ਪਾਰਟੀ ਦਾ ਵਫ਼ਾਦਾਰ, ਲੋਟੂ ਲੀਡਰਾਂ ਦਾ ਨਹੀਂ: ਬਾਜਵਾ

(ਸਮਾਜ ਵੀਕਲੀ):  ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸ੍ਰੀ ਜਾਖੜ ਨੂੰ ਮੋੜਵਾਂ ਜੁਆਬ ਦਿੰਦਿਆਂ ਆਖਿਆ ਕਿ ਪੰਜਾਬ ਦੇ ਹਿੱਤਾਂ ਦੇ ਘਾਣ ਲਈ ਇਕੱਲੇ ਕੈਪਟਨ ਅਮਰਿੰਦਰ ਸਿੰਘ ਹੀ ਕਾਫ਼ੀ ਸਨ ਅਤੇ ਹੁਣ ਜਾਖੜ ਵੀ ਹਮਾਇਤ ’ਚ ਆ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਮਾਮਲਾ ਵਾਰ-ਵਾਰ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।

ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਪਰ ਉਨ੍ਹਾਂ ਲੀਡਰਾਂ ਦੇ ਨਹੀਂ ਜੋ ਵਧੀਆ ਪ੍ਰਸ਼ਾਸਨ ਦੇਣ ਦੇ ਨਾਂ ਹੇਠ ਰਾਜ ਨੂੰ ਲੁੱਟ ਰਹੇ ਹਨ। ਜਾਖੜ ਦੀ ਕਮਜ਼ੋਰ ਪ੍ਰਧਾਨਗੀ ਵਿੱਚ ਪਾਰਟੀ ਵਰਕਰ ਨਿਰਾਸ਼ ਹੋਏ ਹਨ। ਉਹ ਬਤੌਰ ਐੱਮਪੀ ਲੋਕ ਮੁੱਦਿਆਂ ਦੇ ਮਾਮਲੇ ‘ਤੇ ਚੁੱਪ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਸ੍ਰੀ ਜਾਖੜ ਮਾਝੇ ਵਿੱਚ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਣ ਜਾਂਦੇ।

ਉਨ੍ਹਾਂ ਕਿਹਾ ਕਿ ਅਮਰਿੰਦਰ ਤੇ ਜਾਖੜ ਨੂੰ ਮੁਬਾਰਕਾਂ ਪਰ ਉਹ (ਬਾਜਵਾ) ਗੁਰੂ ਦੇ ਦਿਖਾਏ ਰਾਹ ’ਤੇ ਚੱਲਣਗੇ। ਉਨ੍ਹਾਂ ਨੂੰ ਸੱਤਾ ਦੀ ਭੁੱਖ ਨਹੀਂ ਹੈ, ਪਰ ‘ਪਾਰਟੀ ਅਨੁਸ਼ਾਸਨ’ ਦੇ ਨਾਂ ਹੇਠ ਲੋਕ ਮੁੱਦਿਆਂ ’ਤੇ ਉਹ ਚੁੱਪ ਨਹੀਂ ਰਹਿ ਸਕਦੇ ਹਨ ਕਿਉਂਕਿ ਸ਼ਰਾਬ ਮਾਫ਼ੀਆ ਨੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਹੈ।

Previous articleਇਸ਼ਕ ਚਰਖੜੀ
Next articleਗੁਰਦੁਆਰਾ ਗੁਰਦਾਸ ਨੰਗਲ ਦੀ ਘਟਨਾ ਪਿੱਛੇ ਸੁਖਬੀਰ ਦਾ ‘ਹੱਥ’: ਸੇਖਵਾਂ