ਪਾਕਿ ਫ਼ੌਜ ਕਸ਼ਮੀਰੀਆਂ ਲਈ ਕਿਸੇ ਵੀ ਹੱਦ ਤੱਕ ਜਾਵੇਗੀ : ਜਨਰਲ ਬਾਜਵਾ

ਇਸਲਾਮਾਬਾਦ: ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਫ਼ੌਜ ਕਸ਼ਮੀਰੀਆਂ ਦੀ ਸਹਾਇਤਾ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਭਾਰਤ ਸਰਕਾਰ ਵੱਲੋਂ ਧਾਰਾ 370 ਨੂੰ ਰੱਦ ਕਰਨ ਦੇ ਇਕ ਦਿਨ ਮਗਰੋਂ ਬਾਜਵਾ ਦਾ ਇਹ ਬਿਆਨ ਆਇਆ ਹੈ। ਜਨਰਲ ਬਾਜਵਾ ਨੇ ਜਨਰਲ ਹੈੱਡਕੁਆਰਟਰ ’ਤੇ ਕੋਰ ਕਮਾਂਡਰਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਜਿਸ ਦਾ ਇਕੋ ਇਕ ਏਜੰਡਾ ਕਸ਼ਮੀਰ ਸੀ। ਪਾਕਿ ਫ਼ੌਜ ਕਸ਼ਮੀਰੀਆਂ ਦੇ ਸੰਘਰਸ਼ ਨੂੰ ਅੰਜਾਮ ਤਕ ਪਹੁੰਚਾਉਣ ਲਈ ਉਨ੍ਹਾਂ ਨਾਲ ਡੱਟ ਕੇ ਖੜ੍ਹੀ ਹੈ। ਫ਼ੌਜ ਨੇ ਪਾਕਿਸਤਾਨ ਸਰਕਾਰ ਵੱਲੋਂ ਕਸ਼ਮੀਰ ਬਾਬਤ ਭਾਰਤੀ ਕਾਰਵਾਈ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਪੂਰੀ ਹਮਾਇਤ ਦਿੱਤੀ ਹੈ।

Previous articleਅਧੀਰ ਕਾਰਨ ਕਾਂਗਰਸ ਨੂੰ ਸਦਨ ’ਚ ਨਮੋਸ਼ੀ ਝੱਲਣੀ ਪਈ
Next articleਇਮਰਾਨ ਖ਼ਾਨ ਵਲੋਂ ਜੰਮੂ ਕਸ਼ਮੀਰ ਬਾਰੇ ਕੌਮਾਂਤਰੀ ਮੰਚ ’ਤੇ ਜਾਣ ਦੀ ਧਮਕੀ