ਪਾਕਿ: ਪ੍ਰੇਮੀ ਨਾਲ ਘਰੋਂ ਭੱਜਣ ਮਗਰੋਂ ਭੈਣ ਦੀ ਹੱਤਿਆ

ਲਾਹੌਰ (ਸਮਾਜ ਵੀਕਲੀ) : ਅਣਖ ਖ਼ਾਤਰ ਕਤਲ ਦੇ ਸ਼ੱਕੀ ਮਾਮਲੇ ’ਚ ਭਰਾ ਨੇ ਆਪਣੀ 17 ਸਾਲ ਦੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਲਹਿੰਦੇ ਪੰਜਾਬ ਦੇ ਪਿੰਡ ਸੱਤੂਕਤਲਾ ’ਚ ਲੜਕੀ ਇਕ ਮੁੰਡੇ ਨਾਲ ਘਰੋਂ ਭੱਜ ਗਈ ਸੀ। ਪੁਲੀਸ ਨੇ ਦੱਸਿਆ ਕਿ ਇਲਾਕੇ ਦੇ ਬਜ਼ੁਰਗਾਂ ਨੇ ਲੜਕੇ ਦੇ ਪਰਿਵਾਰ ਨੂੰ ਹੁਕਮ ਦਿੱਤਾ ਸੀ ਕਿ ਊਹ ਲੜਕੀ ਪਰਿਵਾਰ ਨੂੰ ਸੌਂਪ ਦੇਣ।

ਪਰਿਵਾਰ ਮੁਤਾਬਕ ਲੜਕਾ ਅਤੇ ਲੜਕੀ ਨਿਕਾਹ ਕਰਨਾ ਚਾਹੁੰਦੇ ਸਨ। ਵੀਰਵਾਰ ਨੂੰ ਜਦੋਂ ਲੜਕੀ ਨੂੰ ਘਰੇ ਛੱਡਿਆ ਗਿਆ ਤਾਂ ਊਸ ਦੇ ਭਰਾ ਮੋਹਸਿਨ ਨੇ ਬਹਿਸ ਮਗਰੋਂ ਉਸ ’ਤੇ ਗੋਲੀਆਂ ਚਲਾ ਦਿੱਤੀਆਂ।

ਲੜਕੀ ਦੀ ਥਾਂ ’ਤੇ ਹੀ ਮੌਤ ਹੋ ਗਈ ਜਦਕਿ ਭਰਾ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਲੜਕੀ ਦੇ ਪਿਤਾ ਦੀ ਹੱਤਿਆ ’ਚ ਸ਼ਮੂਲੀਅਤ ਬਾਰੇ ਵੀ ਤਹਿਕੀਕਾਤ ਕਰ ਰਹੇ ਹਨ ਕਿਉਂਕਿ ਪਰਿਵਾਰ ’ਚੋਂ ਕੋਈ ਵੀ ਸ਼ਿਕਾਇਤ ਦਰਜ ਕਰਾਉਣ ਲਈ ਅੱਗੇ ਨਹੀਂ ਆ ਰਿਹਾ ਹੈ।

Previous articleਲਾਲੂ ਯਾਦਵ ਨੂੰ ਚਾਰਾ ਘਪਲੇ ਵਿੱਚ ਜ਼ਮਾਨਤ ਮਿਲੀ ਪਰ ਹਾਲੇ ਰਹਿਣਾ ਪਵੇਗਾ ਜੇਲ੍ਹ ਵਿੱਚ
Next articleਅਮਰੀਕੀ ਕਵਿੱਤਰੀ ਲੂਈਜ਼ ਗਲੁੱਕ ਨੂੰ ਸਾਹਿਤ ਦਾ ਨੋਬੇਲ