ਪਹਿਲਾਂ ਬਣੀਆਂ ਐਸ.ਐਮ.ਸੀ ਕਮੇਟੀਆਂ ਦੀ ਮਿਆਦ ਵਧਾਉਣ ਦੀ ਮੰਗ- ਅਧਿਆਪਕ ਦਲ

ਕਪੂਰਥਲਾ , 31 ਮਈ (ਸਮਾਜ ਵੀਕਲੀ – ਕੌੜਾ )- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਉਪ ਸਕੱਤਰ ਜਨਰਲ ਪੰਜਾਬ ਸੁਖਦਿਆਲ ਸਿੰਘ ਝੰਡ ਤੇ ਜਨਰਲ ਸਕੱਤਰ ਕਪੂਰਥਲਾ ਮਨਜਿੰਦਰ ਸਿੰਘ ਧੰਜੂ ਦੀ ਪ੍ਰਧਾਨਗੀ ਹੇਠ ਜੂਮ ਐਪ ਰਾਹੀ ਮੀਟਿੰਗ ਕੀਤੀ ਗਈ।ਮੀਟਿੰਗ ਚ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਪਾਸੋਂ ਮੰਗ ਕੀਤੀ ਕਿ ਵਿਭਾਗ ਵਲੋਂ ਜਾਰੀ ਹੋਏ ਹੁਕਮਾਂ ਤਹਿਤ ਸਕੂਲ ਪ੍ਰਬੰਧਨ ਕਮੇਟੀਆਂ ਦਾ ਗਠਨ ਕੀਤਾ ਜਾਣਾ ਹੈ, ਪ੍ਰੰਤੂ ਕਰੋਨਾ ਵਰਗੀ ਮਹਾਂਮਾਰੀ ਦੇ ਮੱਦੇਨਜਰ ਪੰਜਾਬ ਵਿੱਚ ਪੂਰੇ ਦੇਸ਼ ਦੇ ਨਾਲ ਨਾਲ ਲਾਕਡਾਊਨ ਚੱਲ ਰਿਹਾ ਹੈ ਅਤੇ ਐਸ.ਐਮ.ਸੀ. ਕਮੇਟੀਆਂ ਦਾ ਗਠਨ ਕਰਨਾ ਇੱਕ ਦੋ ਦਿਨ੍ਹਾਂ ਵਿੱਚ ਸੰਭਵ ਨਹੀਂ ਹੈ।ਕਿਉਕਿ ਇਸ ਵਿੱਚ ਪੰਚਾਇਤ ਦੀ ਮਿਟਿੰਗ, ਪੀ.ਟੀ.ਏ ਦੀ ਮੀਟਿੰਗ ਬੁਲਾ ਕੇ ਮਤਾ ਪਾਸ ਕਰਨਾ ਹੁੰਦਾ ਹੈ। ਜਿਸ ਵਿੱਚ ਘੱਟੋ ਘੱਟ ਦੋ ਹਫਤੇ ਦਾ ਸਮਾਂ ਲੱਗ ਜਾਂਦਾ ਹੈ।ਸੋ ਇਸ ਕਰਕੇ ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਪੱਤਰ ਜਾਰੀ ਕਰਕੇ ਪਹਿਲਾਂ ਵਾਲੀਆਂ ਕਮੇਟੀਆਂ ਦੀ ਸਮਾਂ ਸੀਮਾ ਅਗਸਤ ਤੱਕ ਜਾਂ ਫਿਰ ਸਕੂਲ ਖੁੱਲਣ ਤੱਕ ਵਧਾ ਦਿੱਤੀ ਜਾਵੇ।

ਇਸ ਦੇ ਨਾਲ ਹੀ ਆਗੂਆਂ ਨੇ ਮੰਗ ਕੀਤੀ ਕਿ ਬਦਲੀਆਂ ਨੂੰ ਮੱਦੇਨਜਰ ਰੱਖਦੇ ਹੋਏ ਖਾਲੀ ਅਸਾਮੀਆਂ ਦੀ ਸੂਚੀ ਨੂੰ ਵੀ ਈ ਪੋਰਟਲ ਤੇ ਬਦਲੀਆਂ ਤੋਂ ਪਹਿਲਾਂ ਦਰਸਾਇਆ ਜਾਵੇ।ਕਿਉਂਕਿ ਖਾਲੀ ਪੋਸਟਾਂ ਬਦਲੀ ਅਪਲਾਈ ਕਰਨ ਸਮੇਂ ਸ਼ੋ ਨਾ ਕਰਨਾ ਪਾਰਦਰਸ਼ੀ ਤਬਾਦਲਾ ਨੀਤੀ ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਸ਼੍ਰੀ ਰਮੇਸ਼ ਕੁਮਾਰ ਭੇਟਾ,. ਗੁਰਮੀਤ ਸਿੰਘ ਖਾਲਸਾ, ਵਨੀਸ਼ ਸ਼ਰਮਾ, ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਡਾ. ਅਰਵਿੰਦਰ ਭਰੋਥ, ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਗਾਂ, ਸੁਖਬੀਰ ਸਿੰਘ, ਮਨਜੀਤ ਸਿੰਘ ਥਿੰਦ , ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ, ਮੁਖਤਿਆਰ ਲਾਲ, ਅਮਨ ਸੂਦ, ਜੋਗਿੰਦਰ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਆਸ਼ੀਸ਼ ਸ਼ਰਮਾ, ਦੀਪਕ ਆਨੰਦ, ਭਾਗ ਸਿੰਘ, ਰਜੇਸ਼ ਸ਼ਰਮਾ, ਮੇਜਰ ਸਿੰਘ ਖੱਸਣ, ਵਿਕਾਸ ਧਵਨ, ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ, ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੂੰ ਕੁਮਾਰ ਪ੍ਰਾਸ਼ਰ, , ਪਰਵੀਨ ਕੁਮਾਰ, ਲ਼ੈਕਚਰਾਰ ਵਿਕਾਸ ਭੰਬੀ, ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ, , ਅਮਰਜੀਤ ਸਿੰਘ ਕਾਲਾ, ਰਕੇਸ਼ ਕੁਮਾਰ ਕਾਲਾਸੰਘਿਆ, ਬਿਕਰਮਜੀਤ ਸਿੰਘ ਮੰਨਣ, ਸ਼ੁੱਭਦਰਸ਼ਨ ਆਨੰਦ ਤੇ ਬਿੱਟੂ ਸਿੰਘ, ਇੰਦਰਜੀਤ ਸਿੰਘ ਖਹਿਰਾ ਤੇ ਸੁਖਜਿੰਦਰ ਸਿੰਘ ਢੋਲਣ ਆਦਿ ਹਾਜਰ ਸਨ।

Previous articleबिजली का निजीकरण-किसानों के लिए अभिशाप, पहुँच से बाहर होगी बिजली- आई.आर.ई.एफ
Next articleTwo  Days International Congress on Need of Women’s Leadership for fighting against  COVID-19: Strategy  and Response