ਪਤੰਜਲੀ ਆਯੁਰਵੈਦ ਨੇ 424.72 ਕਰੋੜ ਦਾ ਲਾਭ ਕਮਾਇਆ

ਨਵੀਂ ਦਿੱਲੀ (ਸਮਾਜ ਵੀਕਲੀ) :ਹਰਿਦੁਆਰ ਅਧਾਰਿਤ ਪਤੰਜਲੀ ਆਯੁਰਵੈਦ ਲਿਮਿਟਡ ਨੇ ਵਿੱਤੀ ਸਾਲ 2019-20 ਵਿਚ 21.56 ਫ਼ੀਸਦ ਦੇ ਵਾਧੇ ਨਾਲ 424.72 ਕਰੋੜ ਰੁਪਏ ਦਾ ਲਾਭ ਕਮਾਇਆ ਹੈ। ਕਾਰੋਬਾਰੀ ਅੰਕੜੇ ਰੱਖਣ ਵਾਲੀ ਫਰਮ ‘ਟੌਫਲਰ’ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕੰਪਨੀ ਨੇ 349.37 ਕਰੋੜ ਰੁਪਏ ਦਾ ਲਾਭ 2018-19 ਦੌਰਾਨ ਕਮਾਇਆ ਸੀ। 5.86 ਫ਼ੀਸਦ ਦੇ ਵਾਧੇ ਨਾਲ ਕੰਪਨੀ ਦੇ ਅਪਰੇਸ਼ਨ ਤੋਂ 9022.71 ਕਰੋੜ ਰੁਪਏ ਦਾ ਮਾਲੀਆ ਆਇਆ ਹੈ। ਇਹ ਅੰਕੜੇ ਮਾਰਚ 2020 ਤੱਕ ਦੇ ਹਨ। 31 ਮਾਰਚ, 2019 ਤੱਕ 8541.57 ਕਰੋੜ ਰੁਪਏ ਦਾ ਮਾਲੀਆ ਕੰਪਨੀ ਨੇ ਇਕੱਠਾ ਕੀਤਾ ਸੀ। ਪਤੰਜਲੀ ਆਯੁਰਵੈਦ ਦੇ ਪ੍ਰਮੋਟਰ ਯੋਗ ਗੁਰੂ ਰਾਮਦੇਵ ਨੇ ਕਿਹਾ ਕਿ ਪਿਛਲਾ ਵਿੱਤੀ ਵਰ੍ਹਾ ਚੁਣੌਤੀਆਂ ਭਰਿਆ ਸੀ, ਪਰ ਨਿਰਵਿਘਨ ਕੰਮ ਜਾਰੀ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਵਰ੍ਹੇ ਕੰਪਨੀ ਨੇ ਕਾਫ਼ੀ ਵਿਕਾਸ ਕੀਤਾ ਹੈ ਕਿਉਂਕਿ ਖ਼ਪਤਕਾਰਾਂ ਨੇ ਪਤੰਜਲੀ ਉਤੇ ਭਰੋਸਾ ਜਤਾਇਆ ਹੈ।

Previous articleਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਆਈਐਮਏ ਦੇ ਕਮਾਂਡੈਂਟ ਵਜੋਂ ਅਹੁਦਾ ਸੰਭਾਲਿਆ
Next articleਕੁਮਾਰਸਵਾਮੀ ਦੀ ਯੇਦੀਯੁਰੱਪਾ ਨਾਲ ਮੀਟਿੰਗ ਮਗਰੋਂ ਕਿਆਸਰਾਈਆਂ ਦਾ ਦੌਰ