ਧਾਰੀਵਾਲ ਨੇ ਕੀਤੇ ਮਾਸਕ ਭੇਟ