ਪਾਕਿ ’ਚ ਕਰੋਨਾ ਕੇਸਾਂ ਦਾ ਅੰਕੜਾ 2.40 ਲੱਖ ਤੋਂ ਪਾਰ

ਇਸਲਾਮਾਬਾਦ (ਸਮਾਜਵੀਕਲੀ) :  ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ’ਚ ਕਰੋਨਾ ਲਾਗ ਦੇ 3,359 ਨਵੇਂ ਕੇਸ ਸਾਹਮਣੇ ਆਉਣ ਨਾਲ ਲਾਗ ਪੀੜਤਾਂ ਦਾ ਕੁੱਲ ਅੰਕੜਾ 2.40 ਲੱਖ ਤੋਂ ਪਾਰ ਜਦਕਿ 61 ਸੱਜਰੀਆਂ ਮੌਤਾਂ ਨਾਲ ਮ੍ਰਿਤਕਾਂ ਦਾ ਅੰਕੜਾ 4,983 ਹੋ ਗਿਆ ਹੈ। ਕੌਮੀ ਸਿਹਤ ਸੇਵਾ ਮੰਤਰਾਲੇ ਮੁਤਾਬਕ ਹੁਣ ਤੱਕ ਇਸ ਲਾਗ ਤੋਂ 1,45,311 ਮਰੀਜ਼ ਠੀਕ ਵੀ ਹੋਏ ਹਨ।

ਮੰਤਰਾਲੇ ਵੱਲੋਂ ਦੱਸਿਆ ਗਿਅਾ ਕਿ 2,193 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਵਿੱਚੋਂ 435 ਵੈਂਟੀਲੇਟਰ ’ਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ 61 ਨਵੀਆਂ ਮੌਤਾਂ ਨਾਲ ਇਸ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 4,983 ਹੋ ਗਈ ਹੈ। ਦੇਸ਼ ਵਿੱਚ ਕੁੱਲ 2,40,848 ਕੇਸਾਂ ਵਿੱਚੋਂ ਹੁਣ ਤੱਕ ਸੂਬਾ ਸਿੰਧ ਵਿੱਚ ਸਭ ਤੋਂ ਵੱਧ 99,362 ਕੇਸ ਹਨ ਜਦਕਿ ਪੰਜਾਬ ਵਿੱਚ 84,587 ਕੇਸ ਹਨ।

Previous articleਤਿੰਨ ਮਹੀਨੇ ਬਾਅਦ ਮੁੜ ਖੁੱਲ੍ਹਣ ਲੱਗਾ ਬਾਲੀ ਟਾਪੂ
Next articleNepal bans all Indian news channels except DD