World ਪਾਕਿਸਤਾਨ ਨੇ ਭਾਰਤੀ ਜੋੜੇ ਨੂੰ ਸ਼ਾਰਦਾ ਪੀਠ ‘ਚ ਨਹੀਂ ਦਿੱਤੀ ਪੂਜਾ ਦੀ...

ਪਾਕਿਸਤਾਨ ਨੇ ਭਾਰਤੀ ਜੋੜੇ ਨੂੰ ਸ਼ਾਰਦਾ ਪੀਠ ‘ਚ ਨਹੀਂ ਦਿੱਤੀ ਪੂਜਾ ਦੀ ਇਜਾਜ਼ਤ

ਨਵੀਂ ਦਿੱਲੀ- ਪਾਕਿਸਤਾਨ ਨੇ ਹਾਂਗਕਾਂਗ ‘ਚ ਰਹਿ ਰਹੇ ਇਕ ਭਾਰਤੀ ਜੋੜੇ ਨੂੰ ਮਕਬੂਜ਼ਾ ਕਸ਼ਮੀਰ ਦੇ ਨੀਲਮ ਘਾਟੀ ‘ਚ ਸਥਿਤ ਸ਼ਾਰਦਾ ਪੀਠ ‘ਚ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ। ਹਾਲਾਂਕਿ, ਪੀਟੀ ਵੈਂਕਟਰਮਨ ਤੇ ਸੁਜਾਤਾ ਨੂੰ ਪੀਠ ਤੋਂ 100 ਕਿਲੋਮੀਟਰ ਦੂਰ ਤਸਵੀਰਾਂ ਦੀ ਪੂਜਾ ਕਰਨ ਦੀ ਇਜਾਜ਼ਤ ਜ਼ਰੂਰ ਦੇ ਦਿੱਤੀ। ਇਕ ਵੀਡੀਓ ‘ਚ ਵੈਂਕਟਰਮਨ ਨੇ ਕਿਹਾ, ਅਸੀਂ ਲੋਕ 30 ਸਤੰਬਰ ਨੂੰ ਮਾਤਾ ਸ਼ਾਰਦਾ ਦੇਵੀ ਦੇ ਦਰਸ਼ਨ ਲਈ ਮੁਜ਼ੱਫਰਾਬਾਦ ਪਹੁੰਚੇ ਸਨ। ਅਸੀਂ ਅਧਿਕਾਰੀਆਂ ਨੂੰ ਐੱਨਓਸੀ ਦੇਣ ਦੀ ਬੇਨਤੀ ਕੀਤੀ ਸੀ, ਪਰ ਸਾਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮਕਬੂਜ਼ਾ ਕਸ਼ਮੀਰ ‘ਚ ਇਸ ਤਰ੍ਹਾਂ ਦੀ ਪੂਜਾ 72 ਸਾਲ ਬਾਅਦ ਹੋਈ ਹੈ। ਜੋੜਾ ਵੀਜ਼ਾ ਲੈ ਕੇ ਮਕਬੂਜ਼ਾ ਕਸ਼ਮੀਰ ਦੀ ਨੀਲਮ ਘਾਟੀ ਆਇਆ ਸੀ।

ਵੈਂਕਟਰਮਨ ਨੇ ਕਿਹਾ ਕਿ ਉਹ ਲੋਕ ਮੰਦਰ ਤੋਂ 100 ਕਿਲੋਮੀਟਰ ਦੂਰ ਸ਼ਾਰਦਾ ਮਾਤਾ ਤੇ ਸਵਾਮੀ ਨੰਦਲਾਲ ਜੀ ਜੋਗ ਦੀ ਤਸਵੀਰ ਆਪਣੇ ਨਾਲ ਲੈ ਗਏ ਤੇ ਨਦੀ ਕਿਨਾਰੇ ਉਨ੍ਹਾਂ ਦੀ ਪੂਜਾ ਕੀਤੀ। ਉਨ੍ਹਾਂ ਦੱਸਿਆ ਕਿ ਕੰਟਰੋਲ ਲਾਈਨ ‘ਤੇ ਗੋਲ਼ੀਬਾਰੀ ਤੇ ਤਣਾਅ ਤੋਂ ਬਾਅਦ ਉਨ੍ਹਾਂ ਨੇ ਸ਼ਾਰਦਾ ਪੀਠ ‘ਚ ਸਥਾਪਤ ਕਰਨ ਲਹੀ ਫੋਟੋ ਮਕਬੂਜ਼ਾ ਕਸ਼ਮੀਰ ਦੇ ਸਿਵਲ ਸੁਸਾਇਟੀ ਮੈਂਬਰਾਂ ਨੂੰ ਦੇ ਦਿੱਤੀ।

Previous articleਦਿੱਲੀ ‘ਚ ਵੀ ਕੰਮਚੋਰ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਹੁਣ ਤਕ 10 ਅਫ਼ਸਰ ਹੋਏ ਬਰਖ਼ਾਸਤ
Next articleਈਯੂ ਨੇ ਬਰਤਾਨੀਆ ਨੂੰ ਦਿੱਤੀ ਚਿਤਾਵਨੀ, ਕਿਹਾ – ਬ੍ਰੈਗਜ਼ਿਟ ‘ਤੇ ਦੋਸ਼ ਲਾਉਣੇ ਬੰਦ ਕਰੇ