‘ਪਾਬੰਦੀਆਂ ਤਹਿਤ’ ਹੋਵੇਗੀ ਅਮਰਨਾਥ ਯਾਤਰਾ

ਜੰਮੂ (ਸਮਾਜਵੀਕਲੀ) : ਜੰਮੂ ਕਸ਼ਮੀਰ ਪ੍ਰਸ਼ਾਸਨ ਇਸ ਵਰ੍ਹੇ ਅਮਰਨਾਥ ਯਾਤਰਾ ‘ਰੋਕਾਂ ਨਾਲ’ ਕਰਵਾਏਗਾ। ਕੋਵਿਡ-19 ਦੇ ਮੱਦੇਨਜ਼ਰ ਪ੍ਰਸ਼ਾਸਨ ਇਕ ਦਿਨ ’ਚ ਸਿਰਫ਼ 500 ਸ਼ਰਧਾਲੂਆਂ ਨੂੰ ਹੀ ਜੰਮੂ ਤੋਂ 3,880 ਮੀਟਰ ਉੱਚੀ ਪਵਿੱਤਰ ਗੁਫ਼ਾ ਦੇ ਦਰਸ਼ਨਾਂ ਲਈ ਜਾਣ ਦੀ ਇਜਾਜ਼ਤ ਦੇਵੇਗਾ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਅਮਰਨਾਥ ਯਾਤਰਾ ਲਈ ਦਾਖ਼ਲ ਹੋਣ ਵਾਲਿਆਂ ਲਈ ਵੀ ਆਮ ਯਾਤਰੀਆਂ ਲਈ ਲਾਗੂ ਨੇਮਾਂ ਦੀ ਹੀ ਪਾਲਣਾ ਕੀਤੀ ਜਾਵੇਗੀ। ਯਾਤਰਾ ਪਹਿਲਗਾਮ ਤੇ ਬਾਲਟਾਲ ਤੋਂ 23 ਜੂਨ ਨੂੰ ਆਰੰਭ ਹੋਣੀ ਸੀ, ਪਰ ਮਹਾਮਾਰੀ ਕਾਰਨ ਇਸ ਨੂੰ ਅੱਗੇ ਪਾ ਦਿੱਤਾ ਗਿਆ ਸੀ। ਸ੍ਰੀ ਅਮਰਨਾਥ ਤੀਰਥ ਬੋਰਡ ਯਾਤਰਾ ਜੁਲਾਈ ਦੇ ਆਖ਼ਰੀ ਹਫ਼ਤੇ 15 ਦਿਨ ਲਈ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।

Previous articleਪਾਕਿ ਦੇ ਹਿੰਦੂ ਸ਼ਰਨਾਰਥੀਆਂ ਨੂੰ ਮਿਲੇਗੀ ਭਾਰਤੀ ਨਾਗਰਿਕਤਾ: ਸ਼ਾਹ
Next articleਬੇਅਦਬੀ ਕਾਂਡ: ਸੱਤ ਡੇਰਾ ਪ੍ਰੇਮੀ ਗ੍ਰਿਫ਼ਤਾਰ