ਪਿਛਲੇ ਸਾਲ ਆਖਰੀ ਹੱਲੇ ਵਜੋਂ ਯੂਪੀਐੱਸਸੀ ਪ੍ਰੀਖਿਆ ਦੇਣ ਵਾਲਿਆਂ ਨੂੰ ਸ਼ਰਤਾਂ ਤਹਿਤ ਇਕ ਹੋਰ ਮੌਕਾ ਦੇਣ ਦੀ ਤਿਆਰੀ

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿੱਚ ਕਿਹਾ ਕਿ ਉਹ ਯੂਪੀਐੱਸਸੀ ਪ੍ਰੀਖਿਆ ਦੇਣ ਦੇ ਚਾਹਵਾਨਾਂ ਨੂੰ ਸ਼ਰਤਾਂ ਤਹਿਤ ਇਕ ਵਾਧੂ ਮੌਕਾ ਦੇਣ ਲਈ ਤਿਆਰ ਹੈ। ਉਂਜ ਇਹ ਮੌਕਾ ਉਨ੍ਹਾਂ ਉਮੀਦਵਾਰਾਂ ਨੂੰ ਹੀ ਮਿਲੇਗਾ, ਜੋ ਪਿਛਲੇ ਸਾਲ (2020) ਕੋਵਿਡ-19 ਮਹਾਮਾਰੀ ਦੌਰਾਨ ਹੋਈ ਪ੍ਰੀਖਿਆ ਵਿੱਚ ਆਪਣੀ ਆਖਰੀ ਕੋਸ਼ਿਸ਼ ਵਜੋਂ ਬੈਠੇ ਸਨ। ਕੇਂਦਰ ਸਰਕਾਰ ਨੇ ਕਿਹਾ ਕਿ ਇਹ ਇਕੋ ਵਾਰ ਮਿਲਣ ਵਾਲੀ ਛੋਟ ਹੋਵੇਗੀ।

Previous articleਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ: ਰਾਊਤ
Next articleਕਾਮੇਡੀਅਨ ਮੁਨੱਵਰ ਫ਼ਾਰੂਕੀ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲੀ