ਪਸੰਦ

ਪ੍ਰਿੰਸੀਪਲ:— ਗੁਰਦਿਆਲ ਸਿੰਘ ਫੁੱਲ ---------------------- ਕੁਲਦੀਪ ਚੁੰਬਰ

(ਸਮਾਜ ਵੀਕਲੀ)

ਸੋਹਣਿਆਂ ਸੁਨੱਖਿਆਂ ਚੋਂ ਕੁਲਦੀਪ ਚੁੰਬਰ ਕਿਉਂ ਨਾ ਪਸੰਦ ਹੋਵੇ
ਸਾਰੀ ਸਾਰੀ ਰਾਤ ਲਿਖੇ, ਜ਼ੋ ਪਿਆਰ ਵਾਲੇ ਗੀਤ ਵੇ।

ਕੰਮ ਦੇ ਰੁਝੇਵੇਂ ਜਿਨੇ ਮਰਜ਼ੀ ਜਰੂਰ ਹੁੰਦੇ
ਫੇਰ ਵੀ ਨਾ ਪਿੱਛੇ ਹੱਟੇ ਸਾਡੇ ਕੋਲੋਂ ਵੀਰ ਵੇ
ਯਾਰਾਂ ਦੋਸਤਾਂ ਨਾਲ ਰੱਖਦਾ ਸਬੰਧ ਰੰਗੇ
ਸਾਰੇ ਪਾਸੇ ਖਿੱਚਦਾ ਪਿਆਰ ਵਾਲੀ ਲੀਕ ਵੇ
ਸੋਹਣਿਆਂ ਸੁਨੱਖਿਆਂ ਚੋਂ ਕੁਲਦੀਪ ਚੁੰਬਰ ਕਿਉਂ ਨਾ ਪਸੰਦ ਹੋਵੇ
ਸਾਰੀ ਸਾਰੀ ਰਾਤ ਲਿਖੇ ਜ਼ੋ ਪਿਆਰ ਵਾਲੇ ਗੀਤ ਵੇ।

ਮਾਤ—ਪਿਤਾ ਭੈਣ ਭਾਈ ਸਾਰਿਆਂ ਨਾਲ ਸਲੂਕ ਚੰਗਾ
ਦੇਸ਼ ਕੌਮ ਉਤੋਂ ਉਹੋ ਵਾਰ ਦੇਵੇ ਜਾਨ ਵੇ
ਸਾਰਿਆਂ ਪਰਿਵਾਰਾਂ ਵਿੱਚ ਬੱਚੇ ਏਦਾਂ ਚੰਗੇ ਹੋਣ
ਚੰਗਾ ਬਣ ਜਾਵੇ ਸਾਡੇ ਪੰਜਾਬ ਦਾ ਵਯੂਦ ਵੇ
ਸੋਹਣਿਆਂ ਸੁਨੱਖਿਆਂ ਚੋਂ ਕੁਲਦੀਪ ਚੁੰਬਰ ਕਿਉਂ ਨਾ ਪਸੰਦ ਹੋਵੇ
ਸਾਰੀ ਸਾਰੀ ਰਾਤ ਲਿਖੇ ਜੋ ਪਿਆਰ ਵਾਲੇ ਗੀਤ ਵੇ।

ਨਸਿ਼ਆਂ ਨੂੰ ਠੱਲ ਪਵੇ ਕਿੱਤੇ ਨਾਲ ਪ੍ਰੀਤ ਹੋਵੇ
ਲਹਿ ਜਾਵੇ ਪੰਜਾਬ ਸਿਰੋਂ ਕਰਜੇ ਦਾ ਭਾਰ ਵੇ
ਚੜ੍ਹ ਜਾਵੇ ਸੂਰਜ ਫਿਰ ਪੰਜਾਬ ਦੀ ਤਰੱਕੀ ਵਾਲਾ
ਹੋ ਜਾਵੇ ਦੇਸ਼ ਫਿਰ ਸਾਡਾ ਮਾਲੋ ਮਾਲ ਵੇ
ਸੋਹਣਿਆਂ ਸੁਨੱਖਿਆਂ ਚੋਂ ਕੁਲਦੀਪ ਚੁੰਬਰ ਕਿਉਂ ਨਾ ਪਸੰਦ ਹੋਵੇ
ਸਾਰੀ ਸਾਰੀ ਰਾਤ ਲਿਖੇ ਜੋ ਪਿਆਰ ਵਾਲੇ ਗੀਤ ਵੇ।

ਨੌਜਵਾਨੀ ਨੂੰ ਸੰਭਾਲਣਾ ਤੇ ਧੀਆਂ ਨੂੰ ਸਤਿਕਾਰ ਦੇਣਾ
ਬਣ ਜਾਵੇ ਸਾਡੇ ਪੰਜਾਬ ਦੀ ਜ਼ਮੀਰ ਵੇ
ਕਲਮਾਂ ਦੇ ਵਾਰਸਾਂ ਨੂੰ ਬੇਨਤੀ ਜਰੂਰ ਕਰਾਂ
ਤੁਸੀਂ ਵੀ ਲਿਖਿਉ ਪੰਜਾਬ ਵਾਲੇ ਗੀਤ ਵੇ
ਜਿਨ੍ਹਾਂ ਨੂੰ ਸੁਣਕੇ ਮੰਨ ਨੂੰ ਅਨੰਦ ਆਵੇ
ਹੋ ਜਾਵੇ ਦਿਲ ਸਾਡਾ ਠੰਢਾ ਠੀਰ ਵੇ
ਸੋਹਣਿਆਂ ਸੁਨੱਖਿਆਂ ਚੋਂ ਕੁਲਦੀਪ ਚੁੰਬਰ ਕਿਉਂ ਨਾ ਪਸੰਦ ਹੋਵੇ
ਸਾਰੀ ਸਾਰੀ ਰਾਤ ਲਿਖੇ ਜ਼ੋ ਪਿਆਰ ਵਾਲੇ ਗੀਤ ਵੇ।

ਪ੍ਰਿੰਸੀਪਲ:— ਗੁਰਦਿਆਲ ਸਿੰਘ ਫੁੱਲ
ਹੁਸਿ਼ਆਰਪੁਰ। 94177—80858

Previous articleਹੰਸੇਲ ਅਤੇ ਗ੍ਰੇਟੇਲ
Next articleਸਿਹਤ ਅਫਸਰ ਵਲੋ ਖਾਦ ਪਦਾਰਥਾ ਦੇ 10 ਲਏ ਸੈਪਲ