ਪਾਕਿ ਵੱਲੋਂ ਯੂਐੱਨ ’ਚ ਕਸ਼ਮੀਰ ਮੁੱਦਾ ਮੁੜ ਚੁੱਕਣ ਦਾ ਯਤਨ

ਨਵੀਂ ਦਿੱਲੀ/ਵਾਸ਼ਿੰਗਟਨ (ਸਮਾਜ ਵੀਕਲੀ) : ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਚੀਨ ਦੀ ਹਮਾਇਤ ਨਾਲ ਕਸ਼ਮੀਰ ਮੁੱਦੇ ਦਾ ‘ਕੌਮਾਂਤਰੀਕਰਨ’ ਕੀਤੇ ਜਾਣ ਦੇ ਯਤਨਾਂ ਦੀ ਇਕ ਵਾਰ ਮੁੜ ਫੂਕ ਨਿਕਲ ਗਈ ਹੈ। ਯੂਐੱਨ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ.ਤਿਰੁਮੂਰਤੀ ਨੇ ਕਿਹਾ ਕਿ ਚੀਨ ਵੱਲੋਂ ਕਸ਼ਮੀਰ ਮੁੱਦੇ ’ਤੇ ਚਰਚਾ ਲਈ ਸੱਦੀ ਮੀਟਿੰ

ਗ ਬੇਨਤੀਜਾ ਰਹਿਣ ਕਰਕੇ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਉਧਰ ਭਾਰਤ ਨੇ ਚੀਨ ਨੂੰ ਲੰਮੇ ਹੱਥੀਂ ਲੈਂਦਿਆਂ ਸਾਫ਼ ਕਰ ਦਿੱਤਾ ਕਿ ਉਹ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਪੇਈਚਿੰਗ ਦੇ ਕਿਸੇ ਵੀ ‘ਦਖ਼ਲ’ ਨੂੰ ਬਰਦਾਸ਼ਤ ਨਹੀਂ ਕਰੇਗਾ।

ਯੂਐੱਨ ਵਿੱਚ ਭਾਰਤ ਦੇ ਸਫ਼ੀਰ ਤਿਰੁਮੂਰਤੀ ਨੇ ਕਿਹਾ ਕਿ ਚੀਨ ਦੀ ਇਸ ਕੋਸ਼ਿਸ਼ ਦਰਮਿਆਨ ਸੁਰੱਖਿਆ ਕੌਂਸਲ ਦੇ ਹੋਰਨਾਂ ਮੈਂਬਰਾਂ ਨੇ ਜ਼ੋਰ ਦੇ ਕੇ ਆਖਿਆ ਕਿ ਜੰਮੂ ਤੇ ਕਸ਼ਮੀਰ, ਭਾਰਤ ਤੇ ਪਾਕਿਸਤਾਨ ਦਾ ਦੁਵੱਲਾ ਮੁੱਦਾ ਹੈ। ਮੈਂਬਰ ਮੁਲਕਾਂ ਨੇ ਸ਼ਿਮਲਾ ਸਮਝੌਤੇ ’ਤੇ ਵੀ ਜ਼ੋਰ ਦਿੱਤਾ। ਤਿਰੁਮੂਰਤੀ ਨੇ ਕਿਹਾ, ‘ਸੰਯੁਕਤ ਰਾਸ਼ਟਰ ਜ਼ਰੀਏ ਇਸ ਮਾਮਲੇ ਦਾ ਕੌਮਾਂਤਰੀਕਰਨ ਕੀਤੇ ਜਾਣ ਦੇ ਪਾਕਿਸਤਾਨ ਦੇ ਯਤਨ ਇਕ ਵਾਰ ਮੁੜ ਨਾਕਾਮ ਰਹੇ ਹਨ।’

ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘ਅਸੀਂ ਗੌਰ ਕੀਤਾ ਹੈ ਕਿ ਚੀਨ ਨੇ ਯੂਐੱਨ ਸੁਰੱਖਿਆ ਕੌਂਸਲ ਵਿੱਚ ਭਾਰਤ ਦੇ ਜੰਮੂ ਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਜੁੜੇ ਮੁੱਦਿਆਂ ਬਾਰੇ ਚਰਚਾ ਸ਼ੁਰੂ ਕੀਤੀ ਹੈ। ਉਂਜ ਇਹ ਪਹਿਲੀ ਵਾਰ ਨਹੀਂ ਜਦੋਂ ਚੀਨ ਨੇ ਅਜਿਹਾ ਮੁੱਦਾ ਚੁੱਕਿਆ ਹੈ, ਜੋ ਮੁਕੰਮਲ ਤੌਰ ’ਤੇ ਭਾਰਤ ਦਾ ਅੰਦਰੂਨੀ ਮਾਮਲਾ ਹੈ। ਬੀਤੇ ਵਾਂਗ, ਇਸ ਵਾਰ ਵੀ ਕੋੋਸ਼ਿਸ਼ਾਂ ਨੂੰ ਕੌਮਾਂਤਰੀ ਭਾਈਚਾਰੇ ਨੇ ਬਹੁਤੀ ਹਮਾਇਤ ਨਹੀਂ ਦਿੱਤੀ।’ ਮੰਤਰਾਲੇ ਨੇ ਕਿਹਾ, ‘ਅਸੀਂ ਚੀਨ ਦੇ ਆਪਣੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਨੂੰ ਪੂਰੀ ਦ੍ਰਿੜ੍ਹਤਾ ਨਾਲ ਖਾਰਜ ਕਰਦੇ ਹਾਂ ਤੇ ਅਪੀਲ ਕਰਦੇ ਹਾਂ ਕਿ ਉਹ ਅਜਿਹੀਆਂ ‘ਅਸਫ਼ਲ ਕੋਸ਼ਿਸ਼ਾਂ’ ਤੋਂ ਸਬਕ ਲਏ।’

Previous articleਸ੍ਰੀਲੰਕਾ ਚੋਣਾਂ: ਰਾਜਪਕਸੇ ਦਾ ਪੱਲੜਾ ਭਾਰੀ
Next articleਬੀਸੀਸੀਆਈ ਤੇ ਵੀਵੋ ਵਿਚਾਲੇ ਕਰਾਰ ਰੱਦ