ਪਾਕਿ ’ਚ 8 ਸਾਲਾ ਬੱਚੀ ਨਾਲ ਜਬਰ-ਜਨਾਹ, ਹਸਪਤਾਲ ’ਚ ਮੌਤ

ਲਾਹੌਰ (ਸਮਾਜਵੀਕਲੀ) :  ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਅੱਠ ਸਾਲਾ ਲੜਕੀ ਨਾਲ ਦੋ ਵਿਅਕਤੀਆਂ ਨੇ ਜਬਰ-ਜਨਾਹ ਕੀਤਾ ਹੈ ਤੇ ਮਗਰੋਂ ਉਸ ਦੀ ਹਸਪਤਾਲ ’ਚ ਮੌਤ ਹੋ ਗਈ। ਇਸ ਘਟਨਾ ਮਗਰੋਂ ਲੋਕਾਂ ਵਿਚ ਰੋਹ ਫੈਲ ਗਿਆ ਤੇ ਉਹ ਕਥਿਤ ਦੋਸ਼ੀਆਂ ਨੂੰ ਜਨਤਕ ਤੌਰ ’ਤੇ ਫਾਹੇ ਟੰਗਣ ਦੀ ਮੰਗ ਕਰ ਰਹੇ ਹਨ। ਪੁਲੀਸ ਮੁਤਾਬਕ ਰਿਕਸ਼ਾ ਚਾਲਕ ਦੀ ਧੀ ਸਿਆਲਕੋਟ ਜ਼ਿਲ੍ਹੇ ਦੇ ਬੁੱਟਰ ਡੋਗਰਾਂ-ਚਵਿੰਡਾ ਪਿੰਡ ’ਚ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ।

ਮੁਲਜ਼ਮਾਂ ਨੇ ਉਸ ਨੂੰ ਜੂਸ ਵਿਚ ਕੋਈ ਨਸ਼ੀਲਾ ਪਦਾਰਥ ਰਲਾ ਕੇ ਦੇ ਦਿੱਤਾ ਤੇ ਸੁੰਨਸਾਨ ਥਾਂ ਲੈ ਗਏ। ਉੱਥੇ ਉਨ੍ਹਾਂ ਲੜਕੀ ਨਾਲ ਜਬਰ-ਜਨਾਹ ਕੀਤਾ। ਲੜਕੀ ਦੀਆਂ ਚੀਕਾਂ ਸੁਣ ਕੇ ਕੁਝ ਲੋਕ ਘਟਨਾ ਸਥਾਨ ਉਤੇ ਪਹੁੰਚ ਗਏ। ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਉਸ ਦੀ ਮੌਤ ਹੋ ਗਈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Previous articleਮਰਾਠਾ ਰਾਖਵਾਂਕਰਨ: ਸੁਪਰੀਮ ਕੋਰਟ ’ਚ ਨਿਯਮਤ ਸੁਣਵਾਈ 27 ਤੋਂ
Next article‘ਜੇਕਰ ਫੇਸਬੁੱਕ ਜ਼ਿਆਦਾ ਪਿਆਰਾ ਹੈ, ਤਾਂ ਅਸਤੀਫ਼ਾ ਦੇ ਦਿਓ’