ਪਹਿਲੀ ਅਧਿਆਪਕਾਂ ਕ੍ਰਾਂਤੀ ਜੋਤ ਦਾਦੀ ਮਾਂ ਸਵਿੱਤਰੀ ਬਾਈ ਫੂਲੇ

 

ਅਧਿਆਪਕ ਉਸ ਨੂੰ ਆਖਦੇ ਹਨ ਜੋ ਵਿਦਿਆਰਥੀਆਂ ਦੀ ਜਾਣਕਾਰੀ, ਯੋਗਤਾ ਜਾਂ ਕਦਰਾਂ-ਕੀਮਤਾਂ ਗ੍ਰਹਿਣ ਕਰਵਾਉਣ ਵਿੱਚ ਮਦਦ ਕਰਦਾ ਹੈ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਅਧਿਆਪਕ ਦਿਵਸ ਦਾ ਪ੍ਰਬੰਧ ਹੁੰਦਾ ਹੈ। ਕੁੱਝ ਦੇਸ਼ਾਂ ਵਿੱਚ ਉਸ ਦਿਨ ਦੀ ਛੁੱਟੀ ਹੁੰਦੀ ਹੈ ਜਦੋਂ ਕਿ ਕੁੱਝ ਦੇਸ਼ ਇਸ ਦਿਨ ਨੂੰ ਕੰਮ-ਕਾਜ ਕਰਦੇ ਹੋਏ ਮਨਾਉਂਦੇ ਹਨ। ਭਾਰਤੀ ਫਲਸਫੇ ਅਨੁਸਾਰ ਗੁਰੁ ਦਾ ਦਰਜਾ ਦਿੱਤਾ ਜਾਂਦਾ ਹੈ ਸੋ ਇਸ ਲਈ ਸਾਨੂੰ ਸਭ ਨੂੰ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਹੀ ਅਧਿਆਪਕ ਦਿਵਸ ਮਨਾਉਣ ਦੀ ਅਸਲ ਭਾਵਨਾ ਸਾਕਾਰ ਹੋ ਸਕਦੀ ਹੈ। ਕਿਉਂਕਿ ਅਧਿਆਪਕ ਸਮਾਜ ਦੇ ਸਭ ਤੋਂ ਵਧ ਰੋਸ਼ਨ ਦਿਮਾਗ ਹੁੰਦੇ ਹਨ। ਅਨਪੜ੍ਹਤਾ ਕਾਰਨ ਬਹੁਤ ਸਾਰੀ ਸਮਾਜਿਕ ਸ਼ਕਤੀ ਦਿਸ਼ਾਹੀਣ ਹੁੰਦੀ ਹੈ ਅਤੇ ਉਸ ਸ਼ਕਤੀ ਨੂੰ ਗਿਆਨ ਪ੍ਰਦਾਨ ਕਰਕੇ ਦਿਸ਼ਾਬੱਧ ਬਨਾਉਣਾ ਅਧਿਆਪਕ ਦਾ ਪ੍ਰਮੁੱਖ ਕਾਰਜ ਹੈ। ਭਟਕਦੇ ਮਨ ਨੂੰ ਸ਼ਾਂਤ ਕਰਨ ਦਾ ਇਕਮਾਤਰ ਉਪਾਅ ਗਿਆਨ ਹੈ ਜੋ ਕਿ ਅਧਿਆਪਕ ਵਲੋਂ ਪ੍ਰਾਪਤ ਹੁੰਦਾ ਹੈ।

ਭਾਰਤ/ਪੰਜਾਬ ਵਿੱਚ ਵੀ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਭਾਰਤ ਵਿੱਚ ਰਹਿੰਦੇ ਹਰ ਵਿਅਕਤੀ ਨੂੰ ਸੱਚ ਤੋਂ ਜਾਣੂ ਹੋ ਚਾਹੀਦਾ ਹੈ ਭਾਰਤ ਵਿੱਚ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਕਿਸ ਨੇ ਕੀਤਾ, ਵਿੱਦਿਆ ਭਾਰਤ ਦੇ ਦਲਿਤ- ਪਿੱਛੜੇ ਸਮਾਜ ਭਾਵ (ਐੱਸ.ਸੀ, ਐੱਸ.ਟੀ, ਓ.ਬੀ.ਸੀ.) ਆਦਿ ਨੂੰ ਕਦੋਂ ਮਿਲਣੀ ਸ਼ੁਰੂ ਹੋਈ ਕਿਸ ਦੁਆਰਾ ਦਿੱਤੀ ਗਈ ਇਸ ਬਾਰੇ ਹਰ ਭਾਰਤੀ ਨੂੰ ਜਾਣਾਂ ਚਾਹੀਦਾ ਹੈ। ਆਮ ਤੌਰ ਤੇ ਅਧਿਆਪਕ ਦਿਵਸ ਭਾਰਤ ਦੇ ਭੂਤਪੂਰਵ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ ਦਿਨ (5 ਸਤੰਬਰ) ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਰ ਦੂਸਰੇ ਪਾਸੇ ਅਧਿਆਪਕ ਦਿਵਸ, ਵਿਸ਼ਵ ਅਧਿਆਪਕ ਦਿਵਸ ਤੋਂ ਵੱਖ ਹੁੰਦੇ ਹਨ, ਜੋ ਅਧਿਕਾਰਿਕ ਤੌਰ ਤੇ 5 ਅਕਤੂਬਰ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ।

ਭਾਰਤ ਦੇ ਭੂਤਪੂਰਵ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ 1962 ‘ਚ ਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀਆਂ ਸਮੇਤ ਦੋਸਤਾਂ ਨੇ ਉਨ੍ਹਾਂ ਦਾ ਜਨਮਦਿਨ ਮਨਾਉਣ ਦੀ ਇੱਛਾ ਜ਼ਾਹਰ ਕੀਤੀ ਪਰ ਡਾ. ਰਾਧਾਕ੍ਰਿਸ਼ਨ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ, ਜੋ ਕਿ ਉਨ੍ਹਾਂ ਦੇ ਅਧਿਆਪਨ ਕਿੱਤੇ ਲਈ ਪਿਆਰ ਦਾ ਸਬੂਤ ਹੈ। ਪਰ ਇੱਥੇ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਕਿ 05 ਸਤੰਬਰ ਹੀ ਕਿਉਂ 03 ਜਨਵਰੀ ਕਿਉਂ ਨਹੀਂ ਜਦੋਂ ਕਿ ਭਾਰਤ ਦੀ ਪਹਿਲੀ ਅਧਿਆਪਕਾ ਦਾਦੀ ਮਾਂ ਸਵਿੱਤਰੀ ਬਾਈ ਫੂਲੇ ਜਨਮ 03 ਜਨਵਰੀ 1831  ਨੂੰ ਮਹਾਂਰਾਸ਼ਟਰ ਦੇ ਨਏਗਾਓਂ ਵਿੱਚ ਹੋਇਆ। ਅਤੇ ਡਾ. ਸਰਵਪੱਲੀ ਰਾਧਾਕ੍ਰਿਸ਼ਣਨ (5 ਸਤੰਬਰ 1888 ਵਿੱਚ ਹੋਇਆ ਜੋਂ  ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ (1952-1962) ਅਤੇ ਦੂਜੇ ਰਾਸ਼ਟਰਪਤੀ ਰਹੇ। ਉਪ-ਰਾਸ਼ਟਰਪਤੀ ਜੀ ਦਾ ਅਸੀਂ ਸਤਿਕਾਰ ਕਰਦੇ ਹਾਂ ਮੰਨਦੇ ਉਹਨਾਂ ਦੇ ਵੀ ਬਹੁਤ ਦੇਣ ਹੈ ਦੇਸ਼ ਪ੍ਰਤੀ ਪਰ ਦੂਸਰੀ ਤਰਫ਼ ਦਾਦੀ ਮਾਂ ਦੀ ਵੀ ਬਹੁਤ ਦੇਣ ਹੈ ਭਾਰਤ ਦੇਸ਼ ਪ੍ਰਤੀ, ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਰੱਖ ਦਿੰਦੇ, ਕਿਉਂ ਬਹੁਜਨਾਂ  ਨਾਲ ਇਹ ਅਨਿਆਏ ਕਿਉਂਕਿ ਦੇਸ਼ ਤੇ ਕਾਬਜ਼ ਹੋਏ ਸਰਮਾਏਦਾਰਾ ਹਾਕਮਾਂ ਵਿਦੇਸ਼ੀਆਂ ਹੈ ਦੇਸ਼ ਅੰਦਰ ਵਿਦੇਸ਼ੀਆਂ ਦਾ ਹੀ ਰਾਜ ਹੈ, ਜਿਸ ਵਰਗ ਦਾ ਦੇਸ਼ ਵਿੱਚ ਰਾਜ ਹੁੰਦਾ ਹੈ ਉਹ ਆਪਣੇ ਮੁਤਾਬਕ ਆਪਣੀ ਪਾਵਰ(ਸ਼ਕਤੀ) ਨਾਲ ਇਤਿਹਾਸ ਬਣ ਲੈਂਦਾ ਹੈ ਜਾਂ ਫਿਰ ਦੂਸਰੇ ਤੋਂ ਲਿਖ ਵਾ ਲੈਂਦਾ ਹੈ, ਇਹ ਹੁੰਦੀ ਹੈ ਪਾਵਰ (ਸ਼ਕਤੀ) ਕਮਾਲ ਸ਼ਾਇਦ ਇਸ ਤੋਂ ਬਹੁਜਨ ਸਮਾਜ ਅਜੇ ਅਣਜਾਣ ਹੈ ਬਹੁਜਨਾਂ ਨੂੰ ਆਪਣੀ ਤਖ਼ਤ ਨੂੰ ਪਛਾਣਨ (ਜਾਣਨਣ) ਦੀ ਲੋੜ ਹੈ, ਜਦੋਂ ਬਹੁਜਨਾਂ ਦਾ ਰਾਜ ਆਇਆ ਤੇ ਅਨੇਕਾਂ ਕਾਰਜ ਹੌਏ, ਇਤਿਹਾਸ ਗਵਾਹ ਹੈ।

