ਪਾਕਿ ਵਿੱਚ ਬੰਬ ਧਮਾਕਾ; ਇਕ ਹਲਾਕ, ਦਰਜਨ ਜ਼ਖ਼ਮੀ

ਇਸਲਾਮਾਬਾਦ (ਸਮਾਜਵੀਕਲੀ): ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਦੇ ਬਾਜ਼ਾਰ ਵਿੱਚ ਹੋਏ ਬੰਬ ਧਮਾਕੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਬੱਚਿਆਂ ਸਮੇਤ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਧਮਾਕਾ ਸ਼ੁੱਕਰਵਾਰ ਦੇਰ ਰਾਤ ਨੂੰ ਪਾਕਿਸਤਾਨੀ ਫੌਜ ਦੇ ਹੈਡਕੁਆਰਟਰ ਨੇੜੇ ਕਬਾੜੀ ਬਾਜ਼ਾਰ ਦੇ ਕੋਲਾ ਸੈਂਟਰ ਵਿੱਚ ਹੋਇਆ।

ਪੁਲੀਸ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਧਮਾਕਾਖੇਜ ਸਮੱਗਰੀ ਖੰਭੇ ਨਾਲ ਲਗਾਈ ਗਈ ਸੀ। ਧਮਾਕੇ ਕਾਰਨ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਦੋ ਦੀ ਹਾਲਤ ਗੰਭੀਰ ਹੈ।

Previous articleਕ੍ਰਿਕਟਰ ਸ਼ਾਹਿਦ ਅਫਰੀਦੀ ਕਰੋਨਾ ਪੀੜਤ
Next articleਹਿੰਦ-ਪ੍ਰਸ਼ਾਂਤ ਖੇਤਰ ’ਚ ਅਮਰੀਕੀ ਜਲ ਸੈਨਾ ਨੇ ਚੀਨ ਨੂੰ ਦਿਖਾਈਆਂ ਅੱਖਾਂ