ਪਰਨੀਤ ਕੌਰ ਨਾਲ 23 ਲੱਖ ਦੀ ਠੱਗੀ ਬਾਰੇ ਨਵਾਂ ਖੁਲਾਸਾ, ਬੈਂਕ ਮੈਨੇਜਰ ਗ੍ਰਿਫ਼ਤਾਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦੇ ਖਾਤੇ ਵਿੱਚੋਂ 23 ਲੱਖ ਰੁਪਏ ਦੀ ਆਨਲਾਈਨ ਠੱਗੀ ਕਰਨ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਖੁਲਾਸੇ ਤੋਂ ਬਾਅਦ ਪੁਲਿਸ ਨੇ ਫੀਨੋ ਪੇਮੈਂਟ ਬੈਂਕ ਲਿਮਟਿਡ ਮੰਡੀ ਗੋਬਿੰਦਗੜ੍ਹ ਬ੍ਰਾਂਚ ਦੇ ਮੈਨੇਜਰ ਆਸ਼ੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਟਿਆਲਾ – (ਹਰਜਿੰਦਰ ਛਾਬੜਾ)  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦੇ ਖਾਤੇ ਵਿੱਚੋਂ 23 ਲੱਖ ਰੁਪਏ ਦੀ ਆਨਲਾਈਨ ਠੱਗੀ ਕਰਨ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਪਟਿਆਲਾ ਪੁਲਿਸ ਦੀ ਹਿਰਾਸਤ ‘ਚ ਝਾਰਖੰਡ ਦੇ ਮੁਲਜ਼ਮ ਅਤਾਉਸ ਅੰਸਾਰੀ ਤੇ ਅਫਸਰ ਅਲੀ ਨੇ ਫੀਨੋ ਪੇਮੈਂਟ ਬੈਂਕ ‘ਚ 200 ਤੋਂ ਜ਼ਿਆਦਾ ਫਰਜ਼ੀ ਖਾਤੇ ਖੋਲ੍ਹ ਕੇ ਇੱਕ ਮਹੀਨੇ ‘ਚ 5 ਕਰੋੜ ਦੀ ਟ੍ਰਾਂਸਜੈਕਸ਼ਨ ਕੀਤੀ ਹੈ।
         ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਫੀਨੋ ਪੇਮੈਂਟ ਬੈਂਕ ਲਿਮਟਿਡ ਮੰਡੀ ਗੋਬਿੰਦਗੜ੍ਹ ਬ੍ਰਾਂਚ ਦੇ ਮੈਨੇਜਰ ਆਸ਼ੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਬੈਂਕ ਦੇ ਕਰੀਬ 215 ਅਕਾਉਂਟ ਫ੍ਰੀਜ਼ ਕਰ ਦਿੱਤੇ ਹਨ।
ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਸੋਮਵਾਰ ਨੂੰ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ ਫਰਜੀ ਬੈਂਕ ਖਾਤਿਆਂ ‘ਚ 5,33,41,896 ਰੁਪਏ ਜਮ੍ਹਾਂ ਕਰਵਾਏ ਹਨ। ਪੰਜ ਕਰੋੜ 23 ਲੱਖ 67 ਹਜ਼ਾਰ 999 ਰੁਪਏ ਕਢਾਏ ਹਨ।
Previous articleਜੇ ਭਾਖੜਾ ਡੈਮ ਨਾ ਹੁੰਦਾ, ਪੰਜਾਬ ਦਾ ਬਹੁਤ ਨੁਕਸਾਨ ਹੋਣਾ ਸੀ: ਏ ਕੇ ਅਗਰਵਾਲ
Next articleBWF World C’ships: Prannoy, Praneeth in round 3