ਇਸੇ ਕਾਰਨ ਅਜ਼ਾਦੀ ਤੋਂ ਬਾਅਦ ਕਾਬਜ ਹੋਏ ਸਰਮਾਏਦਾਰਾ ਹਾਕਮਾਂ ਨੇ ਸਾਵਿੱਤਰੀ ਬਾਈ ਨੂੰ ਭੁਲਾ ਦਿੱਤਾ, ਕਿਉਂਕਿ ਉਸ ਦੀਆਂ ਸਿੱਖਿਆਵਾਂ ਉਹਨਾਂ ਲਈ ਖਤਰਨਾਕ ਹਨ। ਮੌਜੂਦਾ ਹਾਕਮ ਨਾ ਤਾਂ ਦਲਿਤਾਂ ਤੇ ਔਰਤਾਂ ਨੂੰ ਬਰਾਬਰ ਦੇ ਹੱਕ ਦੇ ਸਕਦੇ ਹਨ, ਨਾ ਇੱਕ ਔਰਤ ਦਾ ਆਗੂ ਹੋਣਾ ਉਹਨਾਂ ਨੂੰ ਪਚ ਸਕਦਾ ਹੈ।

ਦਾਦੀ ਮਾਂ ਸਵਿੱਤਰੀ ਬਾਈ ਫੂਲੇ ਦੁਆਰਾ ਕੀਤੇ ਕਾਰਜ

ਸਾਵਿੱਤਰੀ ਬਾਈ ਫੂਲੇ ਨੇ ਔਰਤਾਂ ਦੀ ਸਿੱਖਿਆ ਲਈ ਬਹੁਤ ਹੀ ਮਹੱਤਵਪੂਰਨ ਕੰਮ ਕੀਤੇ। 01 ਜਨਵਰੀ, 1848 ਨੂੰ ਪੂਨੇ ਵਿੱਚ ਉਹਨਾਂ ਪਹਿਲੇ ਮਹਿਲਾ (ਔਰਤਾਂ) ਲਈ ਅਤੇ 15 ਮਈ 1848 ਨੂੰ ਦਲਿਤ ਬੱਚਿਆਂ ਲਈ ਸਕੂਲ ਦੀ ਸਥਾਪਨਾ ਕੀਤੀ। ਬੇਸ਼ੱਕ ਦਾਦੀ ਮਾਂ ਤੇ ਗੰਦ ਸੁੱਟਦੇ, ਇੱਟਾਂ, ਪੱਥਰ ਮਾਰਦੇ, ਗੁੰਡੇ ਦਾਦੀ ਮਾਂ ਨੂੰ ਘੇਰਦੇ ਅਤੇ ਅਪਮਾਨਿਤ ਕਰਦੇ ਹਨ, ਦਾਦੀ ਮਾਂ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਮਕਸਦ ਲਈ ਸਮਰਪਿਤ ਹੋ ਕੇ ਜਿਉਂਦੀ ਰਹੀ। ਆਖਿਰ ਵਿੱਚ ਜੋਤੀਬਾ ਅਤੇ ਸਵਿੱਤਰੀ ਨੇ 20 ਸਕੂਲ ਪੂਨੇ ਅਤੇ ਇਸ ਪਾਸੇ ਦੇ ਪਿੰਡਾਂ ਵਿੱਚ ਖੋਲ੍ਹੇ। ਸਾਵਿੱਤਰੀ ਬਾਈ ਨੇ ਪ੍ਰਾਇਮਰੀ ਪੱਧਰ ‘ਤੇ ਵਿਗਿਆਨਕ ਸਿੱਖਿਆ ਸ਼ਾਮਲ ਕਰਨ ‘ਤੇ ਜੋਰ ਦਿੱਤਾ।

