ਪਾਕਿ ਊਲੇਮਾ ਕੌਂਸਲ ਵਲੋਂ ਇਸਲਾਮਾਬਾਦ ’ਚ ਹਿੰਦੂ ਮੰਦਰ ਦੀ ਊਸਾਰੀ ਦਾ ਸਮਰਥਨ

ਇਸਲਾਮਾਬਾਦ (ਸਮਾਜਵੀਕਲੀ) :  ਮੁਸਲਿਮ ਜਥੇਬੰਦੀਆਂ ਦੇ ਸਮੂਹ ਨੇ ਇਸਲਾਮਾਬਾਦ ਵਿੱਚ ਪਹਿਲੇ ਹਿੰਦੂ ਮੰਦਰ ਦੀ ਊਸਾਰੀ ਨੂੰ ਸਮਰਥਨ ਦਿੱਤਾ ਹੈ ਅਤੇ ਇਸ ਮੁੱਦੇ ’ਤੇ ਛਿੜੇ ਵਿਵਾਦ ਦੀ ਨਿੰਦਾ ਕੀਤੀ ਹੈ।

ਪਾਕਿਸਤਾਨ ਊਲੇਮਾ ਕੌਂਸਲ (ਪੀਯੂਸੀ), ਜਿਸ ਵਿੱਚ ਮੁਸਲਿਮ ਮੌਲਵੀ ਅਤੇ ਮੁਸਲਿਮ ਰਵਾਇਤਾਂ ਬਾਰੇ ਕਾਨੂੰਨੀ ਵਿਦਵਾਨ ਸ਼ਾਮਲ ਹਨ, ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦਾ ਸੰਵਿਧਾਨ ਦੇਸ਼ ਵਿੱਚ ਰਹਿੰਦੇ ਮੁਸਲਮਾਨਾਂ ਅਤੇ ਗੈਰ-ਮੁਸਲਮਾਨਾਂ ਦੇ ਹੱਕਾਂ ਨੂੰ ਸਪੱਸ਼ਟਤਾ ਨਾਲ ਪਰਿਭਾਸ਼ਿਤ ਕਰਦਾ ਹੈ।

ਪੀਯੂਸੀ ਦੇ ਚੇਅਰਮੈਨ ਹਾਫ਼ਿਜ਼ ਮੁਹੰਮਦ ਤਾਹਿਰ ਮਹਿਮੂਦ ਅਸ਼ਰਫ਼ੀ ਨੇ ਕਿਹਾ, ‘‘ਅਸੀਂ ਮੰਦਰ ਦੀ ਊਸਾਰੀ ਸਬੰਧੀ ਵਿਵਾਦ ਦੀ ਨਿੰਦਾ ਕਰਦੇ ਹਾਂ। ਗਰਮਖਿਆਲੀ ਮੌਲਵੀਆਂ ਵਲੋਂ ਵਿਵਾਦ ਖੜ੍ਹਾ ਕਰਨਾ ਸਹੀ ਨਹੀਂ ਹੈ। ਪੀਯੂਸੀ ਵਲੋਂ ਬੈਠਕ ਸੱਦੀ ਜਾਵੇਗੀ ਅਤੇ ਕੌਂਸਲ ਆਫ ਇਸਲਾਮਿਕ ਆਇਡੀਆਲੋਜੀ ਅੱਗੇ ਆਪਣੇ ਵਿਚਾਰ ਰੱਖੇ ਜਾਣਗੇ।’’

Previous articleRahul takes on Modi over Chinese firms’ donations to PM Fund
Next articleਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਏਨ ਸਪੱਸ਼ਟ ਬਹੁਮਤ ਨਾਲ ਸੱਤਾ ’ਚ ਪਰਤੇ