ਮਹਾਰਾਸ਼ਟਰ ਦੀ ਸਰਕਾਰ ਵਲੋਂ ਦਾਦੀ ਮਾਂ ਸਵਿੱਤਰੀ ਬਾਈ ਫੂਲੇ ਦੀ ਯਾਦ ਵਿੱਚ ਹਰ ਸਾਲ ਸਮਾਜ -ਸੁਧਾਰ ਲਈ ਕੰਮ ਕਰਨ ਵਾਲੀ ਔਰਤ ਨੂੰ ਅਵਾਰਡ ਦਿੱਤਾ ਜਾਂਦਾ ਹੈ। ਸੰਨ 1998 ਵਿੱਚ 10 ਮਾਰਚ ਨੂੰ ਉਨ੍ਹਾ ਦੀ ਯਾਦ ਵਿੱਚ ਡਾਕ-ਤਾਰ ਵਿਭਾਗ ਵਲੋਂ ਡਾਕ ਟਿਕਟ ਜਾਰੀ ਕੀਤਾ ਗਿਆ। ਸੰਨ 2015 ਵਿੱਚ ਉਨ੍ਹਾਂ ਦੇ ਸਨਮਾਨ ਹਿੱਤ ‘ਪੂਨਾ ਯੂਨੀਵਰਸਿਟੀ’ ਦਾ ਨਾਂ ‘ਸਵਿੱਤੀ ਬਾਈ ਫੂਲੇ ਪੂਨਾ ਯੂਨੀਵਰਸਿਟੀ’ ਰੱਖਿਆ ਗਿਆ। ਹੁਣੇ ਹੀ ਇਸੇ ਸਾਲ 3 ਜਨਵਰੀ ਨੂੰ ਗੂਗਲ ਦੁਆਰਾ ਉਹਨਾਂ ਦੇ 186ਵੇਂ ਜਨਮ ਦਿਨ ਤੇ ਸਨਮਾਨ ਹਿੱਤ ਗੂਗਲ ਡੂਡਲ ਜਾਰੀ ਕੀਤਾ ਜਿਸ ਵਿੱਚ ਸਵਿੱਤਰੀਬਾਈ ਨੂੰ ਆਪਣੇ ਪੱਲੂ ਹੇਠ ਔਰਤਾਂ ਨੂੰ ਆਪਣੀ ਬੁੱਕਲ ਵਿੱਚ ਲੈਂਦੇ ਦਿਖਾਇਆ ਗਿਆ ਹੈ।

ਅਧਿਆਪਕ ਬੱਚੇ ਦੀ ਪੜ੍ਹਾਈ ਉੱਤੇ ਸਭ ਤੋਂ ਜ਼ਿਆਦਾ ਅਸਰ ਪਾਉਂਦੇ ਹਨ। ਵਿਲਿਅਮ ਏਅਰਜ਼ ਆਪਣੀ ਪੁਸਤਕ ਟੂ ਟੀਚ—ਦ ਜਰਨੀ ਆਫ਼ ਏ ਟੀਚਰ ਵਿਚ ਇਸ ਗੱਲ ਦਾ ਜਵਾਬ ਦਿੰਦਾ ਹੈ, ਅਸਰਦਾਰ ਸਿੱਖਿਆ ਦੇਣ ਲਈ ਸਮਝਦਾਰ, ਕਦਰਦਾਨ ਅਤੇ ਮਿਹਨਤੀ ਟੀਚਰਾਂ ਦੀ ਜ਼ਰੂਰਤ ਹੈ।

ਇੰਜੀ. ਅਮਨਦੀਪ ਸਿੱਧੂ

Previous articleArmy to commission 1st batch of women soldiers in 2021
Next articleINTRODUCTION OF MANUSMRITI